ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ। ਦੇਸ਼ ਵਿੱਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ 27 ਹਜ਼ਾਰ ਦੇ ਕਰੀਬ ਪੁਹੰਚ ਗਈ ਹੈ।
-
1975 new #COVID19 cases & 47 deaths reported in the last 24 hours as the total number of positive cases in India stands at 26,917 (including 5914 cured/discharged/migrated and 826 deaths) https://t.co/jbuRgrfVQN
— ANI (@ANI) April 26, 2020 " class="align-text-top noRightClick twitterSection" data="
">1975 new #COVID19 cases & 47 deaths reported in the last 24 hours as the total number of positive cases in India stands at 26,917 (including 5914 cured/discharged/migrated and 826 deaths) https://t.co/jbuRgrfVQN
— ANI (@ANI) April 26, 20201975 new #COVID19 cases & 47 deaths reported in the last 24 hours as the total number of positive cases in India stands at 26,917 (including 5914 cured/discharged/migrated and 826 deaths) https://t.co/jbuRgrfVQN
— ANI (@ANI) April 26, 2020
ਸਿਹਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 26,917 ਹੋ ਗਈ ਹੈ। ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 826 ਲੋਕਾਂ ਦੀ ਮੌਤ ਵੀ ਹੋਈ ਹੈ। ਕੁੱਝ ਰਾਹਤ ਦੀ ਖ਼ਬਰ ਇਹ ਹੈ ਕਿ ਇਨ੍ਹਾਂ 26,917 ਲੋਕਾਂ ਵਿੱਚੋਂ 5914 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਠੀਕ ਵੀ ਹੋਏ ਹਨ। ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1975 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 47 ਲੋਕਾਂ ਦੀ ਮੌਤ ਹੋਈ ਹੈ।
ਇਸ ਮਹਾਂਮਾਰੀ ਖ਼ਿਲਾਫ਼ ਲੜਾਈ ਵਿੱਚ ਹਰ ਕੋਈ ਯੋਗਦਾਨ ਪਾ ਰਿਹਾ ਹੈ। ਇਸ ਸਬੰਧੀ ਪੀਐਮ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਹਰ ਕੋਈ ਆਪਣੀ ਸਮਰੱਥਾ ਮੁਤਾਬਕ ਕੋਰੋਨਾ ਨਾਲ ਜੰਗ ਲੜ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਆਪਣੀ ਪੂਰੀ ਪੈਨਸ਼ਨ, ਪੁਰਸਕਾਰ ਰਾਸ਼ੀ ਪੀਐਮ ਕੇਅਰਜ਼ ਵਿੱਚ ਜਮ੍ਹਾ ਕਰਵਾ ਰਿਹਾ ਹੈ। ਕੋਈ ਖੇਤ ਦੀਆਂ ਸਾਰੀਆਂ ਸਬਜ਼ੀਆਂ ਦਾਨ ਕਰ ਰਿਹਾ ਹੈ, ਕੋਈ ਮਾਸਕ ਬਣਾ ਰਿਹਾ ਹੈ। ਕਿਤੇ ਮਜ਼ਦੂਰ ਕੁਆਰੰਟੀਨ ਤੋਂ ਬਾਅਦ ਸਕੂਲ ਦੀ ਸਫ਼ੇਦੀ ਕਰ ਰਹੇ ਹਨ।