ਅਹਿਮਦਨਗਰ : ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਤੋਂ 10 ਕਿਮੀ
ਦੂਰ ਜਾਮਾਖੇੜ ਸ਼ਹਿਰ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ।
ਜਾਮਾਖੇੜ ਸੜਕ ਦੀ ਉੱਤੇ ਇੱਕ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਕਾਰ ਵਿੱਚ ਸਵਾਰ 2 ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਲੋਕਾਂ ਦੀ ਮੌਤ ਇਲਾਜ ਦੌਰਾਨ ਹੋਈ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ 1 ਵਿਅਕਤੀ ਅਤੇ 7 ਸਾਲਾਂ ਬੱਚੇ ਦੀ ਮੌਤ ਹੋ ਗਈ। ਚਾਰੋ ਮ੍ਰਿਤਕ ਇੱਕੋ ਪਰਿਵਾਰ ਦੇ ਮੈਂਬਰ ਸਨ। ਮ੍ਰਿਤਕਾਂ ਵਿੱਚ 2 ਆਦਮੀ , 1ਔਰਤ ਅਤੇ 7 ਸਾਲ ਦਾ ਇੱਕ ਬੱਚਾ ਸ਼ਾਮਲ ਹੈ। ਜਿਨ੍ਹਾਂ ਦੀ ਪਛਾਣ ਆਸਮ ਨਿਵਾਸੀ ਨਾਗੇਸ਼ ਚਾਕੁਰੇ,ਯੋਗੇਸ਼ ਚਾਕੁਰੇ, ਅਨੂਜਾ ਅਤੇ ਅਨਿਕੇਤ ਚਾਕੁਰੇ ਵਜੋਂ ਹੋਈ ਹੈ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਜਾਰੀ ਹੈ।