ਇੰਦੌਰ: ਮਹੂ ਜ਼ਿਲ੍ਹੇ 'ਚ ਸਥਿਤ ਭਾਰਤੀ ਫੌਜ ਦੀ ਬੇਰਸ਼ਾ ਹੇਮਾ ਰੇਂਜ 'ਚ ਪ੍ਰੈਕਟਿਸ ਦੌਰਾਨ ਵੱਡਾ ਹਾਦਸਾ ਹੋ ਗਿਆ ਹੈ ਜਿਸ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਹਨ ਅਤੇ 4 ਜਵਾਨ ਜ਼ਖ਼ਮੀ ਹਨ। ਜਾਣਕਾਰੀ ਮੁਤਾਬਕ ਜ਼ਖ਼ਮੀ ਜਵਾਨਾਂ ਨੂੰ ਦਿੱਲੀ ਲਿਜਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਪ੍ਰੈਕਟਿਸ ਦੌਰਾਨ ਮੋਰਟਾਰ ਫਟਣ ਕਾਰਨ ਦੋ ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 2 ਇਲਾਜ ਦੌਰਾਨ ਸ਼ਹੀਦ ਹੋ ਗਏ। ਇਸ ਹਾਦਸੇ ਤੋਂ ਬਾਅਦ ਜਲਦੀ ਹੀ ਜਵਾਨਾਂ ਨੂੰ ਮਹੂ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਦਿੱਲੀ ਰੈਫ਼ਰ ਕਰ ਦਿੱਤਾ ਗਿਆ ਹੈ।