ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਬੀਤੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਦੇ 2889 ਨਵੇਂ ਮਾਮਲੇ ਸਾਹਮਣੇ ਹਨ, ਜਿਸ ਨਾਲ ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਦੀ ਸੰਖਿਆਂ 83,077 ਹੋ ਗਈ ਹੈ।
ਦਿੱਲੀ ਵਿੱਚ ਹੁਣ ਤੱਕ 2623 ਦੀ ਮੌਤ
ਇੱਕ ਪਾਸੇ ਕੋਰੋਨਾ ਮਰੀਜ਼ਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕੋਰੋਨਾ ਦੇ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਦੇ ਕਾਰਨ 65 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਦਿੱਲੀ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 2623 ਤੱਕ ਪਹੁੰਚ ਗਿਆ ਹੈ। ਉੱਥੇ ਹੀ ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਕੋਰੋਨਾ ਨੂੰ ਮਾਤ ਵੀ ਦੇ ਰਹੇ ਹਨ।
ਐਕਟਿਵ ਮਰੀਜ਼ 27,847
ਬੀਤੇ 24 ਘੰਟਿਆਂ ਵਿੱਚ ਹੀ ਦਿੱਲੀ ਵਿੱਚ ਕੋਰੋਨਾ ਤੋਂ 3306 ਮਰੀਜ਼ ਠੀਕ ਹੋਏ ਹਨ। ਹੁਣ ਤੱਕ ਦਿੱਲੀ ਵਿੱਚ ਕੁੱਲ 52,607 ਲੋਕ ਕੋਰੋਨਾ ਤੋਂ ਠੀਕ ਚੁੱਕੇ ਹਨ ਅਤੇ ਦਿੱਲੀ ਵਿੱਚ 27,847 ਐਕਟਿਵ ਮਰੀਜ਼ ਹਨ। ਇਨ੍ਹਾਂ ਐਕਟਿਵਾਂ ਮਰੀਜ਼ਾਂ ਵਿੱਚ 17, 148 ਮਰੀਜ਼ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਹਨ।
24 ਘੰਟਿਆਂ ਵਿੱਚ ਟੈਸਟ
ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਬੁਲੇਟਿਨ ਮੁਤਾਬਕ ਦਿੱਲੀ ਦੇ ਕੋਰੋਨਾ ਹਸਪਤਾਲਾਂ ਵਿੱਚ ਹੁਣ 13,411 ਬੈਡ ਹਨ, ਇਨ੍ਹਾਂ ਵਿੱਚ 6014 'ਤੇ ਮਰੀਜ਼ ਹਨ, ਉੱਥੇ ਹੀ 7397 ਬੈਡ ਹਾਲੇ ਖਾਲੀ ਹਨ। ਸੈਂਪਲ ਟੈਸਟ ਦੀ ਗੱਲ ਕਰੀਏ ਤਾਂ ਬੀਤੇ 24 ਘੰਟਿਆਂ ਵਿੱਚ ਦਿੱਲੀ ਵਿੱਚ 20,080 ਸੈਂਪਲ ਟੈਸਟ ਹੋਏ ਹਨ। ਦਿੱਲੀ ਵਿੱਚ ਹੁਣ ਤੱਕ 4,98,416 ਲੋਕਾਂ ਦੇ ਸੈਪਲ ਟੈਸਟ ਹੋ ਚੁੱਕੇ ਹਨ।