ਨਵੀਂ ਦਿੱਲੀ: ਸੰਸਦ ਦਾ ਸਰਦ-ਰੁੱਤ ਇਜਲਾਸ ਸੋਮਵਾਰ ਤੋਂ ਸ਼ੁਰੂ ਹੋ ਗਿਆ। ਇਸ ਸੈਸ਼ਨ ਵਿੱਚ ਸਰਕਾਰ ਕਈ ਅਹਿਮ ਬਿਲ ਪੇਸ਼ ਕਰੇਗੀ; ਜਿਨ੍ਹਾਂ ਵਿੱਚ ਨਾਗਰਿਕਤਾ (ਸੋਧ) ਬਿਲ 2019 ਵੀ ਹੋਵੇਗਾ।
ਦੂਜੇ ਪਾਸੇ ਅੱਜ ਰਾਜ ਸਭਾ ਦਾ ਇਤਿਹਾਸਕ 250ਵਾਂ ਸੈਸ਼ਨ ਸ਼ੁਰੂ ਹੋਇਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਸੰਸਦ ਮੈਂਬਰਾਂ ਨੂੰ ਵਧਾਈ ਦਿੱਤੀ। ਮੋਦੀ ਨੇ ਕਿਹਾ ਕਿ 250 ਸੈਸ਼ਨ ਇਹ ਆਪਣੇ-ਆਪ ਹੀ ਨਹੀਂ ਨਿੱਕਲਦੇ ਚਲੇ ਗਏ; ਸਗੋਂ ਇਹ ਇੱਕ ਵਿਚਾਰ-ਯਾਤਰਾ ਰਹੀ। ਉਨ੍ਹਾਂ ਕਿਹਾ ਕਿ ਸਦਨ ਦੇ ਸਾਰੇ ਮੈਂਬਰ ਵਧਾਈ ਦੇ ਹੱਕਦਾਰ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੀ ਵਿਕਾਸ ਯਾਤਰਾ ’ਚ ਹੇਠਲੇ ਸਦਨ ਨਾਲ ਜ਼ਮੀਨ ਨਾਲ ਜੁੜੀਆਂ ਚੀਜ਼ਾਂ ਦਾ ਪ੍ਰਤੀਬਿੰਬ ਝਲਕਦਾ ਹੈ, ਤਾਂ ਉੱਪਰਲੇ ਸਦਨ ਤੋਂ ਦੂਰ–ਦ੍ਰਿਸ਼ਟੀ ਦਾ ਅਨੁਭਵ ਹੁੰਦੀ ਹੈ।