ਨਵੀਂ ਦਿੱਲੀ: 1 ਜੂਨ ਤੋਂ ਸਰਕਾਰ ਨੇ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ 200 ਨਵੀਆਂ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਸਾਰੇ ਦੇਸ਼ ਵਾਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਯਾਤਰਾ ਕਰ ਸਕਣ। ਰੇਲਵੇ ਮੰਤਰਾਲੇ ਨੇ ਇੱਕ ਗਾਈਡ ਲਾਈਨਜ਼ ਵੀ ਜਾਰੀ ਕੀਤੀ ਹੈ। ਜੇ ਤੁਸੀਂ ਵੀ ਆਪਣੇ ਖੇਤਰ ਤੋਂ ਰੇਲ ਦੇ ਜ਼ਰੀਏ ਕਿਸੇ ਹੋਰ ਖੇਤਰ ਵਿੱਚ ਜਾਣ ਦੀ ਮਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਵੀ ਰੇਲਵੇ ਦੇ ਇਨ੍ਹਾਂ ਨਿਯਮਾਂ ਨੂੰ ਜਾਣਨਾ ਮਹੱਤਵਪੂਰਨ ਹੈ।
- ਟ੍ਰੇਨ ਟਿਕਟਾਂ ਦੀ ਬੁਕਿੰਗ ਆਨਲਾਈਨ ਤੋਂ ਇਲਾਵਾ ਆਮ ਸੇਵਾ ਕੇਂਦਰਾਂ ਜਾਂ ਏਜੰਟਾਂ ਰਾਹੀਂ ਕੀਤੀ ਜਾ ਸਕਦੀ ਹੈ
- ਰੇਲ ਗੱਡੀਆਂ ਵਿੱਚ ਸਿਰਫ ਕਨਫਰੰਮ ਟਿਕਟ ਵਾਲੇ ਮੁਸਾਫਰ ਹੀ ਸਫ਼ਰ ਕਰ ਸਕਦੇ ਹਨ।
- ਵੇਟਿੰਗ ਤੇ ਆਰਏਸੀ (RAC) ਵਾਲੇ ਯਾਤਰੀਆਂ ਨੂੰ ਯਾਤਰਾ ਦੀ ਇਜਾਜ਼ਤ ਨਹੀਂ ਹੋਵੇਗੀ।
- ਤਤਕਾਲ ਜਾਂ ਪ੍ਰੀਮੀਅਮ ਤਤਕਾਲ ਵਰਗੀਆਂ ਸਹੂਲਤਾਂ ਦਾ ਲਾਭ ਨਹੀਂ ਮਿਲੇਗਾ।
- ਯਾਤਰੀਆਂ ਲਈ 90 ਮਿੰਟ ਪਹਿਲਾਂ ਸਟੇਸ਼ਨ 'ਤੇ ਪਹੁੰਚਣਾ ਜ਼ਰੂਰੀ ਹੋਵੇਗਾ।
- ਮਾਸਕ ਪਾਉਣਾ ਅਤੇ ਸਮਾਜਕ ਦੂਰੀਆਂ ਦਾ ਪੂਰਾ ਧਿਆਨ ਰੱਖਣਾ ਹੋਵੇਗਾ।
- ਯਾਤਰੀਆਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਘਰੋਂ ਭੋਜਨ ਲਿਆਉਣ।
- ਇਸ ਦੇ ਨਾਲ ਹੀ ਯਾਤਰੀ ਕੰਬਲ ਅਤੇ ਸੀਟ 'ਤੇ ਵਿਛਾਉਣ ਲਈ ਚਾਦਰਾਂ ਵੀ ਘਰ ਤੋਂ ਹੀ ਲੈ ਕੇ ਆਉ।