ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬਣੇ ਸ਼ਾਹਦਰਾ ਕੁਆਰੰਟੀਨ ਸੈਂਟਰ ਤੋਂ ਸ਼ੁੱਕਰਵਾਰ ਨੂੰ ਰਿਹਾ ਕੀਤੇ ਗਏ ਲਗਭਗ 200 ਪ੍ਰਵਾਸੀ ਮਜ਼ਦੂਰਾਂ ਦਾ ਘਰ ਵਾਪਸੀ ਹੋਈ।
ਇਸ ਦੌਰਾਨ ਪ੍ਰਵਾਸੀਆਂ ਮੀਡੀਆ ਸਾਹਮਣੇ ਆਪਣੇ ਦਰਦ ਸਾਂਝੇ ਕੀਤੇ। ਜਾਣਕਾਰੀ ਮੁਤਾਬਕ ਵੰਦੇ ਭਾਰਤ ਮਿਸ਼ਨ ਤਹਿਤ ਉਨ੍ਹਾਂ ਸਾਰਿਆਂ ਨੂੰ ਮਾਲਦੀਵ ਤੋਂ ਦਿੱਲੀ ਲਿਆਂਦਾ ਗਿਆ ਸੀ, ਜਿਥੇ ਉਨ੍ਹਾਂ ਨੂੰ ਏਅਰਪੋਰਟ ਤੋਂ ਸਿੱਧਾ ਸ਼ਾਹਦਾਰਾ ਕੁਆਰੰਟੀਨ ਸੈਂਟਰ ਵਿੱਚ ਭੇਜ ਦਿੱਤਾ ਗਿਆ।
ਪ੍ਰਵਾਸੀਆਂ ਨੇ ਸਰਕਾਰੀ ਸਹੁਲਤਾਂ 'ਤੇ ਦੋਸ਼ ਲਾਉਣਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਵਿੱਚ ਸਹੀ ਭੋਜਨ ਨਹੀਂ ਦਿੱਤਾ ਗਿਆ। ਇਕ ਪ੍ਰਵਾਸੀ ਨੇ ਕਿਹਾ, “ਜੇ ਬਿਮਾਰ ਮਰੀਜ਼ ਸਹੀ ਭੋਜਨ ਖਾਉਂਦਾ ਹੈ ਤਾਂ ਹੀ ਉਹ ਜਲਦ ਬਿਮਾਰੀਆਂ ਤੋਂ ਤੰਦਰੂਸਤ ਹੋ ਸਕਦਾ ਹੈ।
"ਪ੍ਰਵਾਸੀਆਂ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਆਵਾਜਾਈ ਦੀ ਸਹਾਇਤਾ ਨਹੀਂ ਦਿੱਤੀ ਗਈ। ਪ੍ਰਵਾਸੀਆਂ ਨੇ ਖੁਦ ਆਪਣੇ ਸੂਬਿਆਂ ਤੱਕ ਪਹੁੰਚਣ ਲਈ ਕਰੀਬ 40 ਲੋਕਾਂ ਦੇ ਲਈ 3000 ਰੁਪਏ ਵਿੱਚ ਇੱਕ ਬੱਸ ਦਾ ਪ੍ਰਬੰਧ ਕੀਤਾ ਹੈ।