ਸਾਲ 1999 'ਚ ਦਿੱਲੀ ਤੋਂ ਨੇਪਾਲ ਲਈ ਏਅਰ ਇੰਡੀਆ ਦੀ ਉਡਾਣ ਆਈਸੀ- 814 ਨੂੰ ਹਾਈਜੈਕ ਕਰਨ ਤੋਂ 20 ਸਾਲ ਬਾਅਦ ਕੀ ਬਦਲਿਆ ਹੈ? ਹਾਈਜੈਕ ਕਰਨ ਵਾਲਿਆਂ ਤੋਂ ਇਸ ਜਹਾਜ਼ ਅਤੇ ਤਕਰੀਬਨ 188 ਮੁਸਾਫਰਾਂ ਨੂੰ ਛੁਡਾਉਣ ਦੇ ਬਦਲੇ ਭਾਰਤ ਨੂੰ ਤਿੰਨ ਅੱਤਵਾਦੀਆਂ ਨੂੰ ਰਿਹਾ ਕਰਨਾ ਪਿਆ। ਇਹ ਸਾਰੀ ਘਟਨਾ ਅਫਗਾਨਿਸਤਾਨ ਦੇ ਕੰਧਾਰ ਵਿਖੇ ਹੋਈ। ਉਸ ਵੇਲੇ ਕੰਧਾਰ, ਤਾਲਿਬਾਨੀ ਸ਼ਾਸਨ ਅਧੀਨ ਸੀ।
ਉਸ ਸਮੇਂ ਰਿਹਾ ਕੀਤੇ ਗਏ ਤਿੰਨ ਅੱਤਵਾਦੀਆਂ ਚੋਂ ਦੋ ਅੱਤਵਾਦੀ ਅਜੇ ਵੀ ਆਜ਼ਾਦ ਘੁੰਮ ਰਹੇ ਹਨ ਤੇ ਉਹ ਆਪਣਾ ਸਾਰਾ ਕੰਮ ਪਾਕਿਸਤਾਨ ਤੋਂ ਕਰ ਰਹੇ ਹਨ। ਇਨ੍ਹਾਂ 'ਚ ਕਸ਼ਮੀਰੀ ਅੱਤਵਾਦੀ ਸੰਗਠਨ ਦਾ ਆਗੂ ਅਲ- ਉਮਰ- ਮੁਜਾਹਿਦੀਨ, ਮੁਸ਼ਤਾਕ ਅਹਿਮਦ ਜਗਰਰ ਉਰਫ਼ ਮੁਸ਼ਤਾਕ ਲਤਰਾਮ ਅਤੇ ਜੌਲ-ਏ-ਮੁਹੰਮਦ ਦੇ ਨੇਤਾ ਮੌਲਾਨਾ ਮਸੂਦ ਅਜ਼ਹਰ ਸ਼ਾਮਲ ਹਨ। ਤੀਜਾ ਅੱਤਵਾਦੀ ਸ਼ੇਖ ਉਮਰ (ਜੋ ਬ੍ਰਿਟਿਸ਼ ਨਾਗਰਿਕ ਸੀ) ਨੂੰ ਪਾਕਿਸਤਾਨ ਅੰਦਰ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਮੁਸ਼ਤਾਕ ਅਹਿਮਦ ਅਗਵਾ ਹੋਣ ਤੋਂ ਬਾਅਦ ਤੋਂ ਲੁਕਿਆ ਰਿਹਾ ਅਤੇ ਉਸ ਨੇ ਕਦੇ ਹੋਰਨਾਂ ਅੱਤਵਾਦੀਆਂ ਵਾਂਗ ਕੰਮ ਨਹੀਂ ਕੀਤਾ। ਇਸ ਦੇ ਨਾਲ ਹੀ ਮਸੂਦ ਅਜ਼ਹਰ ਵੀ ਭਾਰਤ ਵਿਰੁੱਧ ਸਰਗਰਮ ਰਿਹਾ ਹੈ ਅਤੇ ਉਸ ਨੇ ਘਾਟੀ 'ਚ ਅੱਤਵਾਦ ਨੂੰ ਉਤਸ਼ਾਹਤ ਕਰਨ ਲਈ ਵੀ ਕੰਮ ਕੀਤਾ। ਉਸ ਨੇ ਕਸ਼ਮੀਰ ਅਤੇ ਹੋਰਨਾਂ ਥਾਵਾਂ 'ਤੇ ਆਤਮਘਾਤੀ ਹਮਲਿਆਂ ਦੀ ਸ਼ੁਰੂਆਤ ਕੀਤੀ। ਭਾਰਤੀ ਸੰਸਦ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ 'ਤੇ ਹਮਲਾ ਕਰਨ ਵਾਲਿਆਂ 'ਚ ਅਜ਼ਹਰ ਵੀ ਸ਼ਾਮਲ ਸੀ। ਅਜ਼ਹਰ ਨੇ ਸਭ ਤੋਂ ਪਹਿਲਾਂ ਸ੍ਰੀਨਗਰ ਦੇ ਇੱਕ ਨੌਜਵਾਨ ਅਫ਼ਾਕ ਅਹਿਮਦ ਸ਼ਾਹ ਨੂੰ ਮਨੁੱਖੀ ਬੰਬ ਬਣਾਇਆ ਅਤੇ ਸ੍ਰੀਨਗਰ ਦੇ ਬਾਦਾਮੀ ਬਾਗ ਆਰਮੀ ਬੇਸ 'ਤੇ ਹਮਲਾ ਕੀਤਾ। ਹਲਾਂਕਿ ਇਹ ਹਮਲਾ ਅਸਫਲ ਰਿਹਾ।
ਜਹਾਜ਼ ਹਾਈਜੈਕ ਕਰਨ ਤੋਂ ਪਹਿਲਾਂ ਅਜ਼ਹਰ ਨੂੰ ਜੇਲ੍ਹ ਤੋਂ ਫਰਾਰ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਜੋ ਕਿ ਅਸਫਲ ਰਹੀ। ਅਜ਼ਹਰ ਦੇ ਭਰਾ, ਯੂਸਫ਼ ਨੇ ਜੇਲ ਤੋੜਨ ਅਤੇ ਅਗਵਾ ਕਰਨ ਦੀ ਸਾਰੀ ਯੋਜਨਾਬੰਦੀ ਕੀਤੀ ਸੀ ਅਤੇ ਇਨ੍ਹਾਂ ਦੋਹਾਂ ਕਾਰਜਾਂ ਦੀ ਤਿਆਰੀ ਵਿਚ ਤਕਰੀਬਨ ਡੇਢ ਸਾਲ ਦਾ ਸਮਾਂ ਲੱਗਿਆ ਸੀ। ਅਬਦੁੱਲ ਲਤੀਫ਼, ਨੇ ਇਨ੍ਹਾਂ ਕੰਮਾਂ ਲਈ ਇੱਕ ਭਾਰਤੀ ਵਿਅਕਤੀ ਯੂਸਫ਼ ਨੂੰ ਪੈਸੇ, ਨਕਲੀ ਦਸਤਾਵੇਜ਼ਾਂ ਅਤੇ ਮੁੰਬਈ 'ਚ ਇੱਕ ਘਰ ਦਵਾਉਣ ਲਈ ਮਦਦ ਕੀਤੀ ਸੀ।
ਜਹਾਜ਼ ਹਾਈਜੈਕ ਦੀ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ ਜੇਕਰ ਕਾਠਮਾਂਡੂ 'ਚ ਭਾਰਤੀ ਖੁਫ਼ੀਆ ਏਜੰਸੀਆਂ ਦੇ ਅਧਿਕਾਰੀ ਉਨ੍ਹਾਂ ਨੂੰ ਮਿਲੀ ਚੇਤਾਵਨੀ ਵੱਲ ਗੰਭੀਰਤਾ ਨਾਲ ਧਿਆਨ ਦਿੰਦੇ। ਰਾਅ ਦੇ ਜਿਸ ਅਧਿਕਾਰੀ ਨੇ ਇਸ ਚੇਤਾਵਨੀ ਨੂੰ ਗੰਭੀਰ ਨਹੀਂ ਕਿਹਾ ਸੀ, ਬਾਅਦ ਵਿੱਚ ਉਹ ਵੀ ਹਾਈਜੈਕ ਜਹਾਜ਼ 'ਚ ਸਫ਼ਰ ਕਰਦਾ ਹੋਇਆ ਪਾਇਆ ਗਿਆ। ਅਫ਼ਸਰ ਦੀ ਪਤਨੀ, ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਫ਼ਤਰ 'ਚ ਇੱਕ ਸ਼ਕਤੀਸ਼ਾਲੀ ਅਹੁਦੇ ‘ਤੇ ਤਾਇਨਾਤ ਸੀ।
ਜੇਕਰ ਉਹ RAW ਅਧਿਕਾਰੀ ਜਹਾਜ਼ 'ਚ ਨਹੀਂ ਹੁੰਦਾ ਤਾਂ ਹਾਈਜੈਕ ਜਹਾਜ਼ ਨੂੰ ਸਭ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਾਰੇ ਜਾਣ ਤੋਂ ਬਾਅਦ ਫੌਜ ਐਕਸ਼ਨ ਲੈਣ ਲਈ ਪੂਰੀ ਤਰ੍ਹਾਂ ਤਿਆਰ ਸੀ। ਉਸ ਵੇਲੇ ਫੌਜ ਵੱਲੋਂ ਇਸ ਲਈ ਐਕਸ਼ਨ ਨਹੀਂ ਲਿਆ ਜਾ ਸਕਿਆ ਕਿਉਂਕਿ RAW ਆਪਣੇ ਅਧਿਕਾਰੀ ਨੂੰ ਸੁਰੱਖਿਤ ਬਚਾਉਣਾ ਚਾਹੁੰਦੀ ਸੀ ਅਤੇ ਇਸੇ ਲਈ ਹਵਾਈ ਜਹਾਜ਼ ਨੂੰ ਅੱਗੇ ਜਾਣ ਦਿੱਤਾ ਗਿਆ। ਜਲਦਬਾਜ਼ੀ ਕਾਰਨ ਜਹਾਜ਼ 'ਚ ਬਾਲਣ ਨਹੀਂ ਭਰਿਆ ਜਾ ਸਕਿਆ ਤੇ ਬਾਲਣ ਦੀ ਘਾਟ ਕਾਰਨ ਜਹਾਜ਼ ਨੂੰ ਦੂਜੀ ਵਾਰ ਲਾਹੌਰ ਵਿੱਚ ਉਤਰਿਆ ਗਿਆ।
ਆਈਸੀ-814 ਦੇ ਹਾਈਜੈਕ ਹੋਣ ਦੇ ਦੌਰਾਨ ਅਤੇ ਉਸ ਤੋਂ ਬਾਅਦ ਭਾਰਤ 'ਚ ਕਈ ਘਟਨਾਵਾਂ ਵਾਪਰੀਆਂ। ਇਨ੍ਹਾਂ ਨਾਲ ਇਹ ਗੱਲ ਸਾਫ ਹੋ ਗਈ ਕਿ ਅਫਗਾਨ, ਤਾਲਿਬਾਨ, ਪਾਕਿਸਤਾਨ ਆਈਐਸਆਈ ਦੇ ਸਮਰਥਨ ਵਿੱਚ ਹਨ ਅਤੇ ਕਸ਼ਮੀਰ 'ਚ ਕੰਮ ਕਰ ਰਹੀਆਂ ਅੱਤਵਾਦੀ ਸੰਗਠਨਾਂ ਨਾਲ ਸੰਪਰਕ 'ਚ ਵੀ ਹਨ। ਦੂਜੀ ਗੱਲ ਇਹ ਸਾਹਮਣੇ ਆਈ ਕਿ ਮਸਹੂਦ ਅਜ਼ਹਰ ਕਸ਼ਮੀਰ ਤੋਂ ਇਲਾਵਾ ਹੋਰਨਾਂ ਥਾਵਾਂ 'ਤੇ ਵੀ ਅੱਤਵਾਦ ਫੈਲਾਉਣ 'ਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਇਹ ਬਹੁਤ ਸਾਰੀਆਂ ਕੌਮਾਂਤਰੀ ਅੱਤਵਾਦੀ ਸੰਗਠਨਾਂ ਦਾ ਇਕ ਲਿੰਕ ਹੈ। ਆਪਣੀ ਰਿਹਾਈ ਤੋਂ ਤੁਰੰਤ ਬਾਅਦ ਅਜ਼ਹਰ ਦੁਆਰਾ ਸ਼ੁਰੂ ਕੀਤੇ ਗਏ ਅੱਤਵਾਦੀ ਸੰਗਠਨ , ਜੈਸ਼-ਏ-ਮੁਹੰਮਦ ਨੇ ਕਸ਼ਮੀਰ 'ਚ ਅੱਤਵਾਦ ਦੇ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ।ਅਜ਼ਹਰ ਨੇ ਉੱਤਰ ਪੱਛਮੀ ਸਰਹੱਦੀ ਸੂਬਾ ਅਤੇ ਪਾਕਿਸਤਾਨ ਦੇ ਬਾਲਾਕੋਟ ਨਾਲ ਕੰਮ ਕਰਨਾ ਸ਼ੁਰੂ ਕੀਤਾ, ਕਿਉਂਕਿ ਭਾਰਤੀ ਖੁਫ਼ੀਆ ਏਜੰਸੀਆਂ ਦਾ ਧਿਆਨ ਇਸਲਾਮਾਬਾਦ ਜਾਂ ਮੁਜ਼ੱਫਰਾਬਾਦ ਵੱਲ ਸੀ, ਜਿੱਥੋਂ ਜ਼ਿਆਦਾਤਰ ਅੱਤਵਾਦੀ ਸੰਗਠਨ ਕੰਮ ਕਰਦੇ ਸਨ।
ਹਿਜ਼ਬੁਲ ਮੁਜਾਹਿਦੀਨ, ਅਲ ਉਮਰ, ਜਮਾਤ ਈ ਮੁਜਾਹਿਦੀਨ ਵਰਗੀਆਂ ਸੰਸਥਾਵਾਂ ਦੇ ਉਲਟ ਜੈਸ਼ ਦੀ ਵਿਚਾਰਧਾਰਾ ਪੈਨ-ਇਸਲਾਮਿਕ ਹੈ। ਉਸ ਦੀ ਵਿਚਾਰਧਾਰਾ, ਆਈਐਸਆਈਐਸ ਨਾਲ ਸਬੰਧਤ ਲੋਕਾਂ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ ਅਤੇ ਇਸ ਲਈ ਅਜ਼ਹਰ ਭਾਰਤ ਲਈ ਵਧੇਰੇ ਖ਼ਤਰਨਾਕ ਹੋ ਜਾਂਦਾ ਹੈ। ਉਸ ਦੇ ਸੰਗਠਨ ਦੇ ਜ਼ਿਆਦਾਤਰ ਲੋਕ ਵਹਾਬੀ ਵਿਚਾਰਧਾਰਾ ਦੇ ਹਨ, ਜੋ ਕੌਮ ਨੂੰ ਨਹੀਂ ਮੰਨਦੇ ਅਤੇ ਰਾਸ਼ਟਰ ਨੂੰ ਮੰਨਣ ਵਾਲਿਆਂ ਨੂੰ ਮਾਰਨ ਤੋਂ ਵੀ ਪਿੱਛੇ ਨਹੀਂ ਹਟਦੇ।
ਅਜ਼ਹਰ ਅਤੇ ਉਸ ਦਾ ਪਰਿਵਾਰ ਜੈਸ਼ ਦੇ ਲੜਾਕਿਆਂ ਲਈ ਸਿਖਲਾਈ ਕੈਂਪ ਲਗਾਉਂਦੇ ਹਨ। ਇਨ੍ਹਾਂ ਕੈਪਾਂ ਅਤੇ ਜੈਸ਼ ਦੀ ਵਿਚਾਰਧਾਰਾ ਵੱਲੋਂ ਹੀ ਭਾਰਤ ਉੱਤੇ ਖ਼ਤਰਨਾਕ ਹਮਲੇ ਕਰਨ ਵਾਲੇ ਅੱਤਵਾਦੀਆਂ ਦੀ ਚੋਣ ਕੀਤੀ ਜਾਂਦੀ ਹੈ। ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਮਸੂਦ ਅਜ਼ਹਰ ਹੁਣ ਸਰਗਰਮ ਅੱਤਵਾਦੀ ਗਤੀਵਿਧੀਆਂ ਤੋਂ ਦੂਰ ਹੈ, ਪਰ ਉਸ ਦੀ ਸੰਸਥਾ ਅਤੇ ਉਸ ਦੀ ਵਿਚਾਰਧਾਰਾ ਅਜੇ ਵੀ ਅੱਤਵਾਦ ਨੂੰ ਇਕ ਨਵੀਂ ਅਤੇ ਖ਼ਤਰਨਾਕ ਦਿਸ਼ਾ ਦੇਣ ਲਈ ਕੰਮ ਕਰ ਰਹੀ ਹੈ।
ਜਿਨ੍ਹਾਂ ਲੋਕਾਂ ਨੇ ਕੰਧਾਰ ਜਹਾਜ਼ ਹਾਈਜੈਕ ਦੀ ਘਟਨਾ ਨੂੰ ਵੇਖਿਆ ਹੈ, ਉਹ ਸਮਝਦੇ ਹਨ ਕਿ ਭਾਰਤ ਲਈ ਅਜਿਹੇ ਅੱਤਵਾਦੀਆਂ ਨੂੰ ਰੋਕਣਾ ਕਿੰਨਾਂ ਕੁ ਜ਼ਰੂਰੀ ਹੈ। ਉਸ ਜਹਾਜ਼ 'ਚ ਸੱਤ ਦਿਨਾਂ ਤੱਕ ਬੰਧਕ ਰਹੇ ਲੋਕਾਂ ਦੇ ਦਰਦ ਨੂੰ ਦੇਸ਼ ਅੱਜ ਤੱਕ ਘੱਟ ਨਹੀਂ ਕਰ ਸਕਿਆ ਹੈ। ਉਨ੍ਹਾਂ ਨੂੰ ਇਨਸਾਫ ਉਦੋਂ ਹੀ ਮਿਲ ਸਕੇਗਾ ਜਦ ਮਸੂਦ ਅਜ਼ਹਰ ਵਰਗੇ ਅੱਤਵਾਦੀ ਨੂੰ ਸਜ਼ਾ ਮਿਲ ਸਕੇਗੀ। ਅਜ਼ਹਰ ਨੂੰ ਮਾਰਣ ਲਈ ਕਈ ਆਪਰੇਸ਼ਨ ਚਲਾਏ ਗਏ, ਪਰ ਸਾਰੇ ਹੀ ਅਸਫਲ ਰਹੇ ਅਤੇ ਇਹ ਗੱਲ ਭਾਰਤੀ ਫੌਜ ਲਈ ਪਰੇਸ਼ਾਨੀ ਬਣੀ ਹੋਈ ਹੈ। ਸਾਲ 2018 'ਚ ਬਾਲਕੋਟ ਹਮਲੇ ਦਾ ਮਕਸਦ ਵੀ ਅਜ਼ਹਰ ਨੂੰ ਮਾਰਨ ਦਾ ਹੀ ਸੀ। ਭਾਰਤ ਵੱਲੋਂ ਅਜ਼ਹਰ ਨੂੰ ਅੰਤਰ ਰਾਸ਼ਟਰੀ ਅੱਤਵਾਦੀ ਐਲਾਨ ਕਰਵਾਉਣ ਦੀਆਂ ਕੋਸ਼ਿਸ਼ਾਂ 'ਚ ਚੀਨ ਲਗਾਤਾਰ ਰੁਕਾਵਟ ਬਣਦਾ ਰਿਹਾ ਹੈ। ਇਸ ਕਾਰਨ ਅਜੇ ਤੱਕ ਅਜ਼ਹਰ ਭਾਰਤ ਦੇ ਵਿਰੁੱਧ ਪਾਕਿਸਤਾਨ ਲਈ ਇੱਕ ਬੇਹਤਰੀਨ ਹਥਿਆਰ ਬਣ ਚੁੱਕਾ ਹੈ।
ਭਾਰਤੀ ਸੁਰੱਖਿਆ ਏਜੰਸੀਆਂ ਨੂੰ ਸੁਰੱਖਿਆ ਲਈ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ ਚਾਹੀਦਾ ਅਤੇ ਭਾਵੇਂ ਕੋਈ ਵਿਅਕਤੀ ਜਾਂ ਕੋਈ ਸੰਸਥਾ 'ਤੇ ਖ਼ਤਰੇ ਦੀ ਜਾਣਕਾਰੀ ਮਿਲੇ। ਹਰ ਜਾਣਕਾਰੀ ਨੂੰ ਪੂਰਾ ਮਹੱਤਵ ਦੇਣਾ ਚਾਹੀਦਾ ਹੈ। ਕੰਧਾਰ ਹਾਈਜੈਕ ਤੋਂ ਪਹਿਲਾਂ ਸਹੀ ਤਾਲਮੇਲ ਦੀ ਘਾਟ ਕਾਰਨ ਇਸ ਘਟਨਾ ਨੂੰ ਰੋਕਿਆ ਨਹੀਂ ਜਾ ਸਕਿਆ ਗਿਆ। ਜੇਕਰ ਰਾਅ ਦੀ ਨੇਪਾਲ ਸ਼ਾਖਾ ਨੂੰ ਮਿਲੀ ਧਮਕੀ ਦੀ ਜਾਣਕਾਰੀ ਨੂੰ ਅਧਿਕਾਰੀਆਂ ਨੇ ਗੰਭੀਰਤਾ ਨਾਲ ਲਿਆ ਹੁੰਦਾ, ਤਾਂ ਸਥਿਤੀ ਵੱਖਰੀ ਹੁੰਦੀ। ਨਾ ਸਿਰਫ਼ ਹਵਾਈਜੈਕ ਕਰਨ ਵਾਲਿਆਂ ਨੂੰ ਫੜਿਆ ਜਾ ਸਕਦਾ, ਬਲਕਿ ਇਸ ਘਟਨਾ ਦੇ ਵਾਪਰਨ ਨਾਲ ਪੈਦਾ ਹੋਇਆਂ ਸਥਿਤੀਆਂ ਨੂੰ ਰੋਕਿਆ ਜਾ ਸਕਦਾ ਸੀ। ਸੰਸਦ 'ਤੇ ਹਮਲਾ, ਬਾਲਕੋਟ' ਤੇ ਜਵਾਬੀ ਕਾਰਵਾਈ ਅਤੇ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਿਖੇ ਅੰਤਰਰਾਸ਼ਟਰੀ ਅੱਤਵਾਦੀ ਐਲਾਨੇ ਜਾਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ 24 ਦਸੰਬਰ 1999 ਨੂੰ ਹੋਈ ਇਸ ਘਟਨਾ ਦਾ ਮਹਿਜ ਇੱਕ ਪਹਿਲੂ ਹੈ। ਹੁਣ ਇੱਕ ਸਹੁੰ ਖਾਣ ਦੀ ਲੋੜ ਹੈ ਕਿ ਅਸੀਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੋਰ ਮਸੂਦ ਅਜ਼ਹਰ ਪੈਦਾ ਨਹੀਂ ਹੋਣ ਦਿਆਂਗੇ।