ETV Bharat / bharat

1971 ਦੇ ਯੁੱਧ ਦੇ ਹੀਰੋ ਸਕੁਐਡਰਨ ਲੀਡਰ ਪਰਵੇਜ਼ ਰੁਸਤਮ ਜਮਸਜੀ ਦਾ ਹੋਇਆ ਦੇਹਾਂਤ

1971 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਵੀਰ ਚੱਕਰ ਨਾਲ ਨਵਾਜੇ ਗਏ ਸਕੁਐਡਰਨ ਲੀਡਰ ਪਰਵੇਜ਼ ਰੁਸਤਮ ਜਮਸਜੀ ਦਾ ਦੇਹਾਂਤ ਹੋ ਗਿਆ ਹੈ। ਜਮਸਜੀ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਤੋਂ ਬਾਅਦ ਵੀਰਵਾਰ ਰਾਤ ਨੂੰ ਉਨ੍ਹਾਂ ਦੀ ਮੌਤ ਹੋ ਗਈ।

author img

By

Published : Jun 27, 2020, 9:07 AM IST

ਸਕੁਐਡਰਨ ਲੀਡਰ ਪਰਵੇਜ਼ ਰੁਸਤਮ ਜਮਸਜੀ ਦਾ ਹੋਇਆ ਦੇਹਾਂਤ

ਮੁੰਬਈ: 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਆਪਣੀ ਸ਼ਾਨਦਾਰ ਬਹਾਦਰੀ ਵਿਖਾ ਚੁੱਕੇ ਸਕੁਐਡਰਨ ਲੀਡਰ (ਸੇਵਾਮੁਕਤ) ਪਰਵੇਜ਼ ਰੁਸਤਮ ਜਮਸਜੀ ਦਾ ਦੇਹਾਂਤ ਹੋ ਗਿਆ। ਉਹ 77 ਸਾਲਾਂ ਦੇ ਸਨ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਦਿੱਤੀ ਹੈ।

ਜਮਸਜੀ ਨੂੰ 1971 ਦੀ ਲੜਾਈ ਵਿੱਚ ਆਪਣੀ ਬਹਾਦਰੀ ਲਈ 'ਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ ਸੀ। ਲੜਾਈ ਵਿੱਚ ਇੱਕ ਹੈਲੀਕਾਪਟਰ ਪਾਇਲਟ ਹੋਣ ਦੇ ਨਾਤੇ, ਅਭਿਆਨ ਨੂੰ ਚਲਾਉਂਦੇ ਸਮੇਂ ਉਨ੍ਹਾਂ ਨੂੰ ਸੱਟ ਲੱਗੀ ਸੀ, ਜਿਸ ਕਾਰਨ ਉਹ ਡੰਡੇ ਲੈ ਕੇ ਚਲਦੇ ਸਨ।

ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ, 2 ਬੇਟੇ ਅਤੇ 1 ਬੇਟੀ ਹੈ। ਦਾਦਰ ਖੇਤਰ ਵਿੱਚ ਪਾਰਸੀ ਕਲੋਨੀ ਵਿੱਚ ਰਹਿਣ ਵਾਲੇ ਜਮਸਜੀ ਦੀ ਵੀਰਵਾਰ ਰਾਤ ਨੂੰ ਮੌਤ ਹੋਈ ਹੈ। ਉਹ ਬੀਤੇ ਕੁਝ ਸਮੇਂ ਤੋਂ ਬਿਮਾਰ ਸਨ।

ਉਨ੍ਹਾਂ ਨੂੰ ਮਿਲੇ ‘ਵੀਰ ਚੱਕਰ’ ਨਾਲ ਸਬੰਧਤ ਹਵਾਲੇ ਵਿੱਚ ਲਿਖਿਆ, “ਦਸੰਬਰ 1971 ਵਿੱਚ ਪਾਕਿਸਤਾਨ ਵਿਰੁੱਧ ਮੁਹਿੰਮ ਦੌਰਾਨ ਜਮਸਜੀ ਇੱਕ ਹੈਲੀਕਾਪਟਰ ਯੂਨਿਟ ਦੇ ਨਾਲ ਫਲਾਈਟ ਲੈਫਟੀਨੈਂਟ ਵਜੋਂ ਸੇਵਾ ਨਿਭਾਅ ਰਹੇ ਸਨ। ਉਹ ਆਪਣਾ ਹੈਲੀਕਾਪਟਰ ਉਡਾ ਰਹੇ ਸਨ, ਜਿਸ ਉੱਤੇ ਦੋ ਵਾਰ ਮਸ਼ੀਨ ਗਨ ਅਤੇ ਦੋ ਵਾਰ ਮੋਰਟਾਰ ਨਾਲ ਹਮਲਾ ਕੀਤਾ ਗਿਆ।

ਹੈਰਾਨੀਜਨਕ ਬਹਾਦਰੀ ਅਤੇ ਚਤੁਰਾਈ ਦਾ ਪ੍ਰਦਰਸ਼ਨ ਕਰਦਿਆਂ ਉਹ ਆਪਣਾ ਹੈਲੀਕਾਪਟਰ ਵਾਪਸ ਲੈ ਆਇਆ। ਇਸ 'ਚ ਕਿਹਾ ਗਿਆ ਹੈ ਕਿ, 'ਦੁਸ਼ਮਣਾ ਦੇ ਠਿਕਾਨੇ ਦੇ ਉੱਤੇ ਇੱਕ ਬਾਰ ਉਨ੍ਹਾਂ ਦਾ ਹੈਲੀਕਾਪਟਰ ਦਾ ਇੰਜ਼ਨ ਖਰਾਬ ਹੋ ਗਿਆ, ਪਰ ਉਹ ਇਸ ਨੂੰ ਵਾਪਿਸ ਆਪਣੇ ਖੇਤਰ 'ਚ ਸੁਰੱਖਿਤ ਲੈ ਆਏ। ਸਾਰੀ ਉਡਾਣ ਦੇ ਦੌਰਾਨ ਪਰਵੇਜ਼ ਰੁਸਤਮ ਜਮਸਜੀ ਨੇ ਵੀਰਤਾ, ਪੇਸ਼ੇਵਰ ਹੁਨਰ ਅਤੇ ਉੱਚ ਪੱਧਰ ਦੀ ਸੇਵਾ ਸਮਰਪਣ ਪ੍ਰਦਰਸ਼ਿਤ ਕੀਤਾ।

ਉਹ 1965 ਵਿੱਚ ਭਾਰਤੀ ਹਵਾਈ ਫ਼ੌਜ ਵਿੱਚ ਸ਼ਾਮਲ ਹੋਏ ਸਨ ਅਤੇ 1985 ਵਿੱਚ ਸੇਵਾਮੁਕਤ ਹੋਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.