ਪਟਨਾ : ਬਿਹਾਰ ਦੇ ਮੁਜ਼ਫਰਪੁਰ ਜ਼ਿਲ੍ਹੇ ਵਿੱਚ ਚਮਕੀ ਬੁਖ਼ਾਰ ਨਾਲ ਮੌਤਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ। ਸ਼ਨੀਵਾਰ ਦੇਰ ਰਾਤ ਤੱਕ ਹੋਰ 18 ਬੱਚਿਆਂ ਦੀ ਮੌਤ ਹੋ ਗਈ। ਇਸ ਵਿੱਚ 14 ਦੀ ਮੌਤ ਐਸਕੇਐਮਸੀਐਚ ਅਤੇ 4 ਦੀ ਮੌਤ ਕਾਂਟੀ ਪੀਐਚਸੀ ਵਿਖੇ ਹੋਈ। ਅਜਿਹੇ ਵਿੱਚ ਚਮਕੀ ਬੁਖ਼ਾਰ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 101 ਤੱਕ ਪੁੱਜ ਗਈ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਐਸਕੇਐਮਸੀਐਚ ਅਤੇ ਕੇਜਰੀਵਾਲ ਹਸਪਤਾਲ ਵਿੱਚ ਦੇਰ ਰਾਤ 54 ਨਵੇਂ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਹੈ। ਜਿਨ੍ਹਾਂ ਚੋਂ ਐਸਕੇਐਮਸੀਐਚ 34 ਅਤੇ ਕੇਜਰੀਵਾਲ ਹਸਪਤਾਲ 'ਚ 20 ਨਵੇਂ ਬੱਚਿਆਂ ਨੂੰ ਜ਼ੇਰੇ ਇਲਾਜ ਰੱਖਿਆ ਗਿਆ ਹੈ। ਹੁਣ ਤੱਕ ਚਮਕੀ ਬੁਖਾਰ ਦੇ 297 ਮਾਮਲੇ ਸਾਹਮਣੇ ਆਏ ਹਨ। ਜਿਸ ਚੋਂ 101 ਬੱਚਿਆਂ ਦੀ ਇਸ ਬੁਖ਼ਾਰ ਕਾਰਨ ਮੌਤ ਹੋ ਚੁੱਕੀ ਹੈ।
ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ
ਏਈਐਸ ਉੱਤੇ ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ।
ਕੀ ਨੇ ਲੱਛਣ
ਏਈਐਸ ਨਾਲ ਪੀੜਤ ਬੱਚੇ ਦੀ ਅਚਾਨਕ ਤਬੀਅਤ ਬਿਗੜ ਜਾਂਦੀ ਹੈ ਅਤੇ ਪੀੜਤ ਵਿਅਕਤੀ ਅਚਾਨਕ ਕੌਮਾ ਵਿੱਚ ਚਲਾ ਜਾਂਦਾ ਹੈ। ਇਸ ਬਿਮਾਰ ਲੱਛਣ ਆਮ ਹੁੰਦੇ ਹਨ। ਗਰਮੀ ਦੇ ਦੌਰਾਨ ਇਹਨਾਂ ਲੱਛਣਾਂ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਤੇਜ਼ ਬੁਖਾਰ, ਸਿਰ ਦਰਦ, ਗਰਦਨ 'ਚ ਅਕੜਨ, ਉਲਟੀਆਂ, ਸੁਸਤੀ, ਭੁੱਖ ਨਾ ਲੱਗਣਾ, ਆਦਿ ਇਸ ਦੇ ਮੁੱਖ ਲੱਛਣ ਹਨ। ਇਸ ਤੋਂ ਇਲਾਵਾ, ਬੱਚੇ ਦੇ ਮੂੰਹ ਵਿੱਚ ਝਾਗ ਅਤੇ ਝਟਕਾ ਲੱਗਣਾ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਅਜਿਹੀ ਸਥਿਤੀ ਵਿੱਚ ਪੀੜਤ ਨੂੰ ਤੁਰੰਤ ਹਸਪਤਾਲ ਲਿਜਾ ਕੇ ਮਾਹਿਰ ਡਾਕਟਰਾਂ ਕੋਲੋਂ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਨਾਲ ਪੀੜਤ ਬੱਚਿਆਂ ਦੇ ਸਰੀਰ ਵਿੱਚ ਸ਼ੁਗਰ ਲੈਵਲ ਘੱਟ ਜਾਂਦਾ ਹੈ।
ਇਸ ਬਿਮਾਰੀ ਤੋਂ ਬਚਾਅ
ਇਸ ਬਿਮਾਰੀ ਤੋਂ ਬਚਾਅ ਕਰਨ ਲਈ ਬੱਚਿਆਂ ਨੂੰ ਗੰਦੇ ਪਾਣੀ ਦੇ ਸੰਪਰਕ ਵਿੱਚ ਨਾ ਆਉਣ ਦਿਓ, ਮੱਛਰਾਂ ਤੋਂ ਬਚਾਅ ਲਈ ਘਰ ਦੇ ਆਲੇ ਦੁਆਲੇ ਦੇ ਪਾਣੀ ਇੱਕਠਾ ਨਾ ਹੋਣ ਦੇਵੋ । ਬੱਚਿਆਂ ਨੂੰ ਤੇਜ਼ ਧੂਪ ਵਿੱਚ ਨਿਕਲਣਤੋਂ ਬਚਾਓ। ਜੇਕਰ ਬੱਚੇ ਵਿੱਚ ਚਮਕੀ ਬੁਖ਼ਾਰ ਦੇ ਲੱਛਣ ਵਿਖਾਈ ਦੇਣ ਤਾਂ ਤੁਰੰਤ ਨਜਦੀਕੀ ਹਸਪਤਾਲ ਤੋਂ ਇਲਾਜ ਕਰਵਾਓ।
ਸੂਬਾ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਲਈ ਮੁਆਵਜ਼ੇ ਦਾ ਐਲਾਨ
ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਇਸ ਮਾਮਲੇ ਵਿੱਚ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਵਿੱਚ ਜੁੱਟੇ ਹੋਏ ਹਾਂ ਕਿ ਅਸੀਂ ਮਰੀਜ਼ਾਂ ਨੂੰ ਬਚਾ ਸਕੀਏ। ਇਸ ਦੇ ਲਈ ਮਾਹਿਰ ਡਾਕਟਰਾਂ ,ਨਰਸਾਂ ਅਤੇ ਦਵਾਈਆਂ ਹਰ ਤਰ੍ਹਾਂ ਦੀ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।