ETV Bharat / bharat

ਬੈਂਗਲੁਰੂ: ਅਪਾਰਟਮੈਂਟ ਦੀ ਲਿਫਟ ਵਿੱਚ ਪਤੀ ਨੇ ਪਤਨੀ ਨੂੰ ਦਿੱਤਾ ਤਲਾਕ - Talaq to his wife in apartment lift

ਬੈਂਗਲੁਰੂ 'ਚ ਇਕ ਵਿਅਕਤੀ ਨੇ ਦਾਜ ਦੀ ਮੰਗ ਪੂਰੀ ਨਾ ਹੋਣ ਉੱਤੇ ਆਪਣੀ ਪਤਨੀ ਨੂੰ ਇਕ ਅਪਾਰਟਮੈਂਟ ਦੀ ਲਿਫਟ 'ਚ ਤਲਾਕ ਦੇ ਦਿੱਤਾ।

Bengaluru: Husband gave Talaq to his wife in apartment lift

author img

By

Published : Jul 29, 2022, 1:16 PM IST

ਬੈਂਗਲੁਰੂ: ਬੈਂਗਲੁਰੂ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰ ਕੇ ਉਸ ਨੂੰ ਇਕ ਅਪਾਰਟਮੈਂਟ ਦੀ ਲਿਫਟ 'ਚ ਤਲਾਕ ਦੇ ਦਿੱਤਾ। ਬਾਅਦ ਵਿੱਚ ਉਸ ਨੇ ਆਪਣੀ ਪਤਨੀ ਨੂੰ ਘਰੋਂ ਬਾਹਰ ਕੱਢ ਦਿੱਤਾ। ਪੁਲਿਸ ਨੇ ਦੱਸਿਆ ਕਿ ਇਕ ਔਰਤ ਨੇ ਆਪਣੇ ਪਤੀ ਮੁਹੰਮਦ ਅਕਰਮ ਖਿਲਾਫ ਬੈਂਗਲੁਰੂ ਦੇ ਸੁਦੂਗੁੰਟੇਪਾਲਿਆ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ।

ਜਾਣਕਾਰੀ ਮੁਤਾਬਕ, 30 ਲੱਖ ਦਾ ਦਾਜ ਲੈ ਕੇ ਵਿਆਹਿਆ ਮੁਹੰਮਦ ਅਕਰਮ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਆਪਣੀ ਪਤਨੀ ਨੂੰ ਹੋਰ ਪੈਸਿਆਂ ਲਈ ਤੰਗ ਪ੍ਰੇਸ਼ਾਨ ਕਰਨ ਲੱਗਾ। ਉਸ ਨੇ ਆਪਣੀ ਪਤਨੀ ਨੂੰ ਹੋਰ ਰੁਪਏ ਲਿਆਉਣ ਲਈ ਵੀ ਕਿਹਾ। ਰਮਜ਼ਾਨ ਦੇ ਮੌਕੇ 'ਤੇ ਪਤਨੀ ਨੇ ਪਿਤਾ ਦੇ ਘਰੋਂ 10 ਲੱਖ ਰੁਪਏ ਲਿਆ ਕੇ ਦਿੱਤੇ ਸਨ।

ਔਰਤ ਨੇ ਸ਼ਿਕਾਇਤ ਕੀਤੀ ਕਿ ਰਮਜ਼ਾਨ ਦਾ ਤਿਉਹਾਰ ਖ਼ਤਮ ਹੋਣ ਤੋਂ ਕੁਝ ਦਿਨ ਬਾਅਦ ਉਸ ਨੂੰ ਆਪਣੇ ਅਪਾਰਟਮੈਂਟ 'ਚ ਬੁਲਾਇਆ ਗਿਆ ਅਤੇ ਉਸ ਨੂੰ ਅਪਾਰਟਮੈਂਟ ਦੀ ਲਿਫਟ ਵਿੱਚ ਹੀ ਤਲਾਕ ਦੇਣ ਲਈ ਕਿਹਾ, ਕਿਉਂਕਿ ਪਤਨੀ ਨੇ ਹੋਰ ਪੈਸੇ ਨਹੀਂ ਦੇ ਸਕਦੀ ਸੀ।

ਔਰਤ ਵੱਲੋਂ ਆਪਣੇ ਪਤੀ ਦੇ ਖਿਲਾਫ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਸੂਦਗੁੰਟੇਪਾਲਿਆ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਪਿਤਾ ਦੀ ਮੌਤ ਤੋਂ ਹੋਰ ਵਿਆਹ ਕਰਨ ਵਾਲੀ ਮਾਂ ਤੈਅ ਕਰੇਗੀ ਬੱਚੇ ਦਾ ਸਰਨੇਮ : ਸੁਪਰੀਮ ਕੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.