ਹੈਦਰਾਬਾਦ ਡੈਸਕ : ਬਸੰਤ ਪੰਚਮੀ ਭਾਰਤ ਵਿੱਚ ਬਸੰਤ ਦੇ ਆਗਮਨ ਦਾ ਚਿੰਨ੍ਹ ਹੈ, ਜੋ ਮਾਘ 'ਮਾਸ' (ਮਾਹ) ਦੇ ਪੰਜਵੇਂ ਦਿਨ ਨੂੰ ਹੁੰਦਾ ਹੈ। ਬਸੰਤ ਪੰਚਮੀ ਨੂੰ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਰਸਵਤੀ ਪੂਜਾ ਵਜੋਂ ਵੀ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਜੋ ਉਹ ਆਪਣੇ ਸ਼ਰਧਾਲੂਆਂ ਨੂੰ ਉੱਤੇ ਆਪਣਾ ਅਸ਼ੀਰਵਾਦ ਬਣਾਏ ਰੱਖੇ।
ਹਿੰਦੂ ਮਿਥਿਹਾਸ ਦੇ ਅਨੁਸਾਰ, ਭਗਵਾਨ ਬ੍ਰਹਮਾ ਨੇ ਇਸ ਦਿਨ ਬ੍ਰਹਿਮੰਡ ਦੀ ਰਚਨਾ ਕੀਤੀ ਸੀ। ਇਸ ਦੇ ਨਾਲ ਹੀ, ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਰਸਵਤੀ ਪੂਜਾ ਮਨਾਉਣ ਦਾ ਕਾਰਨ ਇਹ ਹੈ ਕਿ ਦੇਵੀ ਦੁਰਗਾ ਨੇ ਇਸ ਦਿਨ ਦੇਵੀ ਸਰਸਵਤੀ ਨੂੰ ਜਨਮ ਦਿੱਤਾ ਸੀ। ਹਿੰਦੂ ਸੰਸਕ੍ਰਿਤੀ ਵਿੱਚ ਇਸ ਮੌਕੇ ਦੀ ਮਹੱਤਤਾ ਬਹੁਤ ਜ਼ਿਆਦਾ ਹੈ, ਕਿਉਂਕਿ ਇਸ ਦਿਨ ਨੂੰ ਨਵਾਂ ਕੰਮ ਸ਼ੁਰੂ ਕਰਨ, ਵਿਆਹ ਕਰਵਾਉਣ ਜਾਂ ਗ੍ਰਹਿ ਪ੍ਰਵੇਸ਼ ਕਰਨ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਸ਼ੁਭ ਮਹੂਰਤ ਦੀ ਸ਼ੁਰੂਆਤ: ਬਸੰਤ ਪੰਚਮੀ ਮੁੱਖ ਰੂਪ ਤੋਂ ਭਾਰਤ ਦੇ ਪੂਰਬੀ ਹਿੱਸਿਆਂ ਵਿੱਚ ਸਰਸਵਤੀ ਪੂਜਾ ਦੇ ਰੂਪ ਵਜੋਂ ਮਨਾਈ ਜਾਂਦੀ ਹੈ। ਵਿਸ਼ੇਸ਼ ਰੂਪ ਵਿੱਚ ਪੱਛਮੀ ਬੰਗਾਲ, ਬਿਹਾਰ ਅਤੇ ਉੱਤਰ ਪੂਰਬੀ ਰਾਜਾਂ ਤ੍ਰਿਪੁਰਾ ਅਤੇ ਅਸਮ ਵਿੱਚ ਮਨਾਈ ਜਾਂਦੀ ਹੈ। ਦ੍ਰਿਕ ਪੰਚਾਗ ਮੁਤਾਬਕ ਸਾਲ 2023 ਵਿੱਚ ਬਸੰਤ ਪੰਚਮੀ ਮਿਤੀ ਦੀ ਸ਼ੁਰੂਆਤ 25 ਜਨਵਰੀ ਨੂੰ ਦੁਪਹਿਰ 12 ਵਜ ਕੇ 34 ਮਿੰਟ ਤੋਂ ਹੋ ਰਿਹਾ ਹੈ, ਜੋ ਕਿ 26 ਜਨਵਰੀ ਨੂੰ ਸਵੇਰੇ 10 ਵਜ ਕੇ 28 ਮਿੰਟ ਉੱਤੇ ਸਮਾਪਤ ਹੋਵੇਗਾ। ਪੂਜਾ ਮਹੂਰਤ 25 ਜਨਵਰੀ ਨੂੰ 12:34 ਵਜੇ ਤੋਂ ਸ਼ੁਰੂ ਹੋਵੇਗੀ।
ਇੰਝ ਕਰੋ ਪੂਜਾ : ਬਸੰਤ ਪੰਚਮੀ ਦੇ ਮੌਕੇ 'ਤੇ ਮਾਂ ਸਰਸਵਤੀ ਦੀ ਪੂਜਾ ਕਰਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ, ਜੋ ਵੀ ਉਪਲਬਧ ਹੋਵੇ, ਮਿੱਟੀ ਦੀ ਮੂਰਤੀ ਜਾਂ ਮਾਤਾ ਸਰਸਵਤੀ ਦੀ ਤਸਵੀਰ ਨੂੰ ਇੱਕ ਲੱਕੜ ਦੇ ਥੜ੍ਹੇ 'ਤੇ ਜਾਂ ਕਿਸੇ ਸਾਫ਼ ਜਗ੍ਹਾ 'ਤੇ ਇਕੱਠੇ ਰੱਖੋ। ਇਸ ਤੋਂ ਬਾਅਦ ਪਾਣੀ ਨਾਲ ਭਰੇ ਕਲਸ਼ 'ਚ ਅੰਬ ਦੇ ਪੱਤੇ 'ਤੇ ਨਾਰੀਅਲ ਰੱਖੋ ਅਤੇ ਉਸ 'ਤੇ ਦੇਵੀ ਦਾ ਅਵ੍ਹਾਨ ਕਰੋ। ਦੇਵੀ ਨੂੰ ਅਰਪਣ ਕਰਨ ਦੇ ਨਾਲ-ਨਾਲ ਮਾਂ ਦੀ ਮੂਰਤੀ ਨੂੰ ਧੂਪ, ਦੀਵਾ, ਨਵੇਦਿਆ ਆਦਿ ਅਰਪਿਤ ਕਰੋ।
ਇਨ੍ਹਾਂ ਫੁੱਲਾਂ ਅਤੇ ਫਲਾਂ ਨਾਲ ਕਰੋ ਮਾਤਾ ਦੀ ਪੂਜਾ: ਸਭ ਤੋਂ ਜ਼ਰੂਰੀ ਹੈ ਕਿ ਬਸੰਤ ਪੰਚਮੀ ਇੱਕ ਬਦਲੇ ਹੋਏ ਮੌਸਮ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਇਸ ਲਈ ਰੁੱਤ ਵਿੱਚ ਜੋ ਵੀ ਫਲ ਅਤੇ ਫੁੱਲ ਮੌਜੂਦ ਹੁੰਦੇ ਹਨ, ਉਹ ਮਾਤਾ ਸਰਸਵਤੀ ਨੂੰ ਅਰਪਿਤ ਕਰਨਾ ਉੱਤਮ ਮੰਨਿਆ ਜਾਂਦਾ ਹੈ। ਸਰ੍ਹੋਂ ਦੇ ਫੁੱਲ, ਲਾਲ ਗੁੜਹਲ ਦਾ ਫੁੱਲ, ਪੀਲੇ ਗੇਂਦੇ ਦੇ ਫੁੱਲ, ਸੂਰਜਮੁਖੀ ਦਾ ਫੁੱਲ ਮਾਤਾ ਅਰਪਿਤ ਕਰਨਾ ਸ਼ੁੱਭ ਤੇ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਬੇਰ, ਰਸਭਰੀ, ਸੰਤਰਾ ਆਦਿ ਫਲ ਮਾਤਾ ਸਰਸਵਤੀ ਨੂੰ ਅਰਪਿਤ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਪੀਲੇ ਪਕਵਾਨ ਵੀ ਚੜਾਏ ਜਾਂਦੇ ਹਨ। ਜਿਸ ਵਿੱਚ ਪੀਲੀ ਬਰਫ਼ੀ, ਪੇੜਾ ਜਾਂ ਹੋਰ ਕਈ ਤਰ੍ਹਾਂ ਦਾ ਮੀਠਾ ਸ਼ਾਮਲ ਕਰ ਸਕਦੇ ਹੋ। ਇਸ ਦਿਨ ਮਾਂ ਸਰਸਵਤੀ ਨੂੰ ਕੱਪੜੇ ਵੀ ਪੀਲੇ ਹੀ ਪਹਿਨਾਏ ਜਾਂਦੇ ਹਨ।
ਇਹ ਵੀ ਪੜ੍ਹੋ : 74th Republic Day: ਆਓ ਜਾਣੀਏ ਗਣਤੰਤਰ ਦਿਵਸ ਨਾਲ ਜੁੜੇ ਕੁੱਝ ਖ਼ਾਸ ਤੱਥ