ETV Bharat / bharat

ULFA (I) VS SFJ On Amritpal: ਅੰਮ੍ਰਿਪਾਲ ਮੁੱਦੇ ਨੇ ਦੋ ਪਾਬੰਦੀਸ਼ੁਦਾ ਸੰਗਠਨਾਂ ਨੂੰ ਕੀਤਾ ਆਹਮੋ-ਸਾਹਮਣੇ ! - Gurpatwant pannu news

ਅੰਮ੍ਰਿਪਾਲ ਸਿੰਘ ਦੇ ਸਾਥੀਆਂ ਦਾ ਅਸਾਮ ਜੇਲ੍ਹ ਵਿੱਚ ਬੰਦ ਹੋਣਾ, ਇਸ ਮੁੱਦੇ ਨੇ ਦੋ ਪਾਬੰਧੀਸ਼ੁਦਾਂ ਸੰਗਠਨਾਂ ਉਲਫਾ (ਆਈ) ਅਤੇ ਸਿੱਖਸ ਫਾਰ ਜਸਟਿਸ ਨੂੰ ਆਹਮੋਂ ਸਾਹਮਣੇ ਖੜਾ ਕਰ ਦਿੱਤਾ ਹੈ। ਜਾਣੋ, ਆਖਰ ਕੀ ਹੈ ਮਾਮਲਾ।

ULFA (I) VS SFJ On Amritpal
ULFA (I) VS SFJ On Amritpal: ਅੰਮ੍ਰਿਪਾਲ ਮੁੱਦੇ ਨੇ ਦੋ ਪਾਬੰਦੀਸ਼ੁਦਾ ਸੰਗਠਨਾਂ ਨੂੰ ਕੀਤਾ ਆਹਮੋ-ਸਾਹਮਣੇ !
author img

By

Published : Apr 4, 2023, 1:35 PM IST

ਹੈਦਰਾਬਾਦ (ਡੈਸਕ): ਪਾਬੰਦੀਸ਼ੁਦਾ ਵਿਦਰੋਹੀ ਸਮੂਹ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ (ਆਜ਼ਾਦ) ਜਾਂ ਉਲਫਾ (ਆਈ) ਨੇ ਖਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫਾਰ ਜਸਟਿਸ (ਐਸਐਫਜੇ), ਜਿਸ ਨੇ ਐਤਵਾਰ ਨੂੰ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਕਥਿਤ ਤੌਰ 'ਤੇ ਧਮਕੀ ਦਿੱਤੀ ਸੀ, ਨੂੰ ਅਜਿਹੀਆਂ ਟਿੱਪਣੀਆਂ ਕਰਨ ਤੋਂ ਦੂਰ ਰਹਿਣ ਲਈ ਕਿਹਾ ਹੈ।

ਮੁੱਖ ਮੰਤਰੀ ਦੀ ਸੁਰੱਖਿਆ: ਐਤਵਾਰ ਨੂੰ ਇੱਕ ਧਮਕੀ ਭਰਿਆ ਆਡੀਓ ਸੰਦੇਸ਼ ਸਾਹਮਣੇ ਆਉਣ ਤੋਂ ਬਾਅਦ ਅਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕਥਿਤ ਆਡੀਓ ਕਲਿੱਪ ਵਿੱਚ, ਪਾਬੰਦੀਸ਼ੁਦਾ ਖਾਲਿਸਤਾਨੀ ਜਥੇਬੰਦੀ ਸਿਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਅਸਾਮ ਦੇ ਸੀਐਮ ਨੂੰ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ, ਇਸ ਮੁੱਦੇ ਨੂੰ ਗੰਭੀਰ ਲੈਂਦੇ ਹੋਏ, ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ।

ਅੰਮ੍ਰਿਤਪਾਲ ਨਾਲ ਲਿੰਕ: ਖਾਲਿਸਤਾਨ ਸਮਰਖਕ ਅੰਮ੍ਰਿਤਪਾਲ ਸਿੰਘ 'ਤੇ 18 ਮਾਰਚ ਨੂੰ ਕੀਤੀ ਕਾਰਵਾਈ ਤੋਂ ਬਾਅਦ, ਪੰਜਾਬ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਉਸ ਦੇ ਸੱਤ ਨਜ਼ਦੀਕੀ ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤ ਹੋਇਆ ਹੈ। ਦਰਅਸਲ, ਇਕ ਆਡੀਓ ਸੰਦੇਸ਼ ਵਿੱਚ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਗੁਰਪਤਵੰਤ ਸਿੰਘ ਪੰਨੂ ਨੇ ਧਮਕੀ ਦਿੱਤੀ ਗਈ ਸੀ।

  • Reference audio clip threatening Hon CM Assam by a person called Gurpatwant Singh Pannu, a designated individual terrorist under Indian law and heading an unlawful association called Sikh for Justice -
    1. A case under appropriate sections of IPC and UAP Act has been registered…

    — GP Singh (@gpsinghips) April 2, 2023 " class="align-text-top noRightClick twitterSection" data=" ">

ਮਾਮਲੇ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਸੰਦੇਸ਼ ਵਿੱਚ ਆਵਾਜ਼ ਪੰਨੂ ਦੀ ਹੈ ਜਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦ ਵਿਰੋਧੀ ਸਖ਼ਤ ਕਾਨੂੰਨ-ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੇ ਤਹਿਤ ਅੱਤਵਾਦੀ ਐਲਾਨ ਕੀਤਾ ਹੈ। ਉਹ ਇਸ ਸਮੇਂ ਅਮਰੀਕਾ ਵਿੱਚ ਹੈ। ਆਡੀਓ ਸੰਦੇਸ਼ ਭੇਜਣ ਵਾਲੇ ਨੇ ਦਾਅਵਾ ਕੀਤਾ ਸੀ ਕਿ ਅਸਾਮ ਦੀ ਜੇਲ੍ਹ ਵਿੱਚ ਸਿੱਖਾਂ ਨੂੰ ‘ਤਸੀਹੇ’ ਦਿੱਤੇ ਜਾ ਰਹੇ ਹਨ ਅਤੇ ਸਰਮਾ ਨੂੰ ਇਸ ਤੋਂ ਦੂਰ ਰਹਿਣ ਲਈ ਕਿਹਾ ਹੈ। ਡੀਜੀਪੀ ਜੀਪੀ ਸਿੰਘ ਨੇ ਇਸ ਨੂੰ ਲੈ ਕੇ ਟਵੀਟ ਕੀਤਾ ਸੀ।

ਉਲਫਾ (ਆਈ) ਨੇ SFJ ਨੂੰ ਸਲਾਹ- ਬੇਲੋੜੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ : SFJ ਨੂੰ ਇੱਕ "ਖੁੱਲ੍ਹੇ ਪੱਤਰ" ਵਿੱਚ, ਉਲਫਾ (ਆਈ) ਦੇ ਮੁਖੀ ਪਰੇਸ਼ ਬਰੂਹਾ ਨੇ ਅਸਾਮ ਦੇ ਮੁੱਖ ਮੰਤਰੀ ਨੂੰ ਦਿੱਤੀ ਧਮਕੀ ਨੂੰ "ਮੰਦਭਾਗਾ ਅਤੇ ਗ਼ਲਤਫਹਿਮੀ" ਕਰਾਰ ਦਿੱਤਾ ਹੈ।

ULFA (I) VS SFJ On Amritpal
ਉਲਫਾ (ਆਈ) ਨੇ ਜਾਰੀ ਕੀਤੀ ਚਿੱਠੀ

ਉਲਫਾ (ਆਈ) ਨੇ ਜਾਰੀ ਕੀਤੀ ਚਿੱਠੀ: ਆਸਾਮ ਵਿੱਚ ਮੀਡੀਆ ਨੂੰ ਭੇਜੀ ਗਈ ਚਿੱਠੀ ਵਿੱਚ ਜ਼ਿਕਰ ਕੀਤਾ ਗਿਆ ਕਿ, “ਖਾਲਿਸਤਾਨ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਅੰਮ੍ਰਿਤਪਾਲ ਦੇ ਅੱਠ ਸਾਥੀਆਂ ਉੱਤੇ ਕੋਈ ਤਸ਼ੱਦਦ ਲਈ ਇੱਥੇ ਕੋਈ ਕਮਰਾ ਜਾਂ ਥਾਂ ਨਹੀਂ ਦੇਖੀ ਗਈ ਹੈ। ਇਨ੍ਹਾਂ ਨੂੰ ਹਾਲ ਹੀ, ਵਿੱਚ ਪੰਜਾਬ ਤੋਂ ਦੂਰ ਲਿਆ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਅਸੀਂ ਅਜਿਹੀ ਕੋਈ ਖ਼ਬਰ ਵੀ ਨਹੀਂ ਦੇਖੀ, ਜੋ ਥੋਲਗਿਰੀ (ਦੇਸੀ ਲੋਕ) ਦੇ ਰਿਵਾਜਾਂ ਦੇ ਉਲਟ ਹੋਵੇ।"

ਇਸ 'ਚ ਕਿਹਾ ਗਿਆ ਹੈ, 'ਉਲਫਾ-ਆਈ, 'ਸਿੱਖਸ ਫਾਰ ਜਸਟਿਸ' ਦੇ ਆਗੂਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਜਿਹੀਆਂ ਬੇਲੋੜੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ।'

SFJ ਨੂੰ ਦਿੱਤੀ ਸਲਾਹ ਨੇ ਖੜ੍ਹੇ ਕੀਤੇ ਸਵਾਲ: ਹਾਲਾਂਕਿ ਉਲਫਾ (ਆਈ) ਨਿਯਮਿਤ ਤੌਰ 'ਤੇ ਵੱਖਵਾਦੀ ਸੰਗਠਨ ਦੇ ਖਿਲਾਫ ਸੁਰੱਖਿਆ ਬਲਾਂ ਦੀ ਕਾਰਵਾਈ ਦੀ ਆਲੋਚਨਾ ਕਰਦੇ ਹੋਏ ਮੀਡੀਆ ਨੂੰ ਬਿਆਨ ਜਾਰੀ ਕੀਤਾ ਹੈ, ਉਹ ਕਈ ਤਾਜ਼ਾ ਕਾਰਨਾਂ ਕਰਕੇ ਮਹੱਤਵ ਰੱਖਦਾ ਹੈ।

ਪਹਿਲਾਂ, ਇਹ ਸੀਐਮ ਸਰਮਾ ਨਾਲ ਇਕਮੁੱਠ ਦਰਸਾਉਂਦਾ ਹੈ ਜਿਸ ਨੇ 2021 ਵਿਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਰੂਆ ਨੂੰ ਸ਼ਾਂਤੀ ਵਾਰਤਾ ਲਈ ਸੱਦਾ ਦਿੱਤਾ ਸੀ। ਅਰਬਿੰਦ ਰਾਜਖੋਵਾ ਦੀ ਅਗਵਾਈ ਵਾਲੇ ਉਲਫਾ ਦੇ ਗੱਲਬਾਤ ਪੱਖੀ ਧੜੇ ਨੇ ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਸ਼ਾਂਤੀ ਪ੍ਰਕਿਰਿਆ ਵਿੱਚ ਪ੍ਰਵੇਸ਼ ਕੀਤਾ ਸੀ। ਦੂਜਾ, ਬਰੂਹਾ, ਜਿਸ ਨੇ ਹੁਣ ਤੱਕ ਗੱਲਬਾਤ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਹੈ, ਸਰਕਾਰ ਤੋਂ ਨਵੇਂ ਪ੍ਰਸਤਾਵ ਦੀ ਉਮੀਦ ਕਰ ਸਕਦੇ ਹਨ।

ਇਹ ਵੀ ਪੜ੍ਹੋ: Spy Balloons: ‘ਚੀਨ ਜਾਸੂਸੀ ਗੁਬਾਰਿਆਂ ਤੋਂ ਕਿਹੜੀ ਖੁਫੀਆ ਜਾਣਕਾਰੀ ਇਕੱਠੀ ਕਰ ਪਾਇਆ ਇਹ ਪਤਾ ਲਗਾ ਰਹੇ ਹਾਂ’

ETV Bharat Logo

Copyright © 2024 Ushodaya Enterprises Pvt. Ltd., All Rights Reserved.