ETV Bharat / bharat

Baalveer: ਛੋਟੀ ਉਮਰ 'ਚ ਵੱਡੇ ਕੰਮ, ਵੰਡਰ ਬੁਆਏ ਨੂੰ ਸੈਲਿਉਟ

ਈਟੀਵੀ ਭਾਰਤ ਵਿੱਚ ਮਿਲੋ ਇੰਦੌਰ ਦੇ ਵੰਡਰਬੁਆਏ ਅਵੀ ਸ਼ਰਮਾ ਨੂੰ ਦੇਖ ਕੇ ਅਜਿਹਾ ਹੀ ਲੱਗਦਾ ਹੈ। ਉਹ ਇੱਕ ਨੰਨੇ ਮੋਟੀਵੇਸ਼ਨਲ ਸਪੀਕਰ ਹਨ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਇੱਕ ਲੇਖਕ, ਪ੍ਰੇਰਣਾਦਾਇਕ ਵਕਤਾ, ਵੈਦਿਕ ਗਣਿਤ ਦਾ ਅਧਿਆਪਕ ਬਣਨ ਦਾ ਮਾਣ ਹਾਸਿਲ ਕੀਤਾ ਹੈ।

Baalveer: ਛੋਟੀ ਉਮਰ 'ਚ ਵੱਡੇ ਕੰਮ, ਵੰਡਰ ਬੁਆਏ ਨੂੰ ਸੈਲਿਉਟ
Baalveer: ਛੋਟੀ ਉਮਰ 'ਚ ਵੱਡੇ ਕੰਮ, ਵੰਡਰ ਬੁਆਏ ਨੂੰ ਸੈਲਿਉਟ
author img

By

Published : Nov 14, 2021, 6:20 AM IST

ਇੰਦੌਰ: ਕਿਹਾ ਜਾਂਦਾ ਹੈ ਕਿ ਪ੍ਰਤਿਭਾ ਉਮਰ ਦੀ ਮਹੁਤਾਜ ਨਹੀਂ ਹੁੰਦੀ। ਇੰਦੌਰ ਦੇ ਵੰਡਰਬੁਆਏ ਅਵੀ ਸ਼ਰਮਾ ਨੂੰ ਦੇਖ ਕੇ ਅਜਿਹਾ ਹੀ ਲੱਗਦਾ ਹੈ। ਉਹ ਇੱਕ ਨੰਨੇ ਮੋਟੀਵੇਸ਼ਨਲ ਸਪੀਕਰ ਹਨ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਇੱਕ ਲੇਖਕ, ਪ੍ਰੇਰਣਾਦਾਇਕ ਵਕਤਾ, ਵੈਦਿਕ ਗਣਿਤ ਦਾ ਅਧਿਆਪਕ ਬਣਨ ਦਾ ਮਾਣ ਹਾਸਿਲ ਕੀਤਾ ਹੈ। (12 years old wonder boy avi sharma) ਅਵੀ ਨਾਲ ਹੀ ਇੱਕ ਐਂਕਰ, ਐਕਟਰ ਅਤੇ ਹੋਸਟ ਵੀ ਹਨ। ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਹਾਸਿਲ ਕੀਤੇ ਹਨ। ਅਵੀ ਸ਼ਰਮਾ ਨੂੰ ਇੱਕ ਅਜਿਹੇ ਅਦਭੁਤ ਲੜਕੇ ਵੱਜੋਂ ਜਾਣਿਆ ਜਾਂਦਾ ਹੈ, ਜੋ ਪੂਰੀ ਦੁਨੀਆ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ।

ਉਮਰ 12 ਸਾਲ, ਪਛਾਣ ਪ੍ਰੇਰਣਾਦਾਇਕ ਸਪੀਕਰ, ਨਾਮ ਅਵੀ ਸ਼ਰਮਾ। ਅੱਜ ਇਹ ਨਾਮ ਦੇਸ਼ ਦੁਨੀਆਂ ਵਿੱਚ ਕਿਸੇ ਜਾਣ-ਪਛਾਣ ਦਾ ਮਹੁਤਾਜ ਨਹੀਂ ਹੈ। ਅਵੀ ਸ਼ਰਮਾ ਵਿਸ਼ਵ ਰਿਕਾਰਡ ਹੋਲਡਰ ਹੈ। ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਵੀ ਦਰਜ ਹੈ। ਇਨ੍ਹਾਂ ਦਾ IQ 161 ਹੈ। ਇਨ੍ਹੇ ਆਈਕਿਊ ਵਾਲੇ ਬੱਚੇ ਦੁਨੀਆ ਵਿੱਚ ਸਿਰਫ਼ ਦੋ ਫੀਸਦੀ ਹਨ। (host anchor motivational speaker) ਅਵੀ ਭਾਰਤ ਦੇ ਵੰਡਰ ਬੁਆਏ ਦੇ ਰੂਪ ਵੱਜੋਂ ਮਸ਼ਹੂਰ ਹਨ। ਉਹ ਭਾਰਤ ਦੇ ਦਿਲ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਇੱਕ ਲੇਖਕ, ਪ੍ਰੇਰਕ ਬੁਲਾਰੇ ਹਨ। ਵੈਦਿਕ ਗਣਿਤ ਦੇ ਸਭ ਤੋਂ ਘੱਟ ਉਮਰ ਦੇ ਅਧਿਆਪਕ ਹੋਣ ਦਾ ਖਿਤਾਬ ਵੀ ਅਵੀ ਦੇ ਨਾਮ ਹੈ। ਉਹ ਸਭ ਤੋਂ ਘੱਟ ਉਮਰ ਦਾ ਐਂਕਰ ਅਤੇ ਅਦਾਕਾਰ ਵੀ ਹਨ। ਔਨਲਾਈਨ ਇੰਟਰਵਿਊ ਸ਼ੋਅ ਦੀ ਸਭ ਤੋਂ ਛੋਟੀ ਉਮਰ ਦੇ ਮੇਜ਼ਬਾਨ ਵੀ ਹਨ। (ਵੰਡਰ ਬੁਆਏ) ਅਵੀ ਸ਼ਰਮਾ ਮਿਸ਼ਨ ਸੰਸਕਾਰ ਦੇ ਸੰਸਥਾਪਕ ਵੀ ਹਨ।

2 ਸਾਲ ਦੀ ਉਮਰ 'ਚ ਸਭ ਨੂੰ ਕਰ ਦਿੱਤਾ ਹੈਰਾਨ

Baalveer: ਛੋਟੀ ਉਮਰ 'ਚ ਵੱਡੇ ਕੰਮ, ਵੰਡਰ ਬੁਆਏ ਨੂੰ ਸੈਲਿਉਟ

ਕਿਹਾ ਜਾਂਦਾ ਹੈ ਕਿ ਪੁੱਤ ਦੇ ਪੈਰ ਪੰਘੂੜੇ ਵਿਚ ਹੀ ਦਿਖਾਈ ਦਿੰਦੇ ਹਨ। ਜਦੋਂ ਉਹ ਢਾਈ ਸਾਲ ਦੇ ਸੀ, ਉਨ੍ਹਾਂ ਨੇ ਲਗਭਗ 200-300 ਹਿੰਦੀ ਅਤੇ ਅੰਗਰੇਜ਼ੀ ਕਵਿਤਾਵਾਂ ਯਾਦ ਕਰ ਲਈਆਂ ਸਨ। ਰੰਗਾਂ ਦੀ ਪਛਾਣ, ਬੈਂਕਾਂ ਦੇ ਨਾਂ ਅਤੇ ਏ.ਟੀ.ਐੱਮ. ਦੀ ਜਾਂਚ ਕਰਨਾ ਉਨ੍ਹਾਂ ਨੂੰ ਖੱਬੇ ਹੱਥ ਦਾ ਕੰਮ ਜਾਪਦਾ ਸੀ। ਅਜਿਹੇ ਮਨਮੋਹਕ ਬੱਚੇ ਨੂੰ ਪਛਾਣਨਾ ਕੋਈ ਔਖਾ ਨਹੀਂ ਸੀ। ਉਸਦੇ ਮਾਤਾ-ਪਿਤਾ ਨੇ ਆਸਾਨੀ ਨਾਲ ਆਪਣੇ ਬੱਚੇ ਦੀ ਅਦਭੁਤ ਪ੍ਰਤਿਭਾ ਨੂੰ ਪਰਖਿਆ। ਜਦੋਂ ਉਸਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਤਾਂ ਅਵੀ ਨੇ 2 ਸਾਲ ਦੀ ਉਮਰ ਵਿੱਚ ਸਟੇਜ 'ਤੇ ਪਹਿਲਾ ਕਦਮ ਰੱਖਿਆ। (writer of baalmukhi ramayan) ਉਨ੍ਹਾਂ ਨੇ ਸਟੇਜ 'ਤੇ ਆਪਣੀ ਕਾਰਗੁਜ਼ਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਜਲਦੀ ਹੀ ਪੂਰਾ ਦੇਸ਼ ਉਸ ਦੀ ਪ੍ਰਤਿਭਾ ਦਾ ਦੀਵਾਨਾ ਹੋ ਗਿਆ। ਉਨ੍ਹਾਂ ਨੇ ਬਹੁਤ ਸਾਰੇ ਟੀਵੀ ਸ਼ੋਅ ਅਤੇ ਵਿਗਿਆਪਨ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ 4 ਲਘੂ ਫਿਲਮਾਂ ਅਤੇ 1 ਸੰਗੀਤ ਐਲਬਮ ਵਿੱਚ ਵੀ ਕੰਮ ਕੀਤਾ ਹੈ। ਉਹ (Wonder Boy) ਭਾਰਤੀ ਮਿਥਿਹਾਸ, ਪ੍ਰਬੰਧਨ, ਓਲੰਪੀਆਡ, ਐਂਕਰਿੰਗ ਅਤੇ ਹੋਰ ਕਈ ਖੇਤਰਾਂ ਵਿੱਚ ਅੱਗੇ ਵਧਦੇ ਰਹੇ।

ਦਰਜਨਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤ ਚੁੱਕੇ ਹਨ ਅਵਿ

ਅਵੀ ਦੇ ਨਾਂ 2 ਵਿਸ਼ੇਸ਼ ਵਿਸ਼ਵ ਰਿਕਾਰਡ ਹਨ। ਉਨ੍ਹਾਂ ਨੇ ਇਹ ਉਪਲਬਧੀ 2020 ਅਤੇ 2021 ਵਿੱਚ ਹਾਸਿਲ ਕੀਤੀ। ਅਵੀ ਦੇ ਨਾਂ 'ਤੇ 3 ਇੰਡੀਆ ਬੁੱਕ ਆਫ ਰਿਕਾਰਡ ਵੀ ਹਨ। ਉਹ ਇੰਟਰਨੈਸ਼ਨਲ ਆਈਕਨ ਅਵਾਰਡ ਦੇ ਜੇਤੂ ਹਨ। ਅਵੀ ਨੂੰ ਯੂਥ ਆਈਕਨ ਐਵਾਰਡ ਵੀ ਮਿਲ ਚੁੱਕਾ ਹੈ। ਓਐਮਜੀ ਬੁੱਕ ਆਫ਼ ਰਿਕਾਰਡਜ਼ (OMG book of records) ਵਿੱਚ ਵੀ ਉਨ੍ਹਾਂ ਦਾ ਨਾਮ ਦਰਜ ਹੈ। ਇਸ ਦੇ ਨਾਲ ਉਹ ਮਾਲਵ ਰਤਨ, ਇੰਦੌਰੀ ਰਤਨ ਵੀ ਰਹਿ ਚੁੱਕੇ ਹਨ। ਅਵੀ ਨੂੰ ਨੈਸ਼ਨਲ ਐਕਸੀਲੈਂਸ ਅਵਾਰਡ, ਪ੍ਰਾਈਡ ਆਫ਼ ਇੰਡੀਆ ਅਵਾਰਡ ਵਰਗੇ ਕਈ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਰਾਜ ਸਨਮਾਨ ਮਿਲ ਚੁੱਕੇ ਹਨ।ਹਾਲ ਹੀ ਵਿੱਚ ਉਨ੍ਹਾਂ ਨੂੰ ਆਪਣੀ ਕਿਤਾਬ ਬਾਲਮੁਖੀ ਰਾਮਾਇਣ ਲਈ UP ਦੇ CM ਯੋਗੀ ਆਦਿਤਿਆਨਾਥ ਤੋਂ ਇੱਕ ਸਰਟੀਫਿਕੇਟ ਵੀ ਮਿਲਿਆ ਹੈ। ਅਵੀ (Wonder Boy) ਨੇ ਹੁਣ ਤੱਕ ਵੱਖ-ਵੱਖ ਓਲੰਪੀਆਡਾਂ ਵਿੱਚ 20 ਸੋਨ ਤਗਮੇ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ ਹੈ।

ਅਵੀ ਨੇ ਲਿਖੀ ਬਾਲਮੁਖੀ ਰਾਮਾਇਣ

10 ਸਾਲ ਦੀ ਛੋਟੀ ਉਮਰ ਵਿੱਚ ਅਵੀ ਨੇ ਰਾਮਾਇਣ ਨੂੰ ਆਪਣੇ ਸ਼ਬਦਾਂ ਵਿੱਚ 250 ਸ਼ਬਦਾਂ ਵਿੱਚ ਲਿਖਿਆ (writer of baalmukhi ramayan)। ਉਨ੍ਹਾਂ ਨੇ ਇਸਨੂੰ "ਬਾਲਮੁਖੀ ਰਾਮਾਇਣ" ਦਾ ਨਾਮ ਦਿੱਤਾ। ਅਵੀ ਨੇ ਇਸਨੂੰ ਸਧਾਰਨ ਹਿੰਦੀ ਭਾਸ਼ਾ ਵਿੱਚ ਲਿਖਿਆ ਹੈ ਤਾਂ ਜੋ ਹਰ ਕੋਈ ਇਸਨੂੰ ਪੜ੍ਹ ਅਤੇ ਸਮਝ ਸਕੇ। ਅਵੀ ਦਾ ਕਹਿਣਾ ਹੈ ਕਿ ਬਾਲਮੁਖੀ ਰਾਮਾਇਣ ਲਿਖਣ ਦਾ ਉਸਦਾ ਮਨੋਰਥ ਬਹੁਤ ਉੱਤਮ ਸੀ। ਇਸ ਨਾਲ ਉਹ ਕੋਰੋਨਾ ਦੌਰ ਵਿੱਚ ਹਤਾਸ਼ ਅਤੇ ਨਿਰਾਸ਼ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਦੁਨੀਆ ਭਰ 'ਚ ਵੰਡਰ ਬੁਆਏ ( Wonder Boy ) ਅਵੀ ਦਾ ਨਾਂ ਗੂੰਜਿਆ। 60 ਤੋਂ ਵੱਧ ਮੀਡੀਆ ਚੈਨਲਾਂ ਅਤੇ ਪ੍ਰੈਸ ਦੇ ਲੋਕਾਂ ਨੇ ਬਾਲਮੁਖੀ ਰਾਮਾਇਣ 'ਤੇ ਫੀਚਰ ਬਣਾ ਕੇ ਪਾਏ।

ਵੈਦਿਕ ਗਣਿਤ ਦੇ ਮਾਸਟਰ

ਅਵੀ ਨੂੰ ਵੈਦਿਕ ਗਣਿਤ ਦਾ ਗੁਰੂ ਵੀ ਮੰਨਿਆ ਜਾਂਦਾ ਹੈ। ਕੋਰੋਨਾ ਸਮੇਂ ਦੌਰਾਨ ਉਨ੍ਹਾਂ ਨੇ ਲਗਭਗ 150 ਵਿਦਿਆਰਥੀਆਂ ਨੂੰ ਵੈਦਿਕ ਗਣਿਤ ਦੇ ਗੁਰ ਮੁਫ਼ਤ ਹੀ ਸਿਖਾਏ ਤਾਂ ਜੋ ਬੱਚੇ ਤੇਜ਼ੀ ਨਾਲ ਅਤੇ ਸ਼ੁੱਧਤਾ ਨਾਲ ਗਣਨਾ ਕਰ ਸਕਣ। ਉਸ ਦੇ ਵਿਦਿਆਰਥੀਆਂ ਵਿੱਚ 3ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਬੱਚੇ (Wonder Boy) ਸ਼ਾਮਿਲ ਹਨ। ਹਾਲਾਂਕਿ ਅਵੀ ਖੁਦ 12 ਸਾਲ ਦੇ ਹਨ ਅਤੇ 7ਵੀਂ ਜਮਾਤ 'ਚ ਪੜ੍ਹਦੇ ਹਨ।

ਸੈਲੀਬ੍ਰਿਟੀ ਕਾਰਨਰ ਵਿਧ ਅਵਿ

ਅਵੀ ਸੈਲੀਬ੍ਰਿਟੀ ਕਾਰਨਰ ਦੇ ਨਾਂ 'ਤੇ ਆਪਣਾ ਆਨਲਾਈਨ ਇੰਟਰਵਿਊ ਸ਼ੋਅ ਚਲਾਉਂਦਾ ਹਨ। ਉਹ ਹੁਣ ਤੱਕ 60 ਤੋਂ ਵੱਧ ਲੋਕਾਂ ਦੀ ਇੰਟਰਵਿਊ ਕਰ ਚੁੱਕੇ ਹਨ। ਅਵੀ ਨੇ ਜਿਨ੍ਹਾਂ ਦੀ ਇੰਟਰਵਿਊ ਲਈ ਹੈ, ਉਹ ਸਮਾਜ ਦੇ ਜਾਣੇ-ਪਛਾਣੇ ਲੋਕ ਹਨ, ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿੱਚ ਵੱਡਾ ਨਾਮ ਕਮਾਇਆ ਹੈ।

ਉਨ੍ਹਾਂ ਨੇ IIM ਇੰਦੌਰ ਦੇ ਡਾਇਰੈਕਟਰ ਡਾ. ਹਿਮਾਂਸ਼ੂ ਰਾਏ, ਏਅਰਪੋਰਟ ਦੀ ਡਾਇਰੈਕਟਰ ਆਰਿਆਮਾ ਸਾਨਿਆਲ, ਮੋਟੂ ਪਾਟਲੂ ਸੀਰੀਜ਼ ਦੇ ਨਿਰਮਾਤਾ ਡਾ. ਹਰਵਿੰਦਰ ਮਾਨਕਰ ਨਾਲ ਇੰਟਰਵਿਊ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਅਭਿਨੇਤਾ ਪੰਕਜ ਬੇਰੀ ਅਤੇ ਫਿਲਮ ਅਤੇ ਟੀਵੀ ਸੀਰੀਅਲ ਦੇ ਨਿਰਮਾਤਾ ਨਿਰਦੇਸ਼ਕ ਰਾਮਾਨੰਦ ਸਾਗਰ ਦੇ ਬੇਟੇ ਪ੍ਰੇਮ ਸਾਗਰ ਦੀ ਵੀ ਇੰਟਰਵਿਊ ਲਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਰਦਰਸ਼ਨ ਦੇ ਸਾਬਕਾ ਡਾਇਰੈਕਟਰ ਮੁਕੇਸ਼ ਸ਼ਰਮਾ ਦੀ ਇੰਟਰਵਿਊ ਵੀ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਅਵੀ ਨੇ ਕਈ ਮਸ਼ਹੂਰ ਲੋਕਾਂ ਜਿਵੇਂ ਮਿਸ ਏਸ਼ੀਆ ਯੂਨੀਵਰਸ, ਕਈ ਗਾਇਕਾਂ, ਲੇਖਕਾਂ ਅਤੇ ਹੋਰਾਂ ਦੀ ਇੰਟਰਵਿਊ ਵੀ ਕੀਤੀ ਹੈ। ਅਵੀ ਨੇ ਕਈ ਸਕੂਲਾਂ ਵਿੱਚ ਮੈਨੇਜਮੈਂਟ ਅਤੇ ਮੋਟੀਵੇਸ਼ਨਲ ਸਪੀਚ ਦਿੱਤੇ ਹਨ। ਅਵੀ ਦੀ ਸ਼ਖਸੀਅਤ ਦਾ ਇੱਕ ਹੋਰ ਪਹਿਲੂ ਵੀ ਹੈ। ਉਨ੍ਹਾਂ ਨੇ ਕਈ ਇੰਟਰਸਕੂਲ ਮੁਕਾਬਲੇ ਅਤੇ ਫੈਸ਼ਨ ਸ਼ੋਅ ਵੀ ਜਿੱਤੇ ਹਨ।

ਪ੍ਰੇਰਣਾਦਾਇਕ ਸਪੀਕਰ

ਬਾਲ ਕਲਾਕਾਰ ਅਤੇ ਲੇਖਕ ਹੋਣ ਦੇ ਨਾਲ-ਨਾਲ ਅਵੀ ਇੱਕ ਦਮਦਾਰ ਬੁਲਾਰੇ ਵੀ ਹਨ। ਇੱਕ ਪ੍ਰੇਰਕ ਬੁਲਾਰੇ ਵੱਜੋਂ ਉਨ੍ਹਾਂ ਨੂੰ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹੋਰ ਕਈ ਸੰਸਥਾਵਾਂ ਦੁਆਰਾ ਬੁਲਾਇਆ ਜਾਂਦਾ ਹੈ। ਉਹ ਲੋਕਾਂ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਵਿਕਸਤ ਕਰਨ ਅਤੇ ਲੀਡਰਸ਼ਿਪ ਸਮਰੱਥਾ ਨੂੰ ਵਧਾਉਣ ਲਈ ਕੰਮ ਕਰ ਰਹੇ ਹਨ। ਖਾਸ ਕਰਕੇ ਉਹ ਬੱਚਿਆਂ 'ਤੇ ਕੰਮ ਕਰਨਾ ਚਾਹੁੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ "ਸੇਜ ਗਰੁੱਪ ਆਫ਼ ਐਜੂਕੇਸ਼ਨ" (Motivational speaker) ਦੁਆਰਾ ਇੱਕ ਪ੍ਰੇਰਕ ਬੁਲਾਰੇ ਵੱਜੋਂ ਬੁਲਾਇਆ ਗਿਆ ਸੀ।

ਮਿਸ਼ਨ ਸੰਸਕਾਰ ਦਾ ਜਨਕ

ਅਵੀ ਇਸ ਛੋਟੀ ਉਮਰ ਵਿੱਚ "ਮਿਸ਼ਨ ਸੰਸਕਾਰ" ਨਾਮ ਦੀ ਸੰਸਥਾ ਚਲਾ ਰਹੇ ਹਨ। ਜਿਸ ਤਹਿਤ ਉਹ ਭਾਰਤੀ ਸੱਭਿਆਚਾਰ, ਧਰਮ ਅਤੇ ਮਿਥਿਹਾਸ ਰਾਹੀਂ ਬੱਚਿਆਂ ਵਿੱਚ ਸੱਭਿਆਚਾਰ ਪ੍ਰਤੀ ਪਿਆਰ ਅਤੇ ਜਾਗਰੂਕਤਾ ਪੈਦਾ ਕਰਨਾ ਚਾਹੁੰਦੇ ਹਨ। ਉਹ ਦੇਸ਼ ਦੇ ਬੱਚਿਆਂ ਨੂੰ ਆਪਣੇ ਸ਼ਾਨਦਾਰ ਸੱਭਿਆਚਾਰ ਬਾਰੇ ਜਾਣਕਾਰੀ ਦਿੰਦੇ ਹਨ। (Wonder Boy) ਅਵੀ ਆਨਲਾਈਨ ਲੋਕਾਂ ਨੂੰ ਛੋਟੀਆਂ ਕਹਾਣੀਆਂ ਸੁਣਾਉਂਦੇ ਹਨ। ਉਹ ਚਾਹੁੰਦੇ ਹਨ ਕਿ ਦੇਸ਼ ਦੇ ਲੋਕਾਂ ਵਿੱਚ ਆਦਰਸ਼ਾਂ ਦਾ ਵਿਕਾਸ ਕੀਤਾ ਜਾਵੇ। ਲੋਕਾਂ ਨੂੰ ਸਕਾਰਾਤਮਕ ਸੋਚਣਾ ਚਾਹੀਦਾ ਹੈ ਅਤੇ ਪ੍ਰੇਰਿਤ ਰਹਿਣਾ ਚਾਹੀਦਾ ਹੈ ਤਾਂ ਜੋ ਦੇਸ਼ ਦਾ ਭਵਿੱਖ ਉਜਵਲ ਹੋਵੇ।

ਇਹ ਵੀ ਪੜ੍ਹੋ: Baalveer: ਖੇਡਣ ਕੁੱਦਣ ਦੀ ਉਮਰ 'ਚ ਬਣਾ ਦਿੱਤਾ ਸੋਨਾ ਸਾਰਾ ਸਿਸਟਰ ਬੈਂਡ, ਧੀਆਂ ਨੇ ਕੀਤਾ ਪਿਤਾ ਦਾ ਸੁਪਨਾ ਸਾਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.