ਜੈਪੁਰ: ਅਸ਼ੋਕ ਗਹਿਲੋਤ ਨੇ ਸ਼ਨਿਵਾਰ ਕਾਂਗਰਸ਼ ਦਫ਼ਤਰ ਦਾ ਵਰਚੁਅਲ ਉਦਘਾਟਨ ਸਮਾਗਮ 'ਚ ਕਿਹਾ ਕਿ ਰਾਜਸਥਾਨ ਸਰਕਾਰ ਡੇਗਣ ਦੀ ਖੇਡ ਮੁੜ ਸ਼ੁਰੂ ਹੋਣ ਵਾਲੀ ਹੈ। ਅਸ਼ੋਰ ਗਹਿਲੋਤ ਨੇ ਕਿਹਾ ਕਿ ਮਹਾਰਾਸ਼ਟਰ 'ਚ ਸਰਕਾਰ ਡੇਗਣ ਦੀ ਤਿਆਰੀ 'ਚ ਹੈ ਭਾਜਪਾ, ਅਜੇ ਮਾਕਨ ਉਸ ਘਟਨਾਕ੍ਰਮ ਦੇ ਗਵਾਹ ਰਹੇ ਹਨ, ਜੋ ਪਿਛਲੇ 34 ਦਿਨਾਂ ਤੋਂ ਹੋਟਲ 'ਚ ਕਾਂਗਰਸ ਵਿਧਾਇਕ ਨਾਲ ਸਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਾਡੇ ਵਿਧਾਇਕ ਮਿਲੇ ਸਨ। ਉਥੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਵੀ ਸਨ। ਅਮਿਤ ਸ਼ਾਹ ਨਾਲ ਵਿਧਾਇਕਾਂ ਨਾਲ ਇੱਕ ਘੰਟਾ ਗੱਲਬਾਤ ਹੋਈ। ਸਾਡੇ ਵਿਧਾਇਕਾਂ ਨੇ ਇੱਥੇ ਆ ਕੇ ਦੱਸਿਆ ਕਿ ਸਾਨੂੰ ਸ਼ਰਮ ਆਉਂਦੀ ਹੈ ਕਿ ਕਿਸ ਤਰ੍ਹਾਂ ਦੇ ਗ੍ਰਹਿ ਮੰਤਰੀ ਹਨ, ਉਹ ਸਾਡੇ ਵਿਧਾਇਕਾਂ ਨੂੰ ਕਹਿ ਰਹੇ ਸਨ ਕਿ ਪੰਜ ਸਰਕਾਰਾਂ ਡੇਗ ਦਿੱਤੀਆਂ, ਛੇਵੀਂ ਵੀ ਡੇਗ ਦਿਆਂਗੇ।
ਉਨ੍ਹਾਂ ਨੇ ਕਿਹਾ ਕਿ ਇਹ ਤਾਂ ਅਜੇ ਮਾਕਨ, ਕੌਮੀ ਬੁਲਾਰੇ ਰਣਦੀਪ ਸੁਰਜੇਵਾਲ ਤੇ ਤੱਤਕਾਲੀ ਕੌਮੀ ਜਨਰਲ ਸਕੱਤਰ ਅਵਿਨਾਸ਼ ਪਾਂਡੇ ਨੇ ਦਖ਼ਲਅੰਦਾਜ਼ੀ ਕੀਤੀ ਤੇ ਬਾਗ਼ੀ ਆਗੂਆਂ ਨੂੰ ਬਰਖ਼ਾਸਤ ਕਰਨ ਦਾ ਫੈਸਲਾ ਕੀਤਾ, ਤਾਂ ਅਸੀਂ ਸਰਕਾਰ ਬੱਚਾ ਸਕੇ, ਨਹੀਂ ਤਾਂ ਭਾਜਪਾ ਵਾਲੇ ਰਾਜਸਥਾਨ ਦੀ ਸਰਕਾਰ ਵੀ ਡੇਗਣ ਦੀ ਪੂਰੀ ਤਿਆਰੀ 'ਚ ਸਨ।