ਨਵੀਂ ਦਿੱਲੀ: ਆਰਮੀ ਚੀਫ ਜਨਰਲ ਐਮ ਐਮ ਨਰਵਨੇ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤੀ ਫੌਜ ਅਤੇ ਚੀਨੀ ਫੌਜ ਪੂਰਬੀ ਲੱਦਾਖ ਦੇ ਵਿਵਾਦਿਤ ਇਲਾਕਿਆਂ ਤੋਂ ਫ਼ੌਜਾਂ ਵਾਪਸ ਲੈਣ ਅਤੇ ਤਣਾਅ ਨੂੰ ਘਟਾਉਣ ਲਈ ਸਮਝੌਤੇ 'ਤੇ ਪਹੁੰਚਣ ਦੇ ਯੋਗ ਹੋ ਜਾਣਗੀਆਂ।
ਨਰਵਾਣੇ ਨੇ ਇੱਕ ਸੈਮੀਨਾਰ ਵਿੱਚ ਕਿਹਾ ਕਿ ਭਾਰਤ ਅਤੇ ਚੀਨ ਦੇ ਸੀਨੀਅਰ ਕਮਾਂਡਰ ਪੂਰਬੀ ਲੱਦਾਖ ਵਿੱਚ ਤਣਾਅ ਘਟਾਉਣ ਦੇ ਤਰੀਕਿਆਂ ਬਾਰੇ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਸਮਝੌਤੇ 'ਤੇ ਪਹੁੰਚਣ ਦੀ ਉਮੀਦ ਹੈ ਜਿਸ ਵਿੱਚ ਆਪਸੀ ਸਹਿਮਤੀ ਹੋਵੇ ਤੇ ਅਸਲ ਵਿੱਚ ਲਾਭਕਾਰੀ ਹੋਵੇ।
ਦੱਸ ਦੇਈਏ ਕਿ ਐਲਏਸੀ ਤੇ ਆਈ ਡੈੱਡਲਾਕ ਨੂੰ ਖਤਮ ਕਰਨ ਲਈ ਭਾਰਤ ਅਤੇ ਚੀਨ ਵਿਚਾਲੇ ਅੱਠਵਾਂ ਦੌਰ ਦੀ ਸੈਨਿਕ ਗੱਲਬਾਤ ਹੋਈ। ਜਿਸ ਤੋਂ ਬਾਅਦ ਭਾਰਤੀ ਸੈਨਾ ਨੇ ਇਕ ਬਿਆਨ ਵਿੱਚ ਕਿਹਾ ਸੀ ਕਿ ਲੱਦਾਖ ਵਿੱਚ ਹੋਏ ਡੈੱਡਲਾਕ ਨੂੰ ਲੈ ਕੇ ਲੱਦਾਖ ਨਾਲ ਅੱਠਵਾਂ ਦੌਰ ਦੀ ਸੈਨਿਕ ਗੱਲਬਾਤ ਉਸਾਰੂ ਸੀ ਅਤੇ ਇਸ ਦੌਰਾਨ ਡੂੰਘਾਈ ਅਤੇ ਸਪੱਸ਼ਟ ਗੱਲਬਾਤ ਕੀਤੀ ਗਈ ਸੀ।