ਨਵੀਂ ਦਿੱਲੀ: ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜਿਟਲ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਅਪ੍ਰੈਲ ਮਹੀਨੇ ਚ ਜਦੋਂ ਦੇਸ਼ਭਰ ਚ ਦੂਜੀ ਕੋਰੋਨਾ ਲਹਿਰ ਆਈ ਸੀ ਤਾਂ ਉਸ ਸਮੇਂ ਦਿੱਲੀ ਪਹਿਲਾਂ ਸੂਬਾ ਸੀ ਜਿਸਨੇ ਖਤਰੇ ਨੂੰ ਵੇਖਦੇ ਹੋਏ ਲੌਕਡਾਊਨ ਲਗਾਇਆ ਸੀ। ਉਸ ਸਮੇਂ ਤੇਜ਼ੀ ਤੋਂ ਕੋਰੋਨਾ ਦੇ ਮਾਮਲੇ ਵਧ ਰਹੇ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਪਤਾ ਨਹੀਂ ਇਹ ਕਿੰਨੇ ਦਿਨ ਅਜਿਹਾ ਚੱਲੇਗਾ ਅਤੇ ਅਸੀਂ ਇਸ ਨਾਲ ਜਿੱਤਾਂਗੇ ਜਾਂ ਨਹੀਂ।
ਲੌਕਡਾਊਨ ਦੇ ਇੱਕ ਮਹੀਨੇ ਚ ਕਮਜੋਰ ਹੋਇਆ ਕੋਰੋਨਾ
ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ 20 ਅਪ੍ਰੈਲ ਨੂੰ ਅਸੀਂ ਲੌਕਡਾਊਨ ਲਗਾਇਆ ਸੀ ਅਤੇ ਲਗਭਗ 1 ਮਹੀਨੇ ਦੇ ਅੰਦਰ ਦਿੱਲੀ ਦੇ ਲੋਕਾਂ ਦੇ ਅਨੁਸ਼ਾਸਨ ਅਤੇ ਸੰਘਰਸ਼ ਦੀ ਵਜ੍ਹਾ ਨਾਲ ਕੋਰੋਨਾ ਦੀ ਖਤਰਨਕਾਲ ਲਹਿਰ ਅੱਜ ਕਮਜੋਰ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸੀਐਮ ਨੇ ਹਾਲਾਂਕਿ ਕਿਹਾ ਹੈ ਕਿ ਮੈ ਇਹ ਨਹੀਂ ਕਹਿਵਾਂਗਾ ਕਿ ਅਸੀਂ ਲੜਾਈ ਜਿੱਤ ਲਈ ਹੈ ਅਜੇ ਕਾਫੀ ਕੰਮ ਬਾਕੀ ਹੈ ਪਰ ਹੁਣ ਅਸੀਂ ਇਸ ਤੇ ਕਾਬੂ ਪਾਉਂਦੇ ਹੋਏ ਨਜਰ ਆ ਰਹੇ ਹਾਂ।
ਢਾਈ ਫੀਸਦ ਤੋਂ ਹੇਠਾਂ ਆ ਗਈ ਹੈ ਸੰਕ੍ਰਮਣ ਦਰ
ਸੀਐਮ ਨੇ ਕਿਹਾ ਹੈ ਕਿ ਅਪ੍ਰੈਲ ਦੇ ਮਹੀਨੇ ਚ 1 ਦਿਨ ਅਜਿਹਾ ਆਇਆ ਸੀ ਜਦੋਂ ਸੰਕ੍ਰਮਣ ਦਰ 36 ਫੀਸਦ ਤੇ ਪਹੁੰਚ ਆ ਗਈ ਸੀ। ਯਾਨੀ ਹਰ 100 ਚ 36 ਲੋਕ ਪਾਜ਼ੀਟਿਵ ਪਾਏ ਜਾ ਰਹੇ ਸੀ ਪਰ ਪਿਛਲੇ 24 ਘੰਟਿਆ ਦਾ ਅੰਕੜਾ ਦੇਖੀਏ ਤਾਂ ਸੰਕ੍ਰਮਣ ਦਰ ਢਾਈ ਫੀਸਦ ਤੋਂ ਵੀ ਹੇਠਾਂ ਆ ਗਈ ਹੈ। ਯਾਨੀ ਹੁਣ 100 ਲੋਕਾਂ ਦੀ ਟੈਸਟਿੰਗ ਚ ਦੋ-ਤਿੰਨ ਲੋਕ ਪਾਜ਼ੀਟਿਵ ਪਾਏ ਜਾ ਰਹੇ ਹਨ ਅਤੇ 97 ਤੋਂ ਜਿਆਦਾ ਲੋਕ ਨੈਗੇਟਿਵ ਮਿਲ ਰਹੇ ਹਨ।
ਇਹ ਵੀ ਪੜੋ: 8 ਸਾਲਾਂ ਬੱਚੀ ਨਾਲ ਛੇੜਛਾੜ ਕਰਨ ਵਾਲੇ ਗ੍ਰੰਥੀ ਦੀ ਹੋਈ ਚੰਗੀ ਸੇਵਾ
ਪਿਛਲੇ 24 ਘੰਟਿਆ ਚ ਆਏ ਹਨ 1600 ਨਵੇਂ ਕੇਸ
ਇਸੇ ਤਰ੍ਹਾਂ ਹਰ ਦਿਨ ਆਉਣ ਵਾਲੇ ਅੰਕੜਿਆ ਦੀ ਜਾਣਕਾਰੀ ਦਿੰਦੇ ਹੋਏ ਮੁੱਖਮੰਤਰੀ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਚ 1 ਦਿਨ ਅਜਿਹਾ ਹੁੰਦਾ ਸੀ ਜਦੋ 28 ਹਜ਼ਾਰ ਕੇਸ ਆਏ ਸੀ। ਪਰ ਪਿਛਲੇ 24 ਘੰਟਿਆ ਚ 1600 ਦੇ ਕਰੀਬ ਕੇਸ ਸਾਹਮਣੇ ਆਏ ਹਨ ਯਾਨੀ ਦਿੱਲੀ ਚ ਕੋਰੋਨਾ ਕਮਜੋਰ ਹੋ ਰਿਹਾ ਹੈ ਸੀਐੱਮ ਨੇ ਕਿਹਾ ਹੈ ਕਿ ਪਿਛਲੇ 1 ਮਹੀਨੇ ਚ ਕਈ ਸਾਰੀ ਸਮੱਸਿਆਵਾਂ ਆਈਆਂ ਅਤੇ ਉਨ੍ਹਾਂ ਸਮੱਸਿਆਵਾਂ ਦਾ 2 ਕਰੋੜ ਦਿੱਲੀ ਵਾਲਿਆਂ ਨੇ ਮਿਲ ਕੇ ਮੁਕਾਬਲਾ ਕੀਤਾ।
ਡਾਕਟਰਾਂ-ਨਰਸਾਂ ਨੂੰ ਦਿੱਲੀ ਵਾਸੀਆਂ ਵੱਲੋਂ ਸਲਾਮ
ਪੈਦਾ ਹੋਈ ਆਕਸੀਜਨ ਦੀ ਕਿੱਲਤ ਦਾ ਜਿਕਰ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਸੀਆਂ ਨੇ ਕੇਂਦਰ ਸਰਕਾਰ, ਸੁਪਰੀਮ ਕੋਰਟ, ਦਿੱਲੀ ਹਾਈਕੋਰਟ ਸਾਰਿਆ ਦੇ ਸਹਿਯੋਗ ਨਾਲ ਆਕਸੀਜਨ ਦੀ ਸਮੱਸਿਆ ਦਾ ਹੱਲ ਨਿਕਲਿਆ। ਸੀਐੱਮ ਨੇ ਕਿਹਾ ਕਿ ਪਿਛਲੇ 1 ਮਹੀਨੇ ਦੇ ਦੌਰਾਨ ਸਾਡੇ ਡਾਕਟਰ ਅਤੇ ਨਰਸ ਨੇ ਬਿਨਾਂ ਸੁੱਤੇ ਬਿਨਾਂ ਘਰ ਗਏ ਲਗਾਤਾਰ ਕੰਮ ਕੀਤਾ ਹੈ। ਮੈ ਦਿੱਲੀ ਵਾਸੀਆਂ ਵੱਲੋਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ।
ਸ਼ਹੀਦਾਂ ਦੇ ਪਰਿਵਾਰ ਨੂੰ ਦੇ ਰਹੇ ਹਾਂ ਇੱਕ-ਇੱਕ ਕਰੋੜ
ਮੁੱਖਮੰਤਰੀ ਨੇ ਕਿਹਾ ਕਿ ਇਨ੍ਹਾਂ ਚ ਕੋਈ ਡਾਕਟਰ ਅਤੇ ਨਰਸ ਸ਼ਹੀਦ ਵੀ ਹੋਏ ਹਨ। ਅਸੀਂ ਉਨ੍ਹਾਂ ਦਾ ਕਰਜ ਤਾਂ ਨਹੀਂ ਚੁੱਕਾ ਸਕਦੇ ਪਰ ਫਿਰ ਵੀ ਦਿੱਲੀ ਸਰਕਾਰ ਉਨ੍ਹਾਂ ਦੇ ਪਰਿਵਾਰ ਦੀ ਮਦਦ ਦੇ ਲਈ ਇੱਕ-ਇੱਕ ਕਰੋੜ ਰੁਪਏ ਦੀ ਰਾਸ਼ੀ ਦੇ ਰਿਹਾ ਹੈ। ਸੀਐੱਮ ਕੇਜਰੀਵਾਲ ਨੇ ਕਿਹਾ ਕਿ ਮੈ ਹਰ ਦਿਨ ਕਿਸੇ ਨਾ ਕਿਸੇ ਅਜਿਹੇ ਸ਼ਹੀਦ ਦੇ ਘਰ ਜਾਂਦਾ ਹਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਦਾ ਹਾਂ ਅਤੇ ਉਨ੍ਹਾਂ ਇੱਕ ਕਰੋੜ ਦੀ ਰਾਸ਼ੀ ਦੇਕੇ ਆਉਂਦਾ ਹਾਂ।
31 ਮਈ ਤੋਂ ਸ਼ੁਰੂ ਕਰਾਂਗੇ ਅਨਲੌਕ ਦੀ ਪ੍ਰਕਿਰਿਆ
ਮੁੱਖਮੰਤਰੀ ਨੇ ਕਿਹਾ ਹੈ ਕਿ ਜੇਕਰ ਕੋਰੋਨਾ ਦੇ ਘੱਟ ਹੋਣ ਦਾ ਸਿਲਸਿਲਾ ਇਸੇ ਤਰ੍ਹਾਂ ਅਗਲੇ ਹਫਤੇ ਤੱਕ ਵੀ ਜਾਰੀ ਰਹੇਗਾ। 31 ਮਈ ਤੋਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇੱਕ ਦਮ ਤੋਂ ਅਨਲੌਕ ਕਰਨਾ ਸਹੀ ਨਹੀਂ ਰਹੇਗਾ। ਹੌਲੀ ਹੌਲੀ ਕੁਝ ਕੁਝ ਗਤੀਵਿਧੀਆ ਨੂੰ ਅਸੀਂ ਅਨਲੌਕ ਕਰਾਂਗੇ। ਸੀਐਮ ਨੇ ਕਿਹਾ ਹੈ ਕਿ ਇਸ ਸਮੇਂ ਸਾਡੀ ਪ੍ਰਮੁੱਖ ਤਰਜੀਹ ਹੈ ਕਿ ਕਿਸ ਤਰ੍ਹਾਂ ਦਿੱਲੀ ਦੇ ਦੋ ਕਰੋੜ ਲੋਕਾਂ ਨੂੰ ਵੈਕਸੀਨ ਲਗਾਈ ਜਾਵੇ।
ਨਿੱਜੀ ਕੰਪਨੀਆਂ ਕੋਲੋਂ ਵੀ ਵੈਕਸੀਨ ਦੇ ਲਈ ਕਰ ਰਹੇ ਹਾਂ ਗੱਲ
ਸੀਐਮ ਕੇਜਰੀਵਾਲ ਨੇ ਕਿਹਾ ਕਿ ਅਸੀਂ ਵਿਵਸਥਾ ਕੀਤੀ ਸੀ ਕਿ 3 ਮਹੀਨੇ ਦੇ ਅੰਦਰ ਅਸੀਂ ਦਿੱਲੀ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਗਾ ਦੇਵਾਂਗੇ। ਕਿਉਂਕਿ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਆਏਗੀ। ਜੇਕਰ ਸਾਰਿਆਂ ਨੂੰ ਵੈਕਸੀਨ ਲੱਗ ਗਈ ਤਾਂ ਅਸੀਂ ਤੀਜੀ ਲਹਿਰ ਤੋਂ ਬਚ ਸਕਦੇ ਹਾਂ। ਸੀਐਮ ਨੇ ਕਿਹਾ ਹੈ ਕਿ ਅਸੀਂ ਕੇਂਦਰ ਤੋਂ ਵੀ ਵੈਕਸੀਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਨਾਲ ਹੀ ਨਿੱਜੀ ਕੰਪਨੀਆਂ ਤੋਂ ਵੀ ਗੱਲਬਾਤ ਚਲ ਰਹੀ ਹੈ।
ਜਿੰਨ੍ਹਾ ਵੀ ਬਜਟ ਖਰਚ ਹੋਵੇ, ਖਰੀਦਾਂਗੇ ਵੈਕਸੀਨ
ਮੁੱਖਮੰਤਰੀ ਨੇ ਕਿਹਾ ਕਿ ਵੈਕਸੀਨ ਦੇ ਲ਼ਈ ਅਸੀਂ ਆਪਣਾ ਜਿੰਨ੍ਹਾਂ ਵੀ ਬਜਟ ਖਰਚ ਕਰਨਾ ਪਵੇ। ਅਸੀਂ ਤਿਆਰ ਹਾਂ ਅਸੀਂ ਕਿਧਰੋ ਵੀ ਆਪਣੇ ਲੋਕਾਂ ਦੇ ਲਈ ਵੈਕਸੀਨ ਖਰੀਦਾਂਗੇ ਅਸੀਂ ਕੋਰੋਨਾ ਦੀ ਤੀਜੀ ਲਹਿਰ ਦੇ ਮੁਤਾਬਿਕ ਵੀ ਤਿਆਰੀਆਂ ਕਰ ਰਹੇ ਹਾਂ ਆਕਸੀਜਨ ਟੈਂਕਰ ਖਰੀਦਨੇ ਦੀ ਲੋੜ ਹੈ। ਆਕਸੀਜਨ ਦੇ ਸਟੋਰੇਜ ਦੇ ਲਈ ਥਾਂ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰੱਬ ਨਾ ਕਰੇ ਕਿ ਕੋਰੋਨਾ ਦੀ ਤੀਜੀ ਲਹਿਰ ਆ ਜਾਵੇ, ਬਜਰੰਗਬਲੀ ਸਾਰਿਆਂ ਦਾ ਧਿਆਨ ਰੱਖਣਗੇ।
ਇਹ ਵੀ ਪੜੋ: ਜਿਸਨੂੰ 8 ਸਾਲ ਸਿਖਾਈ ਪਹਿਲਵਾਨੀ, ਉਸੇ ਦਾ ਕਤਲ ਕਰਕੇ ਕਿਵੇਂ ਮੁਲਜ਼ਮ ਬਣਿਆ ਸੁਸ਼ੀਲ ਕੁਮਾਰ