ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਦੇ ਨਵੇਂ ਜ਼ਿਲ੍ਹਿਆਂ ਦਾ ਰਸਮੀ ਤੌਰ 'ਤੇ ਉਦਘਾਟਨ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਨੇ ਅੱਜ ਆਪਣੇ ਕੈਂਪ ਦਫ਼ਤਰ ਤੋਂ ਕੀਤਾ। 13 ਨਵੇਂ ਜ਼ਿਲ੍ਹਿਆਂ ਦੇ ਗਠਨ ਦੇ ਨਾਲ 26 ਜ਼ਿਲ੍ਹਿਆਂ ਦਾ ਪੁਨਰਗਠਨ, ਰਾਜ ਦੇ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਜ਼ਿਲ੍ਹਾ ਕੁਲੈਕਟਰਾਂ ਅਤੇ ਪੁਲਿਸ ਸੁਪਰਡੈਂਟਾਂ ਨੇ ਨਵੇਂ ਜ਼ਿਲ੍ਹਿਆਂ ਦਾ ਚਾਰਜ ਸੰਭਾਲ ਲਿਆ ਹੈ।
ਸਰਕਾਰ ਨੇ ਪਿੰਡ ਅਤੇ ਵਾਰਡ ਸਕੱਤਰੇਤ ਦੀ ਸਥਾਪਨਾ ਕਰਕੇ ਸ਼ਾਸਨ ਦੇ ਵਿਕੇਂਦਰੀਕਰਣ ਵੱਲ ਪਹਿਲਾ ਕਦਮ ਚੁੱਕਿਆ ਅਤੇ ਹੁਣ ਨਵੇਂ ਜ਼ਿਲ੍ਹੇ ਬਣ ਕੇ ਇਸ ਦਿਸ਼ਾ ਵਿੱਚ ਕਦਮ ਚੁੱਕੇ ਗਏ ਹਨ। 13 ਨਵੇਂ ਜ਼ਿਲ੍ਹੇ ਅਤੇ ਮਾਲ ਵਿਭਾਗ ਵਧ ਕੇ 72 ਹੋ ਗਏ ਹਨ।
ਨੇਲੋਰ ਆਬਾਦੀ ਵਿੱਚ ਪਹਿਲੇ ਨੰਬਰ 'ਤੇ ਹੈ। ਪ੍ਰਕਾਸ਼ਮ ਜ਼ਿਲ੍ਹਾ ਖੇਤਰ ਦੇ ਪੱਖੋਂ ਰਾਜ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਇਹ 14,322 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦਾ ਹੈ।
ਹੁਣ ਜ਼ਿਲ੍ਹਿਆਂ ਦੇ ਨਾਂਅ...
- ਸ਼੍ਰੀਕਾਕੁਲਮ
- ਪਾਰਵਤੀਪੁਰਮ ਮਾਨਿਆ
- ਵਿਜ਼ਿਆਨਗਰਮ
- ਵਿਸ਼ਾਖਾਪਟਨਮ
- ਅਲੂਰੀ ਸੀਤਾਰਾਮ ਰਾਜੂ
- ਅਨਕਾਪੱਲੀ
- ਪੂਰਬੀ ਗੋਦਾਵਰੀ
- ਕਾਕੀਨਾਡਾ
- ਕੋਨਾਸੀਮਾ
- ਏਲੁਰੂ
- ਪੱਛਮੀ ਗੋਦਾਵਰੀ
- NTR ਜ਼ਿਲ੍ਹਾ
- ਕ੍ਰਿਸ਼ਣਾ
- ਗੁੰਟੂਰ
- ਬਪਤਲਾ
- ਪਾਲਨਾਡੂ
- ਪ੍ਰਕਾਸ਼ਮ
- ਪੋਟੀ ਸ਼੍ਰੀਰਾਮੁਲੁ ਨੇਲੋਰ
- ਤਿਰੂਪਤੀ
- ਚਿਤੂਰ
- ਅੰਨਾਮਾਯ
- ਕਡਪਾ
- ਅਨੰਤਪੁਰਮ
- ਸ਼੍ਰੀ ਸਤਿਆ ਸਾਈਂ
- ਨੰਦਿਆਲ
- ਕੁਰਨੂਲ
ਇਹ ਵੀ ਪੜ੍ਹੋ: Fire in Sariska Forest: ਰਾਜਸਥਾਨ ਦੇ ਸਰਿਸਕਾ ਜੰਗਲ 'ਚ ਫਿਰ ਲੱਗੀ ਭਿਆਨਕ ਅੱਗ