ETV Bharat / bharat

ਸਿੰਘੂ ਬਾਰਡਰ ਕਤਲ ਕੇਸ : ਚਾਰ ਨਿਹੰਗਾਂ ਦੀ ਅਦਾਲਤ 'ਚ ਹੋਈ ਪੇਸ਼ੀ , ਦੋ ਦਿਨਾਂ ਦੀ ਵਾਧੂ ਰਿਮਾਂਡ 'ਤੇ ਭੇਜਿਆ - ਨਗਰ ਤੇ ਸ਼ਾਰਜਾਹ ਵਿਚਾਲੇ ਪਹਿਲੀ ਅੰਤਰ ਰਾਸ਼ਟਰੀ ਉਡਾਣ

ਤਾਜ਼ਾ ਖ਼ਬਰ ਅਪਡੇਟ
ਤਾਜ਼ਾ ਖ਼ਬਰ ਅਪਡੇਟ
author img

By

Published : Oct 23, 2021, 9:02 AM IST

Updated : Oct 23, 2021, 2:30 PM IST

14:29 October 23

ਸਿੰਘੂ ਬਾਰਡਰ ਕਤਲ ਕੇਸ : ਚਾਰ ਨਿਹੰਗਾਂ ਦੀ ਅਦਾਲਤ 'ਚ ਹੋਈ ਪੇਸ਼ੀ , ਦੋ ਦਿਨਾਂ ਦੀ ਵਾਧੂ ਰਿਮਾਂਡ 'ਤੇ ਭੇਜਿਆ

ਸਿੰਘੂ ਬਾਰਡਰ 'ਤੇ ਲਖਵੀਰ ਸਿੰਘ ਨਾਂਅ ਦੇ ਵਿਅਕਤੀ ਦੇ ਕਤਲ ਦੇ ਮਾਮਲੇ ਦੀ ਸੁਣਵਾਈ ਅੱਜ ਬਾਅਦ ਦੁਪਹਿਰ ਜ਼ਿਲ੍ਹਾ ਅਦਾਲਤ 'ਚ ਹੋਈ। ਇਸ ਦੌਰਾਨ ਕਤਲ ਦੇ ਚਾਰੋਂ ਮੁਲਜ਼ਮ ਨਿਹੰਗਾਂ ਨੂੰ  ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ ਦੋ ਦਿਨ ਵਾਧੂ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਪੁਲਿਸ ਨੇ ਕਤਲ ਵਿੱਚ ਵਰਤਿਆ ਹਥਿਆਰ ਅਤੇ ਖੂਨ ਨਾਲ ਰੰਗੇ ਕੱਪੜੇ ਬਰਾਮਦ ਕਰ ਲਏ ਹਨ।

13:40 October 23

ਵਿਧਾਨ ਸਭਾ ਚੋਣਾਂ 2022 : ਅੱਜ ਤੋਂ ਜਲੰਧਰ 'ਚ ਸ਼ੁਰੂ ਹੋਇਆ ਸੁਖਬੀਰ ਬਾਦਲ ਦਾ ਫੇਰੀ ਪ੍ਰੋਗਰਾਮ

ਜਲੰਧਰ : ਵਿਧਾਨ ਸਭਾ ਚੋਣਾਂ 2022 ਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਤਿਆਰੀਆਂ ਸ਼ੁਰੂ ਹੋ ਚੁੱਕਿਆਂ ਹਨ। ਇਸੇ ਕੜੀ ਤਹਿਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੂਬੇ ਭਰ ਵਿੱਚ ਫੇਰੀ ਪ੍ਰੋਗਰਾਮ ਕਰ ਰਹੇ ਹਨ। ਅੱਜ ਸੁਖਬੀਰ ਬਾਦਲ ਜਲੰਧਰ ਵਿਖੇ ਆਪਣਾ ਫੇਰੀ ਪ੍ਰੋਗਰਾਮ ਕਰਨ ਪਹੁੰਚੇ। ਸੁਖਬੀਰ ਬਾਦਲ ਨੇ ਜਲੰਧਰ ਵਿਖੇ ਅੱਜ ਆਪਣੀ ਫੇਰੀ ਦੌਰਾਨ ਸ਼ਹਿਰ ਦੇ ਫਗਵਾੜਾ ਗੇਟ ਇਲਾਕੇ ਦੇ ਲੋਕਾਂ ਤੇ ਵਪਾਰੀਆਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਜਲੰਧਰ ਛਾਉਣੀ ਤੇ ਜਲੰਧਰ ਸੈਂਟਰਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਤੇ ਚੰਦਨ ਗਰੇਵਾਲ ਲੋਕਾਂ ਨਾਲ ਡੋਰ ਟੂ ਡੋਰ ਮੁਲਾਕਾਤ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। 

13:28 October 23

ਪੰਜਾਬ ਇਨਵੈਸਟਰ ਸੰਮੇਲਨ 2021 : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਿਵੇਸ਼ਕਾਂ ਨਾਲ ਕੀਤੀ ਬੈਠਕ

  • As precursor to two-days Progressive Punjab Investors Summit-2021 on October 26 & 27, Chief Minister @CharanjitChanni at a meeting over breakfast with the industrialists to discuss their proposals & ideas for itnvestment besides providing job opportunities to the Youth of State. pic.twitter.com/aoZEqoOXKB

    — CMO Punjab (@CMOPb) October 23, 2021 " class="align-text-top noRightClick twitterSection" data=" ">

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 26 ਤੇ 27 ਅਕਤੂਬਰ ਨੂੰ ਪੰਜਾਬ ਇਨਵੈਸਟ ਸੰਮੇਲਨ 2021 ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਹ ਸੰਮੇਲਨ ਪੰਜਾਬ ਵਿੱਚ ਨਿਵੇਸ਼ ਵਧਾਉਣ ਦੀ ਕੋਸ਼ਿਸ਼ ਵਜੋਂ ਕਰਵਾਇਆ ਜਾ ਰਿਹਾ ਹੈ। ਇਸ ਦੇ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚੰਡੀਗੜ੍ਹ ਵਿਖੇ ਨਿਵੇਸ਼ਕਾਂ ਨਾਲ ਖ਼ਾਸ ਬੈਠਕ ਕੀਤੀ। 

13:16 October 23

ਆਰੂਸਾ ਆਲਮ ਨੂੰ ਕਦੇ ਨਹੀਂ ਮਿਲਿਆ ਤੇ ਨਾਂ ਹੀ ਕੈਪਟਨ ਨਾਲ ਮੁਲਾਕਾਤ- ਪ੍ਰਤਾਪ ਸਿੰਘ ਬਾਜਵਾ

ਲੁਧਿਆਣਾ :ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅੱਜ ਲੁਧਿਆਣਾ ਪੁੱਜੇ। ਇਥੇ ਉਨ੍ਹਾਂ ਆਪਣੇ ਬਿਆਨ 'ਚ ਕਿਹਾ ਕਿ ਉਹ ਕਦੇ ਵੀ ਆਰੂਸਾ ਆਲਮ ਨੂੰ ਨਹੀਂ ਮਿਲੇ ਤੇ ਨਾਂ ਹੀ ਉਨ੍ਹਾਂ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਈ ਹੈ। ਟਵਿੱਟਰ ਵਾਰ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ 'ਚ ਉਨ੍ਹਾਂ ਆਖਿਆ ਕਿ ਮੇਰਾ ਅਕਾਊਂਟ 2-3 ਮਹੀਨੀਆਂ ਤੋਂ ਬੰਦ ਪਿਆ ਹੈ।

ਅਫਗਾਨਿਸਤਾਨ ਦੇ ਮੁੱਦੇ 'ਤੇ ਉਨ੍ਹਾਂ ਕਿਹਾ, "ਸਰਕਾਰ ਉਥੋਂ ਆਉਣ ਵਾਲੇ ਸਾਰੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਨਾਗਰਿਕਤਾ ਦੇ ਰਹੀ ਹੈ, ਉਹ ਸੰਸਦ ਵਿੱਚ ਵੀ ਇਹ ਮੁੱਦਾ ਉਠਾਉਂਦੇ ਰਹੇ ਹਨ।"

ਸਰਬ ਪਾਰਟੀ ਮੀਟਿੰਗ ਅਤੇ ਪੰਜਾਬ ਵਿੱਚ ਬੀ.ਐਸ.ਐਫ ਨੂੰ ਅਧਿਕਾਰ ਦੇਣ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਚੰਨੀ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਲਿਆ ਗਿਆ ਹੈ। ਜਦੋਂ ਕਿ ਫੈਡਰੇਸ਼ਨ ਦਾ ਕਹਿਣਾ ਹੈ ਕਿ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਸੂਬੇ ਤੋਂ ਸਲਾਹ ਲੈਣਾ ਲਾਜ਼ਮੀ ਹੈ।

13:09 October 23

ਸੁਰੱਖਿਆ ਬਲਾਂ ਵੱਲੋਂ ਪੁੰਛ ਜ਼ਿਲ੍ਹੇ 'ਚ ਭਾਟਾ ਦੂਰੀਆਂ ਵਿਖੇ ਅੱਤਵਾਦ ਰੋਧੀ ਅਭਿਆਨ ਜਾਰੀ

ਜੰਮੂ ਕਸ਼ਮੀਰ : ਪੁੰਛ ਜ਼ਿਲ੍ਹੇ ਦੇ ਭਾਟਾ ਦੂਰੀਆਂ ਜੰਗਲੀ ਖੇਤਰ 'ਚ ਸੁਰੱਖਿਆ ਬਲ ਵੱਲੋਂ ਅੱਤਵਾਦ ਰੋਧੀ ਅਭਿਆਨ ਜਾਰੀ ਹੈ। 

11:43 October 23

ਪੀਐਮ ਮੋਦੀ ਨੇ 'ਆਤਮਨਿਰਭਰ ਭਾਰਤ ਸਵੈਪੂਰਨ ਗੋਆ' ਪ੍ਰੋਗਰਾਮ ਦੇ ਲਾਭਪਾਤਰਿਆਂ ਨਾਲ ਕੀਤੀ ਗੱਲਬਾਤ

ਪੀਐਮ ਮੋਦੀ 'ਆਤਮਨਿਰਭਰ ਭਾਰਤ ਸਵੈਪੂਰਨ ਗੋਆ' ਪ੍ਰੋਗਰਾਮ ਦੇ ਲਾਭਪਾਤਰੀਆਂ ਅਤੇ ਹਿੱਸੇਦਾਰਾਂ ਨਾਲ ਗੱਲਬਾਤ ਕੀਤੀ। ਇਸ ਪ੍ਰੋਗਰਾਮ ਦੇ ਅਧੀਨ, ਇੱਕ ਸੂਬਾ ਸਰਕਾਰ ਦੇ ਅਧਿਕਾਰੀ ਨੂੰ 'ਸਵਯਪੂਰਨ ਮਿੱਤਰ' ਨਿਯੁਕਤ ਕੀਤਾ ਜਾਂਦਾ ਹੈ ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਯੋਗ ਲਾਭਪਾਤਰੀਆਂ ਲਈ ਵੱਖ -ਵੱਖ ਸਰਕਾਰੀ ਯੋਜਨਾਵਾਂ ਅਤੇ ਲਾਭ ਉਪਲਬਧ ਹਨ। 

11:34 October 23

ਤਿੰਨ ਦਿਨੀਂ ਦੌਰੇ 'ਤੇ ਜੰਮੂ-ਕਸ਼ਮੀਰ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਜੰਮੂ-ਕਸ਼ਮੀਰ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ 'ਤੇ ਸ੍ਰੀਨਗਰ ਪਹੁੰਚੇ ਹਨ। ਅਮਿਤ ਸ਼ਾਹ ਲਈ ਇਥੇ ਕੜੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।  ਉਨ੍ਹਾਂ ਦੀ ਸੁਰੱਖਿਆ ਵਿੱਚ ਸਨਿੱਪਰ ਡਾਗ, ਡਰੋਨ ਅਤੇ ਸ਼ਾਰਪਸ਼ੂਟਰ ਤੈਅ ਕੀਤੇ ਗਏ ਹਨ।

11:27 October 23

ਬਰਨਾਲਾ ਬੱਸ ਅੱਡੇ ਦਾ ਅਚਨਚੇਤ ਦੌਰਾ ਕਰਨ ਪੁੱਜੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ

ਬਰਨਾਲਾ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਬਰਨਾਲਾ ਬੱਸ ਅੱਡੇ ਦਾ ਅਚਨਚੇਤ ਦੌਰਾ ਕਰਨ ਪੁੱਜੇ। ਇਥੇ ਉਨ੍ਹਾਂ ਨੇ ਬੱਸ ਸਟੈਂਡ 'ਤੇ ਮੌਜੂਦ ਯਾਤਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਦੀ ਸਮੱਸਿਆਵਾਂ ਜਾਣਿਆਂ। ਦੂਜੇ ਪਾਸੇ ਟਰਾਂਸਪੋਰਟ ਮੰਤਰੀ ਦੇ ਅਚਨਚੇਤ ਨਿਰੀਖਣ ਦੌਰੇ ਕਾਰਨ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਹਲਚਲ ਮਚ ਗਈ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਵੀ ਸਵਾਰੀ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਨਾਲਾ ਬੱਸ ਅੱਡਾ ਨਗਰ ਸੁਧਾਰ ਟਰੱਸਟ ਅਧੀਨ ਹੈ ਅਤੇ ਛੇਤੀ ਹੀ 2.5 ਕਰੋੜ ਖਰਚ ਕੇ ਬਰਨਾਲਾ ਬੱਸ ਸਟੈਂਡ ਵਿਖੇ ਇੱਕ ਆਧੁਨਿਕ ਬੱਸ ਅੱਡਾ ਬਣਾਇਆ ਜਾਵੇਗਾ।

11:07 October 23

ਦਿੱਲੀ ਪੁਲਿਸ ਦੀ ਕ੍ਰਾਈਮ ਬਾਂਚ ਨੇ ਅੰਤਰ ਰਾਸ਼ਟਰੀ ਸੈਕਸਟੌਰਸ਼ਨ ਗੈਂਗ ਦੇ ਮਾਸਟਰ ਮਾਈਂਡ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਅੰਤਰ ਰਾਸ਼ਟਰੀ ਸੈਕਸਟੌਰਸ਼ਨ ਗੈਂਗ ਦੇ ਮਾਸਟਰ ਮਾਂਈਡ ਨੂੰ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਮੁਲਜ਼ਮ ਨੇ ਆਪਣੇ ਸਾਥਿਆਂ ਨਾਲ ਮਿਲ ਕੇ ਕਈ ਲੋਕਾਂ ਨੂੰ ਉਨ੍ਹਾਂ ਦੇ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਲਏ ਹਨ। 

10:02 October 23

ਭਾਜਪਾ ਨੇ ਓਬੀਸੀ ਰਾਸ਼ਟਰੀ ਕਾਰਜਕਾਰਨੀ ਮੈਂਬਰਾ ਦਾ ਕੀਤਾ ਐਲਾਨ, ਪੰਜਾਬ ਤੋਂ ਚੁਣੇ ਗਏ ਕੇਵਲ ਕ੍ਰਿਸ਼ਨ ਚੌਹਾਨ

ਭਾਜਪਾ ਨੇ ਓਬੀਸੀ ਰਾਸ਼ਟਰੀ ਕਾਰਜਕਾਰਨੀ ਮੈਂਬਰਾ ਦਾ ਐਲਾਨ

ਭਾਜਪਾ ਨੇ ਓਬੀਸੀ (OBC) ਮੋਰਚੇ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰਾਂ ਦਾ ਐਲਾਨ ਕੀਤਾ। ਪੰਜਾਬ ਵਿੱਚ ਕੇਵਲ ਕ੍ਰਿਸ਼ਨ ਚੌਹਾਨ ਨੂੰ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ।

09:53 October 23

ਜੰਮੂ -ਕਸ਼ਮੀਰ : ਭਾਰੀ ਬਰਫ਼ਬਾਰੀ ਕਾਰਨ ਮੁਗਲ ਰੋਡ ਹੋਈ ਬੰਦ

ਜੰਮੂ ਕਸ਼ਮੀਰ : ਪੀਰ ਕੀ ਗਲੀ ਖੇਤਰ ਵਿੱਚ ਭਾਰੀ ਬਰਫਬਾਰੀ ਕਾਰਨ ਮੁਗਲ ਰੋਡ ਬੰਦ ਹੋ ਗਈ ਹੈ।  ਇਹ ਸੜਕ ਸ਼ੋਪੀਆਂ ਜ਼ਿਲ੍ਹੇ ਨੂੰ ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਨਾਲ ਜੋੜਦੀ ਹੈ। ਇਸ ਸਬੰਧੀ ਜਾਣਕਾਰੀ ਜੰਮੂ ਕਸ਼ਮੀਰ ਦੀ ਟ੍ਰੈਫਿਕ ਪੁਲਿਸ ਨੇ ਸਾਂਝੀ ਕੀਤੀ ਹੈ। 

09:52 October 23

ਸੀਜ਼ਨ ਦੀ ਪਹਿਲੀ ਬਰਫ਼ਬਾਰੀ ਦੌਰਾਨ ਬਰਫ਼ ਦੀ ਚਾਦਰ ਨਾਲ ਢੱਕੀ ਕਸ਼ਮੀਰ ਘਾਟੀ

ਬਰਫ਼ ਦੀ ਚਾਦਰ ਨਾਲ ਢੱਕੀ ਕਸ਼ਮੀਰ ਘਾਟੀ
ਬਰਫ਼ ਦੀ ਚਾਦਰ ਨਾਲ ਢੱਕੀ ਕਸ਼ਮੀਰ ਘਾਟੀ

ਜੰਮੂ -ਕਸ਼ਮੀਰ : ਕਸ਼ਮੀਰ ਘਾਟੀ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਪਹਿਲਗਾਮ ਵਿੱਚ ਸੜਕਾਂ ਦੇ ਸ਼ਹਿਰ ਪੂਰੀ ਤਰ੍ਹਾਂ ਨਾਲ ਬਰਫ਼  ਦੀ ਚਾਦਰ ਨਾਲ ਢੱਕਿਆਂ ਨਜ਼ਰ ਆਇਆ।

09:40 October 23

COVID19: ਭਾਰਤ 'ਚ ਪਿਛਲੇ 24 ਘੰਟਿਆਂ 16,326 ਨਵੇਂ ਕੇਸ , 666 ਮੌਤਾਂ ਦਰਜ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਰੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 16,326 ਨਵੇਂ ਕੇਸ  ਆਏ ਹਨ  ਤੇ 666 ਮੌਤਾਂ ਹੋਈਆਂ ਹਨ। ਮੌਜੂਦਾ ਸਮੇਂ 'ਚ ਐਕਟਿਵ ਕੇਸ 1,73,728 ਹਨ।

09:38 October 23

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, 107 ਰੁਪਏ ਪ੍ਰਤੀ ਲੀਟ ਹੋਇਆ ਪੈਟਰੋਲ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਪੰਜਵੇਂ ਦਿਨ ਵੀ ਵਾਧਾ ਜਾਰੀ ਹੈ। ਇਸ ਦੇ ਚਲਦੇ ਪੈਟਰੋਲ ਦੀ ਕੀਮਤ 107 ਰੁਪਏ ਪ੍ਰਤੀ ਲੀਟਰ ਤੱਕ ਪੁੱਜ ਗਈ ਹੈ। ਅੱਜ ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕ੍ਰਮਵਾਰ 107.24 ਰੁਪਏ ਪ੍ਰਤੀ ਲੀਟਰ ਅਤੇ 95.97 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕ੍ਰਮਵਾਰ113.12 ਰੁਪਏ ਅਤੇ 104.00 ਰੁਪਏ ਹੈ। ਕੋਲਕਾਤਾ 'ਚ ਪੈਟਰੋਲ 107.78 ਰੁਪਏ ਤੇ ਡੀਜ਼ਲ 99.08 ਰੁਪਏ ਪ੍ਰਤੀ ਲੀਟਰ ਹੈ। ਚੇਨਈ ਵਿੱਚ ਕ੍ਰਮਾਵਾਰ ਪੈਟਰੋਲ ਤੇ ਡੀਜ਼ਲ ਦੇ ਰੇਟ 104.22 ਰੁਪਏ ਅਤੇ 100.25 ਰੁਪਏ ਹਨ।

09:11 October 23

2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੋਵਾ ਦੌਰੇ 'ਤੇ ਜਾਣਗੇ ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਨੇਤਾ ਮਮਤਾ ਬੈਨਰਜੀ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੋਵਾ ਦਾ ਦੌਰਾ ਕਰਨਗੇ। ਮਮਤਾ ਬੈਨਰਜੀ 28 ਅਕਤੂਬਰ ਨੂੰ ਗੋਵਾ ਜਾਣਗੇ।  

09:04 October 23

ਅਮਰੀਕੀ ਡੋਰਨ ਹਮਲੇ 'ਚ ਮਾਰਿਆ ਗਿਆ ਅਲ-ਕਾਇਦਾ ਦਾ ਸੀਨੀਅਰ ਆਗੂ- AFP

ਸੀਰੀਆ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਅਲ-ਕਾਇਦਾ ਦਾ ਸੀਨੀਅਰ ਆਗੂ ਮਾਰਿਆ ਗਿਆ। ਇਸ ਸਬੰਧੀ ਏਐਫਪੀ ਪੈਂਟਾਗਨ ਦੇ ਹਵਾਲੇ ਤੋਂ ਰਿਪੋਰਟ ਪੇਸ਼ ਕੀਤੀ ਗਈ ਹੈ। 

08:42 October 23

ਅੱਜ ਤੋਂ ਤਿੰਨ ਦਿਨੀਂ ਜੰਮੂ-ਕਸ਼ਮੀਰ ਦੌਰੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੋਂ ਜੰਮੂ -ਕਸ਼ਮੀਰ ਦੇ ਦੌਰੇ 'ਤੇ ਹੋਣਗੇ। ਇਨ੍ਹਾਂ ਤਿੰਨ ਦਿਨੀਂ ਦੌਰੇ ਦੌਰਾਨ ਉਹ ਇੱਥੇ ਕਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਹ ਸੁਰੱਖਿਆ ਏਜੰਸੀਆਂ ਨਾਲ ਘਾਟੀ ਦੇ ਸੁਰੱਖਿਆ ਹਲਾਤਾਂ ਦਾ ਜਾਇਜ਼ਾ ਲੈਣਗੇ। ਸ਼ਾਹ ਸ੍ਰੀਨਗਰ ਵਿੱਚ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਜੰਮੂ-ਕਸ਼ਮੀਰ ਦੇ ਯੂਥ ਕਲੱਬਾਂ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ ਅਤੇ ਯੂਏਈ ਵਿੱਚ ਸ੍ਰੀਨਗਰ ਤੇ ਸ਼ਾਰਜਾਹ ਵਿਚਾਲੇ ਪਹਿਲੀ ਅੰਤਰ ਰਾਸ਼ਟਰੀ ਉਡਾਣ ਦਾ ਉਦਘਾਟਨ ਕਰਨਗੇ।

Last Updated : Oct 23, 2021, 2:30 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.