ਅਹਿਮਦਾਬਾਦ: ਕੋਰੋਨਾ ਕਾਲ ਵਿੱਚ ਅੱਜ ਓਡੀਸ਼ਾ ਦੇ ਪੂਰੀ ਅਤੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਕੱਢੀ ਜਾ ਰਹੀ ਹੈ। ਇਸ ਮੌਕੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਵਿੱਚ ਇੱਕ ਮੰਦਰ ਵਿੱਚ ਪੂਜਾ ਕੀਤੀ।
-
#WATCH | Gujarat: Union Minister Amit Shah performs 'arti' at Jagannath Temple in Ahmedabad ahead of Rath Yatra pic.twitter.com/QMO94gwem0
— ANI (@ANI) July 11, 2021 " class="align-text-top noRightClick twitterSection" data="
">#WATCH | Gujarat: Union Minister Amit Shah performs 'arti' at Jagannath Temple in Ahmedabad ahead of Rath Yatra pic.twitter.com/QMO94gwem0
— ANI (@ANI) July 11, 2021#WATCH | Gujarat: Union Minister Amit Shah performs 'arti' at Jagannath Temple in Ahmedabad ahead of Rath Yatra pic.twitter.com/QMO94gwem0
— ANI (@ANI) July 11, 2021
ਦਸ ਦੇਈਏ ਕਿ ਅਮਿਤ ਸ਼ਾਹ ਤਿੰਨ ਦਿਨਾਂ ਦੇ ਦੌਰੇ ਉੱਤੇ ਗੁਜਰਾਤ ਵਿੱਚ ਹਨ। ਜਾਣਕਾਰੀ ਮੁਤਾਬਕ ਅੱਜ ਗੁਜਰਾਤ ਵਿੱਚ ਵੀ ਭਗਵਾਨ ਜਗਨਨਾਥ ਦੇ ਮੰਦਰ ਤੋਂ ਕੱਢੀ ਜਾਵੇਗੀ। ਉੱਥੇ ਹੀ ਰੱਥ ਯਾਤਰਾ ਦੇ ਸ਼ੁਰੂਆਤ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਦਰ ਵਿੱਚ ਮੰਗਲ ਆਰਤੀ ਵਿੱਚ ਹਿੱਸਾ ਲਿਆ। ਰੱਥ ਯਾਤਰਾ ਵਿੱਚ ਤੈਅ ਗਿਣਤੀ ਵਿੱਚ ਨਿਸ਼ਚਿਤ ਲੋਕਾਂ ਨੂੰ ਹਿੱਸਾ ਲੈਣ ਦੀ ਇਜ਼ਾਜਤ ਹੋਵੇਗੀ ਅਤੇ ਇਸ ਦੌਰਾਨ ਕੋਰੋਨਾ ਵਾਇਰਸ ਸਬੰਧੀ ਦਿਸ਼ਾ- ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਜਗਨਨਾਥ ਯਾਤਰਾ 2021: " ਰਥ ਯਾਤਰਾ ਦਾ ਕਾਰਨ "
ਅਹਿਮਦਾਬਾਦ ਵਿੱਚ ਸੋਮਵਾਰ ਸਵੇਰੇ ਜਗਨਨਾਥ ਯਾਤਰਾ ਦੀ ਸ਼ੁਰੂਆਤ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਭਗਵਾਨ ਜਗਨਨਾਥ ਦੇ ਰੱਥ ਦੇ ਸਾਹਮਣੇ ਸੋਨੇ ਦਾ ਝਾੜੂ ਨਾਲ ਸਫਾਈ ਕੀਤੀ। ਦਸ ਦੇਈਏ ਕਿ ਜਿਸ ਰੂਟ ਉੱਤੇ ਰੱਥ ਯਾਤਰਾ ਕੱਢੀ ਜਾਵੇਗੀ ਉੱਥੇ ਕਰਫਿਊ ਲਗਾ ਦਿੱਤਾ ਜਾਵੇਗਾ।
ਰੱਥ ਯਾਤਰਾ 5 ਘੰਟੇ ਵਿੱਚ ਪੂਰੀ ਕਰਨ ਦੀ ਯੋਜਨਾ
ਦੇਸ਼ ਵਿੱਚ ਕੋਰੋਨਾ ਨੂੰ ਦੇਖਦੇ ਹੋਏ 144ਵੀਂ ਜਗਨਨਾਥ ਰੱਥ ਯਾਤਰਾ ਵਿੱਚ ਸਿਰਫ ਤਿੰਨ ਰੱਥਾ ਅਤੇ ਦੋ ਹੋਰ ਗੱਡੀਆਂ ਦੇ ਇਲਾਵਾ ਕਿਸੇ ਤਰ੍ਹਾਂ ਦੇ ਵਾਹਨ ਨੂੰ ਹਿੱਸਾ ਲੈਣ ਦੀ ਇਜ਼ਾਜਤ ਨਹੀਂ ਹੈ। ਇਸ ਵਾਰ ਰੱਥ ਯਾਤਰਾ ਦੇ ਦੌਰਾਨ ਗਾਇਨ ਮੰਡਲੀ, ਅਖਾੜੇ, ਹਾਥੀ ਜਾਂ ਸਜਾਵਟੀ ਟਰੱਕਾਂ ਨੂੰ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਇਸ ਵਾਰ ਯਾਤਰਾ ਨੂੰ 4 ਤੋਂ 5 ਘੰਟੇ ਵਿੱਚ ਪੂਰੀ ਕਰਨ ਦੀ ਯੋਜਨਾ ਬਣਾਈ ਗਈ ਹੈ। ਰੱਥ ਯਾਤਰਾ ਦੇ ਰਸਤੇ ਵਿੱਚ ਲੋਕ ਜਮਾ ਨਾ ਹੋਣ ਇਸ ਦੇ ਲਈ ਪੂਰੇ ਰਸਤੇ ਉੱਤੇ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਕਰਫਿਊ ਲਾਗੂ ਕੀਤਾ ਜਾਵੇਗਾ।
ਪਿਛਲੇ ਸਾਲ ਨਹੀਂ ਮਿਲੀ ਸੀ ਯਾਤਰਾ ਕੱਢਣ ਦੀ ਇਜ਼ਾਜਤ
ਪਿਛਲੇ ਸਾਲ ਕੋਰੋਨਾ ਦੀ ਲਾਗ ਦੇ ਮਧੇਨਜ਼ਰ ਗੁਜਰਾਤ ਹਾਈਕੋਰਟ ਨੇ ਰੱਥ ਯਾਤਰਾ ਨੂੰ ਕੱਢਣ ਦੀ ਇਜ਼ਾਜਤ ਨਹੀਂ ਦਿੱਤੀ ਸੀ ਜਿਸ ਦੇ ਬਾਅਦ ਜਮਾਲਪੁਰ ਖੇਤਰ ਵਿੱਚ ਸਥਿਤ ਭਗਵਾਨ ਜਗਨਨਾਥ ਦੇ ਮੰਦਰ ਵਿੱਚ ਚਿੰਨ੍ਹ ਰੂਪ ਨਾਲ ਹੀ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ ਸੀ। ਰਵਾਇਤੀ ਤੌਰ 'ਤੇ, ਰੱਥ ਯਾਤਰਾ ਸਵੇਰੇ 7 ਵਜੇ ਭਗਵਾਨ ਜਗਨਨਾਥ ਦੇ ਮੰਦਰ ਤੋਂ ਰਵਾਨਾ ਹੁੰਦੀ ਹੈ ਅਤੇ ਰਾਤ 8 ਵਜੇ ਤਕ 400 ਸਾਲ ਪੁਰਾਣੇ ਮੰਦਰ ਵਿੱਚ ਵਾਪਸ ਆ ਜਾਂਦੀ ਹੈ।