ਬਾਰਾਬਾਂਕੀ: ਮੁਖ਼ਤਾਰ ਅੰਸਾਰੀ ਨੂੰ ਬੁੱਧਵਾਰ ਅਦਾਲਤ ਵਿੱਚ ਪੇਸ਼ ਕਰਦੇ ਸਮੇਂ ਜਿਹੜੀ ਐਂਬੂਲੈਂਸ ਲਿਜਾਈ ਗਈ, ਉਸ ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ। ਦਰਅਸਲ ਜਿਹੜੀ ਐਂਬੂਲੈਂਸ ਦੀ ਵਰਤੋਂ ਕੀਤੀ ਗਈ, ਉਸ ਦਾ ਰਜਿਸਟ੍ਰੇਸ਼ਨ ਬਾਰਾਬਾਂਕੀ ਜ਼ਿਲ੍ਹੇ ਦਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸਦਾ ਫਿਟਨੈਸ ਸਰਟੀਫ਼ਿਕੇਟ ਨਹੀਂ ਹੈ। ਬਾਰਾਬਾਂਕੀ ਏਆਰਟੀਓ ਪ੍ਰਸ਼ਾਸਨ ਨੇ ਦੱਸਿਆ ਕਿ ਵਾਹਨ ਮਾਲਕ ਨੂੰ ਕਈ ਵਾਰ ਨੋਟਿਸ ਦੇਣ ਤੋਂ ਬਾਅਦ ਵੀ ਫਿਟਨੈਸ ਨਹੀਂ ਕਰਵਾਇਆ ਗਿਆ।
ਬਿਨਾਂ ਫ਼ਿਟਨੈਸ ਸਰਟੀਫ਼ਿਕੇਟ ਦੌੜ ਰਹੀ ਨਿੱਜੀ ਐਂਬੂਲੈਂਸ
ਦੱਸ ਦਈਏ ਕਿ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਮਾਫ਼ੀਆ ਮੁਖ਼ਤਾਰ ਅੰਸਾਰੀ ਨੂੰ ਬੁੱਧਵਾਰ ਮੋਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਜਿਹੜੀ ਐਂਬੂਲੈਂਸ ਵਿੱਚ ਮੁਖ਼ਤਾਰ ਨੂੰ ਮੋਹਾਲੀ ਲਿਜਾਇਆ ਗਿਆ, ਉਹ ਬਾਰਾਬਾਂਕੀ ਦੀ ਨਿਕਲੀ, ਜਿਸ ਦਾ ਨੰਬਰ UP41AT 7171 ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਦਾ ਰਜਿਸਟ੍ਰੇਸ਼ਨ ਤਾਂ ਹੈ, ਪਰ ਫ਼ਿਟਨੈਸ 31 ਜਨਵਰੀ 2017 ਵਿੱਚ ਖ਼ਤਮ ਹੋ ਚੁੱਕਿਆ ਹੈ।
ਏਆਰਟੀਓ ਪ੍ਰਸ਼ਾਸਨ ਪੰਕਜ ਸਿੰਘ ਨੇ ਦੱਸਿਆ ਕਿ ਇਹ ਇੱਕ ਨਿੱਜੀ ਵਾਹਨ ਹੈ, ਜਿਸ ਨੂੰ ਕੋਈ ਵੀ ਕਿਤੇ ਵੀ ਲੈ ਕੇ ਜਾ ਸਕਦਾ ਹੈ। ਇਸਦੀ ਰਜਿਸਟ੍ਰੇਸ਼ਨ ਤਾਂ ਹੈ, ਪਰ ਫਿਟਨੈਸ ਸਰਟੀਫ਼ਿਕੇਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰੀ ਨੋਟਿਸ ਪਿੱਛੋਂ ਵੀ ਵਾਹਨ ਮਾਲਕ ਨੇ ਫਿਟਨੈਸ ਨਹੀਂ ਕਰਵਾਇਆ। ਉਨ੍ਹਾਂ ਦੱਸਆ ਕਿ ਇਹ ਸ਼ਿਆਮ ਸੰਜੀਵਨੀ ਦੇ ਨਾਂਅ 'ਤੇ ਰਜਿਟਰਡ ਹੈ, ਜਿਸਦੇ ਮਾਲਕ ਦਾ ਨਾਂਅ ਅਲਕਾ ਰਾਏ ਹੈ।
ਹਾਲਾਂਕਿ ਇਹ ਐਂਬੂਲੈਂਸ ਮੁਖ਼ਤਾਰ ਤੱਕ ਕਿਵੇਂ ਪੁੱਜੀ, ਇਹ ਜਾਂਚ ਦਾ ਸਵਾਲ ਹੈ।