ETV Bharat / bharat

ਅਮਰਨਾਥ ਯਾਤਰਾ: ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਹੁਣ ਤੱਕ 40 ਹਜ਼ਾਰ ਤੋਂ ਵੱਧ, ਪੰਜ ਦੀ ਮੌਤ - ਬਰਫੀਲੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ

ਕੋਰੋਨਾ ਕਾਲ ਤੋਂ ਬਾਅਦ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਇਸ ਦੌਰਾਨ ਲਗਾਤਾਰ ਸ਼ਰਧਾਲੂ ਰਜ਼ਿਸਟ੍ਰੇਸ਼ਨ ਕਰਵਾ ਕੇ ਯਾਤਰਾ ਲਈ ਰਾਵਨਾ ਹੋ ਰਹੇ ਹਨ। ਹੁਣ ਤੱਕ 40,000 ਤੋਂ ਵੱਧ ਸ਼ਰਧਾਲੂ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਸਥਿਤ ਪਵਿੱਤਰ ਗੁਫਾ ਵਿੱਚ ਕੁਦਰਤੀ ਤੌਰ 'ਤੇ ਬਣੇ ਬਰਫੀਲੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ।

AMARNATH YATRA 2022 MORE THAN 40 THOUSAND DEVOTEES VISITED BABA BARFANI
ਅਮਰਨਾਥ ਯਾਤਰਾ: ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਹੁਣ ਤੱਕ 40 ਹਜ਼ਾਰ ਤੋਂ ਵੱਧ, ਪੰਜ ਦੀ ਮੌਤ
author img

By

Published : Jul 3, 2022, 8:36 PM IST

ਸ਼੍ਰੀਨਗਰ: ਇਸ ਸਾਲ ਅਮਰਨਾਥ ਯਾਤਰਾ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਪੰਜ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ, ਜਦ ਕਿ 40,000 ਤੋਂ ਵੱਧ ਸ਼ਰਧਾਲੂ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਸਥਿਤ ਪਵਿੱਤਰ ਗੁਫਾ ਵਿੱਚ ਕੁਦਰਤੀ ਤੌਰ 'ਤੇ ਬਣੇ ਬਰਫੀਲੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਵੀਰੇਂਦਰ ਗੁਪਤਾ ਨਾਮ ਦਾ ਸ਼ਰਧਾਲੂ ਯਾਤਰਾ ਦੇ ਚੰਦਨਵਾੜੀ-ਸ਼ੇਸ਼ਨਾਗ ਮਾਰਗ ਤੋਂ ਲਾਪਤਾ ਹੋ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪੰਜ ਵਿੱਚੋਂ ਤਿੰਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਦਿੱਲੀ ਦੇ ਜੈ ਪ੍ਰਕਾਸ਼ ਦੀ ਚੰਦਨਵਾੜੀ 'ਚ, ਬਰੇਲੀ ਦੇ ਦੇਵੇਂਦਰ ਤਾਇਲ (53) ਦੀ ਹੇਠਲੀ ਗੁਫਾ 'ਚ ਅਤੇ ਬਿਹਾਰ ਦੇ ਲਿਪੋ ਸ਼ਰਮਾ (40) ਦੀ ਕਾਜ਼ੀਗੁੰਡ ਕੈਂਪ 'ਚ ਮੌਤ ਹੋ ਗਈ। ਮਹਾਰਾਸ਼ਟਰ ਦੇ ਜਗਨਨਾਥ (61) ਦੀ ਪੀਸਾ ਟੌਪ ਵਿਖੇ ਸਿਹਤ ਕਾਰਨਾਂ ਕਰਕੇ ਮੌਤ ਹੋ ਗਈ ਜਦੋਂ ਕਿ ਰਾਜਸਥਾਨ ਦੇ ਆਸ਼ੂ ਸਿੰਘ (46) ਦੀ ਐਮਜੀ ਟੌਪ ਵਿਖੇ ਘੋੜੇ ਤੋਂ ਡਿੱਗਣ ਕਾਰਨ ਮੌਤ ਹੋ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸਵੇਰੇ 10 ਵਜੇ ਤੱਕ 40,233 ਸ਼ਰਧਾਲੂਆਂ ਨੇ ਗੁਫਾ 'ਚ ਕੁਦਰਤੀ ਤੌਰ 'ਤੇ ਬਣੇ ਬਰਫੀਲੇ ਸ਼ਿਵਲਿੰਗ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ। ਸਾਲਾਨਾ 43 ਦਿਨਾਂ ਅਮਰਨਾਥ ਯਾਤਰਾ 30 ਜੂਨ ਨੂੰ ਦੋਨਾਂ ਅਧਾਰ ਕੈਂਪਾਂ ਤੋਂ ਸ਼ੁਰੂ ਹੋਈ - ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ ਨਨਵਾਨ-ਪਹਿਲਗਾਮ ਰੂਟ ਅਤੇ ਮੱਧ ਕਸ਼ਮੀਰ ਵਿੱਚ ਗੰਦਰਬਲ ਵਿੱਚ ਬਾਲਟਾਲ ਰੂਟ। ਇਹ ਯਾਤਰਾ 11 ਅਗਸਤ ਨੂੰ ਰਕਸ਼ਾ ਬੰਧਨ ਦੇ ਮੌਕੇ 'ਤੇ ਸਮਾਪਤ ਹੋਵੇਗੀ।

ਇਹ ਵੀ ਪੜ੍ਹੋ : ਚੇਨਈ 'ਚ ਡੀਐਮਕੇ ਦੇ ਮੈਂਬਰ ਨੂੰ ਟੁਕੜਿਆਂ ਵਿੱਚ ਕੱਟ ਕੇ ਮਾਰਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.