ETV Bharat / bharat

Air India Urination Case: ਜਹਾਜ਼ ਵਿੱਚ ਪਿਸ਼ਾਬ ਮਾਮਲਾ 'ਚ ਸ਼ੰਕਰ ਮਿਸ਼ਰਾ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਜ਼ਮਾਨਤ

ਅਦਾਲਤ ਨੇ ਮੰਗਲਵਾਰ ਨੂੰ ਸ਼ੰਕਰ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ, ਜਿਸ 'ਤੇ ਪਿਛਲੇ ਸਾਲ ਨਵੰਬਰ 'ਚ ਏਅਰ ਇੰਡੀਆ ਦੀ ਫਲਾਈਟ 'ਚ ਨਸ਼ੇ ਦੀ ਹਾਲਤ 'ਚ 70 ਸਾਲ ਦੀ ਔਰਤ 'ਤੇ ਪਿਸ਼ਾਬ ਕਰਨ ਦੇ ਮੁਲਜ਼ਮ ਸਨ। ਪਟਿਆਲਾ ਹਾਊਸ ਕੋਰਟ ਨੇ ਸੋਮਵਾਰ ਨੂੰ ਇਸ ਮਾਮਲੇ 'ਚ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

AIR INDIA URINATION CASE ACCUSED SHANKAR MISHRA GOT BAIL FROM PATIALA HOUSE COURT
Air India Urination Case: ਦੋਸ਼ੀ ਸ਼ੰਕਰ ਮਿਸ਼ਰਾ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਜ਼ਮਾਨਤ
author img

By

Published : Jan 31, 2023, 7:47 PM IST

Updated : Jan 31, 2023, 10:50 PM IST

ਨਵੀਂ ਦਿੱਲੀ: ਪਟਿਆਲਾ ਹਾਊਸ ਕੋਰਟ ਨੇ ਮੰਗਲਵਾਰ ਨੂੰ ਏਅਰ ਇੰਡੀਆ ਦੀ ਫਲਾਈਟ ਵਿੱਚ ਆਪਣੇ ਸਹਿ-ਯਾਤਰੀ ਉੱਤੇ ਪਿਸ਼ਾਬ ਕਰਨ ਦੇ ਇਲਜ਼ਾਮ ਸਨ। ਇਸ ਮਾਮਲੇ ਵਿਚ ਸ਼ੰਕਰ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਮਿਸ਼ਰਾ ਨੂੰ 100,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ 'ਤੇ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ। ਵਧੀਕ ਸੈਸ਼ਨ ਜੱਜ ਹਰਜੋਤ ਸਿੰਘ ਭੱਲਾ ਨੇ ਸੋਮਵਾਰ ਨੂੰ ਇਸ ਮਾਮਲੇ ਵਿੱਚ ਫੈਸਲਾ ਰਾਖਵਾਂ ਰੱਖ ਲਿਆ ਸੀ। ਦਿੱਲੀ ਪੁਲਿਸ ਨੇ ਉਸ ਨੂੰ 7 ਜਨਵਰੀ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਸੀ ਜਿੱਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਇਸ ਨੂੰ ਮੈਟਰੋਪੋਲੀਟਨ ਮੈਜਿਸਟਰੇਟ ਕੋਮਲ ਗਰਗ ਨੇ 11 ਜਨਵਰੀ ਨੂੰ ਰੱਦ ਕਰ ਦਿੱਤਾ ਸੀ, ਉਦੋਂ ਤੋਂ ਉਹ ਨਿਆਂਇਕ ਹਿਰਾਸਤ ਵਿੱਚ ਹੈ।

ਇਲਜ਼ਾਮ ਹੈ ਕਿ ਮਿਸ਼ਰਾ ਨੇ ਪਿਛਲੇ ਸਾਲ ਨਵੰਬਰ 'ਚ ਏਅਰ ਇੰਡੀਆ ਦੀ ਫਲਾਈਟ 'ਚ ਸ਼ਰਾਬ ਪੀ ਕੇ 70 ਸਾਲਾ ਔਰਤ 'ਤੇ ਪਿਸ਼ਾਬ ਕਰ ਦਿੱਤਾ ਸੀ। ਇਹ ਘਟਨਾ ਟਾਟਾ ਗਰੁੱਪ ਦੀ ਚੇਅਰਪਰਸਨ ਨੂੰ ਲਿਖੀ ਔਰਤ ਦੀ ਚਿੱਠੀ ਮੀਡੀਆ ਰਾਹੀਂ ਜਨਤਕ ਹੋਣ ਤੋਂ ਬਾਅਦ ਸਾਹਮਣੇ ਆਈ ਹੈ। ਮਿਸ਼ਰਾ ਨੂੰ ਬਾਅਦ ਵਿੱਚ ਵੇਲਜ਼ ਫਾਰਗੋ ਕੰਪਨੀ ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਉਸ ਉੱਤੇ ਲੱਗੇ ਇਲਜ਼ਾਮ ਬਹੁਤ ਗੰਭੀਰ ਹਨ। ਸੋਮਵਾਰ ਨੂੰ ਆਪਣੀ ਜ਼ਮਾਨਤ ਦੀ ਸੁਣਵਾਈ ਦੌਰਾਨ, ਦਿੱਲੀ ਪੁਲਿਸ ਨੇ ਦਲੀਲ ਦਿੱਤੀ ਸੀ ਕਿ ਮਿਸ਼ਰਾ ਸ਼ੁਰੂ ਵਿੱਚ ਫਰਾਰ ਹੋ ਗਿਆ ਸੀ ਅਤੇ ਆਪਣਾ ਮੋਬਾਈਲ ਫੋਨ ਬੰਦ ਕਰ ਦਿੱਤਾ ਸੀ। ਆਖਰਕਾਰ ਉਸਦੇ IMEI ਨੰਬਰ ਦੇ ਜ਼ਰੀਏ ਉਸ ਨੂੰ ਟਰੇਸ ਕੀਤਾ ਗਿਆ।

ਇਹ ਵੀ ਪੜ੍ਹੋ: AIMIM TELLS SC : ਪਾਰਟੀ ਦੇ ਨਾਂ 'ਤੇ 'ਮੁਸਲਿਮ' ਸ਼ਬਦ ਦੀ ਵਰਤੋਂ ਧਰਮ ਨਿਰਪੱਖਤਾ ਦੀ ਉਲੰਘਣਾ ਨਹੀਂ'

ਸਰਕਾਰੀ ਵਕੀਲ ਨੇ ਇਹ ਵੀ ਦਲੀਲ ਦਿੱਤੀ ਕਿ ਇਸ ਘਟਨਾ ਨੇ ਭਾਰਤ ਨੂੰ ਕੌਮਾਂਤਰੀ ਪੱਧਰ 'ਤੇ ਸ਼ਰਮਸਾਰ ਕੀਤਾ ਹੈ। ਮਿਸ਼ਰਾ ਦੇ ਵਕੀਲ ਐਡਵੋਕੇਟ ਰਮੇਸ਼ ਗੁਪਤਾ ਨੇ ਕਿਹਾ ਕਿ ਜਾਂਚ ਪੂਰੀ ਹੋ ਗਈ ਹੈ ਅਤੇ ਚਾਲਕ ਦਲ ਦੇ ਮੈਂਬਰਾਂ ਅਤੇ ਹੋਰ ਗਵਾਹਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਅਤੇ ਪੇਸ਼ ਕੀਤਾ ਗਿਆ ਸੀ। "ਸ਼ੁਰੂਆਤ ਵਿੱਚ ਮੇਰੀ ਜ਼ਮਾਨਤ ਅਰਜੀ ਵੀ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਜਾਂਚ ਪੈਂਡਿੰਗ ਸੀ। ਹੁਣ ਉਨ੍ਹਾਂ ਨੇ ਚਾਲਕ ਦਲ ਦੇ ਹੋਰ ਮੈਂਬਰਾਂ ਅਤੇ ਗਵਾਹਾਂ ਤੋਂ ਪੁੱਛਗਿੱਛ ਕੀਤੀ ਹੈ।" ਦਲੀਲਾਂ ਸੁਣਦੇ ਹੋਏ ਜਸਟਿਸ ਭੱਲਾ ਨੇ ਕਿਹਾ ਸੀ ਕਿ ਕਥਿਤ ਮੁਲਜ਼ਮ ਨੇ ਜੋ ਕੀਤਾ ਹੈ, ਉਹ ਘਿਨੌਣਾ ਹੈ, ਅਦਾਲਤ ਸਿਰਫ ਕਾਨੂੰਨ ਦੀ ਪਾਲਣਾ ਕਰੇਗੀ। ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਸੀ ਕਿ ਸ਼ਿਕਾਇਤਕਰਤਾ ਅਤੇ ਇੱਕ ਮੁੱਖ ਗਵਾਹ ਵੱਲੋਂ ਲਗਾਏ ਗਏ ਇਲਜ਼ਾਮਾਂ ਮਤਭੇਦ ਸਨ।

Last Updated : Jan 31, 2023, 10:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.