ਨਵੀਂ ਦਿੱਲੀ: ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ 'ਚ ਬੱਚੇ ਦੀ ਡਿਲੀਵਰੀ ਨੂੰ ਲੈ ਕੇ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਦੁਪਹਿਰ ਨੂੰ ਇੱਕ ਔਰਤ ਨੇ ਸਿਰਫ਼ ਛੇ ਮਹੀਨਿਆਂ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ। ਡਾਕਟਰਾਂ ਨੇ ਜਣੇਪੇ ਤੋਂ ਬਾਅਦ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਘਰ ਭੇਜ ਦਿੱਤਾ। ਜਦੋਂ ਪਰਿਵਾਰਕ ਮੈਂਬਰ ਘਰ ਪਹੁੰਚੇ ਤਾਂ ਦੇਖਿਆ ਕਿ ਬੱਚੀ ਸਾਹ ਲੈ ਰਹੀ ਸੀ ਅਤੇ ਉਹ ਦੁਬਾਰਾ ਹਸਪਤਾਲ ਪਹੁੰਚੇ ਜਿੱਥੇ ਬੱਚੀ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।
-
Delhi| Yesterday a pre-term delivery happened in which an aborted foetus that was of 23 weeks was born in our hospital. There were no movements in the foetus, later gynaecology team told us there were movements so we have kept her in ventilator support: Suresh Kumar, MD, LNJP pic.twitter.com/7W9qutq6qD
— ANI (@ANI) February 20, 2023 " class="align-text-top noRightClick twitterSection" data="
">Delhi| Yesterday a pre-term delivery happened in which an aborted foetus that was of 23 weeks was born in our hospital. There were no movements in the foetus, later gynaecology team told us there were movements so we have kept her in ventilator support: Suresh Kumar, MD, LNJP pic.twitter.com/7W9qutq6qD
— ANI (@ANI) February 20, 2023Delhi| Yesterday a pre-term delivery happened in which an aborted foetus that was of 23 weeks was born in our hospital. There were no movements in the foetus, later gynaecology team told us there were movements so we have kept her in ventilator support: Suresh Kumar, MD, LNJP pic.twitter.com/7W9qutq6qD
— ANI (@ANI) February 20, 2023
ਜਦੋਂ ਇਸ ਬਾਰੇ ਐਲਐਨਜੇਪੀ ਹਸਪਤਾਲ ਦੇ ਐਮਡੀ ਸੁਰੇਸ਼ ਕੁਮਾਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਹਸਪਤਾਲ ਵਿੱਚ ਐਤਵਾਰ ਨੂੰ ਸਿਰਫ਼ 23 ਹਫ਼ਤਿਆਂ ਦੇ ਭਰੂਣ ਦੀ ਡਿਲਿਵਰੀ ਹੋਈ ਸੀ। ਇਸ ਭਰੂਣ ਵਿੱਚ ਕੋਈ ਹਿਲਜੁਲ ਨਹੀਂ ਸੀ। ਬਾਅਦ ਵਿੱਚ ਸਾਡੀ ਗਾਇਨੀਕੋਲੋਜੀ ਟੀਮ ਨੇ ਸਾਨੂੰ ਦੱਸਿਆ ਕਿ ਬੱਚੇ ਵਿੱਚ ਹਲਚਲ ਪਾਈ ਗਈ ਹੈ ਅਤੇ ਇਸ ਲਈ ਉਸਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਸੀ। ਬੱਚੇ ਦੀ ਹਾਲਤ ਫਿਲਹਾਲ ਸਥਿਰ ਹੈ।
ਉਨ੍ਹਾਂ ਦੱਸਿਆ ਕਿ ਇਸ ਬੱਚੀ ਦਾ ਸਮੇਂ ਤੋਂ ਪਹਿਲਾਂ ਜਨਮ ਹੋਣ ਕਾਰਨ ਮਾਹਿਰ ਡਾਕਟਰਾਂ ਦੀ ਟੀਮ ਬਣਾਈ ਗਈ ਹੈ। ਇਹ ਟੀਮ ਇਸ ਬੱਚੀ ਦੀ ਦੇਖਭਾਲ ਕਰ ਰਹੀ ਹੈ, ਇਸ ਦੇ ਨਾਲ ਹੀ ਇਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਅਸੀਂ ਅਗਲੇ 24 ਘੰਟਿਆਂ ਵਿੱਚ ਪੂਰੀ ਵਿਸਤ੍ਰਿਤ ਰਿਪੋਰਟ ਪ੍ਰਾਪਤ ਕਰਾਂਗੇ। ਇਸ ਤੋਂ ਬਾਅਦ ਹੀ ਕੋਈ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ। ਫਿਲਹਾਲ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਹੋਈ ਹੈ।
ਉੱਥੇ ਹੀ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਕਾਫੀ ਗੁੱਸਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਹਸਪਤਾਲ ਦੇ ਡਾਕਟਰਾਂ ਦੀ ਪੂਰੀ ਲਾਪਰਵਾਹੀ ਹੈ। ਲੜਕੀ ਨੂੰ ਇੱਕ ਡੱਬੇ ਵਿੱਚ ਬੰਦ ਕੀਤਾ ਗਿਆ ਸੀ, ਜਿਸ ਨਾਲ ਉਸਦੀ ਮੌਤ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਜਦੋਂ ਡਾਕਟਰਾਂ ਨੂੰ ਲੜਕੀ ਦੇ ਬਚਣ ਦੀ ਦੁਬਾਰਾ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਨੇ ਲੜਕੀ ਨੂੰ ਦੁਬਾਰਾ ਦੇਖਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਬਾਅਦ 'ਚ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।