ETV Bharat / bharat

ਵਿਆਹ ਦੇ 10 ਸਾਲ ਬਾਅਦ ਮਹਿਲਾ ਨੇ ਦਿੱਤਾ 4 ਬੱਚਿਆਂ ਨੂੰ ਜਨਮ - ਮੋਤੀਹਾਰੀ ਦੇ ਤੁਰਕੌਲੀਆ ਅਧੀਨ ਪੈਂਦੇ ਪਿੰਡ ਸ਼ੰਕਰ ਸਰਾਇਆ ਤਾਨਸਰੀਆ

ਮੋਤੀਹਾਰੀ ਦੇ ਤੁਰਕੌਲੀਆ ਅਧੀਨ ਪੈਂਦੇ ਪਿੰਡ ਸ਼ੰਕਰ ਸਰਾਇਆ ਤਾਨਸਰੀਆ ਦੀ ਔਰਤ ਨੇ ਵਿਆਹ ਦੇ ਦਸ ਸਾਲ ਬਾਅਦ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਪੈਦਾ ਹੋਏ ਬੱਚਿਆਂ ਵਿੱਚ ਤਿੰਨ ਲੜਕੇ ਅਤੇ ਇੱਕ ਲੜਕੀ ਹੈ। ਡਿਲੀਵਰੀ 7 ਮਹੀਨਿਆਂ ਤੋਂ ਪਹਿਲਾਂ ਹੀ ਹੋਈ ਹੈ।

ਵਿਆਹ ਦੇ 10 ਸਾਲ ਬਾਅਦ ਮਹਿਲਾ ਨੇ ਦਿੱਤਾ 4 ਬੱਚਿਆਂ ਨੂੰ ਜਨਮ

author img

By

Published : Feb 8, 2022, 8:13 PM IST

ਮੋਤੀਹਾਰੀ: ਮੋਤੀਹਾਰੀ ਦੇ ਤੁਰਕੌਲੀਆ ਅਧੀਨ ਪੈਂਦੇ ਪਿੰਡ ਸ਼ੰਕਰ ਸਰਾਇਆ ਤਾਨਸਰੀਆ ਦੀ ਔਰਤ ਨੇ ਵਿਆਹ ਦੇ ਦਸ ਸਾਲ ਬਾਅਦ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਪੈਦਾ ਹੋਏ ਬੱਚਿਆਂ ਵਿੱਚ ਤਿੰਨ ਲੜਕੇ ਅਤੇ ਇੱਕ ਲੜਕੀ ਹੈ। ਡਿਲੀਵਰੀ 7 ਮਹੀਨਿਆਂ ਤੋਂ ਪਹਿਲਾਂ ਹੀ ਹੋਈ ਹੈ। ਚਾਰੇ ਬੱਚੇ ਘੱਟ ਵਜ਼ਨ ਕਾਰਨ ਡਾਕਟਰ ਦੀ ਨਿਗਰਾਨੀ ਹੇਠ ਰੱਖੇ ਗਏ ਹਨ। ਨਗਰ ਥਾਣਾ ਚੌਂਕ ਨੇੜੇ ਬਾਲ ਰੋਗ ਮਾਹਿਰ ਡਾਕਟਰ ਸੁਮਿਤ ਕੁਮਾਰ ਬੱਚਿਆਂ ਦਾ ਇਲਾਜ ਕਰ ਰਹੇ ਹਨ।

ਇਸ ਬਾਰੇ ਡਾਕਟਰ ਨੇ ਦੱਸਿਆ ਕਿ ਬੱਚਿਆਂ ਦਾ ਭਾਰ ਬਹੁਤ ਘੱਟ ਹੈ, ਉਨ੍ਹਾਂ ਨੂੰ ਉੱਚ ਡਾਕਟਰੀ ਸਹਾਇਤਾ ਦੀ ਲੋੜ ਹੈ। ਜਾਣਕਾਰੀ ਦੇ ਮੁਤਾਬਿਕ ਸ਼ੰਕਰ ਸੁਰੈਆ ਤਨਸਰਿਆ ਦੇ ਕਿਸਾਨ ਚੰਦਨ ਦੇ ਵਿਆਹ ਦੇ 10 ਸਾਲ ਬਾਅਦ ਬਹੁਤ ਸਾਰੀਆਂ ਮੰਨਤਾਂ ਅਤੇ ਦੁਆਵਾਂ ਦੇ ਨਾਲ ਉਸ ਦੀ ਪਤਨੀ ਦਾ ਗਰਭ ਠਹਿਰਿਆ। ਉਸ ਨੇ ਆਪਣੀ ਪਤਨੀ ਊਸ਼ਾ ਦੇਵੀ ਦਾ ਇਲਾਜ ਸ਼ਹਿਰ ਦੀ ਮਹਿਲਾ ਡਾਕਟਰ ਜੋਤੀ ਝਾਅ ਤੋਂ ਕਰਵਾਉਣਾ ਸ਼ੁਰੂ ਕੀਤਾ, ਜਿੰਨ੍ਹਾਂ ਨੇ ਹਮੇਸ਼ਾ ਉਨ੍ਹਾਂ ਦੀ ਦੇਖਭਾਲ ਕੀਤੀ।

ਇਸ ਤੋਂ ਬਾਅਦ ਚੰਦਨ ਨੇ ਦੱਸਿਆ ਕਿ ਅਲਟਰਾਸਾਊਂਡ ਕਰਵਾਉਣ ਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਗਰਭ 'ਚ ਤਿੰਨ ਬੱਚੇ ਹਨ ਪਰ ਸੋਮਵਾਰ ਨੂੰ ਜਣੇਪੇ ਦੇ ਦਰਦ ਤੋਂ ਬਾਅਦ ਉਸ ਨੂੰ ਅਗਰਵਾ ਮੁਹੱਲਾ ਸਥਿਤ ਡਾ: ਜੋਤੀ ਝਾਅ ਦੇ ਨਰਸਿੰਗ ਹੋਮ 'ਚ ਦਾਖਲ ਕਰਵਾਇਆ ਗਿਆ, ਜਿੱਥੇ ਆਪ੍ਰੇਸ਼ਨ ਹੋਣ 'ਤੇ ਚਾਰ ਬੱਚਿਆਂ ਨੇ ਜਨਮ ਲਿਆ, ਜਿਸ ਦੀ ਖਬਰ ਸੁਣ ਕੇ ਸਾਰੇ ਹੈਰਾਨ ਹਨ, ਫਿਲਹਾਲ ਬੱਚੇ ਅਤੇ ਮਾਂ ਡਾਕਟਰਾਂ ਦੀ ਨਿਗਰਾਨੀ ਵਿੱਚ ਹਨ।

ਇਹ ਵੀ ਪੜ੍ਹੋ: ਅਰੁਣਾਂਚਲ ਪ੍ਰਦੇਸ਼ 'ਚ ਬਰਫ਼ ਦੀ ਚਪੇਟ 'ਚ ਆਏ ਫੌਜ ਦੇ 7 ਜਵਾਨ ਸ਼ਹੀਦ

ETV Bharat Logo

Copyright © 2025 Ushodaya Enterprises Pvt. Ltd., All Rights Reserved.