ਤਾਸ਼ਕੰਦ: ਉਜ਼ਬੇਕਿਸਤਾਨ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿੱਚ ਇੱਕ ਅਫ਼ਗਾਨ ਫੌਜੀ ਜਹਾਜ਼ ਕ੍ਰੈਸ਼ ਹੋ ਗਿਆ ਹੈ। ਮੰਤਰਾਲੇ ਦੇ ਬੁਲਾਰੇ ਬਾਖਰੋਮ ਜੁਲਫਿਕਾਰੋਵ ਨੇ ਮੀਡੀਆ ਨੂੰ ਦੱਸਿਆ, 'ਫੌਜੀ ਜਹਾਜ਼ ਨੇ ਉਜ਼ਬੇਕਿਸਤਾਨ ਦੀ ਸਰਹੱਦ ਨੂੰ ਗੈਰਕਨੂੰਨੀ ਢੰਗ ਨਾਲ ਪਾਰ ਕੀਤਾ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਜ਼ੁਲਫਿਕਾਰੋਵ ਨੇ ਕਿਹਾ ਕਿ ਮੰਤਰਾਲਾ ਹਾਦਸੇ ਬਾਰੇ ਬਿਆਨ ਤਿਆਰ ਕਰੇਗਾ। ਸੁਰਖੋਂਡਾਰੀਓ ਪ੍ਰਾਂਤ ਦੇ ਇੱਕ ਡਾਕਟਰ ਬੇਕਪੁਲਾਤ ਓਕਬੋਏਵ ਨੇ ਮੀਡੀਆ ਨੂੰ ਦੱਸਿਆ, ਕਿ ਉਨ੍ਹਾਂ ਦੇ ਹਸਪਤਾਲ ਨੇ ਐਤਵਾਰ ਸ਼ਾਮ ਨੂੰ ਅਫ਼ਗਾਨ ਫੌਜੀ ਵਰਦੀ ਪਹਿਨੇ ਦੋ ਮਰੀਜ਼ਾਂ ਨੂੰ ਦਾਖਲ ਕੀਤਾ ਸੀ।
ਡਾਕਟਰ ਨੇ ਮਰੀਜ਼ਾਂ ਵਿੱਚੋਂ ਇੱਕ ਨੂੰ ਪੈਰਾਸੂਟ ਨਾਲ ਆਉਣਾ ਦੱਸਿਆ ਅਤੇ ਕਿਹਾ ਕਿ ਉਸ ਵਿਅਕਤੀ ਨੂੰ ਫਰੈਕਚਰ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਉਜ਼ਬੇਕਿਸਤਾਨ ਨੇ ਕਿਹਾ ਸੀ, ਕਿ ਸਰਹੱਦ ਪਾਰ ਕਰਦੇ ਸਮੇਂ 84 ਅਫ਼ਗਾਨ ਸੈਨਿਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਇਹ ਵੀ ਪੜ੍ਹੋ:- ਜਾਣੋ ਕੀ ਹੈ ਤਾਲਿਬਾਨ ?