ETV Bharat / bharat

Rahul Gandhi: ਰਾਹੁਲ ਗਾਂਧੀ ਨੇ ਭਾਜਪਾ 'ਤੇ ਕੀਤੇ ਤਿੱਖੇ ਵਾਰ, ਕਿਹਾ-ਰਾਸ਼ਟਰਪਤੀ ਨੂੰ ਨਹੀਂ ਦਿਸ ਰਹੀ ਬੇਰੁਜ਼ਗਾਰੀ, ਅਡਾਨੀ ਗਰੁੱਪ ਨੇ ਕੀਤਾ ਬੇੜਾ ਗਰਕ - ਪ੍ਰਧਾਨ ਮੰਤਰੀ ਬੀਮਾ ਯੋਜਨਾ

ਕਾਂਗਰਸੀ ਸਾਂਸਦ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਸੰਬੋਧਨ ਦੌਰਾਨ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਯਾਤਰਾ ਦੌਰਾਨ ਪੂਰੇ ਦੇਸ਼ ਦੇ ਲੋਕ ਅਡਾਨੀ ਗਰੁੱਪ ਤੋਂ ਦੁਖੀ ਦਿਖਾਈ ਦਿੱਤੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਅਗਨੀਵਰ ਸਕੀਮ ਨੂੰ ਆਰਮੀ ਨਹੀਂ ਸਗੋਂ ਆਰਐੱਸਐੱਸ ਲੈਕੇ ਆਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ ਪਰ ਦੇਸ਼ ਦੇ ਰਾਸ਼ਟਰਪਤੀ ਨੇ ਸੰਬੋਧਨ ਦੌਰਾਨ ਇਸ ਸਮੱਸਿਆ ਦਾ ਜ਼ਿਕਰ ਤੱਕ ਨਹੀਂ ਕੀਤਾ।

Etv Bharat
Etv Bharat
author img

By

Published : Feb 7, 2023, 2:56 PM IST

Updated : Feb 7, 2023, 3:57 PM IST

Rahul Gandhi: ਰਾਹੁਲ ਗਾਂਧੀ ਨੇ ਭਾਜਪਾ 'ਤੇ ਕੀਤੇ ਤਿੱਖੇ ਵਾਰ, ਕਿਹਾ-ਰਾਸ਼ਟਰਪਤੀ ਨੂੰ ਨਹੀਂ ਦਿਸ ਰਹੀ ਬੇਰੁਜ਼ਗਾਰੀ, ਅਡਾਨੀ ਗਰੁੱਪ ਨੇ ਕੀਤਾ ਬੇੜਾ ਗਰਕ

ਚੰਡੀਗੜ੍ਹ: ਭਾਰਤ ਜੋੜੋ ਯਾਤਰਾ ਤੋਂ ਮਗਰੋਂ ਵਾਪਿਸ ਪਰਤੇ ਕਾਂਗਰਸੀ ਸਾਂਸਦ ਰਾਹੁਲ ਗਾਂਧੀ ਨੇ ਵੱਖ ਵੱਖ ਮੁੱਦਿਆਂ ਨੂੰ ਲੈਕੇ ਕੇਂਦਰ ਸਰਕਾਰ ਉੱਤੇ ਜ਼ਬਰਦਸਤ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਸਭ ਤੋਂ ਜ਼ਿਆਦਾ ਇੱਕ ਨਾਂਅ ਸੁਣਨ ਨੂੰ ਮਿਲਿਆ ਜੋ ਕਿ ਅਡਾਨੀ ਗਰੁੱਪ ਦਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਿਹਾ ਕਿ ਪਹਿਲਾਂ ਅਡਾਨੀ ਗਰੁੱਪ ਬੱਸ ਕੁੱਝ ਕੰਮਾਂ ਵਿੱਚ ਦਿਖਾਈ ਦਿੰਦਾ ਸੀ ਪਰ ਅੱਜ ਸਮਿੰਟ ਤੋਂ ਲੈਕੇ ਦੇਸ਼ ਦੇ ਹਰ ਛੋਟੇ ਵੱਡੇ ਧੰਦੇ ਵਿੱਚ ਅਡਾਨੀ ਗਰੁੱਪ ਨੇ ਆਪਣੇ ਕਬਜ਼ਾ ਕਰਕੇ ਦੇਸ਼ ਦੇ ਆਮ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਹੈ।

ਸਰਕਾਰੀ ਸੰਪੱਤੀ ਵੇਚੀ: ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਅੱਜ ਭਾਰਤੀ ਰੇਲਵੇ ਤੋਂ ਲੈਕੇ ਹਵਾਈ ਅੱਡਿਆਂ ਨੂੰ ਅਡਾਨੀ ਵਰਗੇ ਅਮੀਰਾਂ ਦੀ ਸੰਪੱਤੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਕਾਰਪੋਰੇਟਾਂ ਲੋਕਾਂ ਨੂੰ ਖ਼ਾਸ ਫਾਇਦੇ ਪਹੁੰਚਾਉਣ ਲਈ ਪੀਐੱਮ ਵਿਦੇਸ਼ਾਂ ਦੇ ਦੌਰੇ ਕਰ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਅਡਾਨੀ ਵਰਗੇ ਕਾਰੋਪੇਰੇਟਾਂ ਤੋਂ ਕਿਸਾਨ ਅਤੇ ਦੇਸ਼ ਦਾ ਨੌਜਵਾਨ ਸਿੱਧੇ ਅਸਿੱਧੇ ਤੌਰ ਉੱਤੇ ਦੁਖੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੀਮਾ ਯੋਜਨਾ ਵਿੱਚ ਕਿਸਾਨਾਂ ਨੇ ਪੈਸੇ ਤਾਂ ਜਮ੍ਹਾਂ ਕਰਵਾਏ ਪਰ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਉਨ੍ਹਾਂ ਦੇ ਪੈਸਿਆਂ ਨੂੰ ਸਰਕਾਰ ਨੇ ਗਬਨ ਕਰ ਲਿਆ। ਨਾਲ ਹੀ ਉਨ੍ਹਾਂ ਕਿਹਾ ਕਿ ਗਰੀਬ ਕਿਸਾਨਾਂ ਤੋਂ ਵਿਕਾਸ ਦੇ ਨਾਂਅ ਉੱਤੇ ਕੇਂਦਰ ਨੇ ਜ਼ਮੀਨਾਂ ਤਾਂ ਲੈ ਲਈਆਂ ਪਰ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ।

ਹਰ ਵਰਗ ਦੁਖੀ: ਰਾਹੁਲ ਗਾਂਧੀ ਨੇ ਵੱਖ ਵੱਖ ਸੂਬਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਜੋੜੇ ਯਾਤਰਾ ਦੌਰਾਨ ਕੇਰਲ ਤੋਂ ਲੈਕੇ ਹਿਮਾਚਲ, ਹਰਿਆਣਾ ਅਤੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨਾਲ ਸਮੱਸਿਆ ਸਾਂਝੀ ਕਰਦਿਆਂ ਪਹਿਲੇ ਨੰਬਰ ਉੱਤੇ ਅਡਾਨੀ ਨੂੰ ਨਿਸ਼ਾਨਾ ਬਣਾਇਆ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਅਡਾਨੀ ਗਰੁੱਪ ਨੇ ਹਿਮਾਚਲ ਸਮੇਤ ਕਈ ਥਾਵਾਂ ਉੱਤੇ ਸਮਿੰਟ ਦੀਆਂ ਫੈਕਟਰੀਆਂ ਉੱਤੇ ਕਬਜ਼ਾ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਟਰਾਂਸਪੋਰਟਰਾਂ ਦਾ ਕੰਮ ਠੱਪ ਕਰ ਦਿੱਤਾ ਹੈ।

ਇਹ ਵੀ ਪੜ੍ਹੋ: DA case: ਵਿਜੀਲੈਂਸ ਨੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦਾ 3 ਦਿਨ ਦਾ ਰਿਮਾਂਡ ਕੀਤਾ ਹਾਸਲ

ਬੇਰੁਜ਼ਗਾਰੀ ਦਾ ਜ਼ਿਕਰ: ਇਸ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਇਸ ਸਮੇਂ ਵੱਧਦੀ ਆਬਾਦੀ ਦੇ ਨਾਲ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਰੁਜ਼ਗਾਰ ਪਾਉਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਪਰ ਦੇਸ਼ ਦੇ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦੌਰਾਨ ਬੇਰੁਜ਼ਗਾਰੀ ਦਾ ਜ਼ਿਕਰ ਤੱਕ ਨਹੀਂ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਮਾਣ ਆਰਮੀ ਅਤੇ ਹੋਰ ਅਰਧ ਸੈਨਿਕ ਬਲਾਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਧੱਕੇ ਨਾਲ ਅਗਨੀਵੀਰ ਸਕੀਮ ਥੋਪ ਕੇ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ।

Last Updated : Feb 7, 2023, 3:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.