ਮੁੰਬਈ: ਮਰਹੂਮ ਟੀਵੀ ਅਭਿਨੇਤਰੀ ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਮਾਮਲੇ ਦੇ ਮੁਲਜ਼ਮ ਸ਼ੀਜ਼ਾਨ ਮੁਹੰਮਦ ਖਾਨ ਨੂੰ ਐਤਵਾਰ ਨੂੰ ਵਾਲੀਵ ਪੁਲਿਸ ਨੇ ਵਸਈ ਅਦਾਲਤ ਵਿੱਚ ਪੇਸ਼ ਕੀਤਾ। ਸ਼ੀਜ਼ਾਨ ਨੂੰ ਆਈਪੀਸੀ ਦੀ ਧਾਰਾ 306 ਤਹਿਤ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ (Tunisha Sharma Suicide Case) ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਸਹਾਇਕ ਪੁਲਿਸ ਕਮਿਸ਼ਨਰ (ਤੁਲਿੰਜ) ਚੰਦਰਕਾਂਤ ਜਾਧਵ ਨੇ ਦੱਸਿਆ ਕਿ ਸ਼ੀਜ਼ਾਨ ਨੂੰ ਵਸਈ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਚਾਰ ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਤੁਨੀਸ਼ਾ ਅਤੇ ਸ਼ੀਜ਼ਾਨ 'ਅਲੀ ਬਾਬਾ: ਦਾਸਤਾਨ-ਏ-ਕਾਬੁਲ' ਵਿੱਚ ਸਹਿ-ਸਟਾਰ ਸਨ। ਸ਼ਨੀਵਾਰ ਨੂੰ, ਉਹ ਟੀਵੀ ਸ਼ੋਅ ਦੇ ਸੈੱਟ 'ਤੇ ਮ੍ਰਿਤਕ ਪਾਈ ਗਈ ਸੀ।
ਸ਼ੀਜ਼ਾਨ ਦੀ ਭੈਣ ਅਤੇ ਵਕੀਲ ਨੂੰ ਅੱਜ ਵਾਲੀਵ ਥਾਣੇ ਵਿੱਚ ਦੇਖਿਆ ਗਿਆ। ਹਾਲਾਂਕਿ, ਉਨ੍ਹਾਂ ਨੇ ਕੋਈ ਟਿੱਪਣੀ ਸਾਂਝੀ ਨਹੀਂ ਕੀਤੀ। ਬਾਅਦ ਵਿੱਚ ਸ਼ੀਜ਼ਾਨ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਕਾਰ ਵਿੱਚ ਲਿਜਾਂਦੇ ਦੇਖਿਆ ਗਿਆ। ਤੁਨੀਸ਼ਾ ਇੱਕ ਟੀਵੀ ਸੀਰੀਅਲ ਦੇ ਸੈੱਟ 'ਤੇ ਮ੍ਰਿਤਕ ਪਾਈ ਗਈ ਸੀ। ਵਾਲੀਵ ਪੁਲਿਸ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਦਾਕਾਰਾ ਚਾਹ ਬ੍ਰੇਕ ਤੋਂ ਬਾਅਦ ਟਾਇਲਟ 'ਚ ਗਈ ਸੀ ਅਤੇ ਜਦੋਂ ਉਹ ਵਾਪਸ ਨਹੀਂ ਆਈ, ਤਾਂ ਪੁਲਿਸ ਨੇ ਦਰਵਾਜ਼ਾ ਤੋੜ ਕੇ ਦੇਖਿਆ ਕਿ ਉਸ ਨੇ ਫਾਹਾ (Tunisha Sharma with sheezan khan) ਲੈ ਲਿਆ ਸੀ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਪੁਲਿਸ ਨੇ ਕਿਹਾ ਹੈ ਕਿ ਤੁਨੀਸ਼ਾ ਦੀ ਖੁਦਕੁਸ਼ੀ ਦੇ ਪਿੱਛੇ ਸ਼ੀਜ਼ਾਨ ਨਾਲ ਸਬੰਧਾਂ ਨੂੰ ਜੋੜਿਆ ਜਾ ਸਕਦਾ ਹੈ। ਇਸ ਮਾਮਲੇ ਵਿੱਚ ਪਹਿਲੀ ਸੂਚਨਾ ਰਿਪੋਰਟ ਜਾਂ ਐਫਆਈਆਰ ਵਿੱਚ ਖੁਲਾਸਾ ਹੋਇਆ ਹੈ ਕਿ ਦੋਵੇਂ ਰਿਲੇਸ਼ਨਸ਼ਿਪ ਵਿੱਚ ਸਨ ਅਤੇ 15 ਦਿਨ ਪਹਿਲਾਂ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਸੀ। ਮੁੰਬਈ ਪੁਲਿਸ ਨੇ ਕਿਹਾ ਕਿ ਤੁਨੀਸ਼ਾ ਸ਼ਰਮਾ ਕਥਿਤ ਤੌਰ 'ਤੇ ਤਣਾਅ 'ਚ ਸੀ। ਤੁਨੀਸ਼ਾ ਦੇ ਇਕ ਹੋਰ ਕੋ-ਸਟਾਰ ਪਾਰਥਾ ਜੁਤਸ਼ੀ ਨੂੰ ਵੀ ਪੁਲਿਸ ਨੇ ਐਤਵਾਰ ਨੂੰ ਕਥਿਤ ਖੁਦਕੁਸ਼ੀ ਦੇ ਮਾਮਲੇ 'ਚ ਪੁੱਛਗਿੱਛ (Tunisha Sharma Post Mortem Report) ਲਈ ਬੁਲਾਇਆ ਸੀ। ਉਸ ਨੇ ਮੀਡੀਆ ਨੂੰ ਕਿਹਾ, 'ਮੈਨੂੰ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਆਮ ਸਵਾਲ ਪੁੱਛੇ ਗਏ ਸਨ। ਮੈਂ ਉਸ ਦੇ ਸਬੰਧਾਂ 'ਤੇ ਟਿੱਪਣੀ ਨਹੀਂ ਕਰ ਸਕਦਾ, ਮੈਨੂੰ ਨਹੀਂ ਪਤਾ, ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ। ਪਾਰਥ ਨੇ ਇਹ ਵੀ ਕਿਹਾ ਕਿ ਭਾਵੇਂ ਤੁਨੀਸ਼ਾ ਤਣਾਅ ਵਿੱਚ ਸੀ, ਪਰ ਉਸ ਨੇ ਕਿਸੇ ਕਿਸਮ ਦਾ ਨਸ਼ਾ ਨਹੀਂ ਕੀਤਾ। ਤੁਨੀਸ਼ਾ ਦੀ ਲਾਸ਼ ਨੂੰ ਐਤਵਾਰ ਦੁਪਹਿਰ ਕਰੀਬ ਡੇਢ ਵਜੇ ਜੇਜੇ ਹਸਪਤਾਲ ਨਾਈਗਾਓਂ ਲਿਆਂਦਾ ਗਿਆ, ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਗਿਆ।
ਅਧਿਕਾਰੀਆਂ ਨੇ ਕਿਹਾ, 'ਸਵੇਰੇ 4:30 ਵਜੇ ਤੱਕ ਪੋਸਟਮਾਰਟਮ ਕੀਤਾ ਗਿਆ ਸੀ ਅਤੇ ਚਾਰ ਤੋਂ ਪੰਜ ਪੁਲਿਸ ਕਰਮਚਾਰੀ ਵੀ ਮੌਜੂਦ ਸਨ। ਪੁਲਿਸ ਨੇ ਕਿਹਾ ਹੈ ਕਿ ਤੁਨੀਸ਼ਾ ਦੀ ਮੌਤ ਦੀ ਹੱਤਿਆ ਅਤੇ ਖੁਦਕੁਸ਼ੀ ਦੋਵਾਂ ਪਹਿਲੂਆਂ ਤੋਂ ਜਾਂਚ ਕੀਤੀ ਜਾਵੇਗੀ।'
ਤੁਨੀਸ਼ਾ ਸ਼ਰਮਾ 'ਭਾਰਤ ਕਾ ਵੀਰ ਪੁੱਤਰ - ਮਹਾਰਾਣਾ ਪ੍ਰਤਾਪ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਸ ਨੇ 'ਇਸ਼ਕ ਸੁਭਾਨ ਅੱਲ੍ਹਾ', 'ਗੱਬਰ ਪੁੰਛਵਾਲਾ', 'ਸ਼ੇਰ-ਏ-ਪੰਜਾਬ: ਮਹਾਰਾਜਾ ਰਣਜੀਤ ਸਿੰਘ' ਅਤੇ 'ਚੱਕਰਵਰਤੀ ਅਸ਼ੋਕ ਸਮਰਾਟ' ਵਰਗੇ ਸ਼ੋਅਜ਼ 'ਚ ਵੀ ਕੰਮ ਕੀਤਾ। ਅਦਾਕਾਰਾ 'ਫਿਤੂਰ', 'ਬਾਰ ਬਾਰ ਦੇਖੋ', 'ਕਹਾਨੀ 2: ਦੁਰਗਾ ਰਾਣੀ ਸਿੰਘ' ਅਤੇ 'ਦਬੰਗ 3' ਸਮੇਤ ਬਾਲੀਵੁੱਡ ਫਿਲਮਾਂ ਵਿੱਚ ਵੀ ਨਜ਼ਰ ਆਈ ਸੀ। (ਏਐਨਆਈ)
ਇਹ ਵੀ ਪੜ੍ਹੋ: Look Back 2022: ਇਸ ਸਾਲ ਦੇ 10 ਅਜਿਹੇ ਕਤਲਕਾਂਡ ਜਿਨ੍ਹਾਂ ਨੇ ਹਿਲਾ ਕੇ ਰੱਖਿਆ ਦੇਸ਼