ETV Bharat / bharat

Drugs Case: ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ - ਨਸ਼ੀਲੇ ਪਦਾਰਥਾਂ ਦੇ ਮਾਮਲੇ

ਲਗਭਗ 12 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਅਦਾਕਾਰ ਅਰਮਾਨ ਕੋਹਲੀ ਨੂੰ ਐਨਸੀਬੀ ਨੇ ਨਸ਼ਿਆਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ। ਐਨਸੀਬੀ ਟੀਮ ਉਸਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਸ਼ਨੀਵਾਰ ਨੂੰ ਐਨਸੀਬੀ ਦੀ ਟੀਮ ਨੇ ਅਰਮਾਨ ਕੋਹਲੀ ਦੇ ਘਰ ਛਾਪਾ ਮਾਰਿਆ।

ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ
ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ
author img

By

Published : Aug 29, 2021, 12:32 PM IST

Updated : Aug 29, 2021, 12:51 PM IST

ਚੰਡੀਗੜ੍ਹ: ਅਦਾਕਾਰ ਅਰਮਾਨ ਕੋਹਲੀ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਲੰਬੀ ਪੁੱਛਗਿੱਛ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਐਨਸੀਬੀ ਦੀ ਟੀਮ ਉਸਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਪਿਛਲੇ ਦਿਨ ਐਨਸੀਬੀ ਨੇ ਅਰਮਾਨ ਕੋਹਲੀ ਦੇ ਘਰ ਛਾਪਾ ਮਾਰਿਆ ਸੀ। ਇਸ ਦੌਰਾਨ ਉਸ ਦੇ ਘਰੋਂ ਨਸ਼ੀਲੇ ਪਦਾਰਥ ਬਰਾਮਦ ਹੋਏ। ਐਨਸੀਬੀ ਦੇ ਅਨੁਸਾਰ ਨਸ਼ੀਲੇ ਪਦਾਰਥਾਂ ਦੇ ਵਪਾਰੀ ਦੀ ਨਿਸ਼ਾਨਦੇਹੀ ’ਤੇ ਐਨਸੀਬੀ ਟੀਮ ਅਰਮਾਨ ਕੋਹਲੀ ਕੋਲ ਪਹੁੰਚੀ ਹੈ।

ਇਹ ਵੀ ਪੜੋ: Assembly Elections 2022: ਸ਼੍ਰੋਮਣੀ ਅਕਾਲੀ ਦਲ ਨੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਐਨਸੀਬੀ ਟੀਮ ਵੱਲੋਂ ਅਰਮਾਨ ਕੋਹਲੀ ਨਾਲ ਆਹਮੋ -ਸਾਹਮਣੇ ਬੈਠ ਕੇ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ। ਇੰਨਾ ਹੀ ਨਹੀਂ ਬਾਲੀਵੁੱਡ ਦੇ ਹੋਰ ਕਿਹੜੇ ਲੋਕ ਇਸ ਵਿੱਚ ਸ਼ਾਮਲ ਹਨ, ਇਸ ਦੀ ਵੀ ਜਾਂਚ ਕੀਤੀ ਜਾਵੇਗੀ।

ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ
ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ

ਅਰਮਾਨ ਕੋਹਲੀ ਦਾ ਵਿਵਾਦਾਂ ਦਾ ਲੰਬਾ ਇਤਿਹਾਸ ਹੈ। ਅਰਮਾਨ ਨੂੰ ਆਬਕਾਰੀ ਵਿਭਾਗ ਨੇ ਸਾਲ 2018 ਵਿੱਚ 41 ਬੋਤਲਾਂ ਸਕੌਚ ਵਿਸਕੀ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਤੁਹਾਨੂੰ ਦੱਸ ਦੇਈਏ, ਕਨੂੰਨੀ ਨਿਯਮ ਦੇ ਅਨੁਸਾਰ 12 ਬੋਤਲਾਂ ਨੂੰ ਰੱਖਣ ਦੀ ਇਜਾਜ਼ਤ ਹੈ, ਪਰ ਅਰਮਾਨ ਤੋਂ ਬਰਾਮਦ 41 ਬੋਤਲਾਂ ਨੇ ਉਸਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ। ਇਨ੍ਹਾਂ 41 ਬੋਤਲਾਂ ਵਿੱਚ ਵਿਦੇਸ਼ੀ ਬ੍ਰਾਂਡ ਵੀ ਸ਼ਾਮਲ ਸਨ। ਅਰਮਾਨ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਜ਼ਿਆਦਾ ਖਾਸ ਨਹੀਂ ਹੈ। ਅਰਮਾਨ ਦੇ ਪਿਤਾ ਮਸ਼ਹੂਰ ਫਿਲਮਕਾਰ ਰਾਜਕੁਮਾਰ ਕੋਹਲੀ ਹਨ।

ਇਸ ਦੇ ਬਾਵਜੂਦ ਉਹ ਜ਼ਿਆਦਾ ਮਸ਼ਹੂਰ ਨਹੀਂ ਹੋ ਸਕਿਆ। ਅਰਮਾਨ ਜ਼ਿਆਦਾਤਰ ਫਿਲਮਾਂ ਵਿੱਚ ਸਾਈਡ ਰੋਲ ਵਿੱਚ ਨਜ਼ਰ ਆਏ। ਇਸਦੇ ਨਾਲ ਹੀ ਉਸਨੂੰ ਆਪਣੀ ਪ੍ਰੇਮਿਕਾ ਨਾਲ ਕੁੱਟਮਾਰ ਕਰਨ ਦੇ ਲਈ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਅਰਮਾਨ ਨੇ ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਸ਼ੋਅ 'ਬਿੱਗ ਬੌਸ 7' (2013) ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ ਉਹ ਅਦਾਕਾਰਾ ਕਾਜੋਲ ਦੀ ਛੋਟੀ ਭੈਣ ਤਨੀਸ਼ਾ ਨਾਲ ਚਰਚਾ ਵਿੱਚ ਆਏ।

ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ
ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ

ਅਰਮਾਨ ਅਤੇ ਤਨੀਸ਼ਾ ਨੇ ਬਿੱਗ ਬੌਸ ਤੋਂ ਕਾਫੀ ਸੁਰਖੀਆਂ ਬਟੋਰੀਆਂ ਸਨ। ਇਥੇ ਹੀ ਐਨਸੀਬੀ ਨੇ ਟੀਵੀ ਅਦਾਕਾਰ ਗੌਰਵ ਦੀਕਸ਼ਿਤ ਦੇ ਘਰੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ, ਜਿਸ ਤੋਂ ਬਾਅਦ ਅਦਾਕਾਰ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਐਨਸੀਬੀ ਨੇ ਗੌਰਵ ਦੇ ਘਰ ਤੋਂ ਐਮਬੀ ਅਤੇ ਚਰਸ ਬਰਾਮਦ ਕੀਤੀ ਸੀ। ਅਦਾਕਾਰ ਏਜਾਜ਼ ਖਾਨ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਐਨਸੀਬੀ ਨੇ ਗੌਰਵ 'ਤੇ ਕਾਰਵਾਈ ਕੀਤੀ।

ਹਾਲ ਹੀ ਵਿੱਚ ਟੀਵੀ ਅਦਾਕਾਰ ਅਤੇ ਬਿੱਗ ਬੌਸ ਦੇ ਸਾਬਕਾ ਪ੍ਰਤੀਯੋਗੀ ਏਜਾਜ਼ ਖਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਏਜਾਜ਼ ਨੇ ਐਨਸੀਬੀ ਨੂੰ ਪੁੱਛਗਿੱਛ ਦੌਰਾਨ ਕਈ ਲੋਕਾਂ ਦੇ ਨਾਂ ਦੱਸੇ, ਜਿਨ੍ਹਾਂ ਵਿੱਚ ਅਦਕਾਰ ਗੌਰਵ ਦੀਕਸ਼ਿਤ ਵੀ ਸ਼ਾਮਲ ਹਨ। ਏਜਾਜ਼ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਐਨਸੀਬੀ ਨੇ ਮੌਕੇ 'ਤੇ ਇੱਕ ਤੋਂ ਬਾਅਦ ਇੱਕ ਛਾਪੇਮਾਰੀ ਕੀਤੀ। ਇਹ ਵਰਣਨਯੋਗ ਹੈ ਕਿ NCB ਰਹੱਸਮਈ ਹਾਲਾਤਾਂ (14 ਜੂਨ 2020) ਵਿੱਚ ਅਦਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਤੋਂ ਸਰਗਰਮ ਹੈ ਅਤੇ ਫਿਲਮੀ ਅਦਾਕਾਰਾਂ 'ਤੇ ਲਗਾਤਾਰ ਫੰਦਾ ਕੱਸ ਰਿਹਾ ਹੈ।

ਇਹ ਵੀ ਪੜੋ: ਮਾਈਕਲ ਜੋਸੇਫ ਜੈਕਸਨ ਦੇ ਜਨਮ ਦਿਨ ’ਤੇ ਵਿਸ਼ੇਸ਼

ਇਸ ਮਾਮਲੇ ਵਿੱਚ ਅਦਾਕਾਰਾ ਸਾਰਾ ਅਲੀ ਖਾਨ ਅਤੇ ਰਕੁਲ ਪ੍ਰੀਤ ਸਿੰਘ ਦੇ ਨਾਂ ਵੀ ਹਨ ਸਾਹਮਣੇ ਆਇਆ ਸੀ। ਸੁਸ਼ਾਂਤ ਸਿੰਘ ਕੇਸ ਤੋਂ ਬਾਅਦ ਡਰੱਗਜ਼ ਦੇ ਮਾਮਲੇ ਨੇ ਤੇਜ਼ੀ ਫੜ ਲਈ ਸੀ ਅਤੇ ਇਸ ਕਾਰਨ ਐਨਸੀਬੀ ਨੇ ਕਈ ਲੋਕਾਂ ਤੋਂ ਪੁੱਛਗਿੱਛ ਕਰਕੇ ਗ੍ਰਿਫਤਾਰ ਕੀਤਾ ਸੀ।

Last Updated : Aug 29, 2021, 12:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.