ਨਵੀਂ ਦਿੱਲੀ: ਜਿਉਂ ਜਿਉਂ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਤਿਉਂ ਤਿਉਂ ਰਾਜਨੀਤੀ ਗਰਮਾ ਰਹੀ ਹੈ(Politics is heating up as the Assembly elections approach)। ਅਤੇ ਲਗਾਤਾਰ ਮੁਲਾਕਾਤ ਹੋ ਰਹੀਆਂ ਹਨ। ਇਸੇ ਤਰ੍ਹਾਂ ਹੀ ਅੱਜ ਸੋਨੂੰ ਸੂਦ ਤੋਂ ਬਾਅਦ ਦਲੀਪ ਸਿੰਘ ਰਾਣਾ ਉਰਫ਼ 'ਦ ਗ੍ਰੇਟ ਖਲੀ' ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ(Duleep Singh Rana alias 'The Great Khali' Meets Delhi Chief Minister Arvind Kejriwal)। ਇਸ ਮੁਲਾਕਾਤ ਤੋਂ ਬਾਅਦ ਅਨੁਮਾਨ ਲਗਾਏ ਜਾ ਰਹੇ ਹਨ ਕਿ WWE ਵਰਗੀਆਂ ਅੰਤਰਰਾਸ਼ਟਰੀ ਲੜਾਈਆਂ ਲੜਨ ਵਾਲੇ ਪਹਿਲਵਾਨ ਖਲੀ ਰਾਜਨੀਤੀ ਵਿੱਚ ਆ ਸਕਦੇ ਹਨ। ਪਰ ਇਸਦੀ ਪੁਸ਼ਟੀ ਨਹੀਂ ਹੋਈ ਹੈ।
ਖਲੀ ਨੇ ਦਿੱਲੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ9Meeting with Chief Minister Arvind Kejriwal in Delhi) ਕੀਤੀ। ਖੁਦ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਦੋਹਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਲਿਖਿਆ ਕਿ ਅੱਜ ਉਹ 'ਦ ਗ੍ਰੇਟ ਖਲੀ ਜੀ' ('The Great Khali ji) ਨੂੰ ਮਿਲੇ। ਉਹ ਪਹਿਲਵਾਨ ਜਿਸ ਨੇ ਦੁਨੀਆ ਭਰ 'ਚ ਭਾਰਤ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੇ ਦਿੱਲੀ ਦੇ ਬਿਜਲੀ, ਪਾਣੀ, ਸਕੂਲ, ਹਸਪਤਾਲ ਵਿੱਚ ਕੀਤੇ ਕੰਮ ਨੂੰ ਪਸੰਦ ਕੀਤਾ ਹੈ।
-
ਪੂਰੀ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਰੈਸਲਰ 'ਦ ਗ੍ਰੇਟ ਖ਼ਲੀ' ਜੀ ਨਾਲ ਅੱਜ ਮੁਲਾਕਾਤ ਹੋਈ। ਦਿੱਲੀ ਵਿੱਚ ਬਿਜਲੀ-ਪਾਣੀ, ਸਕੂਲ-ਹਸਪਤਾਲ ਵਿੱਚ ਕੀਤੇ ਕੰਮ ਉਹਨਾਂ ਨੂੰ ਬਹੁਤ ਪਸੰਦ ਆਏ। ਹੁਣ ਇਹ ਸਭ ਕੰਮ ਪੰਜਾਬ ਵਿੱਚ ਵੀ ਕਰਨੇ ਨੇ, ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਬਦਲਾਂਗੇ। pic.twitter.com/nxf9EsW5ZL
— Arvind Kejriwal (@ArvindKejriwal) November 18, 2021 " class="align-text-top noRightClick twitterSection" data="
">ਪੂਰੀ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਰੈਸਲਰ 'ਦ ਗ੍ਰੇਟ ਖ਼ਲੀ' ਜੀ ਨਾਲ ਅੱਜ ਮੁਲਾਕਾਤ ਹੋਈ। ਦਿੱਲੀ ਵਿੱਚ ਬਿਜਲੀ-ਪਾਣੀ, ਸਕੂਲ-ਹਸਪਤਾਲ ਵਿੱਚ ਕੀਤੇ ਕੰਮ ਉਹਨਾਂ ਨੂੰ ਬਹੁਤ ਪਸੰਦ ਆਏ। ਹੁਣ ਇਹ ਸਭ ਕੰਮ ਪੰਜਾਬ ਵਿੱਚ ਵੀ ਕਰਨੇ ਨੇ, ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਬਦਲਾਂਗੇ। pic.twitter.com/nxf9EsW5ZL
— Arvind Kejriwal (@ArvindKejriwal) November 18, 2021ਪੂਰੀ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਰੈਸਲਰ 'ਦ ਗ੍ਰੇਟ ਖ਼ਲੀ' ਜੀ ਨਾਲ ਅੱਜ ਮੁਲਾਕਾਤ ਹੋਈ। ਦਿੱਲੀ ਵਿੱਚ ਬਿਜਲੀ-ਪਾਣੀ, ਸਕੂਲ-ਹਸਪਤਾਲ ਵਿੱਚ ਕੀਤੇ ਕੰਮ ਉਹਨਾਂ ਨੂੰ ਬਹੁਤ ਪਸੰਦ ਆਏ। ਹੁਣ ਇਹ ਸਭ ਕੰਮ ਪੰਜਾਬ ਵਿੱਚ ਵੀ ਕਰਨੇ ਨੇ, ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਬਦਲਾਂਗੇ। pic.twitter.com/nxf9EsW5ZL
— Arvind Kejriwal (@ArvindKejriwal) November 18, 2021
ਹੁਣ ਇਹ ਸਾਰਾ ਕੰਮ ਪੰਜਾਬ ਵਿੱਚ ਵੀ ਹੋਣਾ ਹੈ ਅਤੇ ਅਸੀਂ ਮਿਲ ਕੇ ਪੰਜਾਬ ਨੂੰ ਬਦਲਾਂਗੇ। ਇਸ ਮੀਟਿੰਗ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮ ਹੋ ਗਈ ਹੈ। ਅਨੁਮਾਨ ਲਗਾਏ ਜਾ ਰਹੇ ਹਨ, ਕਿ ਦਿ ਗ੍ਰੇਟ ਖਲੀ ਪੰਜਾਬ ਦੀ ਰਾਜਨੀਤੀ(Politics of Punjab) ਵਿੱਚ ਐਂਟਰੀ ਕਰ ਸਕਦੇ ਹਨ ਅਤੇ ਆਮ ਆਦਮੀ ਪਾਰਟੀ(Aam Aadmi Party) ਉਸਨੂੰ ਆਪਣੇ ਨਾਲ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਕਿਉਂ ਲਗਾਏ ਜਾ ਰਹੇ ਹਨ ਕਿਆਸ
ਗ੍ਰੇਟ ਖਲੀ ਦਾ ਦੁਆਬੇ ਦੀ ਰਾਜਨੀਤੀ ਵਿੱਚ ਚੰਗਾ ਪ੍ਰਭਾਵ ਪੈ ਸਕਦਾ ਹੈ। ਉਹ ਜਲੰਧਰ ਵਿੱਚ ਰਹਿੰਦਾ ਹੈ ਅਤੇ ਇੱਥੋਂ ਦੇ ਇੱਕ ਪਿੰਡ ਵਿੱਚ ਅਕੈਡਮੀ ਚਲਾਉਂਦਾ ਹੈ। ਜਿਸ ਕਾਰਨ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਸਕਦੇ ਹਨ। ਉਹ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹੈ। ਆਮ ਆਦਮੀ ਪਾਰਟੀ ਪਹਿਲਾਂ ਹੀ ਪੋਲੀਵੁੱਡ ਸਿਤਾਰਿਆਂ ਅਤੇ ਪੰਜਾਬੀ ਗਾਇਕਾਂ ਨੂੰ ਪਾਰਟੀ ਵਿੱਚ ਮੌਕੇ ਦੇ ਚੁੱਕੀ ਹੈ ਅਤੇ ਇਸ ਲਈ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਦਿ ਗ੍ਰੇਟ ਖਲੀ ਪਾਰਟੀ ਦਾ ਹਿੱਸਾ ਹੋ ਸਕਦੇ ਹਨ।
ਕੌਣ ਹਨ ਦਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ(Dalip Singh Rana alias Great Khali)
ਦਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ ਦਾ ਜਨਮ 1972 ਵਿੱਚ ਹਿਮਾਚਲ ਪ੍ਰਦੇਸ਼ ਦੇ ਪਿੰਡ ਧੀਰਾਨਾ ਵਿੱਚ ਹੋਇਆ ਸੀ। ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਏ, ਦਿਲੀਪ ਸਿੰਘ ਰਾਣਾ ਉਰਫ਼ ਦਿ ਗ੍ਰੇਟ ਖਲੀ ਨੇ ਵੀ ਬਹੁਤ ਸੰਘਰਸ਼ ਕੀਤਾ ਹੈ।
ਉਹ ਸ਼ਿਮਲਾ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ, ਜਦੋਂ ਇੱਕ ਪੁਲਿਸ ਅਧਿਕਾਰੀ ਉਸਨੂੰ ਆਪਣੇ ਨਾਲ ਲੈ ਆਇਆ ਅਤੇ ਉਸਨੂੰ ਜਲੰਧਰ ਵਿੱਚ ਪੁਲਿਸ ਵਿਭਾਗ ਵਿੱਚ ਨੌਕਰੀ ਦਿਵਾ ਦਿੱਤੀ। ਇਸ ਤੋਂ ਬਾਅਦ ਉਹ ਇੰਟਰਨੈਸ਼ਨਲ ਅਕੈਡਮੀ(International Academy) ਗਿਆ ਅਤੇ ਉੱਥੇ ਉਹ ਪਹਿਲਾ ਭਾਰਤੀ ਪਹਿਲਵਾਨ ਸੀ ਅਤੇ ਉਸਨੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਜਿੱਤੀ।
ਕੀ ਕੀ ਕੀਤਾ ਦਲੀਪ ਸਿੰਘ ਰਾਣਾ ਉਰਫ਼ ਗ੍ਰੇਟ ਖਲੀ(Dalip Singh Rana alias Great Khali) ਨੇ
ਦਲੀਪ ਸਿੰਘ ਰਾਣਾ ਉਰਫ਼ ਗ੍ਰੇਟ ਖਲੀ ਪੰਜਾਬ ਪੁਲਿਸ ਜਲੰਧਰ ਵਿੱਚ ਕਾਂਸਟੇਬਲ ਰਹਿ ਚੁੱਕੇ ਹਨ, ਪਰ ਅੰਤਰਰਾਸ਼ਟਰੀ ਕੁਸ਼ਤੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਦਿੱਤੀ।
ਕੁਸ਼ਤੀ ਤੋਂ ਇਲਾਵਾ, ਉਸਨੇ ਦੋ ਹਾਲੀਵੁੱਡ ਅਤੇ ਦੋ ਬਾਲੀਵੁੱਡ ਫਿਲਮਾਂ ਦੇ ਨਾਲ-ਨਾਲ ਕਈ ਸੀਰੀਅਲਾਂ ਵਿੱਚ ਕੰਮ ਕੀਤਾ ਹੈ ਅਤੇ ਕਈ ਵੀਡੀਓ ਵਿਗਿਆਪਨਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਉਹ ਪੰਜਾਬ ਵਿੱਚ ਜਾਣੇ ਜਾਂਦੇ ਹਨ ਅਤੇ ਪਾਰਟੀ ਉਨ੍ਹਾਂ ਦੀ ਪ੍ਰਸਿੱਧੀ ਨੂੰ ਕੈਸ਼ ਕਰਨਾ ਚਾਹੁੰਦੀ ਹੈ।
WWE ਵਿੱਚ ਨਾਮ ਕਮਾਉਣ ਵਾਲੇ ਦਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ ਇੱਕ ਟ੍ਰੇਨਰ ਵੀ ਹਨ। ਉਹ ਹੁਣ ਦੇਸ਼ ਲਈ ਕੁਸ਼ਤੀ ਦੇ ਨਵੇਂ ਸੁਪਰਸਟਾਰਾਂ ਦੀ ਭਾਲ ਕਰ ਰਹੇ ਹਨ। ਖਲੀ ਨੇ ਆਪਣੀ ਰੈਸਲਿੰਗ ਅਕੈਡਮੀ ਜਲੰਧਰ ਦੇ ਨੇੜੇ ਕੰਗਣੀਵਾਲ ਪਿੰਡ ਵਿੱਚ ਸ਼ੁਰੂ ਕੀਤੀ ਸੀ।
ਇੱਥੇ ਉਹ ਵਰਲਡ ਰੈਸਲਿੰਗ ਐਂਟਰਟੇਨਮੈਂਟ (WWE) ਲਈ ਆਪਣੇ ਵਰਗੇ ਨੌਜਵਾਨਾਂ ਨੂੰ ਸਿਖਲਾਈ ਦੇ ਰਿਹਾ ਹੈ। ਉਸ ਦੇ ਵਿਦਿਆਰਥੀਆਂ ਨੂੰ WWE ਤੋਂ ਵੀ ਆਫਰ ਮਿਲੇ ਹਨ। ਉਸਨੇ ਨਵੰਬਰ 2014 ਵਿੱਚ ਡਬਲਯੂਡਬਲਯੂਈ ਨੂੰ ਅਲਵਿਦਾ ਕਹਿ ਦਿੱਤਾ।
ਇਹ ਵੀ ਪੜ੍ਹੋ:ਕਰਤਾਰਪੁਰ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਪੁੱਜੇ ਸੀਐਮ ਚੰਨੀ