ETV Bharat / bharat

‘ਆਪ’ ਵਿਧਾਇਕ ਕੰਵਰ ਸੰਧੂ ਚੜ੍ਹੇ ਸੀਐਮ ਚੰਨੀ ਦੀ ਗੱਡੀ - ਸੁਖਪਾਲ ਖਹਿਰਾ

ਆਮ ਆਦਮੀ ਪਾਰਟੀ ਦੇ ਆਗੂ ਪਾਰਟੀ ਤੋਂ ਖਿਸਕਦੇ ਨਜਰ ਆ ਰਹੇ ਹਨ। ਅਰਵਿੰਦ ਕੇਜਰੀਵਾਲ ਦੀ ਦੋ ਦਿਨਾਂ ਫੇਰੀ ਤੋਂ ਅਗਲੇ ਹੀ ਦਿਨ ਉਨ੍ਹਾਂ ਦੀ ਪਾਰਟੀ ਦਾ ਇੱਕ ਹੋਰ ਵਿਧਾਇਕ ਕਾਂਗਰਸੀ ਗੱਡੀ ਵਿੱਚ ਵੇਖਿਆ ਗਿਆ।

‘ਆਪ’ ਵਿਧਾਇਕ ਕੰਵਰ ਸੰਧੂ ਚੜ੍ਹੇ ਸੀਐਮ ਚੰਨੀ ਦੀ ਗੱਡੀ

author img

By

Published : Nov 24, 2021, 1:50 PM IST

Updated : Nov 24, 2021, 2:30 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ (AAP MLA Kanwar Sandhu ) ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਡੀ ਵਿੱਚ ਬੈਠੇ ਵੇਖਿਆ ਗਿਆ (AAP MLA Kanwar Sandhu is seen with CM Channi) । ਦੋਵਾਂ ਦੀ ਇੱਕੋ ਗੱਡੀ ਵਿੱਚ ਬੈਠਿਆਂ ਦੀ ਫੋਟੋ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਗਈ ਹੈ, ਜਿਸ ਨਾਲ ਇੱਕ ਹੋਰ ਵਿਧਾਇਕ ਦੇ ਖਿਸਕਣ ਦੀਆਂ ਚਰਚਾਵਾਂ ਛਿੜ ਗਈਆਂ ਹਨ।

ਚੰਨੀ ਦੀ ਗੱਡੀ ’ਚ ਦਿਸੇ ਕੰਵਰ ਸੰਧੂ

ਕੰਵਰ ਸੰਧੂ ਬੀਤੀ ਸ਼ਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਡੀ ਵਿੱਚ ਨਜ਼ਰ ਆਏ। ਬੀਤੇ ਕੱਲ੍ਹ ਹੀ ਕੇਜਰੀਵਾਲ ਦੋ ਦਿਨਾਂ ਦੌਰੇ ਤੋਂ ਵਾਪਸ ਦਿੱਲੀ ਪਰਤ ਗਏ ਸੀ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਸੁਆਲਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਉਹ ਅਦਲਾ ਬਦਲੀ ਵਿੱਚ ਭਰੋਸਾ ਨਹੀਂ ਰੱਖਦੇ। ਉਨ੍ਹਾਂ ਦਾਅਵਾ ਕੀਤਾ ਸੀ ਕਿ ਕਾਂਗਰਸ ਦੇ 25 ਵਿਧਾਇਕ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਲਈ ਤਿਆਰ ਬੈਠੇ ਹਨ ਪਰ ਸ਼ਾਮ ਵੇਲੇ ਹੀ ਉਨ੍ਹਾਂ ਦੀ ਆਪਣੀ ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਡੀ ਵਿੱਚ ਵੇਖਿਆ ਗਿਆ।

ਪਿਛਲੇ ਦਿਨੀਂ ਰੁਪਿੰਦਰ ਰੂਬੀ ਹੋਏ ਸੀ ਕਾਂਗਰਸ ’ਚ ਸ਼ਾਮਲ

ਜਿਕਰਯੋਗ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ (Rupinder Kaur Rubi had joined congress) ਨੇ ਕਾਂਗਰਸ ਦਾ ਪੱਲਾ ਫੜ ਲਿਆ ਸੀ। ਉਸ ਵੇਲੇ ਆਮ ਆਦਮੀ ਪਾਰਟੀ ਦੇ ਰਾਏਕੋਟ ਤੋਂ ਵਿਧਾਇਕ ਜੱਗਾ (Raikot MLA Jagga huges Channi) ਨੂੰ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਵਿੱਚ ਜੱਫੀ ਪਾਉਂਦਿਆਂ ਸਰੇਆਣ ਵੇਖਿਆ ਗਿਆ ਸੀ। ਕਿਆਸ ਲੱਗ ਰਹੇ ਸੀ ਕਿ ਉਹ ਛੇਤੀ ਹੀ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ। ਉਸ ਵੇਲੇ ਇਹ ਵੀ ਚਰਚਾਵਾਂ ਛਿੜੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਕਾਂਗਰਸ ਦਾ ਪੱਲਾ ਫੜ ਸਕਦੇ ਹਨ। ਇਨ੍ਹਾਂ ਵਿੱਚੋਂ ਕੰਵਰ ਸੰਧੂ ਨੂੰ ਵੀ ਗਿਣਿਆ ਜਾਂਦਾ ਰਿਹਾ ਹੈ।

ਸੰਧੂ ਦੀ ਚੰਨੀ ਨਾਲ ਮੁਲਾਕਾਤ ਉਪਰੰਤ ਸਿਆਸਤ ਗਰਮਾਈ

ਹੁਣ ਕੰਵਰ ਸੰਧੂ ਨੂੰ ਚੰਨੀ ਦੀ ਗੱਡੀ ਵਿੱਚ ਵੇਖਿਆ ਗਿਆ ਹੈ, ਜਿਸ ਨਾਲ ਪੰਜਾਬ ਦੀ ਸਿਆਸਤ ਫੇਰ ਗਰਮਾ ਗਈ ਹੈ। ਕੰਵਰ ਸੰਧੂ ਨੂੰ ਉਂਜ ਆਮ ਆਦਮੀ ਪਾਰਟੀ ਨੇ ਮੁਅੱਤਲ ਕੀਤਾ ਹੋਇਆ ਹੈ ਤੇ ਉਹ ਵਿਧਾਨ ਸਭਾ ਵਿੱਚ ਵੀ ‘ਆਪ’ ਵਿਧਾਇਕਾਂ ਤੋਂ ਵੱਖ ਹੋ ਕੇ ਹੀ ਬੈਠਦੇ ਹਨ ਪਰ ਉਨ੍ਹਾਂ ਦੀ ਗਿਣਤੀ ਅਜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿੱਚ ਹੀ ਆਉਂਦੀ ਹੈ।

‘ਆਪ’ ਦੇ ਹੋਰ ਵਿਧਾਇਕ ਵੀ ਛੱਡ ਚੁੱਕੇ ਹਨ ਪਾਰਟੀ

ਕੰਵਰ ਸੰਧੂ ਨੂੰ ਸੁਖਪਾਲ ਖਹਿਰਾ (Sukhpal Khaira) ਨਾਲ ਵੀ ਵੇਖਿਆ ਜਾਂਦਾ ਰਿਹਾ ਹੈ। ਸੁਖਪਾਲ ਖਹਿਰਾ ਵੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਕੁਲ 20 ਵਿਧਾਇਕ ਵਿਧਾਨ ਸਭਾ ਵਿੱਚ ਸੀ ਪਰ ਵਿਧਾਇਕ ਪਾਰਟੀ ਛੱਡਦੇ ਜਾ ਰਹੇ ਹਨ, ਜਿਸ ਨਾਲ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਅਧਾਰ ਖਿਸਕਦਾ ਨਜ਼ਰ ਆਉਣ ਲੱਗਾ ਹੈ। ਹਾਲਾਂਕਿ ਕੇਜਰੀਵਾਲ ਨੇ ਬੀਤੇ ਕੱਲ੍ਹ ਕਿਹਾ ਸੀ ਕਿ ਕਾਂਗਰਸ ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਸਨ। ਉਨ੍ਹਾਂ ਅਜਿਹੇ ਵਿਧਾਇਕਾਂ ਨੂੰ ਕੁੜਾ ਦੱਸਦਿਆਂ ਕਿਹਾ ਸੀ ਕਿ ਉਹ ਕਾਂਗਰਸ ਦਾ ਕੂੜਾ ਨਹੀਂ ਲੈਣਗੇ।

Last Updated : Nov 24, 2021, 2:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.