ਮਹੋਬਾ: ਭਾਵੇਂ 21ਵੀਂ ਸਦੀ ਚੱਲ ਰਹੀ ਹੈ, ਪਰ ਇਸ ਵਿਚਾਲੇ ਕੁਝ ਲੋਕ ਅਜਿਹੇ ਵੀ ਹਨ ਜਿੰਨਾ ਦੀ ਮਾਨਸਿਕਤਾ ਅੱਜ ਵੀ ਹੇਠਲੇ ਪੱਧਰ ਤੋਂ ਉੱਠਣ ਦਾ ਨਾਂ ਨਹੀਂ ਲੈ ਰਹੀ। ਲੋਕ ਅੰਧ ਵਿਸ਼ਵਾਸ ਦੇ ਚੱਕਰ ਵਿੱਚ ਫਸੇ ਹੋਏ ਹਨ। ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਮਹੋਬਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਨੇ ਤੰਤਰ ਮੰਤਰ ਦੇ ਚੱਕਰਾਂ ਵਿੱਚ ਪੈ ਕੇ ਆਪਣੇ ਘਰ ਦੇ ਦੋ ਜੀਆਂ ਦੀ ਜਾਨ ਗੁਆ ਲਈ। ਦਰਅਸਲ ਮਹੋਬਾ ਜ਼ਿਲ੍ਹੇ 'ਚ ਤੰਤਰ ਮੰਤਰ ਕਾਰਨ 20 ਸਾਲਾ ਗਰਭਵਤੀ ਔਰਤ ਦੀ ਮੌਤ ਹੋ ਗਈ। ਔਰਤ ਦੀ ਸਿਹਤ ਵਿਗੜਨ 'ਤੇ ਸਹੁਰੇ ਵਾਲੇ ਉਸ ਨੂੰ ਇਲਾਜ ਦੀ ਬਜਾਏ ਤਾਂਤਰਿਕ ਕੋਲ ਲੈ ਗਏ, ਇਸ ਤੋਂ ਬਾਅਦ ਪੀੜਤਾ ਦੀ ਹਾਲਤ ਹੋਰ ਵਿਗੜ ਗਈ ਤੇ ਜਦੋਂ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਅੰਧਵਿਸ਼ਵਾਸ਼ ਵਿੱਚ ਫਸਿਆ ਪਰਿਵਾਰ: ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਜਾਣਕਾਰੀ ਮੁਤਾਬਕ ਸ਼ਹਿਰ ਦੇ ਮੁਹੱਲਾ ਸ਼ੇਖੂ ਨਗਰ ਦਾ ਰਹਿਣ ਵਾਲਾ ਜਤਿੰਦਰ ਆਪਣੀ ਪਤਨੀ ਪੂਜਾ (20) ਨਾਲ ਮੁੰਬਈ 'ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਗਰਭਵਤੀ ਹੋਣ ਤੋਂ ਬਾਅਦ ਜਦੋਂ ਪੂਜਾ ਦੀ ਸਿਹਤ ਵਿਗੜਨ ਲੱਗੀ ਤਾਂ ਉਹ ਉਸ ਨੂੰ ਆਪਣੇ ਸਹੁਰੇ ਘਰ ਲੈ ਆਇਆ। ਸਹੁਰਾ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਪੀੜਤਾ ਨੂੰ ਭੂਤ ਦਾ ਪਰਛਾਵਾ ਸਮਝ ਕੇ ਇੱਕ ਤਾਂਤਰਿਕ ਤੋਂ ਇਲਾਜ ਕਰਵਾਉਣ ਲਈ ਕਿਹਾ, ਜਿਸ ਤੋਂ ਬਾਅਦ ਉਸ ਦਾ ਇਲਾਜ਼ ਇੱਕ ਤਾਂਤਰਿਕ ਕੋਲ ਚੱਲ ਰਿਹਾ ਸੀ। ਇੱਕ ਦਿਨ ਤਾਂਤਰਿਕ ਕੋਲ ਔਰਤ ਦੀ ਸਿਹਤ ਜਿਆਦਾ ਵਿਗੜ ਗਈ ਤੇ ਇਸ ਦੌਰਾਨ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ।
- ਬਿਨ੍ਹਾਂ ਗਿਰਦਾਵਰੀ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਐਲਾਨ ਨੂੰ ਕਿਸਾਨਾਂ ਨੇ ਦੱਸਿਆ ਹਾਸੋਹੀਣਾ, ਕਿਹਾ- ਹੜ੍ਹ ਪੀੜਤਾਂ ਨਾਲ ਮਜ਼ਾਕ ਬੰਦ ਕਰੇ ਸਰਕਾਰ
- Punjab Flood Condition Updates: ਹੜ੍ਹ ਵਰਗੇ ਹਾਲਾਤ ਦੌਰਾਨ ਪਵਿੱਤਰ ਸਰੂਪਾਂ ਨੂੰ ਕਿਸ਼ਤੀ ਰਾਹੀਂ ਲੈਕੇ ਆਈ ਰੈਸਕਿਊ ਟੀਮ, ਲੋਕਾਂ ਦਾ ਬਚਾਅ ਕਾਰਜ ਜਾਰੀ
- Punjab flood: ਜੈਕਾਰਿਆਂ ਦੀ ਗੂੰਜ 'ਚ ਲੋਕਾਂ ਨੇ ਦਰਿਆ ਨੂੰ ਲਾਇਆ ਆਰਜੀ ਬੰਨ੍ਹ, ਪਾੜ ਨੂੰ ਪੂਰਦਿਆਂ ਇਲਾਕੇ ਨੂੰ ਕੀਤਾ ਸੁਰੱਖਿਅਤ
ਮੌਕੇ ਤੋਂ ਤਾਂਤਰਿਕ ਹੋਇਆ ਫਰਾਰ : ਪੂਜਾ ਦੀ ਸੱਸ ਕ੍ਰਾਂਤੀ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਪੂਜਾ ਗਰਭਵਤੀ ਸੀ ਤੇ ਉਸ ਦੀ ਸਿਹਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ, ਉਹ ਚੀਕ-ਚਿਹਾੜਾ ਪਾਉਂਦੀ ਸੀ ਤੇ ਵੱਖ-ਵੱਖ ਆਵਾਜ਼ਾਂ ਕੱਢਦੀ ਸੀ। ਇਸ ਕਾਰਨ ਸ਼੍ਰੀਨਗਰ ਕੋਤਵਾਲੀ ਖੇਤਰ ਦੇ ਸੇਲਾਪੁਰਵਾ ਪਿੰਡ 'ਚ ਤਾਂਤਰਿਕ ਤੋਂ ਝਾੜਫੂਕ ਕਰਵਾਉਣ ਲਈ ਲੈਕੇ ਗਏ ਸਨ। ਜਿਥੇ ਉਸ ਦੀ ਸਿਹਤ ਵਿਗੜ ਜਾਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਇਸ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਸੱਸ ਨੇ ਦੱਸਿਆ ਕਿ ਤਾਂਤਰਿਕ ਨੇ ਉਹਨਾਂ ਦੀ ਨੂੰਹ ਦਾ ਢਿੱਡ ਦੱਬਿਆ ਸੀ, ਜਿਸ ਕਾਰਨ ਉਸ ਦੇ ਢਿੱਡ 'ਚ ਦਰਦ ਹੋਰ ਜਿਆਦਾ ਵਧ ਗਿਆ ਅਤੇ ਉਸ ਦੀ ਹਾਲਤ ਖਰਾਬ ਹੋਰ ਵੀ ਜਿਆਦਾ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਗਈ। ਦੂਜੇ ਪਾਸੇ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਤਾਇਨਾਤ ਡਾ. ਪੰਕਜ ਨੇ ਦੱਸਿਆ ਕਿ ਨਵ-ਵਿਆਹੀ ਔਰਤ ਦੀ ਲਾਸ਼ ਨੂੰ ਮੁਰਦਾਘਰ 'ਚ ਰੱਖਵਾ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਤਾਂਤਰਿਕ ਮੌਕੇ ਤੋਂ ਫਰਾਰ ਹੋ ਗਿਆ ਹੈ।