ਅਹਿਮਦਾਬਾਦ : ਆਪਣੀ ਧੀ ਨੂੰ ਖੁਸ਼ ਵੇਖਣਾ ਹਰ ਪਿਤਾ ਦਾ ਸੁਪਨਾ ਹੁੰਦਾ ਹੈ। ਅਜਿਹਾ ਹੀ ਮਾਮਲਾ ਅਹਿਮਦਾਬਾਦ ਵਿੱਚ ਸਾਹਮਣੇ ਆਇਆ ਹੈ, ਜਿਥੇ ਇੱਕ ਪਿਤਾ ਨੇ ਵਿਆਹ ਤੋਂ ਬਾਅਦ ਵਿਦੇਸ਼ ਵੱਸਣ ਜਾ ਰਹੀ ਧੀ ਨੂੰ ਅਨੋਖਾ ਤੋਹਫਾ ਦਿੱਤਾ ਹੈ। ਪਿਤਾ ਨੇ ਆਪਣੀ ਧੀ ਨਾਲ 15 ਦਿਨਾਂ ਲਈ ਬਾਈਕ ਰਾਈਡ 'ਤੇ ਜਾਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਸ ਦੀ ਜ਼ਿੰਦਗੀ ਦੇ ਸਫਰ 'ਚ ਇਹ ਯਾਦਗਾਰ ਤੇ ਅਹਿਮ ਸਮਾਂ ਰਹੇ।
ਗੁਜਰਾਤ ਦੇ ਕਾਰੋਬਾਰੀ ਪ੍ਰਕਾਸ਼ ਪਟੇਲ ਨੇ ਆਪਣੀ ਧੀ ਪ੍ਰਿਅਲ ਪਟੇਲ ਦੇ ਨਾਲ ਪਹਾੜਾਂ 'ਤੇ ਘੁੰਮਣ ਲਈ ਬਾਈਕ ਰਾਈਡ ਦੀ ਯੋਜਨਾ ਬਣਾਈ।
ਪ੍ਰਕਾਸ਼ ਪਟੇਲ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪ੍ਰਿਅਲ ਵਿਆਹ ਤੋਂ ਬਾਅਦ ਆਸਟ੍ਰੇਲੀਆ 'ਚ ਵੱਸ ਜਾਵੇਗੀ। ਇਸ ਲਈ ਪ੍ਰਕਾਸ਼ ਨੇ ਇਸ ਯਾਦਗਾਰ ਸਫਰ ਦੀ ਯੋਜਨਾ ਬਣਾਈ।
ਬਾਈਕ ਰਾਈਡ ਦੇ ਦਿਨ ਰਹੇ ਅਨਮੋਲ
ਪ੍ਰਿਅਲ ਖ਼ੁਦ ਵੀ ਆਪਣੇ ਪਿਤਾ ਨਾਲ ਬਿਤਾਏ ਗਏ ਇਸ ਸਫਰ ਨੂੰ ਅਹਿਮ ਮੰਨਦੀ ਹੈ। ਉਸ ਨੇ ਦੱਸਿਆ ਕਿ ਪਿਤਾ ਨਾਲ 15 ਦਿਨਾਂ ਦੀ ਇਹ ਬਾਈਕ ਰਾਈਡ ਉਸ ਦੀ ਜ਼ਿੰਦਗੀ ਦੇ ਅਨਮੋਲ ਪੱਲ ਹਨ। ਉਸ ਨੇ ਕਿਹਾ, ਇਹ ਕਾਰ ਬੰਗਲੇ ਤੇ ਗਹਿਣਿਆਂ ਨਾਲੋਂ ਵਧੇਰੇ ਕੀਮਤੀ ਹੈ। ਅਜਿਹਾ ਲਗਦਾ ਹੈ ਕਿ ਮੈਂ ਇਸ ਯਾਤਰਾ 'ਚ ਮੁੜ ਆਪਣਾ ਬਚਪਨ ਜੀ ਲਿਆ ਹੈ। ਜਦੋਂ ਉਹ ਛੋਟੀ ਸੀ, ਕਿਵੇਂ ਉਹ ਆਪਣੇ ਪਿਤਾ ਨਾਲ ਚਿੰਬੜੀ ਰਹਿੰਦੀ ਸੀ, ਉਹ ਉਨ੍ਹਾਂ ਦੇ ਮੋਢਿਆਂ 'ਤੇ ਝੂਲਦੀ ਸੀ। ਪ੍ਰਿਅੰਲ ਨੇ ਕਿਹਾ, ਮੈਂ ਬਈਕ ਰਾਈਡ ਦੌਰਾਨ ਉਹ ਛੋਟੇ-ਛੋਟੇ ਪੱਲਾਂ ਨੂੰ ਮੁੜ ਮਹਿਸੂਸ ਕੀਤਾ ਹੈ।
ਪ੍ਰਿਅੰਲ ਨੇ ਕਿਹਾ ਕਿ ਹਰ ਪਿਤਾ ਤੇ ਧੀ ਨੂੰ ਇਸੇ ਤਰ੍ਹਾਂ ਚੰਗਾ ਤੇ ਕੁਆਲਟੀ ਟਾਈਮ ਇੱਕਠੇ ਬਿਤਾਉਣਾ ਚਾਹੀਦਾ ਹੈ। ਪਾਪਾ ਨੇ ਮੈਨੂੰ ਇਨ੍ਹਾਂ15 ਦਿਨਾਂ 'ਚ ਆਪਣੀ ਸ਼ੈਲੀ 'ਚ ਜ਼ਿੰਦਗੀ ਦਾ ਫਲਸਫ਼ਾ ਸਮਝਾਇਆ। ਉਸ ਨੂੰ ਬਚਪਨ 'ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਤੇ ਇਸ ਯਾਤਰਾ ਦੌਰਾਨ ਮੁਸ਼ਕਲਾਂ ਨਾਲ ਨਿਜੱਠਣਾ ਵੀ ਸਿਖਾਇਆ।
ਧੀ 'ਤੇ ਫੋਕਸ ਕਰਨ ਲਈ ਪਿਤਾ ਨੇ ਕਿਸੇ ਹੋਰ ਨੂੰ ਨਹੀਂ ਲਿਆ ਨਾਲ
ਪ੍ਰਕਾਸ਼ਭਾਈ ਨੇ ਦੱਸਿਆ ਕਿ ਧੀ ਪ੍ਰਿਅਲ ਛੇ ਮਹੀਨਿਆਂ ਵਿੱਚ ਵਿਆਹ ਕਰਵਾ ਲਵੇਗੀ। ਇਸ ਲਈ ਮੈਂ ਉਸ ਨਾਲ ਸਟ੍ਰਾਂਗ ਕੁਆਲਟੀ ਟਾਇਮ ਬਿਤਾਉਣਾ ਚਾਹੁੰਦਾ ਸੀ। ਇਸੇ ਕਰਕੇ ਮੈਂ ਬਾਈਕ ਰਾਈਡ ਦੌਰਾਨ ਪਤਨੀ ਅਤੇ ਛੋਟੀ ਧੀ ਨੂੰ ਨਾਲ ਨਹੀਂ ਲਿਆ। ਜੇ ਮੈਂ ਇਹ ਕਰਦਾ ਤਾੰ ਪਰਿਵਾਰ ਦਾ ਮੁਖੀ ਹੁੰਦਾ, ਮੇਰਾ ਧਿਆਨ ਪ੍ਰਿਅਲ ਤੋਂ ਹੱਟ ਕੇ ਸਾਰੇ ਪਰਿਵਾਰ ਵੱਲ ਜਾਂਦਾ। ਮੈਂ ਇਹ ਸਮਾਂ ਸਿਰਫ ਪ੍ਰਿਅਲ ਨੂੰ ਦੇਣਾ ਚਾਹੁੰਦਾ ਸੀ। ਬਾਈਕ ਰਾਈਡ ਦੌਰਾਨ ਮੈਂ ਆਪਣੀ ਧੀ ਨਾਲ ਆਪਣੀ ਜ਼ਿੰਦਗੀ ਦੇ ਕਈ ਅਣਜਾਣ ਪਹਿਲੂ ਵੀ ਸਾਂਝੇ ਕੀਤੇ। ਇਸ ਤੋਂ ਇਲਾਵਾ, ਉਸ ਨੂੰ ਤਜ਼ਰਬੇ ਅਧਾਰਤ ਜੀਵਨ ਦੀ ਮਹੱਤਤਾ ਬਾਰੇ ਦੱਸਿਆ।
ਇਹ ਵੀ ਪੜ੍ਹੋ : ਮਰਹੂਮ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦੋਸਤ ਭਾਵੁਕ ਮਨ ਨਾਲ ਸਾਂਝੀਆਂ ਕੀਤੀਆਂ ਯਾਦਾਂ