ETV Bharat / bharat

ਬਾਰਾਬੰਕੀ ਸੜਕ ਹਾਦਸਾ: 15 ਦੀ ਮੌਤ, 26 ਜ਼ਖਮੀ, ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 2 ਲੱਖ ਮੁਆਵਜ਼ਾ

ਯੂਪੀ ਦੇ ਬਾਰਾਬੰਕੀ ਵਿੱਚ ਵੀਰਵਾਰ ਨੂੰ ਇੱਕ ਟਰੱਕ ਅਤੇ ਇੱਕ ਬੱਸ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਅਤੇ 26 ਲੋਕ ਜ਼ਖਮੀ ਹੋ ਗਏ। ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਬਾਰਾਬੰਕੀ ’ਚ ਟਰੱਕ ਅਤੇ ਬੱਸ ਦੀ ਭਿਆਨਕ ਟੱਕਰ
ਬਾਰਾਬੰਕੀ ’ਚ ਟਰੱਕ ਅਤੇ ਬੱਸ ਦੀ ਭਿਆਨਕ ਟੱਕਰ
author img

By

Published : Oct 7, 2021, 10:53 AM IST

Updated : Oct 7, 2021, 8:17 PM IST

ਬਾਰਾਬੰਕੀ: ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦੇਵਾਂ ਥਾਣਾ ਖੇਤਰ ਵਿੱਚ ਟਰੱਕ ਅਤੇ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਟੱਕਰ ਵਿੱਚ 15 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 26 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ਦਿੱਲੀ ਤੋਂ ਬਹਰਾਇਚ ਜਾ ਰਹੀ ਸੀ। ਬੱਸ ਵਿੱਚ 60 ਦੇ ਕਰੀਬ ਯਾਤਰੀ ਸਵਾਰ ਸਨ।

  • 9 people killed, 27 injured in collision between a truck and a passenger bus in Barabanki. The injured have been shifted to Trauma Centre, says DM Barabanki. pic.twitter.com/WqaMlPyBEv

    — ANI UP (@ANINewsUP) October 7, 2021 " class="align-text-top noRightClick twitterSection" data=" ">

ਦੇਵਾਨ ਥਾਣਾ ਖੇਤਰ ਦੇ ਬਾਬੂਰੀ ਪਿੰਡ ਨੇੜੇ ਵਾਪਰਿਆ ਹਾਦਸਾ

ਇਹ ਹਾਦਸਾ ਦੇਵਾਨ ਥਾਣਾ ਖੇਤਰ ਦੇ ਬਾਬੂਰੀ ਪਿੰਡ ਨੇੜੇ ਵਾਪਰਿਆ। 11 ਜ਼ਖਮੀਆਂ ਨੂੰ ਲਖਨਉ ਦੇ ਟ੍ਰੌਮਾ ਸੈਂਟਰ ਭੇਜਿਆ ਗਿਆ ਹੈ। ਚਾਰਾਂ ਦਾ ਇਲਾਜ ਬਾਰਾਬੰਕੀ ਜ਼ਿਲ੍ਹਾ ਹਸਪਤਾਲ ਵਿੱਚ ਚੱਲ ਰਿਹਾ ਹੈ ਜਦੋਂ ਕਿ 14 ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।

ਬੱਸ ਅੱਗੇ ਗਾਂ ਦੇ ਆਉਣ ਕਾਰਨ ਵਾਪਰਿਆ ਹਾਦਸਾ

ਦਿੱਲੀ ਤੋਂ ਬਹਰਾਇਚ ਜਾ ਰਹੇ ਯਾਤਰੀਆਂ ਨਾਲ ਭਰੀ ਵੋਲਵੋ ਬੱਸ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 26 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਗਾਂ ਬੱਸ ਦੇ ਅੱਗੇ ਆ ਗਈ। ਗਾਂ ਨੂੰ ਬਚਾਉਂਦੇ ਹੋਏ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਉਲਟ ਸਾਈਡ ਤੋਂ ਆ ਰਹੇ ਰੇਤ ਨਾਲ ਭਰੇ ਟਰੱਕ ਨਾਲ ਜਾ ਟਕਰਾਈ। ਘਟਨਾ ਤੋਂ ਬਾਅਦ ਹੰਗਾਮਾ ਮਚ ਗਿਆ। ਰਾਹਗੀਰਾਂ ਨੇ ਪੁਲਿਸ ਅਤੇ ਐਂਬੂਲੈਂਸ ਨੂੰ ਘਟਨਾ ਬਾਰੇ ਸੂਚਿਤ ਕੀਤਾ।

ਬਾਰਾਬੰਕੀ ’ਚ ਟਰੱਕ ਅਤੇ ਬੱਸ ਦੀ ਭਿਆਨਕ ਟੱਕਰ
ਬਾਰਾਬੰਕੀ ’ਚ ਟਰੱਕ ਅਤੇ ਬੱਸ ਦੀ ਭਿਆਨਕ ਟੱਕਰ

ਡੀਐਮ ਅਤੇ ਐਸਪੀ ਨੇ ਹਸਪਤਾਲ ਦਾ ਕੀਤਾ ਦੌਰਾ

ਇਸ ਤੋਂ ਬਾਅਦ ਜ਼ਖਮੀਆਂ ਨੂੰ ਜਲਦੀ ਨਾਲ ਜ਼ਿਲਾ ਹਸਪਤਾਲ ਭੇਜਿਆ ਗਿਆ, ਜਿੱਥੇ ਮੁਢਲੀ ਸਹਾਇਤਾ ਤੋਂ ਬਾਅਦ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਲਖਨਉ ਦੇ ਟ੍ਰਾਮਾ ਸੈਂਟਰ ਵਿੱਚ ਰੈਫਰ ਕਰ ਦਿੱਤਾ ਗਿਆ। ਦੁਰਘਟਨਾ ਦੀ ਸੂਚਨਾ 'ਤੇ ਡੀਐਮ ਅਤੇ ਐਸਪੀ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਸਹੀ ਇਲਾਜ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਯੋਗੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।

ਬੱਸ ਵਿੱਚ ਸਵਾਰ ਸਨ ਕਰੀਬ 60 ਲੋਕ

ਇਹ ਘਟਨਾ ਦੇਵਾਨ ਥਾਣਾ ਖੇਤਰ ਦੇ ਕਿਸਾਨ ਮਾਰਗ ਦੇ ਨਜ਼ਦੀਕ ਬਾਬੂਰੀ ਪਿੰਡ ਦੇ ਕੋਲ ਵੀਰਵਾਰ ਸਵੇਰੇ ਵਾਪਰੀ। ਅਚਾਨਕ ਇਸ ਹਾਦਸੇ ਤੋਂ ਬਾਅਦ ਹੜਕੰਪ ਮੱਚ ਗਿਆ। ਹਾਦਸੇ ਦੇ ਸਮੇਂ ਯਾਤਰੀ ਬੱਸ ਵਿੱਚ ਸੁੱਤੇ ਹੋਏ ਸਨ। ਘਟਨਾ ਤੋਂ ਬਾਅਦ ਹੰਗਾਮਾ ਮਚ ਗਿਆ। ਬੱਸ ਵਿੱਚ ਕਰੀਬ 60 ਲੋਕ ਸਵਾਰ ਸਨ। ਬਾਰਾਬੰਕੀ, ਗੋਂਡਾ ਅਤੇ ਬਹਰਾਇਚ ਦੇ ਕੁਝ ਲੋਕ ਸਵਾਰ ਸਨ।

ਇਹ ਵੀ ਪੜ੍ਹੋ: ਸਕੂਲ ਦੇ ਅੰਦਰ 2 ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ

Last Updated : Oct 7, 2021, 8:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.