ਸ੍ਰੀਨਗਰ (ਜੰਮੂ ਕਸ਼ਮੀਰ) : " ਦ ਯੂਨੀਅਨ ਜੈਕ " 15 ਅਗਸਤ, 1947 ਨੂੰ ਮਾਸਟ ਹੇਠਾਂ ਆ ਗਿਆ ਹੁੰਦਾ ਪਰ ਅਗਲੇ ਮਹੀਨਿਆਂ ਵਿੱਚ ਭਾਰਤ ਅੱਜ ਵਾਂਗ ਰੂਪ ਧਾਰਨ ਕਰ ਰਿਹਾ ਸੀ। ਜਿਵੇਂ ਕਿ ਆਜ਼ਾਦੀ ਦਾ ਸੰਘਰਸ਼ ਡੀ -ਡੇ ਤੋਂ ਅੱਗੇ ਵਧਦਾ ਗਿਆ, ਕੁੱਝ ਨਾਂਅ ਭਾਰਤ ਦੇ ਇਤਿਹਾਸ ਤੇ ਉਨ੍ਹਾਂ ਬਹਾਦਰੀ ਤੇ ਉਨ੍ਹਾਂ ਦੀ ਕੁਰਬਾਨੀ ਲਈ ਦਰਜ ਕੀਤੇ ਗਏ ਸੀ। ਇਨ੍ਹਾਂ ਚੋਂ ਇੱਕ ਨਾਂਅ ਹੈ ਜੰਮੂ ਕਸ਼ਮੀਰ ਦਾ 22 ਸਾਲਾ ਮਕਬੂਲ ਸ਼ੇਰਵਾਨੀ ਵੀ ਇੱਕ ਅਜਿਹਾ ਹੀ ਨਾਂਅ ਹੈ।
ਮਕਬੂਲ ਸ਼ੇਰਵਾਨੀ ਨੂੰ ਇੱਕ ਨਾਇਕ ਵਜੋਂ ਸਨਮਾਨਤ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਇੱਕਲੇ ਹੀ ਪਾਕਿਸਤਾਨੀ ਦੇ ਕਬਾਇਲੀਆਂ ਦੇ ਗੁੰਮਰਾਹਕੁੰਨ ਹਮਲਿਆਂ ਨੂੰ ਇਕੱਲੇ ਹੀ ਨਾਕਾਮ ਕਰ ਦਿੱਤਾ 'ਤੇ ਭਾਰਤੀ ਫੌਜ ਦੇ ਲਈ ਸ੍ਰੀਨਗਰ ਹਵਾਈ ਅੱਡੇ 'ਤੇ ਉੱਤਰਨ ਤੇ ਅਦਿਵਾਸੀਆਂ ਨੂੰ ਭਜਾਉਣ ਦੇ ਲਈ ਕੀਮਤੀ ਸਮਾਂ ਦਿੱਤਾ। 22 ਅਕਤੂਬਰ 1947 ਨੂੰ ਪਾਕਿਸਤਾਨੀ ਕਬਾਇਲੀਆਂ ਲੋਕਾਂ ਨੇ ਬਾਰਡਰ ਪਾਰ ਕਰਕੇ ਕਸ਼ਮੀਰ 'ਤੇ ਹਮਲਾ ਕਰ ਦਿੱਤਾ। ਕੁੱਝ ਹੀ ਸਮੇਂ ਬਾਅਦ ਕਸ਼ਮੀਰ ਦੇ ਮਹਾਰਾਜਾ ਹਰਿ ਸਿੰਘ ਸ੍ਰੀਨਗਰ ਤੋਂ ਭੱਜ ਗਏ ਤੇ ਭਾਰਤੀ ਫੌਜ ਦੀ ਮਦਦ ਲਈ ਜੰਮੂ ਪੁੱਜੇ। 26 ਅਕਤੂਬਰ ਨੂੰ ਮਹਾਰਾਜਾ ਨੇ ਭਾਰਤ ਦੇ ਨਾਲ ਵਿਲਯ ਦੀ ਇੱਕ ਸੰਧੀ 'ਤੇ ਦਸਤਖ਼ਤ ਕੀਤੇ, ਇਸ ਤੋਂ ਤੁਰੰਤ ਬਾਅਦ ਭਾਰਤੀ ਫੌਜ ਨੇ ਪਾਕਿਸਤਾਨੀ ਕਬਾਇਲੀਆਂ ਖਿਲਾਫ ਇੱਕ ਅਭਿਆਨ ਸ਼ੁਰੂ ਕੀਤਾ ਤੇ ਲੰਬੇ ਅਰਸੇ ਦੀ ਲੜਾਈ ਤੋਂ ਬਾਅਦ ਉਨ੍ਹਾਂ ਪਿੱਛੇ ਹੱਟਣ ਲਈ ਮਜਬੂਰ ਕਰ ਦਿੱਤਾ।
ਪਾਕਿਸਤਾਨੀ ਕਬਾਇਲੀ ਜਦੋਂ ਰਣਨੀਤਕ ਸ੍ਰੀਨਗਰ ਹਵਾਈ ਅੱਡੇ ਤੱਕ ਪਹੁੰਚਣ ਲਈ ਰਾਹ ਲੱਭ ਰਹੇ ਸੀ ਤਾਂ ਸ਼ੇਰਵਾਨੀ ਨੇ ਆਦਿਵਾਸੀਆਂ ਨੂੰ ਗੁੰਮਰਾਹ ਕੀਤਾ,ਪਰ ਜਲਦ ਹੀ ਉਸ ਦੀ ਚਾਲ ਦਾ ਖੁਲਾਸਾ ਹੋ ਗਿਆ ਤੇ ਆਦਿਵਾਸੀਆਂ ਨੇ ਉਸ ਨੂੰ ਫੜ ਲਿਆ। ਉਨ੍ਹਾਂ ਨੇ ਉਸ ਨੂੰ ਬਾਰਾਮੂਲਾ ਵਿੱਚ ਸੂਲੀ 'ਤੇ ਚੜ੍ਹਾ ਦਿੱਤਾ ਤੇ ਉਸ ਦੇ ਸਰੀਰ 'ਤੇ 14 ਗੋਲੀਆਂ ਮਾਰੀਆਂ। ਜਦੋਂ ਤੱਕ ਭਾਰਤੀ ਫੌਜ ਨੇ ਉਸ ਦੀ ਲਾਸ਼ ਨੂੰ ਹੇਠਾਂ ਨਹੀਂ ਉਤਾਰਿਆ ਉਦੋਂ ਤੱਕ ਉਸ ਦੀ ਲਾਸ਼ ਹੋਰਨਾਂ ਸ਼ਹਿਰ ਵਾਸੀਆਂ ਲਈ ਇੱਕ ਚੇਤਾਵਨੀ ਵਜੋਂ ਲਟਕਾ ਹੋਇਆ ਸੀ। ਮਕਬੂਲ ਸ਼ੇਰਵਾਨੀ 1947 ਦੀਆਂ ਘਟਨਾਵਾਂ ਚੋਂ ਇੱਕ ਅਹਿਮ ਸ਼ਖਸੀਅਤ ਵਜੋਂ ਜਾਣੇ ਜਾਂਦੇ ਹਨ।
ਇਹ ਵੀ ਪੜ੍ਹੋ : ਆਜ਼ਾਦੀ ਦੇ 75 ਸਾਲ: ਕੇਸਰੀ ਸਿੰਘ ਬਾਰਹਠ ਤੇ ਪਰਿਵਾਰ ਦੀ ਬਹਾਦਰੀ ਦੀ ਕਹਾਣੀ
ਬਾਰਾਮੂਲਾ ਨਗਰ ਸਮੀਤਿ ਦੇ ਪ੍ਰਧਾਨ ਤੌਸੀਫ ਰੀਨਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕੋਲੋਂ ਮਰਹੂਮ ਮਕਬੂਲ ਸ਼ੇਰਵਾਨੀ ਦੇ ਨਾਂਅ 'ਤੇ ਇੱਕ ਯੂਨੀਵਰਸਿਟੀ ਸਥਾਪਤ ਕਰਨ ਦੀ ਅਪੀਲ ਕੀਤੀ, ਤਾਂ ਜੋ ਲੋਕਾਂ ਨੂੰ ਮਕਬੂਲ ਸ਼ੇਰਵਾਨੀ ਦੀ ਮਹਾਨ ਕੁਰਬਾਨੀ ਉੱਤੇ ਵਿਸ਼ਵਾਸ ਹੋ ਸਕੇ ਕਿ ਜੋ ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਲਈ ਦਿੱਤੀ ਸੀ।
ਅੱਜ ਜਦੋਂ ਕਸ਼ਮੀਰੀ ਇਨ੍ਹਾਂ ਆਦਿਵਾਸੀਆਂ ਦੇ ਹਮਲੇ ਨੂੰ ਯਾਦ ਕਰਦੇ ਹਨ ਤਾਂ ਬਾਰਾਮੂਲਾ ਦੇ 22 ਸਾਲਾ ਨੌਜਵਾਨ ਮਕਬੂਲ ਸ਼ੇਰਵਾਨੀ ਨੂੰ ਵੀ ਯਾਦ ਕੀਤਾ ਜਾਂਦਾ ਹੈ। ਮਕਬੂਲ ਸ਼ੇਰਵਾਨੀ ਨੇ ਭਾਰਤੀ ਫੌਜ ਦੀ ਮਦਦ ਕਰ ਹਮਲੇ ਨੂੰ ਨਾਕਾਮ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਪਾਕਿਸਤਾਨ ਦੇ ਕਬਾਇਲੀਆਂ ਨੇ ਬਾਰਾਮੂਲਾ ਵਿੱਚ ਹਿੰਸਾ ਸ਼ੁਰੂ ਕੀਤੀ ਤਾਂ ਮਕਬੂਲ ਸ਼ੇਰਵਾਨੀ ਨੇ ਉਨ੍ਹਾਂ ਦਾ ਰਾਹ ਰੋਕ ਦਿੱਤਾ ਅਤੇ ਦੇਸ਼ ਦੀ ਰੱਖਿਆ ਲਈ ਭਾਰਤੀ ਫੌਜ ਦੀ ਮਦਦ ਕੀਤੀ। ਮਸ਼ਹੂਰ ਸ਼ੇਰਵਾਨੀ ਦਿਵਸ 22 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਅਤੇ ਬਾਰਾਮੂਲਾ ਦੇ ਸ਼ੇਰਵਾਨੀ ਹਾਲ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਰੱਖਿਆ ਗਿਆ ਹੈ। ਜਿੱਥੇ ਹਰ ਸਾਲ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਆਜ਼ਾਦੀ ਦੇ 75 ਸਾਲ: 1857 'ਚ ਢਾਈ ਮਹੀਨਿਆਂ ਲਈ ਹਿਸਾਰ ਅੰਗਰੇਜਾਂ ਤੋਂ ਹੋਇਆ ਸੀ ਅਜ਼ਾਦ