ETV Bharat / bharat

ਆਜ਼ਾਦੀ ਦੇ 75 ਸਾਲ: ਆਜ਼ਾਦੀ ਸੰਗਰਾਮ ਵਿੱਚ ਭੂਮਿਕਾ ਨਿਭਾਉਣ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਦਾਸਤਾਨ - ਆਜ਼ਾਦੀ ਦਾ 75ਵਾਂ ਸਾਲ

ਦੇਸ਼ ਇਸ ਸਾਲ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਇਸ ਮੌਕੇ ਅੰਮ੍ਰਿਤ ਮਹੋਤਸਵ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਰੇ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਇਆ। ਇਨ੍ਹਾਂ ਵਿੱਚੋਂ ਹੀ ਇੱਕ ਸਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਆਓ ਉਨ੍ਹਾਂ ਦੇ ਯੋਗਦਾਨ 'ਤੇ ਮਾਰਦੇ ਹਾਂ ਇੱਕ ਨਜ਼ਰ...

ਆਜ਼ਾਦੀ ਦੇ 75 ਸਾਲ
ਆਜ਼ਾਦੀ ਦੇ 75 ਸਾਲ
author img

By

Published : Dec 5, 2021, 6:19 AM IST

ਚੰਡੀਗੜ੍ਹ: ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੀ ਦਾਸਤਾਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜ਼ਿਕਰ ਤੋਂ ਬਿਨ੍ਹਾਂ ਅਧੂਰੀ ਹੈ। ਜਿੰਨ੍ਹਾਂ ਨੇ 23 ਮਾਰਚ 1931 ਨੂੰ 23 ਸਾਲ ਦੀ ਨਿੱਕੀ ਜਿਹੀ ਉਮਰ ਵਿੱਚ ਆਪਣੇ 2 ਸਾਥੀਆਂ ਸੁਖਦੇਵ ਅਤੇ ਰਾਜਗੁਰੂ ਦੇ ਨਾਲ ਹੱਸਦੇ-ਹੱਸਦੇ ਫਾਂਸੀ ਦਾ ਫਾਹਾ ਚੁੰਮ ਲਿਆ ਤੇ ਮੁਲਕ ਲਈ ਕੁਰਬਾਨ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਹਮੇਸ਼ਾ ਲਈ ਅਮਰ ਹੋ ਗਈ। ਭਾਰਤ ਸਰਕਾਰ ਨੇ ਭਾਵੇਂ ਅੱਜ ਤੱਕ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਪਰ ਛੋਟੀ ਉਮਰੇ ਹੀ ਸਰਬਉਚ ਬਲਿਦਾਨ ਦੇ ਕਾਰਨ ਭਗਤ ਸਿੰਘ ਜਨ-ਮਨ 'ਚ ਸ਼ਹੀਦ-ਏ-ਆਜ਼ਮ ਦੇ ਤੌਰ ਤੇ ਯਾਦ ਕੀਤੇ ਜਾਂਦੇ ਹਨ।

28 ਸਤੰਬਰ 1907 ਵਿੱਚ ਲਾਇਲਪੁਰ ਵਿਖੇ ਹੋਇਆ ਸੀ ਭਗਤ ਸਿੰਘ ਦਾ ਜਨਮ

ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ 1907 ਵਿੱਚ ਲਾਇਲਪੁਰ ਵਿਖੇ ਹੋਇਆ ਸੀ। ਸਿਆਸੀ ਤੌਰ 'ਤੇ ਸਰਗਰਮ ਪਰਿਵਾਰ 'ਚ ਜੰਮੇ ਭਗਤ ਸਿੰਘ ਨੂੰ ਦੇਸ਼ ਭਗਤੀ ਗੁੜ੍ਹਤੀ 'ਚ ਮਿਲੀ ਸੀ। ਉਨ੍ਹਾਂ ਦੇ ਦਾਦਾ ਅਰਜਨ ਸਿੰਘ ਹਿੰਦੂ ਸੁਧਾਰਵਾਦੀ ਲਹਿਰ ਆਰੀਆ ਸਮਾਜ ਨਾਲ ਜੁੜੇ ਹੋਏ ਸੀ। ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਤੇ ਚਾਚਾ ਸ. ਅਜੀਤ ਸਿੰਘ ਭਾਰਤ ਦੀ ਸੁਤੰਤਰਤਾ ਸੰਗਰਾਮ ਲਈ ਸਰਗਰਮ ਗ਼ਦਰ ਪਾਰਟੀ ਦੇ ਮੈਂਬਰ ਸਨ।

ਭਗਤ ਸਿੰਘ ਕਿਵੇਂ ਬਣੇ ਆਜ਼ਾਦੀ ਘੁਲਾਟੀਏ

ਭਗਤ ਸਿੰਘ ਬਾਰੇ ਅਜੋਕੀ ਪੀੜੀ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਆਖਿਰ ਭਗਤ ਸਿੰਘ ਕਿਵੇਂ ਇੱਕ ਅਜਿਹੇ ਆਜ਼ਾਦੀ ਘੁਲਾਟਿਏ ਬਣੇ ਜਿਸਨੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ ਦੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਆ ਅਤੇ ਅੱਜ ਵੀ ਉਨ੍ਹਾਂ ਦੇ ਵਿਚਾਰ ਪੂਰੀ ਤਰ੍ਹਾਂ ਸਾਰਥਕ ਹਨ।

ਆਜ਼ਾਦੀ ਸੰਗਰਾਮ ਵਿੱਚ ਭੂਮਿਕਾ ਨਿਭਾਉਣ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਦਾਸਤਾਨ

ਭਗਤ ਸਿੰਘ ਨੂੰ 3 ਗੱਲਾਂ ਨੇ ਆਜ਼ਾਦੀ ਦੀ ਰਾਹ 'ਤੇ ਚੱਲਣ ਲਈ ਪ੍ਰੇਰਿਆ

ਪਹਿਲੀ ਗੱਲ ਸੀ ਜਲ੍ਹਿਆਂਵਾਲਾ ਬਾਗ ਦਾ ਕਤਲਕਾਂਡ, ਜਿਸ 'ਚ ਹਜਾਰਾਂ ਨਿਹੱਥੇ ਲੋਕ ਮਾਰੇ ਗਏ ਸਨ। 12 ਸਾਲ ਦੀ ਉਮਰ 'ਚ ਭਗਤ ਸਿੰਘ ਆਪ ਉਥੇ ਜਾ ਕੇ ਉਥੋਂ ਦੀ ਮਿੱਟੀ ਲੈ ਕੇ ਆਏ ਸੀ।

ਦੂਜੀ ਗਦਰ ਲਹਿਰ ਦੇ ਸਰਗਰਮ ਆਗੂ ਕਰਤਾਰ ਸਿੰਘ ਸਰਾਭਾ ਤੋਂ ਭਗਤ ਸਿੰਘ ਕਾਫੀ ਪ੍ਰਭਾਵਿਤ ਹੋਏ ਕਿ ਕਿਵੇਂ ਇਕ 19 ਸਾਲਾਂ ਨੌਜਵਾਨ ਦੇਸ਼ ਵਿਦੇਸ਼ ਘੁੰਮਣ ਦੇ ਬਾਵਜੂਦ ਆਪਣੇ ਮੁਲਕ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ ਅਤੇ ਤੀਜੀ ਅਤੇ ਸਭ ਤੋਂ ਅਹਿਮ ਸੇਧ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲੀ।

ਭਗਤ ਸਿੰਘ ਸ਼ੁਰੂ ਤੋਂ ਹੀ ਸਨ ਕਿਤਾਬਾਂ ਪੜ੍ਹਣ ਦੇ ਸ਼ੌਕੀਨ

ਭਗਤ ਸਿੰਘ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਣ ਦੇ ਸ਼ੌਕੀਨ ਸਨ ਅਤੇ ਆਜ਼ਾਦੀ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ, ਇਹ ਉਨ੍ਹਾਂ ਨੇ ਕਿਤਾਬਾਂ ਤੋਂ ਹੀ ਸਿੱਖਿਆ ਸੀ। 1921 'ਚ ਆਇਰਲੈਂਡ ਦੇ ਡੀ ਵਲੈਰਾ ਨੇ ਦੇਸ਼ ਭਗਤਾਂ ਦੀ ਮਦਦ ਨਾਲ Dominion status ਹਾਸਿਲ ਕਰ ਲਿਆ। ਭਗਤ ਸਿੰਘ ਨੇ ਜਿਹੜੀ ਪਹਿਲੀ ਕਿਤਾਬ translate ਕੀਤੀ ਉਸਦਾ ਨਾਮ ਸੀ 'MY FIGHT FOR IRISH FREEDOM by DAN BREEN' । ਉਨ੍ਹਾਂ ਨੇ ਇਸ ਕਿਤਾਬ ਦਾ ਤਰਜ਼ਮਾ ਹਿੰਦੀ 'ਚ ਕੀਤਾ ਤਾਂ ਕਿ ਹਰ ਕੋਈ ਇਸ ਕਿਤਾਬ ਨੂੰ ਪੜ੍ਹ ਕੇ ਇਸ ਤੋਂ ਸੇਧ ਲੈ ਸਕੇ। ਉਨ੍ਹਾਂ ਨੇ ਆਪ ਵੀ ਇਸ ਕਿਤਾਬ ਤੋਂ ਬਹੁਤ ਕੁਝ ਸਿਖਿਆ ਸੀ। ਭਗਤ ਸਿੰਘ ਹੁਰਾਂ ਦਾ ਮੰਨਣਾ ਸੀ ਕਿ ਸਰੀਰ ਨੂੰ ਮਾਰਿਆ ਜਾ ਸਕਦਾ ਹੈ ਪਰ ਵਿਚਾਰਾਂ ਨੂੰ ਨਹੀਂ, ਕਿਉਂਕਿ ਵਿਚਾਰ ਅਮਰ ਹੋ ਜਾਂਦੇ ਹਨ।

ਭਗਤ ਸਿੰਘ ਨੇ ਸਮਰਾਜਵਾਦ ਮੁਰਦਾਬਾਦ ਇੰਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਇਆ

ਇਸ ਲਈ ਉਨ੍ਹਾਂ ਨੇ ਜਨ-ਜਨ ਲਈ ਇੱਕ ਨਾਅਰਾ ਲਗਾਇਆ, ਸਮਰਾਜਵਾਦ ਮੁਰਦਾਬਾਦ ਇੰਕਲਾਬ ਜ਼ਿੰਦਾਬਾਦ (Down with Imperialism and LONG LIVE REVOLUTION) ਸਮਰਾਜਵਾਦ ਦੀ ਸਹੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਵਿਦੇਸ਼ੀ ਤਾਕਤਾਂ ਲੋਕਾਂ ਨੂੰ ਲੁੱਟਦੀਆਂ ਹਨ। ਉਨ੍ਹਾਂ ਚਿਰ ਲੋਕਾਂ ਦੀ ਜ਼ਿੰਦਗੀ 'ਚ ਸੁਖਾਵਾਂ ਮਾਹੌਲ ਨਹੀਂ ਹੋ ਸਕਦਾ। ਭਗਤ ਸਿੰਘ ਇੰਕਲਾਬ ਨੂੰ ਲੈ ਕੇ ਬਹੁਤ ਵਧੀਆ ਗੱਲ ਲਿਖਦੇ ਸਨ।

ਭਗਤ ਸਿੰਘ ਦੀ ਜ਼ਿੰਦਗੀ ਦੀਆਂ 2 ਅਹਿਮ ਘਟਨਾਵਾਂ ਜਿਨ੍ਹਾਂ ਕਾਰਨ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ, ਉਹ ਸਨ

⦁ ਸਾਂਡਰਸ ਦਾ ਕਤਲ

⦁ ਅਸੈਂਬਲੀ ਬੰਬ ਕਾਂਡ

ਸਾਲ 1928 'ਚ ਭਾਰਤ ਵਿੱਚ ਸੰਵਿਧਾਨਿਕ ਸੁਧਾਰਾਂ ਯਾਨਿ ਕਿ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀਆਂ ਲਈ ਬਣਾਈਆਂ ਯੋਜਨਾਵਾਂ 'ਚ ਸੇਧ ਦੀ ਸਮੀਖਿਆ ਕਰਨ ਲਈ ਇੱਕ 7 ਮੈਂਬਰੀ ਪੈਨਲ ਭਾਰਤ ਆਇਆ। ਜਿਸਦਾ ਨਾਂਅ ਸੀ ਸਾਈਮਨ ਕਮਿਸ਼ਨ (Simon Commission) ਪੂਰੇ ਭਾਰਤ ਵਿੱਚ ਇਸਦਾ ਵਿਰੋਧ ਹੋਇਆ ਕਿਉਂਕਿ ਇਸ ਪੈਨਲ 'ਚ ਇੱਕ ਵੀ ਭਾਰਤੀ ਨਹੀ ਸੀ। ਭਗਤ ਸਿੰਘ 'ਤੇ ਹਮਖਿਆਲੀਆਂ ਨੇ ਲਾਲਾ ਲਾਜਪਤ ਰਾਏ ਦੀ ਅਗਵਾਈ 'ਚ ਲਾਹੌਰ ਵਿੱਚ ਸਾਈਮਨ ਕਮਿਸ਼ਨ ਨੂੰ ਕਾਲੇ ਝੰਡੇ ਵਿਖਾਏ। ਇਸ ਸ਼ਾਂਤਮਈ ਪ੍ਰਦਰਸ਼ਨ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਕਾਰਨ ਲਾਲਾ ਜੀ ਸ਼ਹੀਦ ਹੋ ਗਏ। ਭਾਰਤ ਨੌਜਵਾਨ ਸਭਾ ਤੇ Sociolist Republican Army ਦੇ ਨੌਜਵਾਨਾਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਠਾਨ ਲਈ, ਉਨ੍ਹਾਂ ਲਾਲਾ ਜੀ ਦੀ ਮੌਤ ਲਈ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਪੁਲਿਸ ਸੁਪਰਡੈਂਟ ਸਕਾਟ ਨੂੰ ਜ਼ਿੰਮੇਵਾਰ ਮੰਨਿਆ ਅਤੇ ਉਸਨੂੰ ਮਾਰਨ ਦੀ ਯੋਜਨਾ ਬਣਾਈ।

ਸੁਪਰਡੈਂਟ ਸਕੌਟ ਦੇ ਭੁਲੇਖੇ ਹਵਲਦਾਰ ਸਾਂਡਰਸ ਨੂੰ ਹੀ ਮਾਰ ਮੁਕਾਇਆ

ਪਲੈਨ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਜਿਵੇਂ ਸਕੌਟ ਦਫਤਰ ਖ਼ਤਮ ਹੋਣ ਤੋਂ ਬਾਅਦ ਘਰ ਵਾਪਸ ਜਾਂਦਾ ਹੈ, ਉਸਨੂੰ ਗੋਲੀ ਮਾਰ ਦਿੱਤੀ ਜਾਵੇਗੀ ਪਰ ਕਿਸਮਤ ਨਾਲ ਸਕੌਟ ਬਚ ਗਿਆ, ਕਿਉਂਕਿ ਮਿੱਥੇ ਦਿਨ ਸਕੌਟ ਦਫਤਰ ਨਹੀਂ ਆਇਆ। ਉਸਦਾ ਮੋਟਰਸਾਈਕਲ ਹਵਲਦਾਰ ਸਾਂਡਰਸ ਇਸਤੇਮਾਲ ਕਰ ਰਿਹਾ ਸੀ। ਅਜਿਹੀ ਸਥਿਤੀ ਵਿੱਚ ਕ੍ਰਾਂਤੀਕਾਰੀਆਂ ਨੇ ਸਾਂਡਰਸ ਨੂੰ ਹੀ ਮਾਰ ਦਿੱਤਾ, ਪਰ ਮਹੀਨਿਆਂ ਦੀ ਜਦੋਂ ਜਹਿਦ ਮਗਰੋਂ ਵੀ ਬ੍ਰਿਟਿਸ਼ ਪੁਲਿਸ ਉਨ੍ਹਾਂ ਨੂੰ ਫੜ ਨਾ ਸਕੀ।

8 ਅਪਰੈਲ 1929 ਨੂੰ ਕੇਂਦਰੀ ਅਸੈਂਬਲੀ ਅੰਦਰ ਬੰਬ ਸੁੱਟਣਾ

ਭਗਤ ਸਿੰਘ ਦੀ ਜ਼ਿੰਦਗੀ ਦੀ ਦੂਜੀ ਅਹਿਮ ਘਟਨਾ 8 ਅਪਰੈਲ 1929 ਨੂੰ ਕੇਂਦਰੀ ਅਸੈਂਬਲੀ ਅੰਦਰ ਬੰਬ ਸੁੱਟਣਾ ਸੀ। ਸਮਕਾਲੀ ਇਤਿਹਾਸ ਤੋਂ ਸੇਧ ਲੈਣ ਵਾਲੇ ਭਗਤ ਸਿੰਘ ਨੇ ਪੜ੍ਹਿਆ ਸੀ ਕਿ french Revolution ਵੇਲੇ ਹਕੂਮਤਾਂ ਦੇ ਬੋਲੇ ਕੰਨਾਂ ਤੱਕ ਆਵਾਜ਼ ਪੰਹੁਚਾਉਣ ਲਈ ਧਮਾਕੇ ਕੀਤੇ ਗਏ ਸੀ। ਇਸ ਲਈ ਬਟੁਕੇਸ਼ਵਰ ਦੱਤ ਤੇ ਭਗਤ ਸਿੰਘ ਨੇ ਕੇਂਦਰੀ ਅਸੈਂਬਲੀ ਅੰਦਰ ਬੰਬ ਸੁੱਟਣ ਦੀ ਯੋਜਨਾ ਮਿੱਥੀ। ਦੋਵੇਂ ਕ੍ਰਾਂਤੀਕਾਰੀਆਂ ਨੇ ਸਦਨ ਅੰਦਰ ਖਾਲੀ ਥਾਂ ਤੇ 2 ਬੰਬ ਸੁੱਟੇ ਅਤੇ ਨਾਲ ਹੀ ਪਰਚੇ ਸੁੱਟੇ ਕਿ ਬੋਲਿਆਂ ਨੂੰ ਸੁਣਾਉਣ ਲਈ ਗੂੰਜ ਦੀ ਲੋੜ ਹੈ। ਇਹ ਸਿਰਫ ਆਵਾਜ਼ੀ ਬੰਬ ਸੀ ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸਨੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਨੂੰ ਹਿਲਾ ਦਿੱਤਾ। ਬੰਬ ਸੁੱਟਣ ਮਗਰੋਂ ਦੋਵੇਂ ਕ੍ਰਾਂਤੀਕਾਰੀ ਉਥੋਂ ਭੱਜੇ ਨਹੀਂ ਸਗੋਂ ਖੜੇ ਰਹਿ ਕੇ ਗ੍ਰਿਫਤਾਰੀਆਂ ਦਿੱਤੀਆਂ।

ਅੰਗਰੇਜਾਂ ਦਾ ਇਰਾਦਾ ਸੀ ਕਿਸੇ ਵੀ ਤਰੀਕੇ ਭਗਤ ਸਿੰਘ ਨੂੰ ਫਾਂਸੀ ਦੇਣਾ

ਕਿਉਂਕਿ ਅਸੈਂਬਲੀ ਬੰਬ ਕਾਂਡ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਲਈ ਟ੍ਰਾਇਲ ਦੌਰਾਨ ਇਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ। ਅੰਗਰੇਜਾਂ ਦਾ ਇਰਾਦਾ ਕਿਸੇ ਵੀ ਤਰੀਕੇ ਭਗਤ ਸਿੰਘ ਨੂੰ ਫਾਂਸੀ ਦੇਣਾ ਸੀ ਸੋ ਇਸਦੇ ਨਾਲ ਹੀ ਸਾਂਡਰਸ ਕਤਲ ਕੇਸ ਖੋਲ ਲਿਆ ਤੇ ਜਾਂਚ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਆਪਣੇ ਸਾਰੇ ਸਬੂਤਾਂ ਦੇ ਆਧਾਰ ਤੇ ਸਾਂਡਰਸ ਦੀ ਹੱਤਿਆ ਦੇ ਮਾਮਲੇ ਵਿਚ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੀ ਸ਼ਮੂਲੀਅਤ ਨੂੰ ਸਾਬਿਤ ਕੀਤਾ ਤੇ ਫਾਂਸੀ ਦੀ ਸਜ਼ਾ ਸੁਣਾਈ ਗਈ। ਗੋਰੇ ਸਿਰਫ ਐਥੇ ਹੀ ਨਹੀਂ ਰੁਕੇ ਸਗੋ ਉਨ੍ਹਾਂ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੀ ਫਾਂਸੀ ਨੂੰ ਪ੍ਰਦਰਸ਼ਿਤ ਕੀਤਾ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਅਜ਼ਾਦੀ ਸੰਗਰਾਮ ਵਿੱਚ ਭੂਮਿਕਾ ਨਿਭਾਉਣ ਵਾਲੇ ਮਹਾਨ ਯੋਧਾ ਊਧਮ ਸਿੰਘ ਦੀ ਦਾਸਤਾਨ

ਪਹਿਲਾਂ ਫਾਂਸੀ ਲਈ 31 ਮਾਰਚ ਦਾ ਦਿਨ ਮੁਕਰਰ ਕੀਤਾ ਗਿਆ। ਇਨ੍ਹਾਂ ਦਿਨ੍ਹਾਂ 'ਚ ਨੌਜਵਾਨ ਇਮਤਿਹਾਨਾਂ 'ਚ ਤੇ ਕਿਸਾਨ ਵਾਢੀ 'ਚ ਰੁਝੇ ਹੁੰਦੇ ਹਨ ਪਰ ਇਸਦੇ ਬਾਵਜੂਦ ਖਿਤੇ 'ਚ ਵੱਡੇ ਪੱਧਰ ਤੇ ਭਗਤ ਸਿੰਘ ਦੀ ਫਾਂਸੀ ਦਾ ਵਿਰੋਧ ਹੋ ਰਿਹਾ ਸੀ, ਵੱਧ ਰਹੇ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਅੰਗਰੇਜਾਂ ਨੇ 24 ਮਾਰਚ ਨੂੰ ਫਾਂਸੀ ਦੇਣੀ ਤੈਅ ਕੀਤੀ। ਪਰ ਪਰਿਵਾਰ ਤੇ ਲੋਕਾਂ ਤੱਕ ਖ਼ਬਰ ਪੰਹੁਚ ਗਈ ਤੇ 23 ਸ਼ਾਮ ਨੂੰ ਹੀ ਲਾਹੌਰ ਜੇਲ ਦੇ ਬਾਹਰ ਭੀੜ ਜਮਾ ਹੋ ਗਈ। ਆਨਨ ਫਾਨਨ 'ਚ ਅੰਗਰੇਜਾਂ ਨੇ ਸਾਰੇ ਪ੍ਰੋਟੋਕੋਲ ਤੋੜਦੇ ਹੋਏ 23 ਮਾਰਚ ਸ਼ਾਮ ਨੂੰ ਹੀ ਤਿੰਨੋ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੇ ਦਿੱਤੀ ਅਤੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਪਰਿਵਾਰਾਂ ਨੂੰ ਸੌਂਪਣ ਦੀ ਥਾਂ ਤੇ ਜੇਲ ਦੇ ਪਿਛਲੀ ਕੰਧ ਤੋੜ ਕੇ ਲੈ ਗਏ ਤੇ ਅਧਸੜੀਆਂ ਲਾਸ਼ਾਂ ਨੂੰ ਸਤਲੁਜ ਚ ਵਹਾ ਦਿੱਤਾ।

ਸ਼ਹੀਦ-ਏ-ਆਜ਼ਮ ਭਗਤ ਸਿੰਘ ਸਿਰਫ ਭਾਰਤ ਹੀ ਨਹੀਂ ਪਾਕਿਸਤਾਨ 'ਚ ਵੀ ਸਤਿਕਾਰ ਨਾਲ ਯਾਦ ਕੀਤੇ ਜਾਂਦੇ ਹਨ। ਲਾਹੌਰ ਸਥਿਤ Bhagat Singh Memorial Foundation ਭਗਤ ਸਿੰਘ ਲਈ ਕੌਮਾ ਸ਼ਹੀਦ ਦੇ ਦਰਜੇ ਦੀ ਮੰਗ ਕਰ ਰਹੀ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਆਜ਼ਾਦੀ ਦੇ ਪਰਵਾਨਿਆਂ ਵਿੱਚੋਂ ਇੱਕ ਸਨ ਅਮਰ ਚੰਦਰ ਬਾਂਠਿਆ

ETV Bharat Logo

Copyright © 2025 Ushodaya Enterprises Pvt. Ltd., All Rights Reserved.