ETV Bharat / bharat

ਆਜ਼ਾਦੀ ਦੇ 75 ਸਾਲ: ਮਹਾਤਮਾ ਗਾਂਧੀ ਦੀਆਂ ਯਾਦਾਂ ਅੱਜ ਵੀ ਹਰਦਾ ਸ਼ਹਿਰ ਵਿੱਚ ਮੌਜ਼ੂਦ, 88 ਸਾਲ ਬਾਅਦ ਵੀ ਪਰਿਵਾਰ ਕੋਲ ਬਾਪੂ ਦੀਆਂ ਕਈ ਨਿਸ਼ਾਨੀਆਂ

ਮਹਾਤਮਾ ਗਾਂਧੀ ਨੇ ਹਰਦਾ ਨੂੰ 88 ਸਾਲ ਪਹਿਲਾਂ 'ਹਰਦਾ ਨਗਰ' ਦਾ ਨਾਂ ਦਿੱਤਾ ਸੀ, ਜਿਸ ਦੀਆਂ ਕਈ ਯਾਦਾਂ ਅੱਜ ਵੀ ਸੁਤੰਤਰਤਾ ਸੈਨਾਨੀ ਚੰਪਾਲਾਲ ਦੀਆਂ ਦੋ ਬੇਟੀਆਂ, ਨੇ ਸੰਜੋ ਕੇ ਰੱਖਿਆ ਹੈ। ਉਮਰ ਭਾਵੇਂ ਹੀ 92 ਅਤੇ 87 ਸਾਲ ਦੀ ਹੋ ਗਈ ਹੈ, ਪਰ ਉਹ ਦਿਨ ਦੀ ਸ਼ੁਰੂਆਤ ਰਘੂਪਤੀ ਰਾਘਵ ਰਾਜਾ ਰਾਮ ਆਵਾਜ਼ ਤੋਂ ਹੀ ਕਰਦੀਆਂ ਹਨ। ਆਓ ਜਾਣਦੇ ਹਾਂ ਹਰਦਾ ਨਗਰ ਦੀ ਕਹਾਣੀ...

ਮਹਾਤਮਾ ਗਾਂਧੀ ਦੀਆਂ ਯਾਦਾਂ ਅੱਜ ਵੀ ਹਰਦਾ ਸ਼ਹਿਰ ਵਿੱਚ ਮੌਜ਼ੂਦ

author img

By

Published : Dec 4, 2021, 6:11 AM IST

ਮੱਧ ਪ੍ਰਦੇਸ਼: ਭਾਰਤੀ ਸੁਤੰਤਰਤਾ ਸੰਗਰਾਮ ਦੇ ਮਹਾਂਨਾਇਕ ਅਤੇ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਜਿਨ੍ਹਾਂ ਨੇ ਸੱਚ ਅਤੇ ਅਹਿੰਸਾ ਦੇ ਬਲ 'ਤੇ ਅੰਗਰੇਜ਼ਾਂ ਦੇ ਦੰਦ ਖੱਟੇ ਕਰ ਭਾਰਤ ਨੂੰ ਆਜ਼ਾਦ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ। ਜਿਨ੍ਹਾਂ ਦੀਆਂ ਯਾਦਾਂ ਅੱਜ ਵੀ ਹਰਦਾ ਸ਼ਹਿਰ ਦੇ ਇੱਕ ਪਰਿਵਾਰ ਨਾਲ ਜੁੜੀਆਂ ਹੋਈਆਂ ਹਨ।

ਗਾਂਧੀ ਜੀ ਦੀਆਂ ਯਾਦਾਂ ਅੱਜ ਵੀ ਸੰਯੋ ਕੇ ਰੱਖ ਰਿਹਾ ਹੈ ਇੱਕ ਪਰਿਵਾਰ

ਇਸ ਪਰਿਵਾਰ ਨੇ ਬੀਤੇ 88 ਸਾਲਾਂ ਤੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਿਆ ਹੈ, ਆਜ਼ਾਦੀ ਦੀ ਲੜਾਈ ਵਿੱਚ ਹਰਦਾ ਦੇ ਸੁਤੰਤਰਤਾ ਸੰਗਰਾਮ ਦਾ ਵੀ ਅਹਿਮ ਰੋਲ ਰਿਹਾ ਹੈ। ਇਹੀ ਕਾਰਨ ਸੀ ਕਿ ਗਾਂਧੀ ਜੀ ਦੇ ਹਰਦਾ ਵਿਖੇ ਪਹੁੰਚਣ 'ਤੇ ਸ਼ਹਿਰ ਦੇ ਨਾਗਰਿਕਾਂ ਨੇ ਉਨ੍ਹਾਂ ਨੂੰ ਪੈਸਿਆਂ ਨਾਲ ਭਰੀ ਇੱਕ ਥੈਲੀ ਭੇਂਟ ਕੀਤੀ। ਜਿਸ ਵਿਚ 1,633 ਰੁਪਏ 15 ਆਨੇ ਇਕੱਠੇ ਕੀਤੇ ਹੋਏ ਸਨ।

ਇਸ ਪਰਿਵਾਰ ਕੋਲ ਗਾਂਧੀ ਜੀ ਦੀਆਂ ਅਨਮੋਲ ਯਾਦਾਂ

ਇਸ ਦੇ ਨਾਲ ਹੀ ਚਾਂਦੀ ਵੀ ਪੇਸ਼ ਕੀਤੀ ਗਈ ਸੀ, ਜਿਸਨੂੰ ਉਸੀ ਸਮੇਂ ਦੌਰਾਨ ਨਿਲਾਮ ਕਰ ਦਿੱਤਾ ਸੀ। ਜਿਸ ਨੂੰ ਹਰਦਾ ਵਿੱਚ ਰਹਿਣ ਵਾਲੇ ਸੋਕਰ ਪਰਿਵਾਰ ਦੇ ਸੀਨੀਅਰ ਮੈਂਬਰ ਅਤੇ ਸੁਤੰਤਰਤਾ ਸੈਨਾਨੀ ਸਵਰਗਵਾਸੀ ਚੰਪਾਲਾਲ ਸ਼ੰਕਰ ਦੇ ਪਿਤਾ ਸਵਰਗੀ ਤੁਲਸੀਰਾਮ ਸੋਕਲ ਨੇ 101 ਰੁਪਏ ਵਿੱਚ ਨਿਲਾਮੀ ਤੋਂ ਖਰੀਦਿਆ ਸੀ। ਗਾਂਧੀ ਜੀ ਦੀ ਹਰਦਾ ਯਾਤਰਾ ਦੀਆਂ ਉਹ ਅਨਮੋਲ ਯਾਦਾਂ ਹਰਦਾ ਦੇ ਇਸ ਪਰਿਵਾਰ ਦੀਆਂ ਬਜ਼ੁਰਗ ਭੈਣਾਂ ਨੇ ਅੱਜ ਤੱਕ ਸਾਂਭੀਆਂ ਹੋਈਆਂ ਹਨ।

ਹਰਦਾ ਤੋਂ ਸੇਵਾਮੁਕਤ ਅਧਿਆਪਕ ਸਰਲਾ ਸੋਕਲ ਦੇ ਪਿਤਾ ਵੀ ਸਨ ਸੁਤੰਤਰਤਾ ਸੈਨਾਨੀ

ਹਰਦਾ ਤੋਂ ਸੇਵਾਮੁਕਤ ਅਧਿਆਪਕ ਸਰਲਾ ਸੋਕਲ ਦਾ ਕਹਿਣਾ ਹੈ ਕਿ ਮੇਰੇ ਪਿਤਾ ਸੁਤੰਤਰਤਾ ਸੈਨਾਨੀ ਸਨ। ਗਾਂਧੀ ਜੀ ਦੇ ਸਮੇਂ ਵਿੱਚ ਉਨ੍ਹਾਂ ਨੇ ਬਹੁਤ ਕੰਮ ਕੀਤਾ। ਮੰਚ ਸੰਚਾਲਨ ਮੇਰੇ ਪਿਤਾ ਜੀ ਹੀ ਕਰਦੇ ਸਨ। ਅਨੁਸ਼ਾਸਨ ਬਣਾਉਣ ਦਾ ਕੰਮ ਵੀ ਉਨ੍ਹਾਂ ਦਾ ਹੀ ਸੀ। ਸਾਡੇ ਕੋਲ ਗਾਂਧੀ ਜੀ ਦੀਆਂ 100 ਤੋਂ 150 ਕਿਤਾਬਾਂ ਸਨ ਜੋ ਅਸੀਂ ਸੇਵਾ ਆਸ਼ਰਮ ਅਹਿਮਦਾਬਾਦ ਵਿਖੇ ਭੇਜ ਦਿੱਤੀਆਂ ਹਨ। ਇੱਕ ਚਰਖਾ ਸੀ ਪਿਤਾ ਜੀ ਸੂਤ ਕੱਤਦੇ ਸਨ, ਉਹ ਵੀ ਸੇਵਾ ਆਸ਼ਰਮ ਵਿੱਚ ਭੇਜੇ ਗਏ ਹਨ, ਅੱਜ ਵੀ ਗਾਂਧੀ ਜੀ ਦੀਆਂ ਯਾਦਾਂ ਸਾਨੂੰ ਮੋਹਿਤ ਕਰਦੀਆਂ ਹਨ, ਉਸ ਸਮੇਂ ਜਦੋਂ ਗਾਂਧੀ ਜੀ ਹਰਦਾ ਵਿੱਚ ਆਏ ਤਾਂ ਅਸੀਂ ਜਵਾਨ ਸੀ ਪਰ ਅਸੀਂ ਕਿੱਸੇ ਅਤੇ ਕਹਾਣੀਆਂ ਆਪਣੇ ਪਿਤਾ ਅਤੇ ਦਾਦਾ ਜੀ ਤੋਂ ਸੁਣੇ ਸੀ।

ਮਹਾਤਮਾ ਗਾਂਧੀ ਦੀਆਂ ਯਾਦਾਂ ਅੱਜ ਵੀ ਹਰਦਾ ਸ਼ਹਿਰ ਵਿੱਚ ਮੌਜ਼ੂਦ

ਗਾਂਧੀ ਜੀ ਨੇ ਹਰਦਾ ਨੂੰ ਕਿਹਾ ਹਿਰਦੈ ਨਗਰੀ

8 ਦਸੰਬਰ 1933 ਨੂੰ ਜਦੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਹਰਦਾ ਆਏ ਤਾਂ ਹਰਦਾ ਦੇ ਲੋਕਾਂ ਨੇ ਮਹਾਤਮਾ ਗਾਂਧੀ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਨਾਲ ਹੀ ਲਾਈਨ 'ਚ ਖੜ੍ਹੇ ਹੋ ਕੇ ਉਨ੍ਹਾਂ ਦਾ ਸੁਆਗਤ ਕੀਤਾ। ਲੋਕਾਂ ਦੇ ਅਨੁਸ਼ਾਸਨ ਨੂੰ ਦੇਖ ਕੇ ਮਹਾਤਮਾ ਗਾਂਧੀ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਆਪਣੇ 20 ਮਿੰਟ ਦੇ ਭਾਸ਼ਣ 'ਚ ਹਰਦਾ ਦੇ ਲੋਕਾਂ ਦੀ ਤਾਰੀਫ ਵੀ ਕੀਤੀ | ਹਰਦਾ ਨਗਰੀ ਦੀ ਉਪਮਾ ਨਾਲ ਸਮਾਨਤਾ ਵੀ ਦਿੱਤੀ।

ਸਰਲਾ ਸੋਕਲ ਨੇ ਦੱਸਿਆ ਕਿ ਉਸ ਸਮੇਂ ਇਕੱਠੇ ਹੋਏ ਪੈਸਿਆਂ ਨਾਲ ਮੇਰੇ ਦਾਦਾ ਜੀ ਨੇ ਨਿਲਾਮੀ ਵਿੱਚ ਇੱਕ ਚਾਂਦੀ ਦੀ ਟ੍ਰੇ ਖਰੀਦੀ ਸੀ। ਇਹ ਟਰੇ ਗਾਂਧੀ ਜੀ ਨੂੰ ਭੇਟ ਕੀਤੀ ਗਈ ਸੀ। ਇਹ ਚਾਂਦੀ ਦੀ ਟਰੇ ਅੱਜ ਵੀ ਸਾਡੇ ਕੋਲ ਹੈ ਅਤੇ ਗਾਂਧੀ ਜੀ ਦੀ ਯਾਦ ਵਿੱਚ ਮੌਜੂਦ ਹੈ। ਲੋਕ ਵੀ ਆਉਂਦੇ ਹਨ, ਅਸੀਂ ਉਨ੍ਹਾਂ ਨੂੰ ਇਹ ਟ੍ਰੇ ਜ਼ਰੂਰ ਦਿਖਾਉਂਦੇ ਹਾਂ। ਮੇਰੇ ਪਿਤਾ ਜੀ ਹਰ ਰੋਜ਼ ਚਰਖੇ ਨਾਲ ਸੂਤ ਕੱਤਦੇ ਸਨ। ਉਹ ਉਸੇ ਧਾਗੇ ਦੇ ਕੱਪੜੇ ਬਣਾਉਂਦੇ ਸਨ। ਜੇਲ੍ਹ ਵਿੱਚ ਰਹਿਣ ਦੇ ਦੌਰਾਨ ਸੂਤ ਕੱਤ ਕੇ ਉਨ੍ਹਾਂ ਨੇ ਸਾਡੀ ਦੋਵੇਂ ਭੈਣਾਂ ਲਈ 5 ਸਾੜੀਆਂ ਬਣਾਈਆਂ ਸਨ। ਅੱਜ ਵੀ ਇਹ ਸਾੜੀਆਂ ਯਾਦ ਦੇ ਰੂਪ ਵਿੱਚ ਰੱਖੀਆਂ ਹੋਈਆਂ ਹਨ। ਅੱਜ ਵੀ ਅਸੀਂ ਗਾਂਧੀ ਜੀ ਦੀ ਹਰ ਯਾਦ ਨੂੰ ਸੰਭਾਲਿਆ ਹੋਇਆ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਅੰਗਰੇਜ਼ੀ ਨਾਸ਼ਤੇ ਦੇ ਪਿੱਛੇ ਦਾ ਰਾਜ਼

ਸਮਾਗਮ ਤੋਂ ਬਾਅਦ ਸਥਾਨਕ ਲੋਕਾਂ ਨੇ ਬਾਪੂ ਦੇ ਸਨਮਾਨ ਵਿੱਚ ਉਨ੍ਹਾਂ ਨੂੰ 1633 ਰੁਪਏ 15 ਪੈਸੇ ਦੇ ਨਾਲ ਮਾਣਪੱਤਰ ਭੇਟ ਕੀਤਾ, ਜਿਸ ਦਾ ਜ਼ਿਕਰ ਹਰੀਜਨ ਸੇਵਕ ਨਾਮਕ ਅਖਬਾਰ ਵਿੱਚ ਵੀ ਕੀਤਾ ਗਿਆ ਸੀ।

ਸਰਲਾ ਸੋਕਲ ਨੇ ਦੱਸਿਆ ਕਿ ਮੇਰੇ ਚਾਚਾ ਜੀ ਬੰਬਈ ਜਾ ਕੇ ਮਾਇਕ ਲੈ ਕੇ ਆਏ ਸਨ ਨਾਲ ਹੀ ਲਾਊਡ ਸਪੀਕਰ ਵੀ। ਉਸ ਸਮੇਂ ਸਾਡਾ ਵਾਕਫ਼ ਸੂਰਜਮਲ ਕਾਰ ਚਲਾ ਰਿਹਾ ਸੀ, ਉਹੀ ਗਾਂਧੀ ਜੀ ਨੂੰ ਕਾਰ ਵਿਚ ਬਿਠਾ ਕੇ ਲਿਆਇਆ ਸੀ। ਗਾਂਧੀ ਜੀ ਨੇ ਵੀ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ ਕਿ ਉਨ੍ਹਾਂ ਜੋ ਅਨੁਸ਼ਾਸਨ ਹਰਦਾ ਵਿੱਚ ਦੇਖਿਆ ਉਹ ਹੋਰ ਕਿਤੇ ਨਹੀਂ ਦੇਖਣ ਨੂੰ ਮਿਲਿਆ, ਗਾਂਧੀ ਜੀ ਨੇ ਇਸ ਦੀ ਬਹੁਤ ਤਾਰੀਫ਼ ਕੀਤੀ।

ਅੱਜ ਵੀ ਘਰ ਵਿੱਚ ਗੂੰਜਦੀ ਹੈ ਰਘੁਪਤੀ ਰਾਘਵ ਰਾਜਾ ਰਾਮ ਦੀ ਆਵਾਜ਼

ਸੁਤੰਤਰਤਾ ਸੰਗਰਾਮ ਸੈਨਾਨੀ ਚੰਪਾਲਾਲ ਦੀਆਂ 92 ਅਤੇ 87 ਸਾਲ ਦੋਵੇਂ ਬੇਟੀਆਂ, ਅੱਜ ਵੀ ਹਰ ਰੋਜ਼ ਆਪਣੇ ਘਰ ਰਘੁਪਤੀ ਰਾਘਵ ਰਾਜਾ ਰਾਮ ਗੀਤ ਗਾ ਕੇ ਬਾਬੂ ਨੂੰ ਯਾਦ ਕਰਦੀਆਂ ਹਨ, ਇਸ ਪਰਿਵਾਰ ਨੇ ਅੱਜ ਵੀ ਬਾਬੂ ਦੁਆਰਾ ਨਿਲਾਮ ਕੀਤੀ ਚਾਂਦੀ ਦੀ ਤਸਤਰੀ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਜਿਸ ਨਾਲ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਹਨ।

ਸਰਲਾ ਸੋਕਲ ਦੱਸਦੀ ਹੈ ਕਿ ਉਸ ਕੋਲ ਸੈਂਕੜੇ ਕਿਤਾਬਾਂ ਸਨ, ਉਨ੍ਹਾਂ ਕੋਲ ਇੱਕ ਚਰਖਾ ਵੀ ਸੀ, ਜਿਸ ਨੂੰ ਉਨ੍ਹਾਂ ਦੇ ਪਿਤਾ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਚਲਾਉਂਦੇ ਸਨ। ਜੋ ਉਨ੍ਹਾਂ ਨੇ ਸਾਬਰਮਤੀ ਆਸ਼ਰਮ ਅਹਿਮਦਾਬਾਦ ਨੂੰ ਭੇਂਟ ਕਰ ਦਿੱਤੇ ਹਨ, ਉਹ ਅੱਜ ਵੀ ਉਸ ਆਸ਼ਰਮ ਦੇ ਅਜਾਇਬ ਘਰ ਵਿੱਚ ਮੌਜੂਦ ਹਨ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਮਹਾਤਮਾ ਗਾਂਧੀ ਵੱਲੋਂ 1919 ਵਿੱਚ ਸਥਾਪਿਤ ਨਵਜੀਵਨ ਟਰੱਸਟ

ETV Bharat Logo

Copyright © 2024 Ushodaya Enterprises Pvt. Ltd., All Rights Reserved.