ਧਾਰਵਾੜ (ਕਰਨਾਟਕ) : ਧਾਰਵਾੜ ਤਾਲੁਕ ਦੇ ਬਾਡਾ ਪਿੰਡ ਨੇੜੇ ਸ਼ੁੱਕਰਵਾਰ ਦੇਰ ਰਾਤ ਕਰੀਬ 1 ਵਜੇ ਇਕ ਤੇਜ਼ ਰਫਤਾਰ ਕਰੂਜ਼ਰ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਜਾਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। 6 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਪਤਾ ਲੱਗਾ ਹੈ ਕਿ ਲੋਕ ਮਨਸੂਰਾ ਪਿੰਡ 'ਚ ਇਕ ਸਗਾਈ ਸਮਾਰੋਹ 'ਚ ਹਿੱਸਾ ਲੈ ਕੇ ਕਰੂਜ਼ਰ ਗੱਡੀ 'ਚ ਵਾਪਸ ਆ ਰਹੇ ਸਨ।
ਇਹ ਘਟਨਾ ਧਾਰਵਾੜ ਦੇ ਮਨਸੂਰਾ ਪਿੰਡ ਤੋਂ ਬੇਨਾੱਕਨੀ ਪਿੰਡ ਦੇ ਰਸਤੇ 'ਤੇ ਵਾਪਰੀ। ਮ੍ਰਿਤਕਾਂ ਦੀ ਪਛਾਣ ਅਨਨਿਆ (14), ਹਰੀਸ਼ (13), ਸ਼ਿਲਪਾ (34), ਨੀਲਵਵਾ (60), ਮਧੂਸ਼੍ਰੀ (20), ਮਹੇਸ਼ਵਰਿਆ (11) ਅਤੇ ਸ਼ੰਬੁਲਿੰਗਯਾ (35) ਵਜੋਂ ਹੋਈ ਹੈ। ਜ਼ਖਮੀਆਂ ਨੂੰ ਹੁਬਲੀ ਦੇ ਕਿਮਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਧਾਰਵਾੜ ਦਿਹਾਤੀ ਥਾਣੇ ਦੇ ਘੇਰੇ ਵਿੱਚ ਆਈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇੱਕ ਕਰੂਜ਼ਰ ਗੱਡੀ ਵਿੱਚ 20 ਲੋਕ ਸਫ਼ਰ ਕਰ ਰਹੇ ਸਨ।
ਵਾਹਨ ਚਾਲਕ ਕੰਟਰੋਲ ਗੁਆ ਬੈਠਾ ਅਤੇ ਦਰੱਖਤ ਨਾਲ ਜਾ ਟਕਰਾਇਆ। ਜ਼ਿਲ੍ਹਾ ਪੁਲਿਸ ਮੁਖੀ ਐਸਪੀ ਕ੍ਰਿਸ਼ਨਕਾਂਤਾ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਸਿੱਧੂ ਬਣੇ ਕੈਦੀ ਨੰਬਰ 241383: ਬੈਰਕ ਨੰਬਰ 10 ਬਣੀ ਨਵਾਂ ਟਿਕਾਣਾ, ਰਾਤ ਨਹੀਂ ਖਾਧੀ ਰੋਟੀ