ਨਵੀਂ ਦਿੱਲੀ: 5ਜੀ ਸਪੈਕਟ੍ਰਮ ਲਈ ਨਿਲਾਮੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ ਜਿਸ ਵਿੱਚ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈਲ ਸਣੇ 4 ਕੰਪਨੀਆਂ ਬੋਲੀ ਲਾਉਣਗੀਆਂ। ਇਸ ਦੌਰਾਨ 4.3 ਲੱਖ ਕਰੋੜ ਰੁਪਏ ਦੇ 72 ਗੀਗਾਹਰਟਜ਼ ਸਪੈਕਟ੍ਰਮ ਲਈ ਬੋਲੀਆਂ ਲੱਗਣਗੀਆਂ। ਬੋਲੀ ਪ੍ਰਕਿਰਿਆ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮ 6 ਵਜੇ ਤੱਕ ਚੱਲੇਗੀ। ਦੂਰਸੰਚਾਰ ਵਿਭਾਗ ਦੇ ਸੂਤਰਾਂ ਮੁਤਾਬਕ ਸਪੈਕਟ੍ਰਮ ਲਈ ਆਉਣ ਵਾਲੀ ਬੋਲੀਆਂ ਅਤੇ ਬੋਲੀਕਰਤਾ ਦੀ ਰਣਨੀਤੀ ਉੱਤੇ ਨਿਰਭਰ ਰਹੇਗਾ ਕਿ ਨਿਲਾਮੀ ਪ੍ਰਕਿਰਿਆ ਕਿੰਨੇ ਦਿਨ ਤੱਕ ਚੱਲਦੀ ਹੈ।
ਉਦਯੋਗ ਨੂੰ ਉਮੀਦ ਹੈ ਕਿ ਨਿਲਾਮੀ ਪ੍ਰਕਿਰਿਆ ਦੋ ਦਿਨਾਂ ਤੱਕ ਚੱਲੇਗੀ ਅਤੇ ਸਪੈਕਟ੍ਰਮ ਰਿਜ਼ਰਵ ਕੀਮਤ ਦੇ ਆਸਪਾਸ ਵੇਚੇ ਜਾਣਗੇ। ਸਪੈਕਟ੍ਰਮ ਨਿਲਾਮੀ ਦੇ ਇਸ ਦੌਰ 'ਚ ਮੌਜੂਦਾ ਦੂਰਸੰਚਾਰ ਸੇਵਾ ਪ੍ਰਦਾਤਾ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਤੋਂ ਇਲਾਵਾ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਵੀ 5ਜੀ ਲਈ ਬੋਲੀ ਲਗਾਉਣ ਜਾ ਰਹੀ ਹੈ। ਦੂਰਸੰਚਾਰ ਵਿਭਾਗ ਨੂੰ 5ਜੀ ਸਪੈਕਟਰਮ ਦੀ ਨਿਲਾਮੀ ਤੋਂ 70,000 ਕਰੋੜ ਰੁਪਏ ਤੋਂ 1,00,000 ਕਰੋੜ ਰੁਪਏ ਦੀ ਰੇਂਜ ਵਿੱਚ ਮਾਲੀਆ ਮਿਲਣ ਦੀ ਉਮੀਦ ਹੈ।
ਦੇਸ਼ ਵਿੱਚ 5ਜੀ ਸੇਵਾਵਾਂ ਦੀ ਸ਼ੁਰੂਆਤ ਬਹੁਤ ਤੇਜ਼ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਦਾ ਰਾਹ ਪੱਧਰਾ ਕਰੇਗੀ। 5ਜੀ ਸੇਵਾ ਮੌਜੂਦਾ 4ਜੀ ਸੇਵਾਵਾਂ ਨਾਲੋਂ ਲਗਭਗ 10 ਗੁਣਾ ਤੇਜ਼ ਹੋਵੇਗੀ। ਰਿਲਾਇੰਸ ਜਿਓ ਵੱਲੋਂ ਨਿਲਾਮੀ ਦੌਰਾਨ ਜ਼ਿਆਦਾ ਖ਼ਰਚ ਕੀਤੇ ਜਾਣ ਦੀ ਉਮੀਦ ਹੈ। ਏਅਰਟੈੱਲ ਨੂੰ ਵੀ ਵੋਡਾਫੋਨ ਆਈਡੀਆ ਅਤੇ ਅਡਾਨੀ ਐਂਟਰਪ੍ਰਾਈਜਿਜ਼ ਤੋਂ ਸੀਮਤ ਭਾਗੀਦਾਰੀ ਨਾਲ ਦੌੜ ਦੀ ਅਗਵਾਈ ਕਰਨ ਦੀ ਉਮੀਦ ਹੈ।
ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਨਿਲਾਮੀ ਦੌਰਾਨ ਹਮਲਾਵਰ ਬੋਲੀ ਦੀ ਉਮੀਦ ਘੱਟ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸਪੈਕਟ੍ਰਮ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੈ, ਜਦਕਿ ਸਿਰਫ਼ ਚਾਰ ਬੋਲੀਕਾਰ ਹਨ। ਰਿਲਾਇੰਸ ਜੀਓ ਨੇ ਨਿਲਾਮੀ ਲਈ ਵਿਭਾਗ ਕੋਲ 14,000 ਕਰੋੜ ਰੁਪਏ ਦੀ ਰਕਮ ਜਮ੍ਹਾ ਕਰਵਾਈ ਹੈ, ਜਦਕਿ ਅਡਾਨੀ ਇੰਟਰਪ੍ਰਾਈਜਿਜ਼ ਨੇ ਸਿਰਫ 100 ਕਰੋੜ ਰੁਪਏ ਜਮ੍ਹਾ ਕਰਵਾਏ ਹਨ, ਜਿਸ ਨਾਲ ਕਈ ਫਾਇਦੇ ਹੋਣਗੇ।
5ਜੀ ਨੈੱਟਵਰਕ 4ਜੀ ਨਾਲੋਂ 100 ਗੁਣਾ ਤੇਜ਼ ਹੋਣਗੇ। ਯਾਨੀ ਯੂਜ਼ਰਸ ਨੂੰ ਹਾਈ ਕੁਆਲਿਟੀ ਵੀਡੀਓ, ਅਲਟਰਾ ਹਾਈ ਰੈਜ਼ੋਲਿਊਸ਼ਨ ਵੀਡੀਓ ਕਾਲਿੰਗ ਅਤੇ ਹੋਰ ਕਈ ਫਾਇਦੇ ਮਿਲਣਗੇ। ਇਸ ਨਾਲ ਨਾ ਸਿਰਫ਼ ਇੰਟਰਨੈੱਟ ਦੀ ਧੀਮੀ ਗਤੀ ਤੋਂ ਛੁਟਕਾਰਾ ਮਿਲੇਗਾ, ਸਗੋਂ ਸਾਡੇ ਲਈ ਤਕਨਾਲੋਜੀ ਦੇ ਕਈ ਨਵੇਂ ਆਯਾਮ ਖੁੱਲ੍ਹਣਗੇ। Metaverse ਵਰਗੀ ਨਵੀਂ ਤਕਨੀਕ ਆਮ ਲੋਕਾਂ ਤੱਕ ਪਹੁੰਚਯੋਗ ਹੋਵੇਗੀ। ਹਾਲਾਂਕਿ, 5ਜੀ ਨੈਟਵਰਕ ਨੂੰ ਰੋਲਆਊਟ ਕਰਨ ਅਤੇ ਆਮ ਲੋਕਾਂ ਦੇ ਹੱਥਾਂ ਤੱਕ ਪਹੁੰਚਣ ਵਿੱਚ ਸਮਾਂ ਲੱਗੇਗਾ। ਵੱਡੇ ਸ਼ਹਿਰਾਂ 'ਚ ਇਹ ਤਕਨੀਕ ਜਲਦ ਹੀ ਉਪਲਬਧ ਹੋਵੇਗੀ। ਪਰ ਪਿੰਡਾਂ ਅਤੇ ਕਸਬਿਆਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ।
ਬਿਹਤਰ ਨੈੱਟਵਰਕ ਕਵਰੇਜ: 4ਜੀ ਦੇ ਆਉਣ ਤੋਂ ਬਾਅਦ, ਕਾਲਾਂ ਅਤੇ ਕਨੈਕਟੀਵਿਟੀ ਦੇ ਨਵੇਂ ਮਾਪ ਖੁੱਲ੍ਹਣਗੇ। ਨਾਲ ਹੀ, ਪਿਛਲੀ ਪੀੜ੍ਹੀ ਦੇ ਮੁਕਾਬਲੇ ਕਾਲ ਗੁਣਵੱਤਾ ਵਿੱਚ ਵੀ ਸੁਧਾਰ ਹੋਇਆ ਹੈ। ਸਾਨੂੰ 5G ਨੈੱਟਵਰਕ 'ਤੇ ਵੀ ਬਿਹਤਰ ਕਾਲਿੰਗ ਅਨੁਭਵ ਮਿਲੇਗਾ। ਕਾਲ ਡਰਾਪ ਦੀ ਸਮੱਸਿਆ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਟੈਲੀਕਾਮ ਕੰਪਨੀਆਂ ਨੂੰ ਨੈੱਟਵਰਕ ਰੇਂਜ ਵਧਾਉਣ ਦਾ ਇਕ ਹੋਰ ਵਿਕਲਪ ਮਿਲੇਗਾ।
ਇਹ ਵੀ ਪੜ੍ਹੋ: ਕਾਰਗਿਲ ਵਿਜੇ ਦਿਵਸ: ਰਾਸ਼ਟਰਪਤੀ ਮੁਰਮੂ, ਰੱਖਿਆ ਮੰਤਰੀ ਰਾਜਨਾਥ, ਪੀਐਮ ਮੋਦੀ ਸਣੇ 3 ਫੌਜ ਮੁਖੀਆਂ ਨੇ ਦਿੱਤੀ ਸ਼ਰਧਾਂਜਲੀ