ETV Bharat / bharat

ਸਿੱਧੀ ਬੱਸ ਹਾਦਸੇ 'ਚ 54 ਦੀ ਮੌਤ: ਬਚਾਅ ਕਾਰਜ ਸਮਾਪਤ, ਤਿੰਨ ਹੋਰ ਲਾਸ਼ਾਂ ਬਰਾਮਦ - ਕਾਰਜ ਵਿੱਚ ਤਿੰਨ

ਬਸੰਤ ਪੰਚਮੀ 'ਤੇ ਸਿੱਧੀ ਵਿਖੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਹੁਣ ਤੱਕ 54 ਜਾਨਾਂ ਜਾ ਚੁੱਕੀਆਂ ਹਨ। ਬਚਾਅ ਕਾਰਜ ਖ਼ਤਮ ਹੋ ਚੁੱਕਾ ਹੈ। ਸ਼ੁੱਕਰਵਾਰ ਨੂੰ ਘਟਨਾ ਦੇ ਚੌਥੇ ਦਿਨ, ਬਚਾਅ ਕਾਰਜ ਵਿੱਚ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 54 ਹੋ ਚੁੱਕੀ ਹੈ। ਨਹਿਰ ਵਿੱਚ ਲਾਪਤਾ ਹੋਏ ਤਿੰਨ ਹੋਰ ਲੋਕਾਂ ਨੂੰ ਐਸ.ਡੀ.ਆਰ.ਐਫ.-ਐਨ.ਡੀ.ਆਰ.ਐਫ. ਅਤੇ ਹੋਮਗਾਰਡ ਦੇ ਕਰਮਚਾਰੀਆਂ ਵਲੋਂ ਲੱਭ ਲਿਆ ਗਿਆ ਹੈ।

ਤਸਵੀਰ
ਤਸਵੀਰ
author img

By

Published : Feb 19, 2021, 4:23 PM IST

ਸਿੱਧੀ: ਬਸੰਤ ਪੰਚਮੀ 'ਤੇ ਸਿੱਧੀ ਵਿਖੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਹੁਣ ਤੱਕ 54 ਜਾਨਾਂ ਜਾ ਚੁੱਕੀਆਂ ਹਨ। ਬਚਾਅ ਕਾਰਜ ਖ਼ਤਮ ਹੋ ਚੁੱਕਾ ਹੈ। ਸ਼ੁੱਕਰਵਾਰ ਨੂੰ ਘਟਨਾ ਦੇ ਚੌਥੇ ਦਿਨ, ਬਚਾਅ ਕਾਰਜ ਵਿੱਚ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 54 ਹੋ ਚੁੱਕੀ ਹੈ। ਨਹਿਰ ਵਿੱਚ ਲਾਪਤਾ ਹੋਏ ਤਿੰਨ ਹੋਰ ਲੋਕਾਂ ਨੂੰ ਐਸ.ਡੀ.ਆਰ.ਐਫ.-ਐਨ.ਡੀ.ਆਰ.ਐਫ. ਅਤੇ ਹੋਮਗਾਰਡ ਦੇ ਕਰਮਚਾਰੀਆਂ ਵਲੋਂ ਲੱਭ ਲਿਆ ਗਿਆ ਹੈ।

ਅੱਜ ਤਿੰਨੋਂ ਲਾਸ਼ਾਂ ਬਰਾਮਦ ਹੋਈਆਂ

ਸ਼ੁੱਕਰਵਾਰ ਸਵੇਰੇ ਸ਼ੂਰੂ ਹੋਏ ਰਾਹਤ ਕਾਰਜ ਮੌਕੇ ਟੀਕਰ ਨਹਿਰ 'ਚ ਸੁਰੰਗ ਤੋਂ 500 ਮੀਟਰ ਦੀ ਦੂਰੀ ਤੇ ਸੈਨਾ ਨੂੰ ਇੱਕ ਲਾਸ਼ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੀ ਦੇ ਨੂਤਨ ਕਲੋਨੀ ਦੇ ਰਮੇਸ਼ ਵਿਸ਼ਵਕਰਮਾ ਦੀ ਲਾਸ਼ ਬਰਾਮਦ ਹੋਈ ਹੈ।

ਸਿੱਧੀ ਬਸ ਹਾਦਸੇ 'ਚ ਹੁਣ ਵੀ ਲਾਪਤਾ ਨੇ ਯਾਤਰੀ

ਸਿੱਧੀ ਜਿਲ੍ਹੇ ਦੇ ਰਾਮਪੁਰ ਨੈਤਿਕ ਥਾਣਾ ਦੇ ਅਧੀਨ ਪੈਂਦੀ ਪਾਟਨ ਨਹਿਰ 'ਚ ਬੀਤੇ ਦੋ ਦਿਨ ਪਹਿਲਾਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਬੱਸ ਨਹਿਰ ਵਿੱਚ ਜਾ ਡਿੱਗੀ , ਜਿਸ 'ਚ 54 ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ, ਜਿਸ ਤੋਂ ਬਾਅਦ ਹਾਦਸੇ 'ਚ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਵਲੋਂ ਰੈਸਕਿਓ ਅਪ੍ਰੇਸ਼ਨ ਸ਼ੁਰੂ ਕੀਤਾ ਗਿਆ, ਜਿਸ 'ਚ ਮੰਗਲਵਾਰ ਨੂੰ 47 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਬੁੱਧਵਾਰ ਨੂੰ ਟੀਮ ਵੱਲੋਂ ਨਹਿਰ ਵਿਚੋਂ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜਦਕਿ ਵੀਰਵਾਰ ਨੂੰ ਪ੍ਰਸ਼ਾਸਨ ਵੱਲੋਂ ਸਾਰਾ ਦਿਨ ਰੈਸਕਿਓ ਅਪ੍ਰੇਸ਼ਨ ਚਲਾਇਆ ਗਿਆ ਪਰ ਕੋਈ ਸਫ਼ਲਤਾ ਹਾਸਲ ਨਹੀਂ ਲੱਗੀ ਤਾਂ ਹਾਦਸੇ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਸ਼ੁਰੂ ਕੀਤੇ ਰੈਸਕਿਓ ਅਪ੍ਰੇਸ਼ਨ 'ਚ ਤਿੰਨ ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਿਸ ਤੋਂ ਬਾਅਦ ਅਪ੍ਰੇਸ਼ਨ ਖ਼ਤਮ ਕਰ ਦਿੱਤਾ ਗਿਆ।

ਹਾਦਸਾ ਕਿਵੇਂ ਹੋਇਆ ?

ਨਹਿਰ 'ਚ ਹਾਦਸਾਗ੍ਰਸਤ ਬੱਸ ਜਬਲਨਾਥ ਟ੍ਰੈਵਲਜ਼ ਦੀ ਸੀ, ਜੋ ਛੂਹਿਆ ਘਾਟੀ ਦੇ ਰਸਤੇ ਤੋਂ ਸਤਨਾ ਜਾ ਰਹੀ ਸੀ। ਰਸਤਾ ਖੁੱਲ੍ਹਾ ਨਾ ਹੋਣ ਕਾਰਨ ਬੱਸ ਹਾਦਸੇ ਦਾ ਸ਼ਿਕਾਰ ਹੋਈ ਮੰਨੀ ਜਾਂਦੀ ਹੈ। ਬੱਸ ਆਪਣੇ ਨਿਰਧਾਰਿਤ ਰਸਤੇ ਕੌਮੀ ਮਾਰਗ 39 'ਤੇ ਸਿੱਧੀ ਤੋਂ ਸਤਨਾ ਜਾ ਰਹੀ ਸੀ, ਪਰ ਵਾਦੀ ਦੇ ਰਸਤੇ 'ਤੇ ਖ਼ਰਾਬ ਸੜਕ ਅਤੇ ਟੋਇਆ ਕਾਰਨ ਜ਼ਾਮ ਲੱਗਿਆ ਹੋਇਆ ਸੀ।ਜਿਸ ਕਾਰਨ ਡਰਾਇਵਰ ਬੱਸ ਨੂੰ ਨਹਿਰ ਨਾਲ ਲੱਗਦੇ ਰਸਤੇ ਤੋਂ ਲਿਜ਼ਾ ਰਿਹਾ ਸੀ ਤਾਂ ਸੰਤੁਲਨ ਵਿਗੜਨ ਕਾਰਨ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 32 ਸਵਾਰੀਆਂ ਦੀ ਸਮਰੱਥਾ ਸੀ, ਜਦਕਿ ਉਸ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ 58 ਯਾਤਰੀ ਬਿਠਾ ਕੇ ਲਿਜਾਏ ਜਾ ਰਹੇ ਸੀ। ਇਹ ਹਾਦਸਾ ਬੱਸ ਦਾ ਰੂਟ ਬਦਲਣ ਅਤੇ ਤੰਗ ਰਸਤੇ ਤੋਂ ਬੱਸ ਲਿਜਾਉਣ ਕਾਰਨ ਵਾਪਰਿਆ ਹੈ, ਜਿਸ 'ਚ ਮਾਮਲੇ ਦੇ ਜਾਂਚ ਆਦੇਸ਼ ਦੇ ਦਿੱਤੇ ਗਏ ਹਨ। ਰੇਲਵੇ, ਐਨ.ਟੀ.ਪੀ.ਸੀ ਅਤੇ ਏ.ਐਨ.ਐਮ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਕਾਰਨ ਬੱਸ 'ਚ ਸਵਾਰੀਆਂ ਦੀ ਗਿਣਤੀ ਵਧੇਰੇ ਸੀ।

ਇਹ ਵੀ ਪੜੋ: ਦਿੱਲੀ ਧਰਨੇ ਤੋਂ ਪਰਤੇ ਪਿੰਡ ਦੌਣ ਕਲਾਂ ਦੇ ਕਿਸਾਨ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.