ਨਵੀਂ ਦਿੱਲੀ: 48 ਸਾਲ ਪਹਿਲਾਂ 22 ਜੂਨ 1975 ਨੂੰਦੇਸ਼ ਵਿੱਚ ਅੱਜ ਦੇ ਹੀ ਦਿਨ ਐਮਰਜੈਂਸੀ ਲਗਾਈ ਸੀ ।ਮੀਡੀਆ 'ਤੇ ਸੈਂਸਰਸ਼ਿਪ ਲੱਗੀਅਤੇ ਵਿਰੋਧੀਆਂ 'ਤੇ ਕਾਰਵਾਈ ਹੋਈ। ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਐਮਰਜੈਂਸੀਦੇ ਸਮੇਂ ਨਾਗਰਿਕਾਂ ਦੇ ਮੌਲਿਕ ਅਧਿਕਾਰ ਖਤਮ ਹੋ ਗਏ, ਪ੍ਰੈੱਸ 'ਤੇ ਰੋਕ ਲਗਾ ਦਿੱਤੀ ਗਈ ਅਤੇ ਕੇਂਦਰ-ਰਾਜ ਨਾਲ ਸੰਬੰਧ ਪ੍ਰਭਾਵਿਤ ਹੋਏ। ਜੈ ਪ੍ਰਕਾਸ਼ ਨਰਾਇਣ,ਅਟਲ ਬਿਹਾਰੀ ਵਾਜਪੇਈ, ਲਾਲਕ੍ਰਿਸ਼ਨ ਆਡਵਾਨੀ, ਲਾਲੂ ਯਾਦਵ, ਮਲਯਮ ਸਿੰਘ ਯਾਦਵ, ਨੀਤਿਸ਼ ਕੁਮਾਰ, ਰਾਮ ਵਿਲਾਸ ਪਾਸਵਾਨ, ਸ਼ਰਦ ਯਾਦਵ ਆਦਿ ਕਈ ਲੀਡਰਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਸੀ। ਇੰਨ੍ਹਾਂ ਲੀਡਰਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਹਲਾਂਕਿ 21 ਮਹੀਨੇ ਬਾਅਦ ਐਮਰਜੈਂਸੀ ਨੂੰ ਹਟਾਇਆ ਲਿਆ ਗਿਆ ਸੀ ਅਤੇ ਚੋਣਾਂ ਹੋਣ 'ਤੇ ਇੰਦਰਾ ਗਾਂਧੀ ਨੂੰ ਸੱਤਾ ਖੋਣੀ ਪਈ ਸੀ। ਐਮਰਜੈਂਸੀ ਦੇ 48 ਸਾਲ ਬਾਅਦ ਅੱਜ ਦੀ ਰਾਜਨੀਤੀ ਦੇ ਹਵਾਲੇ ਨਾਲ ਗੱਲ ਕਰੋ ਤਾਂ ਕਈ ਨੇਤਾਵਾਂ ਦੀ ਵਿਚਾਰ ਅਤੇ ਸੋਚ ਵਿੱਚ ਸੁਧਾਰ ਆਇਆ ਹੈ। ਇੱਕ ਸਮੇਂ ਕਾਂਗਰਸ ਦੇ ਧੂਰਵਿਰੋਧੀ ਕਹੇ ਜਾਣ ਵਾਲੇ ਨੇਤਾ 2024 ਦੀਆਂ ਲੋਕ ਸਭਾ ਚੋਣਾਂ ਲਈ ਇੱਕਜੁਟ ਹੋ ਰਹੇ ਹਨ।
ਨੀਤਿਸ਼ ਕੁਮਾਰ : ਜੇਡੀਯੂ ਨੇਤਾ ਅਤੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਵਿਰੋਧੀ ਦਲ ਭਾਜਪਾ ਦੇ ਖਿਲਾਫ ਇੱਕਜੁਟ ਹਨ। ਇਹ ਉਹ ਨੀਤਿਸ਼ ਕੁਮਾਰ ਹਨ ਜਿੰਨ੍ਹਾਂ ਨੇ ਐਮਰਜੈਂਸੀ ਦੌਰਾਨ 22 ਮਹੀਨੇ ਜੇਲ੍ਹ ਵਿੱਚ ਬਿਤਾਏ। ਪਟਨਾ ਦੀ ਬੈਠਕ ਬਾਅਦ ਨੀਤਿਸ਼ ਨੇ ਕਿਹਾ ਕਿ ਵਿਰੋਧੀ ਏਕਤਾ ਦੀ ਦਿਸ਼ਾ ਵਿੱਚ ਇਹ ਕਦਮ ਹੈ। 2024 ਤੱਕ ਹੋਰਪਾਰਟੀਆਂ ਵੀ ਸ਼ਾਮਲ ਹਨ।
ਬੀਜੇਪੀ ਦੇ ਵਿਰੁੱਧ: ਲਾਲੂ ਨੇ ਕਈ ਮਹੀਨੇ ਜੇਲ੍ਹ ਵਿੱਚ ਬਿਤਾਏ ਸਨ, ਪਰ ਅੱਜ ਉਹ ਵੀ ਵਿਰੋਧੀ ਇੱਕਜੁਟਤਾ ਦੀ ਗੱਲ ਕਰ ਰਹੇ ਹਨ। ਪਟਨਾ ਮੀਟਿੰਗ ਵਿੱਚ ਆਰਜੇਡੀ ਨੇਤਾ ਲਾਲੂ ਯਾਦਵ ਸ਼ਾਮਲ ਹੋਏ। ਲਾਲੂ ਨੇ ਕਿਹਾ ਕਿ 'ਬੜੀ ਪਾਰਟੀਆਂ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ। ਪਟਨਾ ਬੈਠਕ 'ਚ ਅਖਿਲੇਸ਼ ਯਾਦਵ ਨੇ ਵੀ ਸ਼ਿਰਕਤ ਕੀਤੀ। ਪਰ ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਵੀ ਵਿਰੋਧੀਇਕਜੁਟਤਾ ਦੇ ਮਿਸ਼ਨ ਵਿਚ ਕਾਂਗਰਸ ਦੇ ਨਾਲ ਦਿਖਾਈ ਦੇ ਰਹੇ ਹਨ। ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਅਖਿਲੇਸ਼ ਯਾਦਵ ਨੇ ਕਿਹਾ ਕਿ 'ਅਸੀਂ ਸਾਂਝੇ ਉਮੀਦਵਾਰ ਦੀ ਵਿਵਸਥਾ ਲਈ ਤਿਆਰ ਹਨ। ਕਾਂਗਰਸ ਵਿਰੋਧੀ ਨਹੀਂ ਹਾਂ ਲੜਾਈ ਹੁਣ ਬੀਜੇਪੀ ਦੇ ਵਿਰੁੱਧ ਹੈ।'
ਨੱਡਾ ਨੇ ਕਸਾ ਤੰਜ : ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਹੀ ਪਟਨਾ 'ਤੇ ਵਿਰੋਧੀਆਂਦੀ ਬੈਠਕ 'ਤੇ ਤੰਜ ਕਸਦੇ ਹੋਏ ਕਿਹਾ ਕਿ 'ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਨੇ ਲਾਲੂ ਯਾਦੂ ਅਤੇ ਨੀਤਿਸ਼ ਕੁਮਾਰ ਨੂੰ ਜੇਲ੍ਹ ਵਿਚ ਪਾ ਦਿੱਤਾ ਸੀ, ਪਰ ਅੱਜ ਉਹ ਪਟਨਾ ਵਿੱਚ ਰਾਹੁਲ ਗਾਂਧੀ ਦਾ ਸਵਾਗਤ ਕਰ ਰਹੇ ਹਨ। ਮੈਂ ਹੈਰਾਨ ਹਾਂ ਕਿ ਰਾਜਨੀਤੀ ਵਿੱਚ ਕੀ ਹੋ ਗਿਆ ਹੈ।'