ਨਵੀਂ ਦਿੱਲੀ: ਦੇਸ਼ਭਰ ਵਿੱਚ ਕੋਰੋਨਾ ਦੇ 403 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਤੱਕ ਕੁੱਲ ਕੋਰੋਨਾ ਮਾਮਲੇ 44,989,744 ਹੋ ਚੁੱਕੇ ਹਨ। 403 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਦੇ ਕੁੱਲ ਐਕਟਿਵ ਮਾਮਲੇ 4,972 ਹੋ ਗਏ ਹਨ। ਉੱਥੇ ਹੀ ਬੀਤੇ ਦਿਨ ਕੋਰੋਨਾ ਨਾਲ 2 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਹੁਣ ਤੱਕ ਕੁੱਲ ਮੌਤਾਂ ਦਾ ਅੰਕੜਾ 5,31, 864 ਹੋ ਚੁੱਕਾ ਹੈ। ਪਿਛਲੇ 24 ਘੰਟਿਆਂ ਵਿੱਚ 685 ਲੋਕ ਕੋਰੋਨਾ ਨੂੰ ਮਾਤ ਦੇ ਪਾਏ ਜਿਸ ਨਾਲ ਹੁਣ ਤੱਕ ਕੁੱਲ 4,44, 52, 908 ਰਿਕਵਰੀਆਂ ਦਰਜ ਹੋਈਆਂ।
ਕੋਰੋਨਾਵਾਇਰਸ ਦਾ ਰਿਕਰਵਰੀ ਰੇਟ: ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆ ਵਿੱਚ, ਐਤਵਾਰ ਨੂੰ ਕੋਰੋਨਾਵਾਇਰਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਰਿਕਰਵਰੀ ਰੇਟ ਦੇਸ਼ 'ਚ 98.81 ਫ਼ੀਸਦੀ ਦਰਜ ਹੋਇਆ ਹੈ। ਕੋਰੋਨਾਵਾਇਰਸ ਦੀ ਰੋਜ਼ਾਨਾ ਲਾਗ ਦਰ 0.32 ਫੀਸਦੀ ਅਤੇ ਹਫ਼ਤਾਵਾਰੀ ਕੋਰੋਨਾ ਲਾਗ ਦਰ 0.61 ਫੀਸਦੀ ਹੈ। ਮੰਤਰਾਲੇ ਦੀ ਵੈਬਸਾਈਟ ਅਨੁਸਾਰ, ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 220.66 ਕਰੋੜ ਲੋਕਾਂ ਨੂੰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਦਕਿ ਪਿਛਲੇ 24 ਘੰਟਿਆਂ ਵਿੱਚ 1,473 ਲੋਕਾਂ ਨੇ ਕੋਵਿਡ-19 ਦੀ ਡੋਜ਼ ਲਈ।
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ: ਪਿਛਲੇ 24 ਘੰਟਿਆਂ ਅੰਦਰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਹਿਜ਼ 5 ਨਵੇਂ ਮਾਮਲੇ ਦਰਜ ਹੋਏ। ਪੰਜਾਬ ਵਿੱਚ ਕੋਰੋਨਾ ਪਾਜ਼ੀਟੀਵਿਟੀ ਦਰ 0.12 ਫੀਸਦੀ ਦਰਜ ਹੋਈ ਹੈ। ਉੱਥੇ ਹੀ, 1 ਮਰੀਜ ਆਕਸੀਜਨ ਸਪੋਰਟ 'ਤੇ ਹਨ, ਜਦਕਿ ਲੈਵਲ-3 ਉੱਤੇ ਇਕ ਮਰੀਜ਼ ਹਸਪਤਾਲ ਭਰਤੀ ਹੈ। ਇਕ ਕੋਰੋਨਾ ਪੀੜਤ ਹਸਪਤਾਲ ਵਿੱਚ ਆਈਸੀਯੂ ਵਿੱਚ ਭਰਤੀ ਹੈ। ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਦੇ ਕੁੱਲ 63 ਐਕਟਿਵ ਮਾਮਲੇ ਦਰਜ ਹੋਏ ਹਨ।
ਹਸਪਤਾਲ ਚੋਂ ਛੁੱਟੀ ਲੈਣ ਵਾਲੇ ਲੋਕ: ਐਤਵਾਰ ਨੂੰ ਕੋਰੋਨਾ ਨੂੰ ਮਾਤ ਦੇ ਕੇ ਕੁੱਲ 5 ਮਰੀਜ਼ ਹਸਪਤਾਲ ਚੋਂ ਘਰ ਵਾਪਸ ਪਰਤੇ ਹਨ। ਕੋਰੋਨਾ ਜਾਂਚ ਲਈ 4, 540 ਮਰੀਜਾਂ ਦੇ ਸੈਂਪਲ ਇੱਕਠੇ ਕੀਤੇ ਗਏ ਸਨ, ਜਿਨ੍ਹਾਂ ਚੋ 4, 205 ਟੈਸਟਾਂ ਦੀ ਜਾਂਚ ਕੀਤੀ ਗਈ।
- World Digestive Health Day: ਚੰਗੀ ਪਾਚਨ ਕਿਰਿਆ ਲਈ ਭੋਜਣ ਖਾਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- Ice cream Side Effects: ਗਰਮੀਆਂ ਦੇ ਮੌਸਮ 'ਚ ਆਈਸਕ੍ਰੀਮ ਖਾਣ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ
- ਆਪਣੇ ਨੱਕ 'ਤੇ ਜੰਮੇ ਵ੍ਹਾਈਟਹੈੱਡਸ ਤੋਂ ਹੋ ਪਰੇਸ਼ਾਨ, ਤਾਂ ਇੱਥੇ ਦਿੱਤੇ ਘਰੇਲੂ ਨੁਸਖ਼ੇ ਅਪਣਾ ਕੇ ਪਾਓ ਇਸ ਤੋਂ ਛੁਟਕਾਰਾਂ
1 ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਪੰਜਾਬ 'ਚ ਕੋਰੋਨਾਵਾਇਰਸ ਕੇਸ: ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਐਤਵਾਰ 28 ਮਈ, 2023 ਦੇ ਕੋਵਿਡ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 7, 93, 568 ਹੋ ਗਈ ਹੈ। ਇਸ ਤੋਂ ਇਲਾਵਾ, ਕੋਰੋਨਾਵਾਇਰਸ ਦੇ ਕੁੱਲ 63 ਐਕਟਿਵ ਮਾਮਲੇ ਦਰਜ ਹਨ। ਹੁਣ ਤੱਕ ਕੋਰੋਨਾ ਵਾਇਰਸ ਨਾਲ ਕੁੱਲ 20,566 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 7, 72, 939 ਲੋਕ ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਚੋਂ ਛੁੱਟੀ ਲੈ ਕੇ ਘਰ ਵਾਪਸ ਪਰਤੇ ਹਨ।