ETV Bharat / bharat

G20 Summit : ਜੀ20 ਸਿਖਰ ਸੰਮੇਲਨ ਕਰਕੇ ਕਾਰੋਬਾਰੀਆਂ ਨੂੰ ਹੋਇਆ 400 ਕਰੋੜ ਦਾ ਨੁਕਸਾਨ, ਮਨਸੂਬੇ ਰਹਿ ਗਏ ਅਧੂਰੇ - ਜੀ20 ਸਿਖਰ ਸੰਮੇਲਨ ਦੀ ਮੇਜ਼ਬਾਨੀ

G20 Summit Effects Delhi Economy : ਜੀ20 ਸਿਖਰ ਸੰਮੇਲਨ ਦੀ ਮੇਜ਼ਬਾਨੀ ਇਸ ਵਾਰ ਭਾਰਤ ਵਲੋਂ ਕੀਤੀ ਗਈ। ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹੋਈਆਂ। ਇਸ ਦੇ ਚੱਲਦੇ ਪੂਰੀ ਦਿੱਲੀ ਨੂੰ ਤਿੰਨ ਤੋਂ ਚਾਰ ਦਿਨਾਂ (ਸ਼ੁਕਰਵਾਰ ਤੋਂ ਐਤਵਾਰ) ਤੱਕ ਲਈ ਬੰਦ ਰੱਖਿਆ ਗਿਆ। ਇਸ ਦਾ ਖਾਮਿਆਜ਼ਾ ਉੱਥੋ ਦੇ ਦੁਕਾਨਦਾਰਾਂ ਨੂੰ ਭੁਗਤਣਾ ਪਿਆ ਹੈ। ਉਨ੍ਹਾਂ ਨੂੰ ਕਰੀਬ 400 ਕਰੋੜ ਦਾ ਨੁਕਸਾਨ ਹੋਇਆ ਹੈ।

G20 Summit
G20 Summit
author img

By ETV Bharat Punjabi Team

Published : Sep 11, 2023, 1:21 PM IST

ਨਵੀਂ ਦਿੱਲੀ: G20 ਸਿਖਰ ਸੰਮੇਲਨ, ਭਾਵੇਂ ਕਿ ਭਾਰਤ ਲਈ ਇਕ ਸ਼ਾਨਦਾਰ ਸਫ਼ਲਤਾ ਰਹੀ ਹੋਵੇ, ਪਰ ਇਸ ਦਾ ਖਾਮਿਆਜਾ ਦੁਕਾਨਾਂ ਅਤੇ ਰੇਸਤਰਾਂ ਵਾਲਿਆਂ ਨੂੰ ਭੁਗਤਣਾ ਪਿਆ ਹੈ। ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਇਕੋਨਾਮਿਕ ਟਾਈਮਜ਼ ਵਿੱਚ ਛਪੀ ਇਕ ਰਿਪੋਰਟ ਮੁਤਾਬਕ, ਲਗਭਗ 400 ਕਰੋੜ ਰੁਪਏ ਦਾ ਅਨੁਮਾਨਿਤ ਨੁਕਸਾਨ ਹੋਇਆ ਹੈ ਅਤੇ ਕਰੀਬ 9000 ਡਿਲੀਵਰੀ ਕਰਮਚਾਰੀ ਪ੍ਰਭਾਵਿਤ ਹੋਇਆ ਹੈ, ਕਿਉਂਕਿ ਜੀ20 ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੇ ਮੱਦੇਨਜ਼ਰ ਨਵੀਂ ਦਿੱਲੀ ਖੇਤਰ ਵਿੱਚ ਬਜ਼ਾਰ ਅਤੇ ਮਾਲ ਤਿੰਨ ਦਿਨ ਬੰਦ ਰਹੇ ਹਨ।

ਲੋਕ ਘਰਾਂ ਅੰਦਰ ਰਹੇ, ਆਵਾਜਾਈ ਪ੍ਰਭਾਵਿਤ : ਪ੍ਰਭਾਵਿਤ ਵੈਂਡਰਜ਼ ਵਿੱਚ ਨਾ ਸਿਰਫ਼ ਦਿੱਲੀ ਦੇ ਪ੍ਰਗਤੀ ਮੈਦਾਨ ਦੀਆਂ ਆਲੇ-ਦੁਆਲੇ ਦੀਆਂ ਦੁਕਾਨਾਦਾਰ ਰਹੇ, ਬਲਕਿ ਨਿਯੰਤਰਿਤ ਖੇਤਰ ਦੇ ਬਾਹਰ ਵੀ ਕਈ ਦੁਕਾਨਾਂ ਦੀ ਵਿਕਰੀ ਅੱਧੀ ਰਹਿ ਗਈ, ਕਿਉਂਕਿ ਆਵਾਜਾਈ ਰੋਕੀ ਹੋਣ ਕਰਕੇ ਲੋਕਾਂ ਨੂੰ (G20 Summit Effects Markets) ਘਰਾਂ ਅੰਦਰ ਰਹਿਣ ਲਈ ਹੀ ਮਜ਼ਬੂਰ ਹੋਣਾ ਪਿਆ। ਨਵੀਂ ਦਿੱਲੀ ਟ੍ਰੇ਼ਡਜ਼ ਐਸੋਸੀਏਸ਼ਨ (NDTA) ਦੇ ਪ੍ਰਧਾਨ ਅਤੁਲ ਭਾਰਗਵ ਨੇ ਕਿਹਾ ਕਿ, ਨਵੀਂ ਦਿੱਲੀ ਦੇ ਵਪਾਰੀਆਂ ਨੂੰ ਬੰਦ ਦੇ ਇਨ੍ਹਾਂ ਤਿੰਨ ਦਿਨਾਂ ਵਿੱਚ ਕਰੀਬ ਰੁ. 300-400 ਕਰੋੜ ਦਾ ਨੁਕਸਾਨ ਹੋਇਆ ਹੈ।'

ਉਨ੍ਹਾਂ ਕਿਹਾ, 'ਅਸੀਂ ਇਸ ਪ੍ਰੋਗਰਾਮ ਦੀ ਉਡੀਕ ਕਰ ਰਹੇ ਸੀ, ਪਰ ਸੁਰੱਖਿਆ ਪ੍ਰਮੁੱਖ ਮੁੱਦਾ ਹੈ, ਇਸ ਲਈ ਸਾਡਾ ਇਹ ਮੰਨਣਾ ਹੈ ਕਿ ਮਹਿਮਾਨਾਂ ਨੂੰ ਦੇਸ਼ ਪ੍ਰਤੀ ਚੰਗਾ ਅਕਸ ਲੈ ਕੇ ਵਾਪਸ ਜਾਣਾ ਚਾਹੀਦਾ ਹੈ।'

ਕਮਰਸ਼ੀਅਲ ਅਤੇ ਆਰਥਿਕ ਸੰਸਥਾਨ ਰਹੇ ਬੰਦ : ਦੱਸ ਦਈਏ ਕਿ ਜੀ20 ਸਿਖਰ ਸੰਮੇਲਨ ਲਈ ਨਵੀਂ ਦਿੱਲੀ ਜ਼ਿਲ੍ਹੇ ਦੇ ਸਾਰੇ ਕਮਰਸ਼ੀਅਲ ਅਤੇ ਆਰਥਿਕ ਸੰਸਥਾਨ 8 ਤੋਂ 10 ਸਤੰਬਰ ਤੱਕ ਬੰਦ ਰਹੇ। ਇਕੋਨਾਮਿਕ ਟਾਈਮਜ਼ ਨੇ ਅਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਦਿੱਲੀ ਵਿੱਚ ਭੋਜਨ ਅਤੇ ਡਿਲੀਵਰੀ ਗਿਣਤੀ ਦੋਨੋਂ ਵਿੱਚ ਘੱਟੋ-ਘੱਟ 50 ਫੀਸਦੀ ਗਿਰਾਵਟ ਆਈ ਹੈ, ਅਤੇ ਐਨਸੀਆਰ ਵਿੱਚ ਵਿਕਰੀ 'ਚ 20 ਫੀਸਦੀ ਗਿਰਾਵਟ ਦਰਜ ਹੋਈ। ਇਹ ਸਪੱਸ਼ਟ ਹੈ ਕਿ ਇਸ ਪੈਮਾਨੇ ਦੇ ਪ੍ਰੋਗਰਾਮ ਦੀ ਮੇਜ਼ਬਾਨੀ ਕਾਰਣ ਵਿਕਰੀ ਪ੍ਰਭਾਵਿਤ ਹੋਈ ਹੈ।

ਇੰਨ੍ਹਾਂ ਬਜ਼ਾਰਾਂ ਨੂੰ ਹੋਇਆ ਨੁਕਸਾਨ: ਉੱਥੇ ਹੀ, ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਿਕਰੀ ਨਾ ਸਿਰਫ਼ ਦਿੱਲੀ ਅੰਦਰ ਪ੍ਰਭਾਵਿਤ ਹੋਈ ਹੈ, ਬਲਕਿ ਗੁਰੂਗ੍ਰਾਮ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ, ਕਿਉਂਕਿ ਵਾਹਨ ਠੱਪ ਸੀ ਜਿਸ ਦੇ ਚੱਲਦੇ ਸਾਮਾਨ ਦਿੱਲੀ ਤੋਂ ਗੁਰੂਗ੍ਰਾਮ ਨਹੀਂ (Worth Crores Rupee Loss With G20 Summit) ਜਾ ਸਕਿਆ। ਇਸ ਤੋਂ ਇਲਾਵਾ ਦਿੱਲੀ ਦੇ ਟਾਪ ਮਾਰਕੀਟ ਵਿੱਚ ਸ਼ਾਮਲ ਖਾਨ ਮਾਰਕੀਟ, ਕਨਾਟ ਪਲੇਸ ਅਤੇ ਜਨਪਥ ਵਰਗੀਆਂ ਮਾਰਕੀਟਾਂ ਨੂੰ ਇਸ ਬੰਦ ਦੀ ਮਾਰ ਝਲਣੀ ਪਈ ਹੈ। ਇਹ ਮਾਰਕੀਟ ਖ਼ਰੀਦਦਾਰੀ ਅਤੇ ਭੋਜਨ ਲਈ ਖਿੱਚ ਦਾ ਕੇਂਦਰ ਹਨ। ਇੱਥੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਸੈਲਾਨੀ ਪਹੁੰਚਦੇ ਹਨ। ਇਨ੍ਹਾਂ ਮਾਰਕੀਟਾਂ ਅੰਦਰ ਦੁਕਾਨਦਾਰਾਂ ਦੀ ਕਮਾਈ ਦਾ ਚੰਗਾ ਮੌਕਾ ਸੀ, ਜਿਸ ਤੋਂ ਇਹ ਦੁਕਾਨਦਾਰ ਵਾਂਝੇ ਰਹਿ ਗਏ। ਅਧਿਕਾਰੀਆਂ ਨੇ ਕਿਹਾ ਕਿ ਇਸ ਦਾ ਅਸਰ ਪੂਰੀ ਰਾਜਧਾਨੀ ਵਿੱਚ ਮਹਿਸੂਸ ਕੀਤਾ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.