ਓਡੀਸ਼ਾ: ਕੇਂਦਰਪਾੜਾ ਦੇ ਬਲੀਆ ਬਾਜ਼ਾਰ 'ਚ ਬੁੱਧਵਾਰ ਨੂੰ ਭਗਵਾਨ ਕਾਰਤੀਕੇਸ਼ਵਰ ਦੇ ਵਿਸਰਜਨ ਸਮਾਰੋਹ ਦੌਰਾਨ ਪਟਾਕਿਆਂ ਕਾਰਨ ਨਾਲ ਘੱਟੋ-ਘੱਟ 40 ਲੋਕ ਝੁਲਸ ਗਏ। ਪੁਲਿਸ ਨੇ ਦੱਸਿਆ ਕਿ ਇੱਥੋਂ ਕਰੀਬ 80 ਕਿਲੋਮੀਟਰ ਦੂਰ ਬਲੀਆ ਬਾਜ਼ਾਰ 'ਚ ਵਿਸਰਜਨ ਸਥਾਨ 'ਤੇ ਵੱਖ-ਵੱਖ ਪੂਜਾ ਪੰਡਾਲਾਂ 'ਚ ਪਟਾਕੇ (Odisha firecrackers blast News) ਚਲਾਉਣ ਦਾ ਮੁਕਾਬਲਾ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਚੰਗਿਆੜੀ ਪਟਾਕਿਆਂ ਦੇ ਢੇਰ 'ਤੇ ਡਿੱਗ ਗਈ ਜਿਸ ਨਾਲ ਧਮਾਕਾ ਹੋ ਗਿਆ ਅਤੇ ਲੋਕ ਜ਼ਖਮੀ ਹੋ ਗਏ। ਕਈ ਮਰੀਜ਼ਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ ਗੰਭੀਰ ਮਰੀਜ਼ਾਂ ਨੂੰ ਕਟਕ ਦੇ ਐਸਸੀਬੀ ਮੈਡੀਕਲ ਕਾਲਜ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਝੁਲਸ ਗਏ ਜ਼ਿਆਦਾਤਰ ਮਰੀਜ਼ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਦਾਖ਼ਲ ਹਨ। ਗੰਭੀਰ ਜ਼ਖ਼ਮੀਆਂ ਨੂੰ ਕਟਕ ਦੇ ਐਸਸੀਬੀ ਮੈਡੀਕਲ ਕਾਲਜ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਅੱਗ ਨਾਲ ਝੁਲਸ ਗਏ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਬਲੀਆ ਬਾਜ਼ਾਰ ਓਡੀਸ਼ਾ ਰਾਜ ਦੀ ਰਾਜਧਾਨੀ ਭੁਵਨੇਸ਼ਵਰ ਤੋਂ 80 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਇਹ ਵੀ ਪੜ੍ਹੋ: VHP ਵਰਕਰਾਂ ਨੇ ਲਵ ਜੇਹਾਦ ਨੂੰ ਲੈ ਕੇ ਕਾਲਜ 'ਚ ਵਿਦਿਆਰਥੀ ਦੀ ਕੀਤੀ ਕੁੱਟਮਾਰ