ਮੰਬਈ: ਮਹਾਰਾਸ਼ਟਰ ਦੇ ਠਾਣੇ ਚ ਬੀਤੀ ਰਾਤ ਇੱਕ ਹਸਪਤਾਲ ਚ ਅੱਗ ਲੱਗਣ ਨਾਲ ਚਾਰ ਮਰੀਜ਼ਾਂ ਦੀ ਮੌਤ ਹੋ ਗਈ। ਇਹ ਹਸਪਤਾਲ ਕੌਸਾ ਖੇਤਰ ’ਚ ਮੌਜੂਦ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਠਾਣੇ ਦੇ ਨੇੜੇ ਮੁੰਬ੍ਰਾ ਇਲਾਕੇ ਚ ਕੌਸਾ ਚ ਸਥਿਤ ਪ੍ਰਾਈਮ ਹਸਪਤਾਲ ਚ ਤੜਕਸਾਰ ਤਿੰਨ ਵਜਕੇ 40 ਮਿੰਟ ’ਤੇ ਅੱਗ ਲਗੀ। ਹਸਪਤਾਲ ਚ ਕੋਰੋਨਾ ਵਾਇਰਸ ਦਾ ਕੋਈ ਵੀ ਮਰੀਜ ਨਹੀਂ ਸੀ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਘਟਨਾ ਸਥਾਨ ’ਤੇ ਫਾਇਰ ਬ੍ਰਿਗੇਡ ਦੀ ਤਿੰਨ ਗੱਡੀਆ ਅਤੇ ਪੰਜ ਐਂਬੂਲੇਂਸ ਭੇਜੀ ਗਈ। ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਆਈਸੀਯੂ ਚ ਭਰਤੀ 6 ਮਰੀਜ਼ਾਂ ਸਣੇ 20 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਸਥਾਨਕ ਵਿਧਾਇਕ ਅਤੇ ਮਹਾਰਾਸ਼ਟਰ ਦੇ ਮੰਤਰੀ ਜਤਿੰਦਰ ਅਵਹਾਦ ਨੇ ਦੱਸਿਆ ਕਿ ਘਟਨਾ ਚ ਘੱਟੋਂ ਘੱਟ ਤਿੰਨ ਲੋਕ ਜਿੰਦਾ ਸੜ ਗਏ ਅੱਗ ਕਾਰਨ ਹਸਪਤਾਲ ਦੀ ਪਹਿਲੀ ਮੰਜ਼ਿਲ ਸੜ ਕੇ ਸੁਆਹ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮੁੱਖਮੰਤਰੀ ਉਦੱਵ ਠਾਕਰੇ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਗਈ ਹੈ। ਹਰ ਇੱਕ ਮ੍ਰਿਤਕ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਮੁਆਵਜਾ ਅਤੇ ਜ਼ਖਮੀਆਂ ਨੂੰ ਇੱਕ ਇੱਕ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਘਟਨਾ ਦੀ ਜਾਂਚ ਦੇ ਲਈ ਕਮੇਟੀ ਗਠੀਤ
ਅਵਹਾਦ ਨੇ ਦੱਸਿਆ ਹੈ ਕਿ ਅੱਗ ਲੱਗਣ ਦੀ ਵਜਾ ਦਾ ਪਤਾ ਲਗਾਉਣ ਦੇ ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਚ ਠਾਣੇ ਨਗਰ ਨਿਗਮ ਦੇ ਅਧਿਕਾਰੀ ਅਤੇ ਪੁਲਿਸ ਅਤੇ ਮੈਡੀਕਲ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ।
ਉੱਥੇ ਹੀ ਘਟਨਾ ਤੋਂ ਬਾਅਦ ਭਾਜਪਾ ਨੇਤਾ ਕਿਰੀਟ ਸੋਮਈਆ ਵੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜਾ ਲਿਆ। ਉਨ੍ਹਾਂ ਨੇ ਇਸ ਘਟਨਾ ਦਾ ਜਿੰਮੇਵਾਰ ਮਹਾਰਾਸ਼ਟਰ ਸਰਕਾਰ ਨੂੰ ਠਹਿਰਾਇਆ ਹੈ। ਜਿਸ ਦੇ ਬਾਅਦ ਸਥਾਨਕ ਲੋਕ ਉਨ੍ਹਾਂ ਤੋ ਨਾਰਾਜ ਹੋ ਗਏ ਅਤੇ ਉਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਨੇ ਕਿਰੀਟ ਸੌਮੇਯਾ ’ਤੇ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ।
ਇਹ ਵੀ ਪੜੋ: ਬੇਟੇ ਦੀ ਜਾਨ ਬਚਾਉਣ ਲਈ ਮਾਂ ਨੇ ਰੋ-ਰੋ ਮੰਗੀ ਆਕਸੀਜਨ ਲਈ ਭੀਖ...
ਕਾਬਿਲੇਗੌਰ ਹੈ ਕਿ ਪਾਲਧਰ ਜ਼ਿਲ੍ਹੇ ਦੇ ਵਿਰਾਰ ਚ 23 ਅਪ੍ਰੈਲ ਨੂੰ ਇੱਕ ਨਿਜੀ ਹਸਪਤਾਲ ਦੇ ਆਈਸੀਯੂ ਚ ਅੱਗ ਲੱਗਣ ਨਾਲ ਕੋਵਿਡ19 ਦੇ 15 ਮਰੀਜ਼ਾਂ ਦੀ ਮੌਤ ਹੋ ਗਈ ਸੀ।