ਠਾਣੇ : ਮਹਾਰਾਸ਼ਟਰ 'ਚ ਸ਼ਨੀਵਾਰ ਨੂੰ ਠਾਣੇ ਜ਼ਿਲੇ ਦੇ ਭਿਵੰਡੀ ਦੇ ਵਾਲਪਾਡਾ 'ਚ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ 'ਚ 10 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਭਿਵੰਡੀ ਦੇ ਇੰਦਰਾ ਗਾਂਧੀ ਉਪਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਮਾਰਤ ਦੇ ਮਲਬੇ ਹੇਠ ਅਜੇ ਵੀ 15 ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਏਜੰਸੀਆਂ ਦੇ ਕਰਮਚਾਰੀ ਬਚਾਅ ਕਾਰਜ 'ਚ ਲੱਗੇ : ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੀ ਗਰਾਊਂਡ ਫਲੋਰ ਅਤੇ ਪਹਿਲੀ ਮੰਜ਼ਿਲ 'ਤੇ ਕੰਪਨੀ ਦਾ ਗੋਦਾਮ ਸੀ, ਜਦਕਿ ਦੂਜੀ ਅਤੇ ਤੀਜੀ ਮੰਜ਼ਿਲ 'ਤੇ ਰਿਹਾਇਸ਼ੀ ਕਮਰੇ ਬਣਾਏ ਗਏ ਸਨ। ਇਸ ਵਿੱਚ ਨਾਗਰਿਕ ਕਿਰਾਏ ’ਤੇ ਰਹਿੰਦੇ ਸਨ। ਇਸ ਸਬੰਧੀ ਠਾਣੇ ਨਗਰ ਨਿਗਮ (ਟੀਐਮਸੀ) ਦੇ ਖੇਤਰੀ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਅਵਿਨਾਸ਼ ਸਾਵੰਤ ਨੇ ਦੱਸਿਆ ਕਿ ਵਰਧਮਾਨ ਕੰਪਾਊਂਡ ਵਿੱਚ ਦੁਪਹਿਰ ਪੌਣੇ ਦੋ ਵਜੇ ਦੇ ਕਰੀਬ ਇਮਾਰਤ ਡਿੱਗ ਗਈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਆਫਤ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੀਆਂ ਦੋ ਟੀਮਾਂ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਇਕ ਟੀਮ ਅਤੇ ਫਾਇਰ ਬ੍ਰਿਗੇਡ ਸਮੇਤ ਵੱਖ-ਵੱਖ ਏਜੰਸੀਆਂ ਦੇ ਕਰਮਚਾਰੀ ਬਚਾਅ ਕਾਰਜ 'ਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : Viveka Murder Case: ਵਿਵੇਕਾਨੰਦ ਕਤਲਕਾਂਡ ਦੇ ਦੋਸ਼ੀ ਸੰਸਦ ਮੈਂਬਰ ਅਵਿਨਾਸ਼ ਰੈੱਡੀ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਮੁਲਤਵੀ
ਦਰੀ ਪੰਚਾਇਤੀ ਰਾਜ ਰਾਜ ਮੰਤਰੀ ਕਪਿਲ ਪਾਟਿਲ ਕਲੈਕਟਰ ਅਸ਼ੋਕ ਸ਼ਿੰਗਾਰੇ ਮੌਕੇ 'ਤੇ ਪਹੁੰਚੇ : ਸਾਵੰਤ ਨੇ ਦੱਸਿਆ ਕਿ ਇਮਾਰਤ ਦੀ ਉਪਰਲੀ ਮੰਜ਼ਿਲ 'ਤੇ ਚਾਰ ਪਰਿਵਾਰ ਰਹਿੰਦੇ ਸਨ, ਜਦੋਂ ਕਿ ਜ਼ਮੀਨੀ ਮੰਜ਼ਿਲ 'ਤੇ ਮਜ਼ਦੂਰ ਕੰਮ ਕਰਦੇ ਸਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਇਹ ਇਮਾਰਤ ਦਸ ਸਾਲ ਪਹਿਲਾਂ ਬਣੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਕੇਂਦਰੀ ਪੰਚਾਇਤੀ ਰਾਜ ਰਾਜ ਮੰਤਰੀ ਕਪਿਲ ਪਾਟਿਲ ਅਤੇ ਕਲੈਕਟਰ ਅਸ਼ੋਕ ਸ਼ਿੰਗਾਰੇ ਸਮੇਤ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ। ਹਾਦਸੇ ਦੀ ਸੂਚਨਾ ਮਿਲਦੇ ਹੀ ਆਸਪਾਸ ਦੇ ਲੋਕਾਂ ਦੇ ਭਾਰੀ ਇਕੱਠ ਕਾਰਨ ਪੁਲੀਸ ਨੂੰ ਪ੍ਰਬੰਧ ਸੰਭਾਲਣੇ ਪਏ।
ਇਹ ਵੀ ਪੜ੍ਹੋ : Mukhtar Ansari: ਅਦਾਲਤ ਨੇ ਮੁਖਤਾਰ ਅੰਸਾਰੀ ਨੂੰ 10 ਸਾਲ ਤੇ ਉਸ ਦੇ ਭਰਾ ਨੂੰ ਸੁਣਾਈ ਨੂੰ 4 ਸਾਲ ਦੀ ਕੈਦ, ਲਾਇਆ ਜੁਰਮਾਨਾ