ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਸ਼ਹਿਰ 'ਚ ਅਵਾਰਾ ਕੁੱਤਿਆਂ ਦੇ ਕਥਿਤ ਹਮਲੇ 'ਚ 17 ਸੈਲਾਨੀਆਂ ਸਮੇਤ 39 ਲੋਕ ਜ਼ਖਮੀ (39 people injured in stray dog attack) ਹੋ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਸ਼੍ਰੀਨਗਰ ਸ਼ਹਿਰ ਦੇ ਡਾਲਗੇਟ ਇਲਾਕੇ 'ਚ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ 39 ਲੋਕ ਜ਼ਖਮੀ ਹੋ ਗਏ। ਸਥਾਨਕ ਚਸ਼ਮਦੀਦਾਂ ਨੇ ਦੱਸਿਆ, "ਜ਼ਖ਼ਮੀਆਂ ਵਿੱਚ 17 ਸੈਲਾਨੀ ਅਤੇ 22 ਸਥਾਨਕ ਲੋਕ ਸ਼ਾਮਲ ਹਨ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।"
ਇਹ ਵੀ ਪੜੋ: ਕੇਦਾਰਨਾਥ ਯਾਤਰਾ 'ਤੇ ਚੱਲਣ ਵਾਲੇ ਹਰ ਘੋੜੇ ਤੇ ਖੱਚਰ ਦੇ ਮੱਥੇ 'ਤੇ ਲੱਗੇਗੀ GPS ਚਿਪ
ਸ਼੍ਰੀਨਗਰ ਦੇ ਐਸਐਮਐਚਐਸ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕਵਲਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਹਸਪਤਾਲ ਵਿੱਚ ਕੁੱਤੇ ਦੇ ਕੱਟਣ ਵਾਲੇ 39 ਲੋਕਾਂ ਦੀ ਰਿਪੋਰਟ ਕੀਤੀ (39 people injured in stray dog attack) ਗਈ ਹੈ। ਡਲ ਝੀਲ ਦੇ ਕੰਢੇ 'ਤੇ ਸਥਿਤ ਡਲਗੇਟ ਇਲਾਕਾ ਸ਼੍ਰੀਨਗਰ ਸ਼ਹਿਰ ਵਿੱਚ ਸੈਲਾਨੀ ਗਤੀਵਿਧੀਆਂ ਦਾ ਕੇਂਦਰ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਵਿੱਚ ਵੱਧ ਰਹੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਹ ਵੀ ਪੜੋ: ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ, ਜਾਣੋ ਸ਼ੁਭ ਤੇ ਅਸ਼ੁਭ
ਇਹ ਵੀ ਪੜੋ: ਸ਼ਿਵ ਸੈਨਾ ਆਗੂ ਦਾ ਵੱਡਾ ਬਿਆਨ, ਕਿਹਾ- ਪਟਿਆਲਾ ਝੜਪ ਨਾਲ ਸ਼ਿਵ ਸੈਨਾ ਦਾ ਨਹੀਂ ਕੋਈ ਸਬੰਧ