ਦੌਸਾ (ਰਾਜਸਥਾਨ): 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਰੋਨਾ ਮਹਾਂਮਾਰੀ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ।ਮਈ ਦੇ 21 ਦਿਨਾਂ ਵਿਚ ਹੁਣ ਤੱਕ 341 ਬੱਚੇ ਕੋਰੋਨਾ ਵਾਇਰਸ ਪੌਜ਼ੀਟਿਵ ਪਾਏ ਗਏ ਹਨ।ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਚਿੰਤਾ ਪ੍ਰਗਟ ਕੀਤੀ ਹੈ।
ਬੱਚਿਆਂ ਵਿਚ ਕੋਰੋਨਾ ਵਾਇਰਸ
ਤੀਜੀ ਲਹਿਰ ਵਿਚ ਕੋਰੋਨਾ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਹੁੰਦਾ ਹੈ।ਰਾਜਸਥਾਨ ਦੇ ਦੌਸਾ ਜ਼ਿਲੇ ਵਿਚ ਵਾਇਰਸ ਦਾ ਪ੍ਰਭਾਵ ਵਧੇਰੇ ਨਜ਼ਰ ਆ ਰਿਹਾ ਹੈ।ਜਿਸ ਨੂੰ ਲੈ ਕੇ ਪ੍ਰਸ਼ਾਸਨ ਸਾਵਧਾਨ ਹੋ ਗਿਆ ਹੈ ਹਾਲਾਂਕਿ ਗੰਭੀਰ ਰੂਪ ਵਿਚ ਬਿਮਾਰ ਹੋਣ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
ਮਈ ਵਿਚ ਵਾਇਰਸ ਦੇ 6288 ਮਾਮਲੇ
ਮਈ ਦੇ ਮਹੀਨੇ ਵਿਚ ਹੁਣ ਤੱਕ 6288 ਕੇਸ ਸਾਹਮਣੇ ਆਏ ਹਨ।ਇਹਨਾਂ ਵਿਚੋਂ 341 ਸੰਕਰਮਣ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। ਹਾਲਾਂਕਿ ਇਹ 6 ਪ੍ਰਤੀਸ਼ਤ ਤੋਂ ਵੀ ਘੱਟ ਦਾ ਅੰਕੜਾ ਹੈ।ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਈ ਮਹੀਨੇ ਵਿਚ ਵੱਡੀ ਗਿਣਤੀ ਵਿਚ ਜ਼ਿਲ੍ਹੇ ਵਿਚ ਕੋਰੋਨਾ ਪੌਜ਼ੀਟਿਵ ਕੇਸ ਮਿਲੇ ਹਨ।ਜਿਹੜੇ ਬੱਚੇ ਜ਼ਿਆਦਾਤਰ ਪੌਜ਼ੀਟਿਵ ਆਏ ਹਨ ਉਹ ਆਪਣੇ ਪਰਿਵਾਰ ਦੇ ਸੰਪਰਕ ਵਿਚ ਆਏ ਹਨ।
ਬੱਚੇਿਆਂ ਵਿਚ ਗੰਭੀਰ ਕੇਸ ਨਹੀਂ
ਜ਼ਿਕਰਯੋਗ ਹੈ ਕਿ ਕਿ ਫਿਲਹਾਲ ਬੱਚਿਆਂ ਵਿਚ ਕੋਈ ਵੀ ਗੰਭੀਰ ਕੇਸ ਹੁਣ ਤੱਕ ਨਹੀਂ ਮਿਲਿਆ ਹੈ।ਸਾਰੇ ਬੱਚੇ ਆਪਣੇ ਘਰਾਂ ਵਿਚ ਆਈਸੋਲੇਟ ਕੀਤੇ ਹੋਏ ਹਨ।ਕੋਰੋਨਾ ਦੀ ਲਹਿਰ ਬਹੁਤ ਹੀ ਖ਼ਤਰਨਾਕ ਹੈ।ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਤਾ-ਪਿਤ ਜਾ ਘਰ ਵਿਚ ਕੋਈ ਹੋਰ ਵਾਇਰਸ ਦਾ ਸ਼ਿਕਾਰ ਹੋਇਆ ਹੈ ਤਾਂ ਬੱਚੇ ਅਤੇ ਨੌਜਵਾਨ ਸੰਪਰਕ ਵਿਚ ਆਉਣ ਨਾਲ ਪੌਜ਼ੀਟਿਵ ਆ ਜਾਂਦੇ ਹਨ।ਉਸ ਅਸਰ ਨਾਲ ਹੀ 341 ਬੱਚੇ ਪੌਜ਼ੀਟਿਵ ਆਏ ਹਨ।
ਕੋਰੋਨਾ ਦੀ ਤੀਜੀ ਲਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਤਿਆਰੀਆਂ
ਪਿਊਸ਼ ਸਮਾਰਿਆ ਨੇ ਕਿਹਾ ਹੈ ਕਿ ਬੱਚਿਆ ਵਿਚ ਸੰਕਰਮਣ ਸ਼ੁਰੂ ਤੋਂ ਹੀ ਮਿਲਦਾ ਰਿਹਾ ਹੈ। 18 ਸਾਲ ਦੇ ਬੱਚੇ ਕੋਰੋਨਾ ਵਾਇਰਸ ਮਿਲ ਰਿਹਾ ਹੈ ਪਰ ਕਿਸੇ ਬੱਚੇ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਦੀ ਨੌਬਿਤ ਨਹੀਂ ਆਈ ਹੈ।ਕੋਰੋਨਾ ਦੀ ਤੀਜੀ ਲਹਿਰ ਨੂੰ ਵੇਖਦੇ ਹੋਏ ਤਿਆਰੀਆਂ ਕੀਤੀਆ ਜਾ ਰਹੀਆ ਹਨ। ਜ਼ਿਲੇ ਦੇ ਸਾਰੇ ਹਸਪਤਾਲਾਂ ਨੂੰ ਅਲਰਟ ਉਤੇ ਰੱਖਿਆ ਹੋਇਆ ਹੈ।ਫਿਲਹਾਲ ਕੋਈ ਵੀ ਬੱਚਾ ਗੰਭੀਰ ਰੂਪ ਵਿਚ ਬਿਮਾਰ ਨਹੀਂ ਹੈ।
ਬੱਚਿਆ ਦਾ ਰੱਖੋ ਧਿਆਨ
ਰਾਸ਼ਟਰੀ ਪੱਧਰ ਉਤੇ ਮਹਿਰਾ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਬੱਚਿਆ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਬੱਚਿਆਂ ਦੀ ਇਮਊਨਿਟੀ ਪਾਵਰ ਘੱਟ ਹੁੰਦੀ ਹੈ।ਸਿਹਤ ਵਿਭਾਗ ਵੱਲੋ ਅਪੀਲ ਕੀਤੀ ਜਾ ਰਹੀ ਹੈ ਕਿਸੇ ਵੀ ਕਿਸਮ ਦੀ ਕੋਈ ਵੀ ਲਾਪਰਵਾਹੀ ਨਾ ਵਰਤੋਂ। ਘਰ ਤੋਂ ਬਾਹਰ ਨਿਕਲਣ ਸਮੇਂ ਹਮੇਸ਼ਾ ਮਾਸਕ ਪਹਿਣ ਕੇ ਹੀ ਨਿਕਲੋ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਵੋ।ਵਿਭਾਗ ਨੇ ਸਖਤ ਹਦਾਇਤ ਦਿੱਤੀ ਹੈ ਕਿ ਇਕ ਦੁੂਜੇ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ।ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਬਹੁਤ ਹੀ ਖਤਰਨਾਕ ਹੈ।
ਇਹ ਵੀ ਪੜੋ:ਕੋਟਕਪੁਰਾ ਗੋਲੀਕਾਂਡ ਮਾਮਲਾ: ਹਵਾਰਾ ਕਮੇਟੀ ਨੇ ਹਾਈ ਕੋਰਟ ਦੇ ਫੈਸਲੇ ਦੀ ਮੰਗੀ ਜਾਂਚ