ETV Bharat / bharat

ਮੁੰਬਈ ‘ਚ 30 ਸਾਲਾ ਮਹਿਲਾ ਨਾਲ ਬਲਾਤਕਾਰ

ਮੁੰਬਈ (MUMBAI) ਹਾਦਸਿਆਂ ਦਾ ਸ਼ਹਿਰ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਸ਼ਹਿਰ ਅਪਰਾਧਾਂ (CRIME) ਦਾ ਵੀ ਸ਼ਹਿਰ ਹੈ। ਰੋਜਾਨਾ ਨਵਾਂ ਕਿੱਸਾ ਸਾਹਮਣੇ ਆਉਂਦਾ ਹੈ ਤੇ ਬੀਤੀ ਰਾਤ ਇੱਕ 30 ਸਾਲਾ ਮਹਿਲਾ ਨਾਲ ਬਲਾਤਕਾਰ (RAPE) ਦੀ ਵਾਰਦਾਤ ਹੋ ਗਈ।

ਮੁੰਬਈ ਮਹਿਲਾ ਨਾਲ ਬਲਾਤਕਾਰ
ਮੁੰਬਈ ਮਹਿਲਾ ਨਾਲ ਬਲਾਤਕਾਰ
author img

By

Published : Sep 10, 2021, 8:07 PM IST

ਮੁੰਬਈ: ਸ਼ਹਿਰ ਵਿੱਚ ਇੱਕ 30 ਸਾਲਾ ਮਹਿਲਾ ਬੀਤੀ ਰਾਤ ਬੇਹੋਸ਼ੀ (LADY FOUND UNCONSCIOUS) ਦੀ ਹਾਲਤ ਵਿੱਚ ਮਿਲੀ ਹੈ ਤੇ ਉਸ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੁੰਬਈ ਪੁਲਿਸ ਦੇ ਸੂਤਰਾਂ ਮੁਤਾਬਕ ਉਸ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ। ਇਸ ਘਟਨਾ ਦੀ ਜਾੰਚ ਚੱਲ ਰਹੀ ਹੈ।

ਮੁੰਬਈ ਦੇ ਸਕੀਨਾਕਾ ਖੇਤਰ ਵਿੱਚੋਂ ਮਿਲੀ ਮਹਿਲਾ

ਘਟਨਾ ਮੁੰਬਈ ਦੇ ਸਕੀਨਾਕਾ ਖੇਤਰ ਦੀ ਹੈ। ਸੂਤਰ ਦੱਸਦੇ ਹਨ ਕਿ ਇਥੋਂ ਦੇ ਖੈਰਾਨੀ ਮਾਰਗ ‘ਤੇ 30 ਸਾਲਾ ਮਹਿਲਾ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਹੋਣ ਦੀ ਸੂਚਨਾ ‘ਤੇ ਮੁੰਬਈ ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਹਸਪਤਾਲ ਵਿੱਚ ਡਾਕਟਰੀ ਜਾਂਚ ਦੇ ਦੌਰਾਨ ਉਸ ਨਾਲ ਬਲਾਤਕਾਰ ਹੋਏ ਹੋਣ ਦੀ ਪੁਸ਼ਟੀ ਹੋਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਜਾ ਚੁੱਕਾ ਹੈ।

ਪੁਲਿਸ ਨੇ ਦਰਜ ਕੀਤਾ ਮਾਮਲਾ, ਇੱਕ ਗਿਰਫਤਾਰ

ਪੁਲਿਸ ਨੇ ਬਲਾਤਕਾਰ ਦਾ ਮਾਮਲਾ ਦਰਜ (RAPE CASE REGISTERED) ਕਰ ਲਿਆ ਹੈ ਤੇ ਹਿਰਾਸਤ ਵਿੱਚ ਲਏ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਮਾਮਲਾ ਗੈਂਗ ਰੇਪ ਦਾ ਵੀ ਨਿਕਲ ਸਕਦਾ ਹੈ। ਜਿਕਰਯੋਗ ਹੈ ਕਿ ਮੁੰਬਈ ਵਿੱਚ ਸੜ੍ਹਕ ‘ਤੇ ਮਹਿਲਾ ਰਾਤ ਵੇਲੇ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ ਤੇ ਉਸ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਨਾਲ ਇੱਕ ਵਾਰ ਫੇਰ ਸਾਬਤ ਹੋ ਗਿਆ ਹੈ ਕਿ ਦੇਸ਼ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ। ਭਾਵੇਂ ਜਿੰਨੇ ਮਰਜੀ ਸਖ਼ਤ ਕਾਨੂੰਨ ਬਣਾ ਲਏ ਜਾਣ ਪਰ ਦਰਿੰਦੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ।

ਸਖ਼ਤ ਸਜਾਵਾਂ ਦੀ ਤਜਵੀਜ਼, ਫੇਰ ਵੀ ਨਹੀਂ ਰੁਕ ਰਹੇ ਰੇਪ

ਜਿਕਰਯੋਗ ਹੈ ਕਿ ਦਿੱਲੀ ਵਿਖੇ ਨਿਰਭਯਾ ਗੈਂਗ ਰੇਪ ਤੇ ਦਰਿੰਦਗੀ ਦੀ ਵਾਰਦਾਤ ਨੇ ਸਮੁੱਚੇ ਦੇਸ਼ ਨੂੰ ਹਿਲਾ ਦਿੱਤਾ ਸੀ। ਉਸ ਦੇ ਦੋਸ਼ੀਆਂ ਨੂੰ ਕਾਫੀ ਸਖਤ ਸਜਾ ਮਿਲੀ ਸੀ। ਫਾਂਸੀ ਦੀ ਸਜਾ (CAPITAL PUNISHMENT) ਵੀ ਹੋਈ ਤੇ ਕਾਨੂੰਨ ਸਖ਼ਤ ਬਣਾ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਦਿੱਲੀ ਅਤੇ ਮੁੰਬਈ ਤੋਂ ਇਲਾਵਾ ਮਹਿਲਾਵਾਂ ਨਾਲ ਬਲਾਤਕਾਰ ਦੀਆਂ ਵਾਰਦਾਤਾਂ ਰੁਕਣ ਤੇ ਘਟਣ ਦਾ ਨਾਂ ਨਹੀਂ ਲੈ ਰਹੀਆਂ।

ਇਹ ਵੀ ਪੜ੍ਹੋ:10 ਸਾਲਾ ਬੱਚੀ ਨੂੰ ਅਣਪਛਾਤੇ ਵਿਅਕਤੀ ਵੱਲੋਂ ਚੁੱਕਣ ਦੀ ਕੀਤੀ ਗਈ ਕੋਸ਼ਿਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.