ETV Bharat / bharat

Third wave: ਕਿਵੇਂ ਨਿਕਲੀਏ ਬਾਹਰ, ਇਸ ਸ਼ਹਿਰ ’ਚ ਪੰਜ ਦਿਨਾਂ ’ਚ 242 ਬੱਚੇ Corona Positive - ਕੋਵਿਡ ਦੀ ਲਾਗ

ਬੱਚਿਆਂ 'ਤੇ ਕੋਰੋਨਾ ਦੀ ਤੀਜੀ ਲਹਿਰ ਦੇ ਪ੍ਰਭਾਵ ਬਾਰੇ ਸਿਹਤ ਮਾਹਰਾਂ ਦੇ ਵੱਖੋ ਵੱਖਰੇ ਵਿਚਾਰ ਹਨ। ਪਰ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਬੈਂਗਲੁਰੂ ਦੇ ਬੱਚਿਆਂ ਵਿੱਚ ਕੋਰੋਨਾ ਵਾਇਰਲ ਦੇ ਮਾਮਲਿਆਂ ਨੇ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਬੈਂਗਲੁਰੂ ਵਿੱਚ ਪਿਛਲੇ 5 ਦਿਨਾਂ ਵਿੱਚ 242 ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

Third wave: ਕਿਵੇਂ ਨਿਕਲੀਏ ਬਾਹਰ, ਇਸ ਸ਼ਹਿਰ ’ਚ ਪੰਜ ਦਿਨਾਂ ’ਚ 242 ਬੱਚੇ Corona Positive

author img

By

Published : Aug 12, 2021, 5:29 PM IST

ਬੇਂਗਲੁਰੂ: ਬੱਚਿਆਂ ਵਿੱਚ ਕੋਵਿਡ ਦੀ ਲਾਗ ਦੀ ਦਰ ਵਧ ਰਹੀ ਹੈ। ਚਿੰਤਾ ਦਾ ਵਿਸ਼ਾ ਇਹ ਹੈ ਕਿ ਮਹਾਂਮਾਰੀ ਦੀ ਤੀਜੀ ਲਹਿਰ ਵਿੱਚ ਪਹਿਲਾਂ ਬੱਚਿਆਂ ਦੇ ਵਧੇਰੇ ਪ੍ਰਭਾਵਿਤ ਹੋਣ ਦੇ ਡਰ ਚ ਜਤਾਇਆ ਗਿਆ ਖਦਸ਼ਾ ਕਿਧਰੇ ਸਹੀ ਸਾਬਿਤ ਤਾਂ ਨਹੀਂ ਹੋ ਰਹੀ ਹੈ।

ਹਾਲਾਂਕਿ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਤੁਹਾਨੂੰ ਦੱਸ ਦਈਏ ਕਿ 6 ਅਗਸਤ ਤੋਂ 10 ਅਗਸਤ ਦੇ ਵਿਚਕਾਰ, ਬੈਂਗਲੁਰੂ ਵਿੱਚ 242 ਬੱਚੇ ਕੋਵਿਡ ਪਾਜ਼ੀਟਿਵ ਪਾਏ ਗਏ ਹਨ।

ਇਨ੍ਹਾਂ ’ਚ 123 ਲੜਕੀਆਂ ਅਤੇ 119 ਲੜਕੇ ਸ਼ਾਮਲ ਹਨ। ਇਸ ਵਿੱਚ ਨਵਜੰਮੇ ਤੋਂ 9 ਸਾਲ ਦੀ ਉਮਰ ਦੇ 106 ਬੱਚੇ ਸ਼ਾਮਲ ਹਨ, ਜਦਕਿ 10 ਤੋਂ 19 ਸਾਲ ਦੀ ਉਮਰ ਦੇ 136 ਬੱਚੇ ਹਨ। ਬੀਬੀਐਮਪੀ ਨੇ ਇਸ ਡੇਟਾ ਦਾ ਖੁਲਾਸਾ ਕੀਤਾ ਹੈ। ਸਿਹਤ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਗਿਣਤੀ ਹੋਰ ਵਧ ਸਕਦੀ ਹੈ।

ਇਸ ਮਾਮਲੇ 'ਤੇ ਬੋਲਦਿਆਂ ਵਿਸ਼ੇਸ਼ ਸਿਹਤ ਕਮਿਸ਼ਨਰ, ਡੀ ਰਣਦੀਪ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਕੁੱਲ 350 ਤੋਂ 450 ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਇੱਥੇ ਲਗਭਗ ਪੰਜ ਹਜ਼ਾਰ ਸਰਗਰਮ ਮਾਮਲੇ ਹਨ। ਕੁੱਲ ਮਾਮਲਿਆਂ ਚ 5 ਫੀਸਦ ਬੱਚਿਆ ਦੇ ਮਾਮਲੇ ਸ਼ਾਮਲ ਹਨ।

ਉਨ੍ਹਾਂ ਨੇ ਸਥਿਤੀ ’ਤੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਜੇਕਰ ਬੱਚਿਆ ਦੇ ਹਸਪਤਾਲ ਚ ਭਰਤੀ ਹੋਣ ਦੀ ਦਰ ਜਿਆਦਾ ਹੈ ਤਾਂ ਇਹ ਧਿਆਨ ਦੇਣ ਯੋਗ ਹੈ ਅਤੇ ਕਾਰਵਾਈ ਕਰਨ ਦੀ ਲੋੜ ਹੈ।

ਹਾਲਾਂਕਿ ਜਾਣਾਕਾਰੀ ਮੁਤਾਬਿਕ ਹਸਪਤਾਲਾਂ ਚ ਭਰਤੀ ਹੋਣ ਵਾਲੇ ਬੱਚਿਆਂ ਦੀ ਗਿਣਤੀ ਦੀ ਤੁਲਣਾ ਚ ਆਕਸੀਜਨ ਬੈੱਡ ਤੇ ਬੱਚਿਆ ਦੀ ਗਿਣਤੀ ਬਹੁਤ ਘੱਟ ਹੈ।ਆਈਸੀਯੂ ਅਤੇ ਆਈਸਯੂ ਵੈਂਟੀਲੇਟਰ ਚ ਬੱਚਿਆਂ ਨੂੰ ਭਰਤੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜੋ: Corona Update: 24 ਘੰਟਿਆਂ ’ਚ ਕੋਰੋਨਾ ਦੇ 41,195 ਨਵੇਂ ਮਾਮਲੇ, 490 ਮੌਤਾਂ ਦਰਜ

ਵਿਸ਼ੇਸ਼ ਸਿਹਤ ਕਮਿਸ਼ਨਰ ਦੇ ਮੁਤਾਬਿਕ ਬੱਚਿਆਂ ਦੇ ਲਈ ਆਮਤੌਰ ਤੇ ਵੈਕਸੀਨ ਚਾਰ ਮਹੀਨੇ ਤੋਂ ਕੋਰੋਨਾ ਦੇ ਕਾਰਣ ਬੰਦ ਕਰ ਦਿੱਤੀ ਗਈ ਹੈ। ਪਿਛਲੇ ਚਾਰ ਮਹੀਨਿਆਂ ਤੋਂ ਬੰਦ ਪਈ ਵੈਕਸੀਨ ਹੁਣ ਸ਼ੁਰੂ ਹੋ ਗਈ ਹੈ। ਇਹ ਬੱਚਿਆ ਦੇ ਵਿਚਾਲੇ ਕੋਵਿਡ ਨੂੰ ਰੋਕਣ ਚ ਵੀ ਮਦਦ ਕਰੇਗਾ।

ਤਰੀਕ - ਕੁੜੀਆਂ + ਮੁੰਡੇ = ਕੁੱਲ ਲਾਗ

ਅਗਸਤ 06 - 34 + 33 = 67

ਅਗਸਤ 07 - 30 + 20 = 50

ਅਗਸਤ 08 - 20 + 18 = 38

ਅਗਸਤ 09 - 19 + 23 = 42

ਅਗਸਤ 10 - 20 + 25 = 45

ਕੁੜੀਆਂ - 123

ਮੁੰਡੇ - 119

ਕੁੱਲ - 242

ETV Bharat Logo

Copyright © 2025 Ushodaya Enterprises Pvt. Ltd., All Rights Reserved.